Category: Appam – Punjabi

ਅਕਤੂਬਰ 25 – ਉਦੋਂ ਤੋਂ ਲੈ ਕੇ ਅਤੇ ਹੁਣ ਤੱਕ!

“ਤਦ ਸਮੂਏਲ ਨੇ ਇੱਕ ਪੱਥਰ ਲੈ ਕੇ ਉਹ ਨੂੰ ਮਿਸਪਾਹ ਅਤੇ ਸ਼ੇਨ ਦੇ ਵਿਚਕਾਰ ਖੜ੍ਹਾ ਕੀਤਾ ਅਤੇ ਉਹ ਦਾ ਨਾਮ ਅਬੇਨੇਜ਼ਰ ਧਰਿਆ ਅਤੇ ਬੋਲਿਆ ਜੋ ਇੱਥੋਂ ਤੱਕ ਯਹੋਵਾਹ ਨੇ ਸਾਡੀ ਸਹਾਇਤਾ ਕੀਤੀ”(1 ਸਮੂਏਲ 7:12)।

ਹੁਣ ਤੱਕ, ਯਹੋਵਾਹ ਤੁਹਾਡੀ ਮਦਦ ਕਰਦਾ ਰਿਹਾ ਹੈ। ਹੁਣ ਤੱਕ ਉਹ ਤੁਹਾਡੇ ਉੱਤੇ ਆਪਣੀ ਕਿਰਪਾ ਦਿਖਾਉਂਦਾ ਰਿਹਾ ਹੈ। ਇੱਕ ਉਕਾਬ ਆਪਣੇ ਛੋਟੇ ਬੱਚੇ ਨੂੰ ਆਪਣੇ ਖੰਭਾਂ ਤੇ ਸੁਰੱਖਿਅਤ ਢੰਗ ਨਾਲ ਲੈ ਜਾਂਦਾ ਹੈ ਅਤੇ ਉਸੇ ਤਰ੍ਹਾਂ, ਪ੍ਰਮੇਸ਼ਵਰ ਤੁਹਾਨੂੰ ਆਪਣੇ ਮੋਢਿਆਂ ਤੇ ਚੁੱਕਦਾ ਹੈ, ਜਿਸ ਉੱਤੇ ਉਸਨੇ ਹੁਣ ਤੱਕ ਸਲੀਬ ਨੂੰ ਚੁੱਕਿਆ ਸੀ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਇਸ ਸਮੇਂ ਤੁਹਾਡਾ ਦਿਲ ਸ਼ੁਕਰਗੁਜ਼ਾਰੀ ਨਾਲ ਭਰ ਜਾਵੇਗਾ।

ਉਸ ਦਿਨ, ਸਮੂਏਲ ਦਾ ਦਿਲ ਉੱਛਲ ਪਿਆ। ਉਸਦਾ ਦਿਲ ਪ੍ਰਮੇਸ਼ਵਰ ਦੀ ਉਸਤਤ ਅਤੇ ਅਨੰਦ ਨਾਲ ਖੁਸ਼ ਹੋਇਆ। ਉਸ ਨੇ ਇੱਕ ਪੱਥਰ ਲੈ ਕੇ ਉਸ ਨੂੰ ਖੜ੍ਹਾ ਕੀਤਾ ਅਤੇ ਆਖਿਆ, ‘ਯਹੋਵਾਹ ਨੇ ਹੁਣ ਤੱਕ ਸਾਡੀ ਮਦਦ ਕੀਤੀ ਹੈ।’ ਫਿਰ ਉਸਨੇ ਉਸਦਾ ਨਾਮ ਅਬੇਨੇਜ਼ਰ ਰੱਖਿਆ। ਉਸ ਦਿਨ ਤੋਂ ‘ਅਬੇਨੇਜ਼ਰ’ ਨਾਮ ਪ੍ਰਮੇਸ਼ਵਰ ਦੇ ਨਾਮਾਂ ਵਿੱਚੋਂ ਇੱਕ ਬਣ ਗਿਆ। ਇਹ ਨਾਮ ਇਹ ਅਰਥ ਦਿੰਦਾ ਹੈ ‘ਪ੍ਰਮੇਸ਼ਵਰ ਜਿਹੜਾ ਸਾਡੀ ਸਹਾਇਤਾ ਕਰਦਾ ਹੈ।’

ਜਦੋਂ ਤੁਸੀਂ ਕਹਿੰਦੇ ਹੋ, ‘ਹੁਣ ਤੱਕ ਉਸਨੇ ਸਾਡੀ ਮਦਦ ਕੀਤੀ, ਉਹ ਅਬੇਨੇਜ਼ਰ ਹੈ’ ਅਤੇ ਉਸਦੀ ਉਸਤਤ ਕਰੋ, ਤਾਂ ਤੁਹਾਡਾ ਦਿਲ ਖੁਸ਼ੀ ਨਾਲ ਭਰ ਜਾਂਦਾ ਹੈ। ਇਸ ਦੇ ਨਾਲ ਹੀ, ਇਹ ਵਿਸ਼ਵਾਸ ਵੀ ਉੱਠਦਾ ਹੈ ਕਿ ‘ਉਸਨੇ ਹੁਣ ਤੱਕ ਸਾਡੀ ਮਦਦ ਕੀਤੀ ਹੈ ਅਤੇ ਉਹ ਭਵਿੱਖ ਵਿੱਚ ਵੀ ਮਦਦ ਕਰੇਗਾ’। ਹਾਂ। ਜਿਹੜਾ ਹੁਣ ਤੱਕ ਅਬੇਨੇਜ਼ਰ ਸੀ ਉਹ ਭਵਿੱਖ ਵਿੱਚ ਇੰਮਾਨੂਏਲ ਵੀ ਹੋਵੇਗਾ।

ਰਾਜਾ ਦਾਊਦ ਨੇ ਪ੍ਰਮੇਸ਼ਵਰ ਨੂੰ ਅਬੇਨੇਜ਼ਰ ਅਤੇ ਇੰਮਾਨੂਏਲ ਦੇ ਰੂਪ ਵਿੱਚ ਦੇਖਿਆ। ਉਸਨੇ ਪ੍ਰਮੇਸ਼ਵਰ ਦੇ ਵੱਲ ਦੇਖਿਆ ਅਤੇ ਆਖਿਆ, “ਹੇ ਪ੍ਰਭੂ ਯਹੋਵਾਹ, ਮੈਂ ਕੌਣ ਹਾਂ, ਅਤੇ ਮੇਰਾ ਘਰਾਣਾ ਕੀ ਹੈ ਜੋ ਤੂੰ ਮੈਨੂੰ ਐਥੋਂ ਤੱਕ ਪਹੁੰਚਾ ਦਿੱਤਾ ਹੈ? ਤਾਂ ਵੀ ਹੇ ਪ੍ਰਭੂ ਯਹੋਵਾਹ, ਇਹ ਤਾਂ ਤੇਰੀ ਨਿਗਾਹ ਵਿੱਚ ਬਹੁਤ ਛੋਟੀ ਜਿਹੀ ਗੱਲ ਸੀ, ਕਿਉਂ ਜੋ ਤੂੰ ਆਪਣੇ ਦਾਸ ਦੇ ਘਰਾਣੇ ਦੇ ਲਈ ਬਹੁਤ ਦੂਰ ਦੀ ਖ਼ਬਰ ਪਹਿਲਾਂ ਹੀ ਦੱਸ ਦਿੱਤੀ। ਹੇ ਪ੍ਰਭੂ ਯਹੋਵਾਹ, ਮਨੁੱਖ ਦਾ ਇਹੋ ਨਿਯਮ ਹੈ!”(2 ਸਮੂਏਲ 7:18,19)।

ਇੱਕ ਰਾਜਾ ਦੇ ਰੂਪ ਵਿੱਚ ਉੱਚਾ ਹੋਣ ਦੇ ਬਾਅਦ ਵੀ, ਦਾਊਦ ਨੇ ਸ਼ੁਕਰਗੁਜ਼ਾਰ ਹੋ ਕੇ ਉਨ੍ਹਾਂ ਸਾਰੇ ਰਸਤਿਆਂ ਦੇ ਬਾਰੇ ਸੋਚਿਆ ਜਿਨ੍ਹਾਂ ਵਿੱਚ ਪ੍ਰਮੇਸ਼ਵਰ ਨੇ ਉਸਨੂੰ ਅਬੇਨੇਜ਼ਰ ਦੇ ਰੂਪ ਵਿੱਚ ਰਹਿਣ ਦੇ ਲਈ ਨਿਰਦੇਸ਼ ਦਿੱਤਾ ਸੀ। ਉਸ ਨੇ ਸੋਚਿਆ ਕਿ ਜਦੋਂ ਉਹ ਭੇਡਾਂ ਚਰਾ ਰਿਹਾ ਸੀ ਤਾਂ ਪ੍ਰਮੇਸ਼ਵਰ ਉਸਦੇ ਲਈ ਇੱਕ ਚਰਵਾਹੇ ਦੇ ਰੂਪ ਵਿੱਚ ਕਿਵੇਂ ਬਣਿਆ ਰਿਹਾ; ਅਤੇ ਕਿਵੇਂ ਉਸਨੇ ਉਸਨੂੰ ਸ਼ੇਰ ਅਤੇ ਰਿੱਛ ਵਰਗੇ ਜੰਗਲੀ ਜਾਨਵਰਾਂ ਤੋਂ, ਅਤੇ ਗੋਲਿਅਥ ਤੋਂ ਵੀ ਬਚਾਇਆ; ਇਹ ਵੀ ਕਿ ਕਿਵੇਂ ਉਸਨੇ ਉਸਨੂੰ ਜਿੱਤ ਦੇ ਰਾਹ ਤੇ ਚਲਾਇਆ। ਉਸਨੂੰ ਇਹ ਵੀ ਵਿਸ਼ਵਾਸ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਪ੍ਰਮੇਸ਼ਵਰ ਉਸਦੀ ਅਗਵਾਈ ਕਰੇਗਾ। ਖੁਸ਼ ਹੋ ਕੇ, ਉਸਨੇ ਪ੍ਰਮੇਸ਼ਵਰ ਦੀ ਉਸਤਤ ਉਨ੍ਹਾਂ ਸਾਰੇ ਵਡਿਆਈ ਵਾਲੇ ਕੰਮਾਂ ਦੇ ਬਾਰੇ ਕੀਤੀ ਜਿਹੜੇ ਆਉਣ ਵਾਲੇ ਸਮੇਂ ਵਿੱਚ ਪ੍ਰਮੇਸ਼ਵਰ ਉਸਦੇ ਨਾਲ ਕਰੇਗਾ।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਸ਼ੁਕਰਗੁਜ਼ਾਰੀ ਦੇ ਨਾਲ ਧਿਆਨ ਕਰੋ ਕਿ ਕਿਵੇਂ ਪ੍ਰਮੇਸ਼ਵਰ ਨੇ ਤੁਹਾਡੇ ਉੱਤੇ ਦਯਾ ਕੀਤੀ, ਤੁਹਾਡੀ ਰੱਖਿਆ ਕੀਤੀ, ਅਤੇ ਤੁਹਾਡੀ ਅਗਵਾਈ ਕੀਤੀ, ਇਸ ਤੋਂ ਪਹਿਲਾਂ ਕਿ ਤੁਸੀਂ ਉਸਨੂੰ ਜਾਣਦੇ। ਅੱਜ ਤੁਸੀਂ ਪ੍ਰਮੇਸ਼ਵਰ ਦੇ ਬੱਚੇ ਹੋ। ਉਹ ਤੁਹਾਡੀ ਰੱਖਿਆ ਕਰੇਗਾ ਅਤੇ ਅੰਤ ਤੱਕ ਤੁਹਾਡੀ ਅਗਵਾਈ ਕਰੇਗਾ।

ਅਭਿਆਸ ਕਰਨ ਲਈ – “ਮੈਂ ਤਾਂ ਉਨ੍ਹਾਂ ਸਾਰੀਆਂ ਦਿਆਲ਼ਗੀਆਂ ਅਤੇ ਉਸ ਸਾਰੀ ਸਚਿਆਈ ਤੋਂ ਜਿਹੜੀ ਤੂੰ ਆਪਣੇ ਦਾਸ ਨਾਲ ਕੀਤੀ ਬਹੁਤ ਹੀ ਛੋਟਾ ਹਾਂ। ਮੈਂ ਤਾਂ ਆਪਣੀ ਲਾਠੀ ਦੇ ਨਾਲ ਹੀ ਯਰਦਨ ਦੇ ਪਾਰ ਲੰਘਿਆ ਸੀ ਪਰ ਹੁਣ ਮੈਂ ਦੋ ਟੋਲੀਆਂ ਹੋ ਗਿਆ ਹਾਂ।”(ਉਤਪਤ 32:10)।

ਅਕਤੂਬਰ 24 – ਜੇ ਪ੍ਰਭੂ ਸਾਡੇ ਨਾਲ ਹੈ!

