Appam - Punjabi

ਜੁਲਾਈ 09- ਹਿਜ਼ਕੀਯਾਹ ਦੀ ਸੱਚਿਆਈ!

“ਹੇ ਯਹੋਵਾਹ, ਮੈਂ ਤੇਰੀ ਮਿੰਨਤ ਕਰਦਾ ਹਾਂ ਯਾਦ ਕਰੀਂ ਕਿ ਮੈਂ ਕਿਵੇਂ ਵਫ਼ਾਦਾਰੀ ਅਤੇ ਦਿਲ ਦੀ ਖਰਿਆਈ ਨਾਲ ਤੇਰੇ ਹਜ਼ੂਰ ਚੱਲਦਾ ਰਿਹਾ ਹਾਂ ਅਤੇ ਜੋ ਤੇਰੀ ਨਿਗਾਹ ਵਿੱਚ ਭਲਾ ਹੈ ਉਹੋ ਮੈਂ ਕੀਤਾ ਹੈ”(2 ਰਾਜਾ 20:3)।

ਅੱਜ ਅਸੀਂ ਰਾਜਾ ਹਿਜ਼ਕੀਯਾਹ ਦੀ ਸੱਚਿਆਈ ਉੱਤੇ ਧਿਆਨ ਕਰਨ ਜਾ ਰਹੇ ਹਾਂ। ਉਹ ਯਹੂਦਾਹ ਉੱਤੇ ਰਾਜ ਕਰਨ ਵਾਲਾ ਤੇਰ੍ਹਵਾਂ ਰਾਜਾ ਸੀ। 25 ਸਾਲ ਦੀ ਉਮਰ ਵਿੱਚ ਉਹ ਰਾਜਾ ਬਣ ਗਿਆ। ਉਹ ਯਹੂਦਾਹ ਦੇ ਤਿੰਨ ਸੱਚੇ ਅਤੇ ਇਮਾਨਦਾਰ ਰਾਜਿਆਂ ਵਿੱਚੋਂ ਇੱਕ ਸੀ। ਹਿਜ਼ਕੀਯਾਹ ਨਾਮ ਦਾ ਅਰਥ ਹੈ “ਕੇਵਲ ਯਹੋਵਾਹ ਹੀ ਮੇਰਾ ਬਲ ਹੈ”। ਰਾਜਾ ਹਿਜ਼ਕੀਯਾਹ ਦੀ ਸੱਚਿਆਈ ਕੀ ਸੀ?

ਉਸਨੇ ਮੂਰਤੀ-ਪੂਜਾ ਪ੍ਰਥਾ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਅਤੇ ਉਨ੍ਹਾਂ ਸਾਰੇ ਉੱਚੇ ਸਥਾਨਾਂ ਨੂੰ ਤੋੜ ਦਿੱਤਾ ਜਿੱਥੇ ਮੂਰਤੀਆਂ ਦੀ ਬਲੀ ਦਿੱਤੀ ਜਾਂਦੀ ਸੀ। ਜਦੋਂ ਉਨ੍ਹਾਂ ਦਿਨਾਂ ਦੇ ਇਸਰਾਏਲੀਆਂ ਨੇ ਮੂਸਾ ਦੇ ਬਣਾਏ ਹੋਏ ਪਿੱਤਲ ਦੇ ਸੱਪ ਨੂੰ ਮੱਥਾ ਟੇਕਿਆ, ਤਦ ਉਸਨੇ ਉਸਨੂੰ ਵੀ ਤੋੜ ਦਿੱਤਾ। ਉਸਨੇ ਆਰਾਧਨਾ ਦੇ ਚੰਗੇ ਤਰੀਕੇ ਨੂੰ ਸ਼ੁਰੂ ਕੀਤਾ ਅਤੇ ਲੋਕਾਂ ਦੇ ਲਈ ਆਤਮਾ ਅਤੇ ਸੱਚਿਆਈ ਨਾਲ ਆਰਾਧਨਾ ਕਰਨ ਦਾ ਰਾਹ ਤਿਆਰ ਕੀਤਾ।