“…ਜੇ ਯਹੋਵਾਹ ਸਾਡੇ ਨਾਲ ਹੁੰਦਾ ਤਾਂ ਇਹ ਸਾਰੀ ਬਿਪਤਾ ਸਾਡੇ ਉੱਤੇ ਕਿਉਂ ਪੈਂਦੀ?”(ਨਿਆਂਈਆਂ ਦੀ ਪੋਥੀ 6:13)।

ਪਵਿੱਤਰ ਸ਼ਾਸਤਰ ਵਿੱਚ ‘ਜੇ’ ਸ਼ਬਦ ਕਈ ਉਦਾਹਰਣਾਂ ਵਿੱਚ ਪ੍ਰਗਟ ਹੁੰਦਾ ਹੈ। ਇਹ ਕੁੱਝ ਮਾਮਲਿਆਂ ਵਿੱਚ ਸੰਦੇਹ ਦੇ ਤੱਤ ਨੂੰ ਇਸ਼ਾਰਾ ਕਰਦਾ ਹੈ, ਕੁੱਝ ਵਿੱਚ ਸਾਵਧਾਨੀਆਂ ਅਤੇ ਕਿਤੇ ਹੋਰ ਉਤਸ਼ਾਹਿਤ ਦਿੰਦਾ ਹੈ।

ਅਸੀਂ ਪਵਿੱਤਰ ਸ਼ਾਸਤਰ ਵਿੱਚ ਪੜ੍ਹਦੇ ਹਾਂ: ‘ਜਦੋਂ ਪਰਮੇਸ਼ੁਰ ਸਾਡੇ ਵੱਲ ਹੈ… (ਰੋਮੀਆਂ 8:31)। ਜੇ ਯਹੋਵਾਹ ਸਾਡੇ ਨਾਲ ਪ੍ਰਸੰਨ ਹੈ…(ਗਿਣਤੀ 14: 8)। ਜੇ ਯਹੋਵਾਹ ਸਾਡੇ ਨਾਲ ਹੁੰਦਾ…(ਨਿਆਂਈਆਂ ਦੀ ਪੋਥੀ 6:13)। ਰਸੂਲ ਪੌਲੁਸ ‘ਜੇ ਪ੍ਰਮੇਸ਼ਵਰ ਸਾਡੇ ਨਾਲ ਹੈ’ ਲਿਖਣ ਤੋਂ ਬਾਅਦ ਸੋਚਣ ਲੱਗਦਾ ਅਤੇ ਇਹ ਕਿੰਨੀ ਹੀ ਅਦਭੁੱਤ ਬਰਕਤ ਹੁੰਦੀ!

ਜੇ ਪ੍ਰਮੇਸ਼ਵਰ ਸਾਡੇ ਨਾਲ ਹੈ ਤਾਂ ਸਾਡਾ ਦੁਸ਼ਮਣ ਕੌਣ ਹੋ ਸਕਦਾ ਹੈ? ਰਾਜਾ ਦਾਊਦ, ਜਿਸਨੇ ਸੋਚਿਆ, ‘ਜੇ ਪ੍ਰਭੂ ਸਾਡੇ ਨਾਲ ਹੈ’ ਤਾ ਇਹ ਕਹਿਣਾ ਜਾਰੀ ਰਹਿੰਦਾ ਹੈ, “ਮੈਂ ਉਹਨਾਂ ਦਸ ਹਜ਼ਾਰਾਂ ਤੋਂ ਨਹੀਂ ਡਰਾਂਗਾ, ਜਿਨ੍ਹਾਂ ਨੇ ਆਲੇ-ਦੁਆਲੇ ਮੇਰੇ ਵਿਰੁੱਧ ਘੇਰਾ ਪਾ ਲਿਆ ਹੈ”(ਜ਼ਬੂਰਾਂ ਦੀ ਪੋਥੀ 3:6)।

ਹਬੱਕੂਕ ਨੇ ਇਹ ਵੀ ਸੋਚਿਆ, ‘ਜੇ ਪ੍ਰਭੂ ਸਾਡੇ ਨਾਲ ਹੈ’ ਅਤੇ ਉਹ ਕਹਿੰਦਾ ਹੈ, “ਭਾਵੇਂ ਹੰਜ਼ੀਰ ਦੇ ਰੁੱਖ ਨਾ ਫਲਣ, ਨਾ ਅੰਗੂਰੀ ਵੇਲਾਂ ਉੱਤੇ ਫਲ ਹੋਵੇ, ਭਾਵੇਂ ਜ਼ੈਤੂਨ ਦੇ ਰੁੱਖ ਦੀ ਪੈਦਾਵਾਰ ਘਟੇ, ਅਤੇ ਖੇਤਾਂ ਵਿੱਚ ਅੰਨ ਨਾ ਉਪਜੇ, ਭਾਵੇਂ ਇੱਜੜ ਵਾੜੇ ਵਿੱਚੋਂ ਘੱਟ ਜਾਣ, ਅਤੇ ਖੁਰਲੀਆਂ ਉੱਤੇ ਵੱਗ ਨਾ ਹੋਣ, ਤਾਂ ਵੀ ਮੈਂ ਯਹੋਵਾਹ ਵਿੱਚ ਅਨੰਦ ਅਤੇ ਮਗਨ ਹੋਵਾਂਗਾ”(ਹਬੱਕੂਕ 3:17,18)। ਗਿਦਾਊਨ ਨੇ ਵੀ ਇਸ ਤਰ੍ਹਾਂ ਹੀ ਸੋਚਿਆ ਅਤੇ ਕਿਹਾ, “ਜੇ ਯਹੋਵਾਹ ਸਾਡੇ ਨਾਲ ਹੁੰਦਾ ਤਾਂ ਇਹ ਸਾਰੀ ਬਿਪਤਾ ਸਾਡੇ ਉੱਤੇ ਕਿਉਂ ਪੈਂਦੀ?”(ਨਿਆਂਈਆਂ ਦੀ ਪੋਥੀ 6:13)।

ਪ੍ਰਮੇਸ਼ਵਰ ਕਹਿੰਦਾ ਹੈ, “ਵੇਖ, ਮੈਂ ਤੇਰੇ ਅੰਗ-ਸੰਗ ਹਾਂ ਅਤੇ ਜਿੱਥੇ ਕਿਤੇ ਤੂੰ ਜਾਵੇਂਗਾ ਮੈਂ ਤੇਰੀ ਰਾਖੀ ਕਰਾਂਗਾ, ਅਤੇ ਤੈਨੂੰ ਫੇਰ ਇਸ ਦੇਸ਼ ਵਿੱਚ ਲੈ ਆਵਾਂਗਾ ਅਤੇ ਜਦੋਂ ਤੱਕ ਮੈਂ ਤੇਰੇ ਨਾਲ ਆਪਣਾ ਬਚਨ ਪੂਰਾ ਨਾ ਕਰਾਂ, ਤੈਨੂੰ ਨਹੀਂ ਛੱਡਾਂਗਾ”(ਉਤਪਤ 28:15)। ਪ੍ਰਮੇਸ਼ਵਰ ਨੇ ਇਹ ਵੀ ਕਿਹਾ ਹੈ, “ਮੇਰੀ ਹਜ਼ੂਰੀ ਤੇਰੇ ਨਾਲ ਜਾਵੇਗੀ ਅਤੇ ਮੈਂ ਤੈਨੂੰ ਵਿਸ਼ਰਾਮ ਦਿਆਂਗਾ”(ਕੂਚ 33:14)।

“ਜਦ ਤੁਸੀਂ ਆਪਣੇ ਵੈਰੀਆਂ ਨਾਲ ਯੁੱਧ ਕਰਨ ਲਈ ਜਾਓ ਅਤੇ ਘੋੜੇ, ਰਥ ਅਤੇ ਆਪਣੇ ਤੋਂ ਵੱਧ ਸੈਨਾਂ ਨੂੰ ਵੇਖੋ, ਤਦ ਉਨ੍ਹਾਂ ਤੋਂ ਨਾ ਡਰਿਓ, ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਹੈ, ਜੋ ਤੁਹਾਨੂੰ ਮਿਸਰ ਦੇਸ਼ ਤੋਂ ਕੱਢ ਲਿਆਇਆ”(ਬਿਵਸਥਾ ਸਾਰ 20:1) “ਜਦ ਤੂੰ ਪਾਣੀਆਂ ਦੇ ਵਿੱਚੋਂ ਦੀ ਲੰਘੇਂਗਾ, ਮੈਂ ਤੇਰੇ ਅੰਗ-ਸੰਗ ਹੋਵਾਂਗਾ, ਅਤੇ ਜਦ ਨਦੀਆਂ ਦੇ ਵਿੱਚੋਂ ਦੀ, ਉਹ ਤੈਨੂੰ ਨਾ ਡੋਬਣਗੀਆਂ, ਜਦ ਤੂੰ ਅੱਗ ਦੇ ਵਿੱਚੋਂ ਦੀ ਚੱਲੇਂਗਾ, ਉਹ ਤੈਨੂੰ ਨਾ ਸਾੜੇਗੀ, ਨਾ ਲਾਟ ਤੇਰੇ ਉੱਤੇ ਬਲੇਗੀ”(ਯਸਾਯਾਹ 43:2)।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਪ੍ਰਮੇਸ਼ਵਰ ਹਮੇਸ਼ਾ ਤੁਹਾਡੇ ਨਾਲ ਹੈ। ਤੁਸੀਂ ਜਿੱਥੇ ਵੀ ਜਾਂਦੇ ਹੋ, ਉਹ ਤੁਹਾਡਾ ਪਿੱਛਾ ਕਰਦਾ ਹੈ। ਇਹ ਕਦੇ ਨਾ ਭੁੱਲੋ ਕਿ। ਆਪਣੇ ਸਾਰੇ ਵਾਅਦਿਆਂ ਦੇ ਨਾਲ ਪ੍ਰਮੇਸ਼ਵਰ ਦੀ ਉਸਤਤ ਕਰੋ, ਜਿਸ ਵਿੱਚ ਉਸਨੇ ਆਖਿਆ ਕਿ ਉਹ ਤੁਹਾਡੇ ਨਾਲ ਰਹਿਣਗੇ।

ਅਭਿਆਸ ਕਰਨ ਲਈ – “ਅਤੇ ਉਨ੍ਹਾਂ ਨੂੰ ਸਿਖਾਓ ਕਿ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਸੰਸਾਰ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹਾਂ”(ਮੱਤੀ 28:20)।

ਅਕਤੂਬਰ 23 – ਪੁਰਾਣਾ ਆਦਮੀ ਅਤੇ ਨਵਾਂ ਆਦਮੀ!

“ਅਤੇ ਨਵੀਂ ਨੂੰ ਪਹਿਨ ਲਿਆ ਜੋ ਪੂਰਨ ਗਿਆਨ ਲਈ ਆਪਣੇ ਸਿਰਜਣਹਾਰ ਦੇ ਸਰੂਪ ਦੇ ਉੱਤੇ ਨਵੀਂ ਬਣਦੀ ਜਾਂਦੀ ਹੈ”(ਕੁਲੁੱਸੀਆਂ 3:10)।

ਕੁੱਝ ਕੀੜੇ ਦੁੱਧ ਵਾਲੇ ਪੌਦੇ ਦੇ ਪੱਤਿਆਂ ਦੇ ਹੇਠਲੇ ਪਾਸੇ ਨਾਲ ਜੁੜੇ ਹੁੰਦੇ ਹਨ। ਇਹ ਸਧਾਰਨ ਕੀੜੇ ਨਹੀਂ ਹਨ, ਪਰ ਅਜਿਹੇ ਕੀੜੇ ਹਨ ਜਿਹੜੇ ਤਿੱਤਲੀ ਵਿੱਚ ਵਿਕਸਿਤ ਹੋ ਜਾਂਦੇ ਹਨ। ਇਹ ਕੀੜੇ ਪੱਤੇ ਖਾ ਕੇ ਵੱਡੇ ਹੋ ਜਾਂਦੇ ਹਨ ਅਤੇ ਪਿਉਪਾ ਅਵਸਥਾ ਵਿੱਚ ਬਦਲ ਜਾਂਦੇ ਹਨ। ਇਸ ਸਮੇਂ ਉਹ ਕਈ ਦਿਨਾਂ ਤੱਕ ਬਿਨਾਂ ਰੁਕੇ ਲਟਕੇ ਰਹਿਣਗੇ। ਅਚਾਨਕ, ਇੱਕ ਦਿਨ ਇਹ ਇੱਕ ਤਿਤਲੀ ਬਣ ਜਾਣਗੇ ਅਤੇ ਖੂਬਸੂਰਤੀ ਨਾਲ ਉੱਡ ਜਾਣਗੇ।

ਇਸ ਰਚਨਾ ਦੇ ਲਈ ਜੀਵਨ ਇੱਕ ਹੈ, ਪਰ ਇਸਦੇ ਦੋ ਪੜਾਅ ਹਨ ਜੋ ਕਿ ਕੈਟਰਪਿਲਰ ਅਤੇ ਤਿੱਤਲੀ ਹਨ। ਇੱਕ ਕੈਟਰਪਿਲਰ ਦਾ ਜੀਵਨ ਹੈ ਅਤੇ ਦੂਸਰਾ ਤਿੱਤਲੀ ਦਾ ਜੀਵਨ ਹੈ। ਇੱਕ ਵਿਸ਼ਵਾਸੀ ਦੇ ਜੀਵਨ ਵਿੱਚ ਵੀ ਇਹ ਹੀ ਵਿਸ਼ੇਸ਼ਤਾ ਦੇਖੀ ਜਾਂਦੀ ਹੈ। ਇੱਕ ਪੁਰਾਣਾ ਮਨੁੱਖ ਹੈ ਅਤੇ ਦੂਸਰਾ ਬਦਲਿਆ ਹੋਇਆ ਨਵਾਂ ਮਨੁੱਖ ਹੈ।

ਤੁਸੀਂ ਆਦਮ ਦੀ ਤਰ੍ਹਾਂ ਪੁਰਾਣੇ ਅਤੇ ਮਸੀਹ ਵਿੱਚ ਇੱਕ ਨਵੀਂ ਰਚਨਾ ਹੋ। ਪਵਿੱਤਰ ਸ਼ਾਸਤਰ ਵਿੱਚ, ਰੋਮੀਆਂ ਦਾ ਛੇਵਾਂ ਅਧਿਆਇ, ਅਫ਼ਸੀਆਂ ਦਾ ਚੌਥਾ ਅਧਿਆਇ, ਅਤੇ ਕੁਲੁੱਸੀਆਂ ਦਾ ਤੀਸਰਾ ਅਧਿਆਇ ਤਿੰਨ ਮਹੱਤਵਪੂਰਣ ਗੱਲਾਂ ਵੱਲ ਇਸ਼ਾਰਾ ਕਰਦਾ ਹੈ ਜਿਨ੍ਹਾਂ ਦਾ ਤੁਹਾਨੂੰ ਪਾਲਣ ਕਰਨਾ ਚਾਹੀਦਾ ਹੈ।

1) ਪੁਰਾਣੀ ਇਨਸਾਨੀਅਤ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਈ ਗਈ (ਰੋਮੀਆਂ 6:6)।ਇਹ ਪੁਰਾਣਾ ਆਦਮੀ ਆਦਮ ਹੈ, ਜਿਹੜਾ ਪਾਪੀ ਗੁਣਾਂ ਨਾਲ ਭਰਿਆ ਹੋਇਆ ਸੀ। ਕੀਤੇ ਗਏ ਪਾਪਾਂ ਦੇ ਲਈ ਪਛਤਾਵੇ ਦੇ ਲਈ ਦ੍ਰਿੜਤਾ ਨਾਲ ਸੰਕਲਪ ਕਰਨਾ, ਉਨ੍ਹਾਂ ਨੂੰ ਸਵੀਕਾਰ ਕਰਨਾ ਅਤੇ ਉਨ੍ਹਾਂ ਨੂੰ ਤਿਆਗ ਦੇਣਾ, ਉਹ ਹੀ ਹੈ ਜਿਹੜਾ ਸਲੀਬ ਤੇ ਪੁਰਾਣੇ ਆਦਮੀ ਦੇ ਸਲੀਬ ਉੱਤੇ ਚੜ੍ਹਨ ਦਾ ਅਰਥ ਹੈ।ਤੁਹਾਡੇ ਸਾਰੇ ਪਾਪ ਅਤੇ ਅਪਰਾਧ ਯਿਸੂ ਮਸੀਹ ਨੇ ਸਲੀਬ ਉੱਤੇ ਲਏ ਅਤੇ ਇਸ ਲਈ, ਉਸਦਾ ਲਹੂ ਤੁਹਾਨੂੰ ਧੋਂਦਾ ਅਤੇ ਸ਼ੁੱਧ ਕਰਦਾ ਹੈ (1 ਯੂਹੰਨਾ 1: 7)।

2) ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟਿਆ (ਕੁਲੁੱਸੀਆਂ 3:9)।ਪਵਿੱਤਰ ਸ਼ਾਸਤਰ ਕਹਿੰਦਾ ਹੈ ਕਿ ਪੁਰਾਣੇ ਆਦਮੀ ਅਤੇ ਉਸਦੇ ਕੰਮਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਇੱਕ ਤਿੱਤਲੀ ਜਿਹੜੀ ਪਿਉਪਾ ਅਵਸਥਾ ਵਿੱਚੋਂ ਬਾਹਰ ਆਉਂਦੀ ਹੈ, ਉਹ ਆਪਣੀਆਂ ਪਿਛਲੀਆਂ ਆਦਤਾਂ ਨੂੰ ਛੱਡ ਦਿੰਦੀ ਹੈ, ਇੱਕ ਕੀੜੇ ਦਾ ਪਿੱਛਲਾ ਜੀਵਨ ਅਤੇ ਪਿਛਲੀਆਂ ਵਿਸ਼ੇਸ਼ਤਾਵਾਂ ਇੱਕ ਨਵੀਂ ਰਚਨਾ ਦੀ ਤਰ੍ਹਾਂ ਉੱਠਦੀਆਂ ਅਤੇ ਉੱਡਦੀਆਂ ਹਨ। ਉਸੇ ਤਰ੍ਹਾਂ, ਤੁਸੀਂ ਵੀ ਆਪਣੇ ਸਾਰੇ ਪਾਪੀ ਗੁਣਾਂ ਨੂੰ ਛੱਡ ਕੇ ਅਤੇ ਸਰਵਉੱਚ ਪ੍ਰਮੇਸ਼ਵਰ ਦੇ ਸਰੂਪ ਨੂੰ ਪ੍ਰਾਪਤ ਕਰ ਸਕਦੇ ਹੋ।

3) ਨਵੀਂ ਇਨਸਾਨੀਅਤ ਨੂੰ ਪਹਿਨ ਲਓ, (ਅਫ਼ਸੀਆਂ 4:24)।ਪੁਰਾਣੀ ਇਨਸਾਨੀਅਤ ਨੂੰ ਲਾਹੁਣ ਤੋਂ ਨਹੀਂ ਰੁਕਣਾ ਚਾਹੀਦਾ, ਬਲਕਿ ਮਸੀਹ ਨੂੰ ਜਿਹੜਾ ਨਵਾਂ ਆਦਮੀ ਹੈ ਪਹਿਣ ਲੈਣਾ ਚਾਹੀਦਾ ਹੈ। ਮਸੀਹ ਦੇ ਗੁਣਾਂ ਨੂੰ ਵਿਕਸਤ ਹੋਣ ਦਿਓ। ਮਸੀਹ ਦੀ ਸ਼ਕਤੀ ਦੇ ਨਾਲ ਅੱਗੇ ਵਧੋ।ਪਵਿੱਤਰ ਸ਼ਾਸਤਰ ਕਹਿੰਦਾ ਹੈ, “ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ, ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਸਿਰਜੀ ਗਈ”(ਅਫ਼ਸੀਆਂ 4:24)।

ਅਭਿਆਸ ਕਰਨ ਲਈ – “ਇਸ ਕਾਰਨ ਮੈਂ ਪ੍ਰਭੂ ਯਿਸੂ ਮਸੀਹ ਦੇ ਪਿਤਾ ਅੱਗੇ ਆਪਣੇ ਗੋਡੇ ਨਿਵਾਉਂਦਾ ਹਾਂ…ਕਿ ਉਹ ਆਪਣੀ ਮਹਿਮਾ ਦੇ ਧਨ ਅਨੁਸਾਰ ਤੁਹਾਨੂੰ ਇਹ ਦਾਨ ਕਰੇ ਜੋ ਤੁਸੀਂ ਉਹ ਦੇ ਆਤਮਾ ਦੇ ਰਾਹੀਂ ਅੰਦਰਲੀ ਇਨਸਾਨੀਅਤ ਵਿੱਚ ਸਮਰੱਥਾ ਨਾਲ ਬਲਵੰਤ ਬਣੋ”(ਅਫ਼ਸੀਆਂ 3:14,16)।

অক্টোবর 23 – বৃদ্ধ মানুহ আৰু নতুন মানুহ!

“আৰু যি নিজ সৃষ্টিকৰ্ত্তাৰ প্ৰতিমূৰ্তিৰ দৰে, তত্ব জ্ঞানৰ কাৰণে নতুন কৰোঁৱা হৈ আছে,  সেই নতুন পুৰুষক বস্ত্ৰ স্ৱৰূপে পিন্ধিলে৷ ( কলচীয়া ৩:১০)।

কিছুমান পতংগ মিল্কবীড গছৰ পাতৰ তলত জড়িত হয় থাকে। এয়া সাধাৰণ পতংগ নহয়, কিন্তু এনেকুৱা পতংগ হয় যি পখিলাত পৰিবৰ্তন হয় যায়। এয়া পতংগ পাত খায় ডাঙৰ হয় আৰু য়ুপা  অৱস্থাত পৰিবৰ্তন হয় যায়। এই সময়ত তেওঁ কেইবা দিনলৈকে নিৰন্তৰ লাগি থাকিব। হঠাৎ, এদিন এয়া এটি পখিলা ৰূপে বিকাশিত হব আৰু সুন্দৰভাৱে উৰি যাব।

এয়া সৃষ্টিৰ বাবে এটি জীবন হয়, কিন্তু ইয়াৰ দুটি চৰনলৈ হয় যি কেটৰপিলাৰ আৰু পখিলা হয়। এটি কেটৰপিলাৰ আৰু আনটি পখিলাৰ জীবন হয়। এজন আস্তিকৰো জীবনত এনেকুৱা দেখা যায়। এটি হয় অতীতৰ মনুষ্য আৰু আনটি ৰূপান্তৰিত নতুন মনুষ্য। আপুনি আদমৰ দৰে বৃদ্ধ আৰু খ্ৰীষ্টৰ দৰে এটি নতুন সৃষ্টি হয় থাকে।

পবিত্র শাস্ত্ৰত, ৰোমীয়াৰ ৬ষ্ট অধ্যায়ঃ ত, ইফিচিয়া ৪ৰ্থ অধ্যায়ঃ আৰু কলচীয়া ৩য় অধ্যায়ঃ ত তিনিটা মহূৰ্তপূৰ্ন কথাৰ ফালে ইংগিত কৰে  যি আপোনাক পালন কৰিব লাগে।

আমাৰ পুৰণি পুৰুষকb তেওঁৰ সৈতে ক্ৰুচত দিয়া হ’ল,( ৰোমীয়া ৬:৬)। এই পুৰণি পুৰুষ আদম হয়, যি পাপৰ গুনেৰে পৰিপূৰ্ণ। পাপ কৰা বাবে অনুতাপ বাবে দৃঢ় সংকল্প কৰা, তাক স্বীকাৰ কৰা আৰু সেই বোৰক ত্যাগ কৰি দিয়া, এয়া হয় যি পুৰণি পুৰুষক ক্ৰুচত দিয়াৰ অৰ্থ হয়।

তেনেহলে পৰস্পৰ মাজত আমাৰ সহভাগিতা আছে আৰু তেওঁৰ পুত্ৰ, যীচুৰ তেজে সকলো পাপৰ পৰা আমাক শুচি কৰে।(১ যোহন ১:৭)। সেই আগৰ পুৰুষক ফটা বস্ত্ৰ স্বৰূপে সোলোকাই পেলালে; ( কলচীয়া ৩:৯)। শাস্ত্ৰ কয় যে পুৰণি পুৰুষ আৰু তাৰ কৰ্মবোৰ  বন্ধ কৰি দিব লাগে। এটি পখিলা যি বিচাৰ দৰে সৃষ্টি হয়, সি তাৰ পুৰনি অভ্যাস এৰি দিয়ে, এটি পতংগ যি অতীতৰ অভ্যাস আৰু পুৰনি জীবন এৰি দিয়ে আৰু এটি নতুন সৃষ্টি হয় উৰে। সেই দৰে আপুনি আপোনাৰ সকলো পুৰনি গুন ত্যাগ কৰি পৰমপ্ৰধান পৰমেশ্বৰৰ স্বৰূপক প্ৰাপ্ত কৰিব পাৰে।

নতুন পুৰুষক যেন পিন্ধিব পাৰে(ইফিচিয়া ৪:২৪)। পুৰনি পুৰুষক ত্যাগ কৰাত ৰয় দিব নালাগে। খ্ৰীষ্টৰ গুনক  নিজৰ ভিতৰত বিকাশিত হবলৈ দিয়ক। খ্ৰীষ্টৰ শক্তিৰ সৈতে আগ বাঢ়ক  । পবিত্র শাস্ত্ৰ কয়, “সত্যতাৰ ধাৰ্মিকতা আৰু পবিত্ৰতাত ঈশ্বৰৰ প্ৰতিমূৰ্তিৰ দৰে সৃষ্ট হোৱা নতুন পুৰুষক যেন পিন্ধিব পাৰে। ( ইফিচিয়া ৪:২৪)।

মন কৰিবলগীয়া:” এই কাৰণে মই পিতৃৰ ওচৰত আঁঠু লৈছোঁ…. এনে শক্তি আপোনালোকক দান কৰক যাতে, তেওঁৰ আত্মাৰ দ্বাৰাই আপোনালোকৰ আন্তৰিক পুৰুষ শক্তিশালী হয়।( ইফিচিয়া ৩:১৪, ১৬)।

ਅਕਤੂਬਰ 22 – ਮਹਿਮਾ ਅਤੇ ਆਦਰ!