ਇੰਨਾਂ ਹੀ ਨਹੀਂ, ਉਸਨੇ ਇਸਰਾਏਲੀਆਂ ਨੂੰ ਜੋ ਤਿੱਤਰ-ਬਿੱਤਰ ਹੋ ਗਏ ਸੀ, ਫਿਰ ਤੋ ਮਿਲਾ ਦਿੱਤਾ ਅਤੇ ਚੌਦਾਂ ਦਿਨਾਂ ਤੱਕ ਵਿਸ਼ੇਸ਼ ਰੂਪ ਨਾਲ ਪਸਾਹ ਦਾ ਤਿਉਹਾਰ ਮਨਾਇਆ। ਦੂਸਰੇ ਇਤਿਹਾਸ ਦੀ ਪੁਸਤਕ ਦੇ 30 ਵੇ ਅਧਿਆਏ ਵਿੱਚ, ਅਸੀਂ ਪੜਦੇ ਹਾਂ ਕਿ ਪ੍ਰਮੇਸ਼ਵਰ ਦੇ ਪ੍ਰਤੀ ਪਿਆਰ ਵਿੱਚ ਕਿੰਨਾਂ ਵਫ਼ਾਦਾਰ ਸੀ। ਪਵਿੱਤਰ ਸ਼ਾਸਤਰ ਕਹਿੰਦਾ ਹੈ, “…ਹਿਜ਼ਕੀਯਾਹ ਨੇ ਸਾਰੇ ਯਹੂਦਾਹ ਵਿੱਚ ਇਸੇ ਤਰ੍ਹਾਂ ਕੀਤਾ ਅਤੇ ਜੋ ਕੁਝ ਯਹੋਵਾਹ ਉਸ ਦੇ ਪਰਮੇਸ਼ੁਰ ਦੀ ਨਿਗਾਹ ਵਿੱਚ ਚੰਗਾ ਅਤੇ ਠੀਕ ਅਤੇ ਸੱਚ ਸੀ ਉਹੀ ਕੀਤਾ”(2 ਇਤਹਾਸ 31:20)।

ਫਿਰ ਵੀ ਉਸਨੂੰ ਆਪਣੇ ਜੀਵਨ ਵਿੱਚ ਸੰਘਰਸ਼ ਦਾ ਸਾਹਮਣਾ ਕਰਨਾ ਪਿਆ। ਇੱਕ ਭਿਆਨਕ ਬਿਮਾਰੀ ਨੇ ਉਸ ਉੱਤੇ ਹਮਲਾ ਕੀਤਾ ਅਤੇ ਉਹ ਮਰਨ ਵਾਲਾ ਸੀ। ਯਸਾਯਾਹ ਉਸ ਨਾਲ ਮਿਲਿਆ, ਅਤੇ ਉਸਨੂੰ ਕਿਹਾ, “ਕਿ ਤੂੰ ਆਪਣੇ ਘਰਾਣੇ ਉੱਤੇ ਜ਼ਿੰਮੇਵਾਰੀ ਪਾ, ਕਿਉਂ ਜੋ ਤੂੰ ਮਰਨ ਵਾਲਾ ਹੈਂ ਅਤੇ ਬਚੇਂਗਾ ਨਹੀਂ”(2 ਰਾਜਾ 20:1)।

ਇਹ ਸੁਣ ਕੇ ਰਾਜਾ ਹਿਜ਼ਕੀਯਾਹ ਦਾ ਦਿਲ ਟੁੱਟ ਗਿਆ ਅਤੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ, ਯਾਦ ਕਰੀਂ ਕਿ ਮੈਂ ਕਿਵੇਂ ਤੇਰੇ ਹਜ਼ੂਰ ਵਫ਼ਾਦਾਰੀ ਅਤੇ ਦਿਲ ਦੀ ਖਰਿਆਈ ਨਾਲ ਚੱਲਦਾ ਰਿਹਾ ਹਾਂ ਅਤੇ ਜੋ ਤੇਰੀ ਨਿਗਾਹ ਵਿੱਚ ਭਲਾ ਹੈ ਉਹੋ ਮੈਂ ਕੀਤਾ ਹੈ। ਤਦ ਹਿਜ਼ਕੀਯਾਹ ਭੁੱਬਾਂ ਮਾਰ-ਮਾਰ ਕੇ ਰੋਇਆ”(ਯਸਾਯਾਹ 38:3)।