“ਪਰ ਅਸੀਂ ਉਹ ਨੂੰ ਜਿਹੜਾ ਦੂਤਾਂ ਨਾਲੋਂ ਥੋੜ੍ਹੇ ਸਮੇਂ ਲਈ ਨੀਵਾਂ ਕੀਤਾ ਗਿਆ ਹੈ ਅਰਥਾਤ ਯਿਸੂ ਨੂੰ ਮੌਤ ਦਾ ਦੁੱਖ ਝੱਲਣ ਦੇ ਕਾਰਨ ਮਹਿਮਾ ਅਤੇ ਆਦਰ ਦਾ ਮੁਕਟ ਪਹਿਨੇ ਹੋਏ ਵੇਖਦੇ ਹਾਂ, ਤਾਂ ਜੋ ਉਹ ਪਰਮੇਸ਼ੁਰ ਦੀ ਕਿਰਪਾ ਨਾਲ ਹਰੇਕ ਮਨੁੱਖ ਲਈ ਮੌਤ ਦਾ ਸੁਆਦ ਚੱਖੇ”(ਇਬਰਾਨੀਆਂ 2:9)।

ਯਿਸੂ ਮਸੀਹ ਨੇ ਸਲੀਬ ਤੇ ਮੌਤ ਦਾ ਸਵਾਦ ਚੱਖਿਆ। ਉਸਨੇ ਨਾ ਸਿਰਫ ਮੌਤ ਦੇ ਡਰ ਅਤੇ ਉਥਲ-ਪੁਥਲ ਦਾ ਸਵਾਦ ਚੱਖਿਆ, ਬਲਕਿ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਉਨ੍ਹਾਂ ਤੋਂ ਦੂਰ ਰੱਖ ਕੇ ਸਾਨੂੰ ਜੋ ਉਸਦੇ ਬੱਚੇ ਹਾਂ, ਉਨ੍ਹਾਂ ਨੂੰ ਛਡਾਉਣਾ ਵੀ ਚਾਹੁੰਦੇ ਹਨ।

ਇੱਕ ਅਮੀਰ ਆਦਮੀ ਸੀ। ਉਹ ਆਪਣੀ ਮਰਜ਼ੀ ਨਾਲ ਦੁਨੀਆਂ ਦੀਆਂ ਇੱਛਾਵਾਂ ਦਾ ਅਨੰਦ ਲੈਂਦੇ ਹੋਏ ਰਹਿੰਦਾ ਸੀ। ਇੱਕ ਰਾਤ, ਜਦੋਂ ਉਹ ਸੌਂ ਰਿਹਾ ਸੀ, ਉਸਨੇ ਇੱਕ ਅਵਾਜ਼ ਸੁਣੀ ਜਿਸ ਵਿੱਚ ਕਿਹਾ ਗਿਆ ਸੀ, “ਇੱਕ ਅਮੀਰ ਆਦਮੀ ਕੱਲ ਸਵੇਰੇ 6 ਵਜੇ ਮਰਨ ਵਾਲਾ ਹੈ।”

ਜਾਗਦੇ ਹੀ ਉਹ ਆਦਮੀ ਘਬਰਾ ਗਿਆ। ਉਸਨੇ ਆਪਣੀ ਪਤਨੀ ਨੂੰ ਜਗਾਇਆ ਅਤੇ ਕੰਬਦੇ ਹੋਏ ਕਿਹਾ, “ਮੈਨੂੰ ਡਰ ਲੱਗ ਰਿਹਾ ਹੈ। ਮੇਰੇ ਕੰਨਾਂ ਨੇ ਇੱਕ ਅਵਾਜ਼ ਸੁਣੀ ਜਿਸ ਵਿੱਚ ਕਿਹਾ ਗਿਆ ਸੀ ਕਿ ਇੱਕ ਅਮੀਰ ਆਦਮੀ ਮਰਨ ਵਾਲਾ ਹੈ। ਮੈਂ ਕੱਲ੍ਹ ਸਵੇਰੇ ਮਰ ਸਕਦਾ ਹਾਂ।” ਪਤਨੀ ਨੇ ਉਸਨੂੰ ਕਿਹਾ ਕਿ ਇਹ ਸਿਰਫ ਇੱਕ ਸੁਪਨਾ ਹੋ ਸਕਦਾ ਹੈ ਅਤੇ ਉਸਨੂੰ ਸੌਣ ਦੇ ਲਈ ਕਿਹਾ।

ਪਰ ਉਹ ਅਮੀਰ ਆਦਮੀ ਸੌਂ ਨਹੀਂ ਸਕਿਆ। ਉਸਨੇ ਡਾਕਟਰਾਂ ਨੂੰ ਆਪਣੇ ਘਰ ਆਉਣ ਦੇ ਲਈ ਫੋਨ ਕੀਤਾ ਅਤੇ ਉਸ ਦੇ ਅਨੁਸਾਰ ਡਾਕਟਰ ਵੀ ਸਵੇਰੇ ਜਲਦੀ ਆ ਗਏ। ਉਨ੍ਹਾਂ ਨੇ ਡਾਕਟਰੀ ਉਪਾਅ ਨਾਲ ਉਸਦੀ ਜਾਂਚ ਕੀਤੀ ਅਤੇ ਉਸਨੂੰ ਕਿਹਾ, “ਤੁਸੀਂ ਠੀਕ ਹੋ। ਤੁਹਾਡਾ ਦਿਲ ਚੰਗੀ ਤਰ੍ਹਾਂ ਨਾਲ ਕੰਮ ਕਰ ਰਿਹਾ ਹੈ। ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਕਿਰਪਾ ਕਰਕੇ ਸੌਂ ਜਾਉ।” ਇਹ ਕਹਿ ਕੇ ਉਹ ਚਲੇ ਗਏ।

ਪਰ, ਇਸਦੇ ਬਾਅਦ ਵੀ ਉਹ ਪ੍ਰੇਸ਼ਾਨ ਰਹਿੰਦਾ ਸੀ। ਉਹ ਵਿਰਲਾਪ ਕਰਨ ਲੱਗਾ, “ਛੇ ਕਦੋਂ ਹੋਣਗੇ? ਮੈਂ ਕਦੋਂ ਮਰਾਂਗਾ?” ਜਦੋਂ ਛੇ ਵੱਜੇ, ਤਾਂ ਉਸਦਾ ਬਜ਼ੁਰਗ ਅਤੇ ਪਵਿੱਤਰ ਸੇਵਕ ਉਸਦੇ ਕੋਲ ਆਇਆ ਅਤੇ ਕਿਹਾ, “ਸ਼੍ਰੀ ਮਾਨ, ਮੇਰਾ ਮਹਾਨ ਪ੍ਰਮੇਸ਼ਵਰ ਮੈਨੂੰ ਬੁਲਾ ਰਿਹਾ ਹੈ। ਅਲਵਿਦਾ।” ਇਹ ਕਹਿ ਕੇ ਉਹ ਆਪਣੇ ਬਿਸਤਰੇ ਤੇ ਚਲਾ ਗਿਆ ਅਤੇ ਇੱਕ ਵਾਰ ਉਸ ਉੱਤੇ ਲੇਟ ਗਿਆ, ਉਸਦੀ ਜਾਨ ਚਲੀ ਗਈ।

ਅਮੀਰ ਆਦਮੀ ਸੋਚਣ ਲੱਗਾ। ਉਸ ਦਿਨ, ਉਸਨੂੰ ਅਹਿਸਾਸ ਹੋਇਆ, “ਮੈਂ ਦੁਨੀਆ ਦੀਆਂ ਨਜ਼ਰਾਂ ਵਿੱਚ ਇੱਕ ਅਮੀਰ ਆਦਮੀ ਹਾਂ। ਪਰ ਪ੍ਰਮੇਸ਼ਵਰ ਦੀ ਨਜ਼ਰ ਵਿੱਚ ਮੇਰਾ ਸੇਵਕ ਕਿੰਨਾ ਧਨੀ ਹੈ! ਉਸ ਦੀ ਮੁਕਤੀ ਕਿੰਨੀ ਮਹਾਨ ਅਤੇ ਅਨਮੋਲ ਹੈ, ਉਸਦੇ ਕੋਲ ਸਵਰਗੀ ਸ਼ਾਂਤੀ ਸੀ ਅਤੇ ਉਨ੍ਹਾਂ ਨੇ ਜਿਸ ਇਲਾਹੀ ਚੁੱਪ ਨੂੰ ਬਣਾਈ ਰੱਖਿਆ ਸੀ! ਉਸ ਘਟਨਾ ਨੇ ਉਸ ਨੂੰ ਮੁਕਤੀ ਦੇ ਰਾਹ ਵਿੱਚ ਅਗਵਾਈ ਕੀਤੀ।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਤੁਸੀਂ ਧਰਤੀ ਤੇ ਆਰਥਿਕ ਤੌਰ ‘ਤੇ ਗਰੀਬ, ਅਨਪੜ੍ਹ ਅਤੇ ਆਮ ਲੋਕ ਹੋ ਸਕਦੇ ਹੋ, ਪਰ ਤੁਸੀਂ ਪ੍ਰਮੇਸ਼ਵਰ ਦੀ ਨਜ਼ਰ ਵਿੱਚ ਅਨਮੋਲ ਹੋ। ਉਹ ਤੁਹਾਨੂੰ ਅਮੀਰ, ਧੰਨਵਾਨ ਅਤੇ ਸਦੀਪਕ ਬਰਕਤਾਂ ਦੇ ਵਾਰਿਸ ਦੇ ਰੂਪ ਵਿੱਚ ਦੇਖਦਾ ਹੈ।

ਅਭਿਆਸ ਕਰਨ ਲਈ – “ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜੋ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਫਤਹ ਬਖ਼ਸ਼ਦਾ ਹੈ”(1 ਕੁਰਿੰਥੀਆਂ 15:57)।

ਅਕਤੂਬਰ 21 – ਬੱਚਾ ਅਤੇ ਆਦਮੀ!

“…ਹੁਣ ਮੈਂ ਸਿਆਣਾ ਹੋ ਗਿਆ ਹਾਂ ਤਾਂ ਮੈਂ ਨਿਆਣਪੁਣੇ ਦੀਆਂ ਗੱਲਾਂ ਛੱਡ ਦਿੱਤੀਆਂ ਹਨ”(1 ਕੁਰਿੰਥੀਆਂ 13:11)।

ਬਚਪਨ ਦੇ ਵਿਵਹਾਰ ਅਤੇ ਜਵਾਨ ਵਿਵਹਾਰ ਦੇ ਵਿੱਚ ਬਹੁਤ ਅੰਤਰ ਹੈ। ਤੁਸੀਂ ਬਚਪਨ ਵਿੱਚ ਬਚਪਨ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਰਹੇ ਹੋਵੋਂਗੇ। ਉਹ ਚੀਜ਼ਾਂ ਦੁਨੀਆਂ ਦੀਆਂ ਨਜ਼ਰਾਂ ਦੇ ਲਈ ਖੁਸ਼ੀ ਦੀ ਗੱਲ ਰਹੀ ਹੋਵੇਗੀ। ਪਰ ਜੇਕਰ ਉਹ ਬਚਪਨ ਦਾ ਵਿਵਹਾਰ ਜਵਾਨ ਹੋਣ ਦੇ ਬਾਅਦ ਵੀ ਜਾਰੀ ਰਿਹਾ, ਤਾਂ ਦੁਨੀਆਂ ਇਸਨੂੰ ਸਵੀਕਾਰ ਨਹੀਂ ਕਰੇਗੀ।

ਰਸੂਲ ਪੌਲੁਸ ਲਿਖਦਾ ਹੈ, “ਜਦ ਮੈਂ ਨਿਆਣਾ ਸੀ ਤਦ ਨਿਆਣੇ ਦੀ ਤਰ੍ਹਾਂ ਬੋਲਦਾ, ਨਿਆਣੇ ਦੀ ਤਰ੍ਹਾਂ ਸਮਝਦਾ ਅਤੇ ਨਿਆਣੇ ਦੀ ਤਰ੍ਹਾਂ ਜਾਂਚਦਾ ਸੀ। ਹੁਣ ਮੈਂ ਸਿਆਣਾ ਹੋ ਗਿਆ ਹਾਂ ਤਾਂ ਮੈਂ ਨਿਆਣਪੁਣੇ ਦੀਆਂ ਗੱਲਾਂ ਛੱਡ ਦਿੱਤੀਆਂ ਹਨ”(1 ਕੁਰਿੰਥੀਆਂ 13:11)।

ਜਦੋਂ ਬੱਚੇ ਤੁਰਨਾ ਸ਼ੁਰੂ ਕਰਦੇ ਹਨ ਤਾਂ ਵਾਰ-ਵਾਰ ਡਿੱਗਣਾ ਆਮ ਗੱਲ ਹੈ। ਉਹ ਦ੍ਰਿਸ਼ ਜਿਸ ਵਿੱਚ ਬੱਚੇ ਵਾਕਰ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਹਨ ਅਤੇ ਹੱਥਾਂ ਨਾਲ ਕੰਧਾਂ ਨੂੰ ਫੜਕੇ ਚੱਲਣ ਦੀ ਕੋਸ਼ਿਸ਼ ਕਰਦੇ ਹਨ ਤਾਂ ਇਹ ਦ੍ਰਿਸ਼ ਅੱਖਾਂ ਨੂੰ ਚੰਗਾ ਲੱਗਦਾ ਹੈ। ਪਰ, ਜੇਕਰ ਜਵਾਨ ਚੱਲਦੇ-ਚੱਲਦੇ ਹੇਠਾਂ ਡਿੱਗਦਾ ਰਹੇ, ਤਾਂ ਇਸਨੂੰ ਦੇਖਣ ਵਾਲਿਆਂ ਨੂੰ ਉਸ ਉੱਪਰ ਹਮਦਰਦੀ ਹੋਵੇਗੀ। ਉਸੇ ਤਰ੍ਹਾਂ, ਤੁਸੀਂ ਆਪਣੇ ਆਤਮਿਕ ਜੀਵਨ ਦੀ ਸ਼ੁਰੂਆਤ ਵਿੱਚ ਗਿਰਾਵਟ ਦਾ ਤਜ਼ਰਬਾ ਕੀਤਾ ਹੋਵੇਗਾ। ਪਰ, ਜੇਕਰ ਤੁਸੀਂ ਆਤਮਿਕ ਜੀਵਨ ਵਿੱਚ ਸਿਆਣੇ ਹੋ ਕੇ ਵੀ ਅਕਸਰ ਡਿੱਗਦੇ ਰਹੋ, ਤਾਂ ਕੀ ਇਸ ਤੋਂ ਪ੍ਰਮੇਸ਼ਵਰ ਦੁਖੀ ਨਹੀਂ ਹੋਣਗੇ?

ਜਦੋਂ ਤੁਸੀਂ ਇੱਕ ਬੱਚੇ ਹੁੰਦੇ ਹੋ ਤਾਂ ਤੁਸੀਂ ਬੱਚਿਆਂ ਦੇ ਵਾਂਗ ਗੱਲ ਕਰ ਸਕਦੇ ਹੋ। ਪਰ ਜਦੋਂ ਤੁਸੀਂ ਜਵਾਨ ਬਣ ਜਾਂਦੇ ਹੋ, ਤਾਂ ਇਹ ਜ਼ਰੂਰੀ ਹੈ ਕਿ ਤੁਹਾਨੂੰ ਜ਼ਿੰਮੇਵਾਰੀ, ਸਨਮਾਨ ਅਤੇ ਆਦਰ ਦੀ ਭਾਵਨਾ ਨਾਲ ਗੱਲ ਕਰਨੀ ਚਾਹੀਦੀ ਹੈ।

ਪਵਿੱਤਰ ਸ਼ਾਸਤਰ ਕਹਿੰਦਾ ਹੈ, “ਹਰੇਕ ਜਿਹੜਾ ਦੁੱਧ ਹੀ ਵਰਤਦਾ ਹੈ ਉਹ ਧਰਮ ਦੇ ਬਚਨ ਤੋਂ ਅਣਜਾਣ ਹੈ ਕਿਉਂਕਿ ਉਹ ਬੱਚਾ ਹੈ। ਪਰ ਅੰਨ ਸਿਆਣਿਆਂ ਲਈ ਹੈ, ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਅਭਿਆਸ ਦੇ ਕਾਰਨ ਭਲੇ ਬੁਰੇ ਦੀ ਪਹਿਚਾਣ ਕਰਨ ਵਿੱਚ ਜਾਣਕਾਰ ਹੋ ਗਈਆਂ ਹਨ”(ਇਬਰਾਨੀਆਂ 5:13,14)।

ਕਈ ਸਾਲਾਂ ਤੱਕ ਮਸੀਹੀ ਰਹਿਣ ਦੇ ਬਾਅਦ ਵੀ ਕੀ ਤੁਸੀਂ ਅਜੇ ਵੀ ਇੱਕ ਬੱਚੇ ਦੀ ਤਰ੍ਹਾਂ ਸੋਚ ਰਹੇ ਹੋ? ਕੀ ਤੁਸੀਂ ਜਾਣਦੇ ਹੋ ਕਿ ਇੱਕ ਬੱਚੇ ਦੀ ਸੋਚ ਜ਼ਿਆਦਾਤਰ ਕੀ ਹੁੰਦੀ ਹੈ? ਬੱਚਾ ਬੇਸਬਰੀ ਨਾਲ ਆਪਣੇ ਪਿਤਾ ਦੇ ਪਰਤਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੋਵੇਗਾ ਕਿ ਉਹ ਇਹ ਜਾਨਣ ਦੇ ਲਈ ਕਿ ਉਹ ਖਾਣ ਲਈ ਕੀ ਲਿਆਏਗਾ। ਬੱਚੇ ਨੂੰ ਆਪਣੇ ਪਿਤਾ ਦੀ ਜਾਇਦਾਦ, ਉਸਦੀ ਸਥਿਤੀ, ਉਸਦੇ ਨਾਲ ਵਿਰਾਸਤ ਅਤੇ ਉਸਦੀ ਮਹਾਨਤਾ ਵਰਗੇ ਮਹੱਤਵਪੂਰਣ ਕਾਰਕਾਂ ਦੇ ਬਾਰੇ ਨਹੀਂ ਪਤਾ ਹੈ।

ਉਸੇ ਤਰ੍ਹਾਂ, ਬਹੁਤ ਸਾਰੇ ਲੋਕ ਉਹ ਸਿਰਫ਼ ਵਰਤਮਾਨ ਦੀਆਂ ਦੁਨੀਆਵੀ  ਚੀਜ਼ਾਂ ਉੱਤੇ ਹੀ ਧਿਆਨ ਕਰਦੇ ਹਨ, ਬਿਨਾਂ ਇਹ ਜਾਣੇ ਕੀ ਕਿੰਨੇ ਮਹਾਨ ਅਤੇ ਵੱਡੇ ਆਤਮਿਕ ਵਰਦਾਨ ਤੇ ਬਰਕਤਾਂ ਉਨ੍ਹਾਂ ਲਈ ਪ੍ਰਮੇਸ਼ਵਰ ਕੋਲ ਹੈ। ਤੇ ਉਹ ਵੀ ਸਵਰਗੀ ਵਿਰਾਸਤ ਦੇ ਪ੍ਰਤੀ ਸੁਚੇਤ ਨਹੀਂ ਹਨ ਬਲਕਿ ਵਰਤਮਾਨ ਦੀਆਂ ਚੀਜ਼ਾਂ ਉੱਤੇ ਧਿਆਨ ਲਗਾਉਂਦੇ ਹਨ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਸੋ ਜੇ ਤੁਸੀਂ ਮਸੀਹ ਦੇ ਨਾਲ ਜਿਉਂਦੇ ਕੀਤੇ ਗਏ ਤਾਂ ਉਤਾਹਾਂ ਦੀਆਂ ਗੱਲਾਂ ਦੇ ਮਗਰ ਲੱਗੇ ਰਹੋ ਜਿੱਥੇ ਮਸੀਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੈ”(ਕੁਲੁੱਸੀਆਂ 3:1)।

ਅਭਿਆਸ ਕਰਨ ਲਈ – “ਸਗੋਂ ਅਸੀਂ ਪਿਆਰ ਨਾਲ ਸੱਚ ਕਮਾਉਂਦਿਆਂ ਹੋਇਆਂ, ਉਸ ਵਿੱਚ ਜੋ ਸਿਰ ਹੈ ਅਰਥਾਤ ਮਸੀਹ ਵਿੱਚ ਸਭਨਾਂ ਗੱਲਾਂ ਵਿੱਚ ਵੱਧਦੇ ਜਾਈਏ”(ਅਫ਼ਸੀਆਂ 4:15)।

ਅਕਤੂਬਰ 20 – ਆਦਤ ਅਤੇ ਰਿਵਾਜ!

“ਅਤੇ ਸਬਤ ਦੇ ਦਿਨ ਫ਼ਾਟਕ ਤੋਂ ਬਾਹਰ ਦਰਿਆ ਦੇ ਕੰਢੇ ਉੱਤੇ ਗਏ, ਜਿੱਥੇ ਅਸੀਂ ਸੋਚਿਆ ਕਿ ਪ੍ਰਾਰਥਨਾ ਕਰਨ ਦਾ ਕੋਈ ਸਥਾਨ ਹੋਵੇਗਾ ਅਤੇ ਬੈਠ ਕੇ ਉਨ੍ਹਾਂ ਔਰਤਾਂ ਨਾਲ ਜਿਹੜੀਆਂ ਇਕੱਠੀਆਂ ਹੋਈਆਂ ਸਨ, ਗੱਲਾਂ ਕਰਨ ਲੱਗੇ”(ਰਸੂਲਾਂ ਦੇ ਕਰਤੱਬ 16:13)।

ਰਸੂਲ ਪੌਲੁਸ ਦੇ ਲਈ ਨਿਯਮਿਤ ਤੌਰ ਤੇ ਪ੍ਰਾਰਥਨਾ ਕਰਨ ਦੇ ਲਈ ਨਦੀ ਦੇ ਕਿਨਾਰੇ ਇੱਕ ਜਗ੍ਹਾ ਸੀ। ਬਹੁਤ ਸਾਰੇ ਲੋਕ ਉਸ ਥਾਂ ਵੱਲ ਭੱਜ ਕੇ ਆਉਣ ਲੱਗੇ। ਉਹ ਉਨ੍ਹਾਂ ਦੇ ਕੋਲ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਅਤੇ ਉਦਾਸ ਸਥਿਤੀਆਂ ਵਿੱਚ ਦਿਲਾਸਾ ਲੈਣ ਦੇ ਲਈ ਆਏ ਸੀ। ਇਸ ਲਈ, ਰਸੂਲ ਪੌਲੁਸ ਨੇ ਨਾ ਸਿਰਫ਼ ਪ੍ਰਾਰਥਨਾ ਦੇ ਲਈ ਬਲਕਿ ਪ੍ਰਚਾਰ ਦੇ ਲਈ ਵੀ ਉਸ ਸਥਾਨ ਦੀ ਵਰਤੋਂ ਕੀਤੀ।

ਯਿਸੂ ਮਸੀਹ ਦਾ ਸਬਤ ਦੇ ਦਿਨ ਪ੍ਰਾਰਥਨਾ ਘਰ ਵਿੱਚ ਜਾਣ ਦਾ ਰਿਵਾਜ ਸੀ (ਲੂਕਾ 4:16)। ਉਹ ਨਿਯਮਿਤ ਤੌਰ ਤੇ ਜੈਤੂਨ ਦੇ ਪਹਾੜ ਤੇ ਪ੍ਰਾਰਥਨਾ ਕਰਨ ਲਈ ਜਾਂਦਾ ਸੀ (ਲੂਕਾ 22:39)। ਉਸਨੇ ਲੋਕਾਂ ਦਾ ਭਲਾ ਕੀਤਾ ਅਤੇ ਬਿਮਾਰਾਂ ਨੂੰ ਚੰਗਾ ਕੀਤਾ (ਰਸੂਲਾਂ ਦੇ ਕਰਤੱਬ 10:38)।