ਰਾਜਾ ਹਿਜ਼ਕੀਯਾਹ ਦੀ ਸੱਚਿਆਈ ਨੇ ਪ੍ਰਮੇਸ਼ਵਰ ਦੇ ਦਿਲ ਨੂੰ ਛੂਹ ਲਿਆ। ਪ੍ਰਮੇਸ਼ਵਰ ਨੂੰ ਯਾਦ ਆਇਆ ਕੀ ਰਾਜਾ ਹਿਜ਼ਕੀਯਾਹ ਜੀਵਨ ਭਰ ਕਿੰਨਾਂ ਸੱਚਾ ਅਤੇ ਸਿੱਧ ਰਿਹਾ ਸੀ। ਉਸ ਨੇ ਹਿਜ਼ਕੀਯਾਹ ਨੂੰ ਕਿਹਾ, “ਮੈਂ ਤੇਰੀ ਪ੍ਰਾਰਥਨਾ ਸੁਣੀ ਹੈ, ਮੈਂ ਤੇਰੇ ਅੱਥਰੂ ਵੇਖੇ ਹਨ। ਵੇਖ, ਮੈਂ ਤੇਰੀ ਉਮਰ ਵਿੱਚ ਪੰਦਰਾਂ ਸਾਲ ਹੋਰ ਵਧਾ ਦਿਆਂਗਾ”(ਯਸਾਯਾਹ 38:5)।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਜਦੋਂ ਤੁਸੀਂ ਪ੍ਰਮੇਸ਼ਵਰ ਦੇ ਸਾਹਮਣੇ ਸੱਚਿਆਈ ਅਤੇ ਇਮਾਨਦਾਰੀ ਨਾਲ ਆਉਂਦੇ ਹੋ, ਤਾਂ ਉਹ ਤੁਹਾਡੀ ਪ੍ਰਾਰਥਨਾ ਸੁਣਦੇ ਹਨ। ਉਹ ਤੁਹਾਡੇ ਹੰਝੂ ਪੂੰਝਦੇ ਹਨ। ਉਹ ਤੁਹਾਡੇ ਜੀਵਨ ਨੂੰ ਵਧਾਉਂਦੇ ਹਨ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਉਹ ਨੇ ਆਪਣੀ ਦਯਾ ਅਤੇ ਆਪਣੀ ਵਫ਼ਾਦਾਰੀ ਨੂੰ ਇਸਰਾਏਲ ਦੇ ਘਰਾਣੇ ਲਈ ਚੇਤੇ ਰੱਖਿਆ ਹੈ, ਧਰਤੀ ਦੇ ਸਾਰਿਆਂ ਕੰਢਿਆਂ ਨੇ ਸਾਡੇ ਪਰਮੇਸ਼ੁਰ ਦੀ ਫ਼ਤਹ ਨੂੰ ਡਿੱਠਾ ਹੈ”(ਜ਼ਬੂਰਾਂ ਦੀ ਪੋਥੀ 98:3)।

ਅਭਿਆਸ ਕਰਨ ਲਈ – “ਪਰ ਮੈਂ ਆਪਣੀ ਦਯਾ ਉਸ ਤੋਂ ਹਟਾ ਨਾ ਲਵਾਂਗਾ, ਨਾ ਆਪਣੀ ਵਫ਼ਾਦਾਰੀ ਛੱਡ ਕੇ ਝੂਠਾ ਹੋਵਾਂਗਾ”(ਜ਼ਬੂਰਾਂ ਦੀ ਪੋਥੀ 89:33)।

Leave A Comment

Your Comment
All comments are held for moderation.