ਕਿਸੇ ਵੀ ਕੰਮ ਦੀ ਆਦਤ ਜਾਂ ਰਿਵਾਜ ਬਣਨ ਦਾ ਆਧਾਰ ਖੁਦ ਵਿਅਕਤੀ ਹੁੰਦਾ ਹੈ। ਜਦੋਂ ਕੋਈ ਵੀ ਚੀਜ਼ ਆਦਤ ਨਾਲ ਕੀਤੀ ਜਾਂਦੀ ਹੈ, ਤਾਂ ਉਹ ਸੁਭਾਵਿਕ ਤੌਰ ਤੇ ਇੱਕ ਅਭਿਆਸ ਬਣ ਜਾਂਦੀ ਹੈ। ਕੁੱਝ ਲੋਕ ਜਾਣ ਬੁੱਝ ਕੇ ਆਦਤ ਨਾਲ ਪਾਪ ਕਰਨ ਵਿੱਚ ਸ਼ਾਮਿਲ ਹੋਣਗੇ ਅਤੇ ਬਾਅਦ ਵਿੱਚ ਦੁਖੀ ਹੋ ਕੇ ਕਹਿਣਗੇ ਕਿ ਅਣਜਾਣੇ ਵਿੱਚ ਪਾਪ ਕਰਨਾ ਉਨ੍ਹਾਂ ਦੇ ਲਈ ਇੱਕ ਰਿਵਾਜ ਬਣ ਗਿਆ ਸੀ।

ਸਾਡੇ ਦੇਸ਼ ਵਿੱਚ, ਸਾਨੂੰ ਬਹੁਤ ਸਾਰੀਆਂ ਭੈੜੀਆਂ ਆਦਤਾਂ ਮਿਲਦੀਆਂ ਹਨ ਜਿਵੇਂ ਕਿ ਸ਼ਰਾਬ ਪੀਣਾ, ਬਹੁਤ ਜ਼ਿਆਦਾ ਕਰਜ਼ਾ ਲੈਣਾ, ਦੂਸਰਿਆਂ ਦੇ ਨਾਲ ਦੋਸ਼ ਲੱਭਣਾ, ਪਿੱਠ ਵੱਢਣਾ, ਸੁਣਨਾ, ਝੂਠ ਬੋਲਣਾ ਆਦਿ। ਇਹ ਆਦਤਾਂ ਹਮੇਸ਼ਾ ਕਿਸੇ ਨੂੰ ਵੀ ਬੁਰੀਆਂ ਸਥਿਤੀਆਂ ਦੇ ਵੱਲ ਲੈ ਜਾਂਦੀਆਂ ਹਨ।

ਇਸ ਲਈ ਤੁਹਾਨੂੰ ਚੰਗੀਆਂ ਆਦਤਾਂ ਵਿਕਸਿਤ ਕਰਨੀਆਂ ਚਾਹੀਦੀਆਂ ਹਨ। ਸਵੇਰੇ ਜਲਦੀ ਉੱਠਣਾ ਅਤੇ ਗਾਣੇ ਗਾਉਣਾ ਅਤੇ ਪ੍ਰਮੇਸ਼ਵਰ ਦੀ ਉਸਤਤ ਕਰਨਾ ਇੱਕ ਚੰਗੀ ਆਦਤ ਹੈ। ਜੇਕਰ ਤੁਸੀਂ ਇਸਨੂੰ ਇੱਕ ਆਦਤ ਬਣਾ ਲੈਂਦੇ ਹੋ, ਤਾਂ ਆਉਣ ਵਾਲੇ ਸਮੇਂ ਵਿੱਚ ਇਹ ਇੱਕ ਰਿਵਾਜ ਬਣ ਜਾਵੇਗਾ ਅਤੇ ਤੁਸੀਂ ਜਿੱਥੇ ਵੀ ਜਾਵੋਂਗੇ ਅਤੇ ਜਿੱਥੇ ਵੀ ਰਹੋਂਗੇ, ਤੁਸੀਂ ਇਸ ਨੂੰ ਕਰੋਂਗੇ। ਉਹ ਅਭਿਆਸ ਤੁਹਾਡੀ ਪਵਿੱਤਰਤਾ ਦੇ ਰਾਹ ਵਿੱਚ ਅਗਵਾਈ ਕਰੇਗਾ। ਕੁੱਝ ਲੋਕਾਂ ਨੂੰ ਆਪਣੇ ਰਿਵਾਜ ਅਨੁਸਾਰ ਪਵਿੱਤਰ ਸ਼ਾਸਤਰ ਨੂੰ ਪੜ੍ਹਨ ਦੀ ਆਦਤ ਹੋਵੇਗੀ। ਇਹ ਕਿੰਨਾ ਵਧੀਆ ਰਿਵਾਜ ਹੈ!

ਐਤਵਾਰ ਦੀਆਂ ਸਭਾਵਾਂ ਵਿੱਚ ਭਾਗ ਲੈਣਾ ਤੁਹਾਡੇ ਲਈ ਇੱਕ ਰਿਵਾਜ ਹੈ। ਪ੍ਰਮੇਸ਼ਵਰ ਨੂੰ ਦਸਵੰਧ ਦੇਣਾ ਸਾਡੀ ਰੀਤ ਹੈ। ਪ੍ਰਮੇਸ਼ਵਰ ਦੀ ਗਵਾਹੀ ਦੇਣਾ ਤੁਹਾਡਾ ਰਿਵਾਜ ਬਣ ਸਕਦਾ ਹੈ। ਜੇਕਰ ਤੁਸੀਂ ਛੋਟੀ ਉਮਰ ਵਿੱਚ ਹੀ ਇਨ੍ਹਾਂ ਚੀਜ਼ਾਂ ਨੂੰ ਆਪਣੀ ਆਦਤ ਬਣਾ ਲੈਂਦੇ ਹੋ, ਤਾਂ ਤੁਸੀਂ ਸਦੀਪਕ ਕਾਲ ਵਿੱਚ ਸਭ ਤੋਂ ਪਹਿਲਾਂ ਨਜ਼ਰ ਆਉਗੇ।

ਸ਼ੈਤਾਨ ਲੋਕਾਂ ਵਿੱਚ ਬੁਰੀਆਂ ਆਦਤਾਂ ਬੀਜ ਰਿਹਾ ਹੈ। ਰਸੂਲ ਪੌਲੁਸ ਨੇ ਲਿਖਿਆ ਹੈ, “ਜਿਨ੍ਹਾਂ ਦੇ ਵਿੱਚ ਤੁਸੀਂ ਇਸ ਸੰਸਾਰ ਦੀ ਰੀਤੀ ਅਨੁਸਾਰ ਹਵਾਈ ਇਖ਼ਤਿਆਰ ਦੇ ਸਰਦਾਰ ਦੇ ਅਰਥਾਤ ਉਸ ਆਤਮਾ ਦੇ ਅਨੁਸਾਰ ਅੱਗੇ ਚਲਦੇ ਸੀ, ਜਿਹੜੀ ਹੁਣ ਅਣ-ਆਗਿਆਕਾਰੀ ਦੇ ਪੁੱਤਰਾਂ ਵਿੱਚ ਕੰਮ ਕਰਦੀ ਹੈ”(ਅਫ਼ਸੀਆਂ 2:2)। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਤੁਸੀਂ ਚੰਗੀਆਂ ਆਦਤਾਂ ਦੀ ਪਾਲਣਾ ਕਰੋ ਅਤੇ ਜੇਤੂ ਰਹੋ!

ਅਭਿਆਸ ਕਰਨ ਲਈ – “ਅਤੇ ਉਹ ਨੇ ਸਾਨੂੰ ਉਸ ਦੇ ਨਾਲ ਉੱਠਾਇਆ ਅਤੇ ਸਾਨੂੰ ਮਸੀਹ ਯਿਸੂ ਵਿੱਚ ਸਵਰਗੀ ਥਾਵਾਂ ਉੱਤੇ ਉਸ ਦੇ ਨਾਲ ਬਿਠਾਇਆ”(ਅਫ਼ਸੀਆਂ 2:6)।

ਅਕਤੂਬਰ 19 – ਇੱਕ ਅਨੁਸਾਰ ਅਤੇ ਬੇਦਾਰੀ!

“…ਤਦ ਉਹ ਸਭ ਇੱਕ ਥਾਂ ਇਕੱਠੇ ਸਨ”(ਰਸੂਲਾਂ ਦੇ ਕਰਤੱਬ 2:1)।

ਸ਼ੁਰੂਆਤੀ ਰਸੂਲਾਂ ਦੇ ਦਿਨ ਉਹ ਦਿਨ ਸੀ ਜਿਨ੍ਹਾਂ ਵਿੱਚ ਇੱਕ ਮਹਾਨ ਬੇਦਾਰੀ ਹੋਈ ਸੀ, ਜਿਨ੍ਹਾਂ ਦਿਨਾਂ ਵਿੱਚ ਪਵਿੱਤਰ ਆਤਮਾ ਦਾ ਮਸਹ ਕੀਤਾ ਗਿਆ ਸੀ, ਜਿਨ੍ਹਾਂ ਦਿਨਾਂ ਵਿੱਚ ਆਤਮਾਵਾਂ ਦੀ ਫਸਲ ਜ਼ੋਰਦਾਰ ਢੰਗ ਨਾਲ ਕੀਤੀ ਗਈ ਸੀ। ਇਸਦਾ ਕਾਰਨ ਇਹ ਹੈ ਕਿ ਉਨ੍ਹਾਂ ਵਿੱਚ ਮਹਾਨ ਏਕਤਾ ਸੀ। ਪਵਿੱਤਰ ਸ਼ਾਸਤਰ ਕਹਿੰਦਾ ਹੈ ਕਿ ਜਦੋਂ ਪਤਰਸ਼ ਨੇ ਪ੍ਰਚਾਰ ਕੀਤਾ ਤਾਂ ਤਿੰਨ ਹਜ਼ਾਰ ਲੋਕਾਂ ਨੂੰ ਬਚਾਇਆ ਗਿਆ”(ਰਸੂਲਾਂ ਦੇ ਕਰਤੱਬ 2:41)।

ਕੀ ਤੁਸੀਂ ਉਸ ਵੱਡੀ ਫ਼ਸਲ ਦੇ ਪਿੱਛੇ ਦਾ ਰਾਜ਼ ਜਾਣਦੇ ਹੋ? ਪਵਿੱਤਰ ਸ਼ਾਸਤਰ ਕਹਿੰਦਾ ਹੈ, “ਤਦ ਪਤਰਸ ਉਨ੍ਹਾਂ ਗਿਆਰ੍ਹਾਂ ਨਾਲ ਖੜ੍ਹਾ ਸੀ…”(ਰਸੂਲਾਂ ਦੇ ਕਰਤੱਬ 2:14)। ਹਾਂ। ਰਾਜ਼ ਇਹ ਹੈ ਕਿ ਉਸਦੇ ਨਾਲ ਗਿਆਰ੍ਹਾਂ ਵਿਅਕਤੀ ਖੜ੍ਹੇ ਸੀ ਪਤਰਸ ਇੱਕ ਵਿਅਕਤੀ ਸੀ ਜੋ ਪ੍ਰਚਾਰ ਕਰਨ ਵਾਲਾ ਸੀ, ਪਰ ਗਿਆਰ੍ਹਾਂ ਵਿਅਕਤੀ ਉਸਦੇ ਨਾਲ ਖੜੇ ਸੀ ਤਾਂ ਕਿ ਪ੍ਰਾਰਥਨਾ ਵਿੱਚ ਉਸਨੂੰ ਏਕਤਾ ਦੇ ਨਾਲ ਬਣਾਈ ਰੱਖਿਆ ਜਾ ਸਕੇ। ਇਹ ਹੀ ਉਹ ਹੈ ਜਿਸਨੇ ਆਤਮਾਵਾਂ ਦੀ ਜਿੱਤ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ।

ਬੇਦਾਰੀ ਅੱਜ ਸਾਡੇ ਵਿੱਚ ਕਿਉਂ ਨਹੀਂ ਹੈ? ਆਤਮਾਵਾਂ ਦੀ ਫ਼ਸਲ ਸਾਡੀਆਂ ਉਮੀਦਾਂ ਦੇ ਅਨੁਸਾਰ ਕਿਉਂ ਨਹੀਂ ਹੈ? ਯੁੱਧ ਦੇ ਮੈਦਾਨ ਵਿੱਚ ਸਾਨੂੰ ਅਸਫ਼ਲਤਾਵਾਂ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਹੈ? ਪ੍ਰਮੇਸ਼ਵਰ ਪ੍ਰਮੇਸ਼ਵਰ ਦੇ ਸੇਵਕਾਂ ਦੇ ਨਾਲ ਇੱਕ ਹੋ ਕੇ ਕੰਮ ਕਰਨ ਵਿੱਚ ਅਸਮਰੱਥ ਕਿਉਂ ਹੈ? ਕਾਰਨ ਕੁੱਝ ਹੋਰ ਨਹੀਂ ਬਲਕਿ ਪਿਆਰ ਦੀ ਕਮੀ, ਭਾਈਚਾਰੇ ਦੀ ਸੰਗਤੀ ਅਤੇ ਏਕਤਾ ਦੀ ਭਾਵਨਾ ਹੈ। ਪਿਆਰ ਅਤੇ ਸ਼ਾਂਤੀ ਵਿੱਚ ਕਮੀ ਬੇਦਾਰੀ ਨੂੰ ਆਉਣ ਤੋਂ ਰੋਕਦੀ ਹੈ। ਕੀ ਤੁਸੀਂ ਆਪਣੇ ਪ੍ਰਭੂ ਪ੍ਰਮੇਸ਼ਵਰ ਦੇ ਵੱਲ ਦੇਖ ਸਕਦੇ ਹੋ? ਸਵਰਗ ਵਿੱਚ ਸਵਰਗਦੂਤਾਂ ਦੇ ਵਿਚਕਾਰ ਚੱਲਣ ਵਾਲੀ ਏਕਤਾ ਦੇ ਬਾਰੇ ਸੋਚੋ।

ਮਨੁੱਖ ਨੂੰ ਖ਼ੁਦ ਬਣਾਉਂਦੇ ਸਮੇਂ, ਪ੍ਰਮੇਸ਼ਵਰ ਉਸਦੇ ਨਾਲ ਇੱਕਜੁੱਟ ਹੋ ਗਿਆ। ਉਸਨੇ ਮਨੁੱਖ ਨੂੰ ਇਹ ਕਹਿੰਦੇ ਹੋਏ ਬਣਾਇਆ, “ਆਓ, ਅਸੀਂ ਮਨੁੱਖ ਨੂੰ ਆਪਣੇ ਸਰੂਪ ਦੇ ਅਨੁਸਾਰ, ਆਪਣੇ ਵਰਗਾ ਬਣਾਈਏ।” ਉਸੇ ਸਮੇਂ ਸਵਰਗ ਵਿੱਚ ਏਕਤਾ ਦੀ ਭਾਵਨਾ ਆ ਗਈ। ਪ੍ਰਭੂ ਅੱਗੇ ਪ੍ਰਾਰਥਨਾ ਕਰਦੇ ਹੋਏ, ਯਿਸੂ ਕਹਿੰਦਾ ਹੈ, “… ਜਿਵੇਂ ਕਿ ਅਸੀਂ ਇੱਕ ਹਾਂ”(ਯੂਹੰਨਾ ਦੀ ਇੰਜੀਲ 17:22)। ਹਾਂ। ਸਵਰਗ ਵਿੱਚ ਸਾਰੇ ਇਕੱਠੇ ਅਤੇ ਏਕਤਾ ਦੇ ਨਾਲ ਹੈ। ਤੁਹਾਨੂੰ ਬਰਕਤ ਦੇਣ ਦੇ ਲਈ, ਪ੍ਰਭੂ ਦੀ ਪ੍ਰਾਰਥਨਾ ਕਹਿੰਦੀ ਹੈ, “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਵੇਂ ਸਵਰਗ ਵਿੱਚ ਪੂਰੀ ਹੁੰਦੀ ਹੈ ਧਰਤੀ ਉੱਤੇ ਵੀ ਹੋਵੇ”(ਮੱਤੀ 6:10)।

ਸੰਗੀਤ ਪ੍ਰੋਗਰਾਮਾਂ ਵਿੱਚ ਬਹੁਤ ਸਾਰੇ ਸਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ, ਪ੍ਰੋਗਰਾਮ ਚਲਾਉਣ ਵਾਲਾ ਸੰਗੀਤ ਨੂੰ ਜੋੜਦਾ ਹੈ ਅਤੇ ਵੱਖੋ-ਵੱਖਰੇ ਸਾਜ਼ਾਂ ਦੁਆਰਾ ਵਜਾਏ ਜਾਣ ਵਾਲੇ ਸੰਗੀਤ ਨੋਟਾਂ ਨੂੰ ਇਕਸਾਰ ਕਰਦਾ ਹੈ ਅਤੇ ਸੁਰੀਲੇ ਗਾਣਿਆਂ ਨੂੰ ਬਣਾਉਂਦਾ ਹੈ। ਮਿਲਿਆ ਹੋਇਆ ਸੰਗੀਤ ਸਾਡੇ ਦਿਲਾਂ ਨੂੰ ਆਕਰਸ਼ਿਤ ਕਰਦਾ ਹੈ; ਸਾਨੂੰ ਖੁਸ਼ ਕਰਦਾ ਹੈ। ਇਸੇ ਤਰ੍ਹਾਂ, ਹਾਲਾਂਕਿ ਸਰੀਰ ਵਿੱਚ ਬਹੁਤ ਸਾਰੇ ਅੰਗ ਹੁੰਦੇ ਹਨ ਅਤੇ ਹਾਲਾਂਕਿ ਹਰੇਕ ਅੰਗ ਦੀਆਂ ਵੱਖੋ ਵੱਖਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ, ਫਿਰ ਵੀ ਉਨ੍ਹਾਂ ਸਾਰਿਆਂ ਨੂੰ ਸਰੀਰ ਅਤੇ ਕੰਮ ਦੇ ਨਾਲ ਇੱਕਜੁੱਟ ਚਾਹੀਦਾ ਹੈ।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਤੁਸੀਂ ਪ੍ਰਮੇਸ਼ਵਰ ਦੇ ਲਈ ਮਹਾਨ ਕੰਮ ਉਦੋਂ ਹੀ ਕਰ ਸਕਦੇ ਹੋ, ਜਦੋਂ ਤੁਸੀਂ ਪ੍ਰਮੇਸ਼ਵਰ ਅਤੇ ਉਸਦੇ ਬੱਚਿਆਂ ਦੇ ਨਾਲ ਏਕਤਾ ਬਣਾਈ ਰੱਖੋਗੇਂ। ਹਮੇਸ਼ਾ ਏਕਤਾ ਦੀ ਰਾਖੀ ਕਰੋ। ਮਤਭੇਦਾਂ ਨੂੰ ਕਦੇ ਵੀ ਜਗ੍ਹਾ ਨਾ ਦਿਓ। ਹਮੇਸ਼ਾ ਏਕਤਾ ਵਿੱਚ ਦ੍ਰਿੜ ਰਹੋ।

ਅਭਿਆਸ ਕਰਨ ਲਈ – “ਤਾਂ ਮੇਰੇ ਅਨੰਦ ਨੂੰ ਪੂਰਾ ਕਰੋ ਕਿ ਤੁਸੀਂ ਇੱਕ ਮਨ ਹੋਵੋ, ਇੱਕੋ ਜਿਹਾ ਪਿਆਰ ਰੱਖੋ, ਇੱਕ ਚਿੱਤ, ਇੱਕ ਮੱਤ ਹੋਵੋ”(ਫਿਲਿੱਪੀਆਂ 2:2)।

ਅਕਤੂਬਰ 18 – ਜੀਵਨ ਅਤੇ ਭਰਪੂਰਤਾ!

“ਪਰ ਮੈਂ ਉਨ੍ਹਾਂ ਨੂੰ ਜੀਵਨ ਦੇਣ ਆਇਆ ਹਾਂ, ਸਗੋਂ ਚੋਖਾ ਜੀਵਨ”(ਯੂਹੰਨਾ ਦੀ ਇੰਜੀਲ 10:10)।

ਅੱਜ ਦੋ ਵੱਡੀਆਂ ਸ਼ਕਤੀਆਂ ਇੱਕ ਦੂਸਰੇ ਦੇ ਵਿਰੁੱਧ ਕੰਮ ਕਰਦੀਆਂ ਹਨ। ਇੱਕ ਹੈ ਸਵਰਗੀ ਸ਼ਕਤੀ ਅਤੇ ਦੂਸਰੀ ਹੈ ਸ਼ੈਤਾਨ ਦੀ ਸ਼ਕਤੀ। ਪਵਿੱਤਰ ਸ਼ਾਸਤਰ ਕਹਿੰਦਾ ਹੈ ਕਿ ਸ਼ੈਤਾਨ ਚੋਰ ਹੈ। ਯਿਸੂ ਮਸੀਹ ਨੇ ਕਿਹਾ, “ਚੋਰ ਚੋਰੀ ਕਰਨ, ਮਾਰਨ ਅਤੇ ਨਾਸ ਕਰਨ ਦੇ ਲਈ ਆਉਂਦਾ”(ਯੂਹੰਨਾ ਦੀ ਇੰਜੀਲ 10:10)।

ਕਈ ਸਾਲ ਪਹਿਲਾਂ, ਆਸਟ੍ਰੇਲੀਆ ਵਿੱਚ ਇੱਕ ਪਾਸਟਰ ਪ੍ਰਭਾਵਸ਼ਾਲੀ ਤਰੀਕੇ ਨਾਲ ਸੇਵਕਾਈ ਕਰ ਰਿਹਾ ਸੀ। ਉਸੇ ਸਮੇਂ ਉਸਦੇ ਸ਼ਹਿਰ ਵਿੱਚ ਇੱਕ ਭਿਆਨਕ ਮਹਾਂਮਾਰੀ ਫੈਲ ਗਈ ਅਤੇ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ। ਉਸ ਬਿਮਾਰੀ ਦੇ ਲਈ ਕੋਈ ਵਧੀਆ ਦਵਾਈ ਉਪਲੱਬਧ ਨਹੀਂ ਸੀ ਅਤੇ ਡਾਕਟਰ ਬੇਵੱਸ ਸੀ।

ਇਸ ਛੂਤ ਰੋਗ ਦੇ ਕਾਰਨ ਇਸ ਪਾਸਟਰ ਦੇ ਚਰਚ ਨਾਲ ਜੁੜੇ ਚਾਲੀ ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਪਾਸਟਰ ਦਾ ਦਿਲ ਟੁੱਟ ਗਿਆ। ਉਸਨੇ ਪ੍ਰਮੇਸ਼ਵਰ ਨੂੰ ਪੁਕਾਰਿਆ, “ਹੇ ਪ੍ਰਮੇਸ਼ਵਰ, ਕੀ ਤੁਸੀਂ ਮੇਰੀ ਕਲੀਸਿਯਾ ਦੇ ਸਾਰੇ ਵਿਸ਼ਵਾਸੀਆਂ ਨੂੰ ਇਸ ਰੋਗ ਨਾਲ ਮਾਰਨ ਜਾ ਰਹੇ ਹੋ? ਤੁਸੀਂ ਇਹ ਕਿਉਂ ਕਰ ਰਹੇ ਹੋ?”

ਪਵਿੱਤਰ ਆਤਮਾ ਨੇ ਉਸਨੂੰ ਕਿਹਾ, ‘ਯਿਸੂ ਮਸੀਹ ਭਲੇ ਕੰਮ ਕਰਦਾ ਰਿਹਾ। ਉਸਨੇ ਬਿਮਾਰਾਂ ਨੂੰ ਚੰਗਾ ਕੀਤਾ ਅਤੇ ਸ਼ੈਤਾਨ ਦੇ ਜਕੜਿਆ ਨੂੰ ਮੁਕਤ ਕੀਤਾ “(ਰਸੂਲਾਂ ਦੇ ਕਰਤੱਬ 10:38)। ਉਸਨੇ ਇਸ ਆਇਤ ਦੀ ਵੱਲ ਵੀ ਇਸ਼ਾਰਾ ਕੀਤਾ, ‘ਉਹ ਇਸ ਲਈ ਆਇਆ ਕਿ ਲੋਕਾਂ ਨੂੰ ਜੀਵਨ ਮਿਲੇ, ਅਤੇ ਉਹ ਉਸ ਨੂੰ ਹੋਰ ਵੀ ਭਰਪੂਰਤਾ ਨਾਲ ਪਾ ਸਕਣ’।

ਪਾਸਟਰ ਦੀਆਂ ਅੱਖਾਂ ਖੁੱਲ੍ਹ ਗਈਆਂ ਜਦੋਂ ਉਸਨੇ ਮਹਿਸੂਸ ਕੀਤਾ ਕਿ ਸ਼ੈਤਾਨ ਹੀ ਬਿਮਾਰੀ ਅਤੇ ਮੌਤ ਦਾ ਕਾਰਨ ਹੈ। ਉਹ ਆਪਣੀ ਆਤਮਾ ਵਿੱਚ ਜੁਸ਼ੀਲਾ ਹੋ ਗਿਆ। ਉਹ ਦ੍ਰਿੜ੍ਹ ਰਿਹਾ ਅਤੇ ਸ਼ੈਤਾਨ ਦੇ ਵਿਰੁੱਧ ਲੜਨ ਲੱਗਾ। ਉਸਨੇ ਇਸ ਵਾਅਦੇ ਨੂੰ ਮਜ਼ਬੂਤੀ ਨਾਲ ਫੜ ਲਿਆ ਕਿ ਯਿਸੂ ਨੇ ਸ਼ੈਤਾਨ ਉੱਤੇ ਜਿੱਤ ਪ੍ਰਾਪਤ ਕੀਤੀ, ਜਿਹੜਾ ਮੌਤ ਦਾ ਪ੍ਰਧਾਨ ਸੀ, ਆਪਣੀ ਮੌਤ ਦੇ ਨਾਲ ਹੋਰ ਲੜਨਾ ਸ਼ੁਰੂ ਕਰ ਦਿੱਤਾ ।

ਜਿਵੇਂ-ਜਿਵੇਂ ਉਹ ਪ੍ਰਾਰਥਨਾ ਕਰਦਾ ਗਿਆ, ਰੋਗ ਦਾ ਪ੍ਰਭਾਵ ਘੱਟ ਹੋਣ ਲੱਗਾ। ਹਾਲਾਂਕਿ ਬਿਮਾਰੀ ਦੇ ਕਾਰਨ ਮੌਤ ਦੀ ਘਟਨਾ ਰੁਕ ਗਈ, ਪਰ ਉਸਨੇ ਪ੍ਰਾਰਥਨਾ ਕਰਨੀ ਬੰਦ ਨਹੀਂ ਕੀਤੀ। ਉਸਨੇ ਇਹ ਕਹਿੰਦੇ ਹੋਏ ਚੁਣੌਤੀ ਦਿੱਤੀ, “ਸ਼ੈਤਾਨ, ਤੈਨੂੰ ਮੇਰੇ ਇੱਜੜ ਵਿੱਚੋਂ ਭੇਡਾਂ ਨੂੰ ਚੋਰੀ ਕਰਨ ਦਾ ਕੀ ਅਧਿਕਾਰ ਹੈ?” ਅਤੇ ਆਪਣੀ ਕਲੀਸਿਯਾ ਦੇ ਸਾਰੇ ਵਿਸ਼ਵਾਸੀਆਂ ਨੂੰ ਮਸੀਹ ਦੀ ਅੱਗ ਦੀ ਸ਼ਹਿਰਪਨਾਹ ਵਿੱਚ ਲੈ ਆਇਆ। ਉਸ ਸਮੇਂ ਤੋਂ, ਵਿਸ਼ਵਾਸੀ ਵੀ ਪ੍ਰਮੇਸ਼ਵਰ ਦੇ ਵਾਅਦਿਆਂ ਨੂੰ ਫੜ ਕੇ ਪ੍ਰਾਰਥਨਾ ਕਰਦੇ ਰਹੇ ਅਤੇ ਜੇਤੂ ਹੋਏ। ਫਿਰ ਘਾਤਕ ਮਹਾਂਮਾਰੀ ਦਾ ਅੰਤ ਹੋ ਗਿਆ।

ਬਿਮਾਰੀ, ਦੁੱਖ, ਗਰੀਬੀ, ਕਰਜ਼ੇ ਆਦਿ ਦਾ ਸਾਹਮਣਾ ਕਰਦੇ ਹੋਏ ਦੁੱਖੀ ਨਾ ਹੋਵੋ। ਪ੍ਰਮੇਸ਼ਵਰ ਨੂੰ ਦੋਸ਼ ਨਾ ਦਿਓ। ਪ੍ਰਮੇਸ਼ਵਰ ਦੇ ਵਾਅਦਿਆਂ ਦੇ ਨਾਲ, ਵਿਸ਼ਵਾਸ ਦੀ ਢਾਲ ਨੂੰ ਮਜ਼ਬੂਤੀ ਨਾਲ ਫੜੀ ਰੱਖੋ, ਜਿਹੜੀ ਦੁਸ਼ਟਾਂ ਦੇ ਸਾਰੇ ਭਿਆਨਕ ਅਗਨੀ ਤੀਰਾਂ ਨੂੰ ਬੁਝਾ ਦੇਵੇਗੀ।ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਡਰੋ ਨਾ। ਪ੍ਰਭੂ, ਉਹ ਜਿਹੜਾ ਮਹਾਨ ਹੈ ਤੁਹਾਡੇ ਵਿੱਚ ਖੜ੍ਹਾ ਹੈ। ਉਹ ਤੁਹਾਨੂੰ ਜੀਵਨ ਦੇਣ ਲਈ ਆਇਆ ਹੈ ਅਤੇ ਇਸ ਨੂੰ ਤੁਹਾਡੇ ਵਿੱਚ ਸੰਪੂਰਨ ਬਣਾਉਂਦਾ ਹੈ।

ਅਭਿਆਸ ਕਰਨ ਲਈ – “ਉਹ ਤਾਂ ਤੈਨੂੰ ਫਾਂਧੀ ਦੀ ਫਾਹੀ ਵਿੱਚੋਂ ਅਤੇ ਘਾਤਕ ਮਰੀ ਤੋਂ ਛੁਟਕਾਰਾ ਦੇਵੇਗਾ”(ਜ਼ਬੂਰਾਂ ਦੀ ਪੋਥੀ 91:3)।

ਅਕਤੂਬਰ 17 – ਦੂਤ ਅਤੇ ਇਲਾਹੀ ਸ਼ਿਫਾ!

“ਇੱਕ ਠਹਿਰਾਏ ਹੋਏ ਸਮੇਂ ਤੇ ਇੱਕ ਦੂਤ ਆ ਕੇ ਤਲਾਬ ਦੇ ਪਾਣੀ ਨੂੰ ਹਿਲਾਉਂਦਾ ਸੀ, ਅਤੇ ਜਿਹੜਾ ਸਭ ਤੋਂ ਪਹਿਲਾਂ ਉਸ ਵਿੱਚ ਵੜਦਾ ਸੀ, ਉਸ ਹਰ ਪ੍ਰਕਾਰ ਦੀ ਬਿਮਾਰੀ ਤੋਂ ਚੰਗਾ ਹੋ ਜਾਂਦਾ ਸੀ”(ਯੂਹੰਨਾ ਦੀ ਇੰਜੀਲ 5:4)।

ਬੇਥਜ਼ਥਾ ਦੀ ਵਿਸ਼ੇਸ਼ਤਾ ਇਹ ਸੀ ਕਿ ਉੱਥੇ ਚਮਤਕਾਰ ਹੁੰਦੇ ਸੀ। ਜਦੋਂ ਕਦੇ ਸਵਰਗ ਦੂਤ ਥੱਲੇ ਜਾ ਕੇ ਪਾਣੀ ਨੂੰ ਹਿਲਾਉਂਦੇ ਸੀ, ਤਾਂ ਜਿਹੜਾ ਪਹਿਲਾਂ ਬਿਮਾਰ ਆਦਮੀ ਉਸ ਵਿੱਚ ਦਾਖਲ ਹੁੰਦਾ ਸੀ, ਉਸਨੂੰ ਚਮਤਕਾਰੀ ਚੰਗਿਆਈ ਮਿਲ ਜਾਂਦੀ ਸੀ।

‘ਬੇਥਜ਼ਥਾ ਸ਼ਬਦ ਦਾ ਅਰਥ ਹੈ ‘ਦਯਾ ਦਾ ਘਰ’। ਉਹ ਦਯਾ ਨੂੰ ਸਵਰਗਦੂਤ ਪ੍ਰਗਟ ਕਰਦਾ ਸੀ। ਜੇਕਰ ਉਹ ਦੂਤ ਜ਼ਿਆਦਾ ਦਿਆਲੂ ਹੁੰਦਾ, ਤਾਂ ਉਹ ਪਾਣੀ ਨੂੰ ਹਿਲਾਉਣ ਦੇ ਲਈ ਅਕਸਰ ਉੱਥੇ ਆਉਂਦਾ ਅਤੇ ਬਹੁਤ ਸਾਰਿਆਂ ਨੂੰ ਲਾਭ ਪ੍ਰਾਪਤ ਹੋ ਜਾਣਾ ਸੀ।

ਉਸ ਦੂਤ ਨੂੰ ਲਗਾਤਾਰ ਇਹ ਕੰਮ ਕਿੰਨਾ ਸਮਾਂ ਕਰਨਾ ਪੈਂਦਾ? ਹਾਂ। ਉਸਨੂੰ ਇਹ ਕੰਮ ਉਦੋਂ ਤੱਕ ਕਰਨਾ ਪਿਆ ਜਦੋਂ ਤੱਕ ਯਿਸੂ ਮਸੀਹ ਨੇ ਆਪਣੀ ਜਾਨ ਸਲੀਬ ਉੱਤੇ ਨਹੀਂ ਦਿੱਤੀ। ਸਾਰੀਆਂ ਬਿਮਾਰੀਆਂ ਅਤੇ ਰੋਗ ਯਿਸੂ ਮਸੀਹ ਨੇ ਸਲੀਬ ਉੱਤੇ ਚੁੱਕ ਲਏ। ਉਹ ਦੇ ਕੋੜ੍ਹੇ ਖਾਣ ਨਾਲ ਸਾਰੀਆਂ ਬਿਮਾਰੀਆਂ ਅਤੇ ਰੋਗ ਸਾਫ ਹੋ ਗਏ, ਬੈਥਜ਼ਥਾ ਦੀ ਜ਼ਰੂਰਤ ਖਤਮ ਹੋ ਗਈ। ਹੁਣ ਪਾਣੀ ਨੂੰ ਹਿਲਾਉਣ ਵਾਸਤੇ ਦੂਤ ਦੀ ਲੋੜ ਨਹੀਂ ਰਹੀ।

ਗਿਲਆਦ ਦੀ ਮਲ੍ਹਮ, ਜੋ ਕੀ ਮਸੀਹ ਦਾ ਲਹੂ ਹੈ, ਯਿਸੂ ਮਸੀਹ ਦਾ ਲਹੂ ਜਿਹੜਾ ਤੁਹਾਡੇ ਉੱਤੇ ਵਹਾਇਆ ਜਾਂਦਾ ਜਦੋਂ ਤੁਸੀਂ ਆਪਣੀ ਕਮਜ਼ੋਰੀਆਂ ਅਤੇ ਬਿਮਾਰੀਆਂ ਵਿੱਚ ਕਲਵਰੀ ਦੀ ਸਲੀਬ ਵੱਲ ਦੇਖਦੇ ਹੋ ਇਹ ਤੁਹਾਡੇ ਰੋਗਾਂ ਅਤੇ ਬਿਮਾਰੀਆਂ ਨੂੰ ਚੰਗਾ ਕਰਦਾ ਹੈ। ਯਿਸੂ ਮਸੀਹ ਦੇ ਲਹੂ ਦੀਆਂ ਧਾਰਾਂ ਤੁਹਾਨੂੰ ਛੂਹੰਦੀਆ ਅਤੇ ਚੰਗਾ ਕਰਦੀਆਂ ਹਨ।

ਇਸ ਲਈ ਹੁਣ ਤੁਹਾਨੂੰ ਬੈਥਜ਼ਥਾ ਦੇ ਚਸ਼ਮੇ ਨੂੰ ਲੱਭਣ ਦੀ ਜ਼ਰੂਰਤ ਨਹੀਂ ਅਤੇ ਨਾ ਹੀ ਉੱਥੇ ਕਈ ਦਿਨ ਉਡੀਕ ਕਰਨ ਦੀ ਲੋੜ ਹੈ। ਯਿਸੂ ਮਸੀਹ ਨੇ ਸਲੀਬ ਉੱਤੇ ਨਾ ਸਿਰਫ ਤੁਹਾਡੇ ਪਾਪ ਚੁੱਕੇ ਬਲਕਿ ਤੁਹਾਡੀਆਂ ਬਿਮਾਰੀਆਂ ਅਤੇ ਰੋਗਾਂ ਨੂੰ ਵੀ ਸਲੀਬ ਉੱਤੇ ਚੁੱਕ ਲਿਆ। ਸਾਡਾ ਪ੍ਰਭੂ ਨਰੋਇਆ ਕਰਨ ਵਾਲਾ ਪ੍ਰਭੂ ਹੈ, ਕਿਉਂ ਜੋ ਮੈਂ ਯਹੋਵਾਹ ਤੁਹਾਨੂੰ ਨਰੋਇਆ ਕਰਨ ਵਾਲਾ ਹਾਂ”(ਕੂਚ 15:26)। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਉਹ ਤੁਹਾਡੀ ਰੋਟੀ ਅਤੇ ਤੁਹਾਡੇ ਪਾਣੀ ਨੂੰ ਬਰਕਤ ਦੇਵੇਗਾ ਅਤੇ ਮੈਂ ਤੁਹਾਡੇ ਵਿੱਚੋਂ ਬਿਮਾਰੀ ਕੱਢ ਦਿਆਂਗਾ”(ਕੂਚ 23:25)। “ਉਹ ਨੇ ਆਪ ਸਾਡੀਆਂ ਮਾਂਦਗੀਆਂ ਲੈ ਲਈਆਂ ਅਤੇ ਸਾਡੇ ਰੋਗ ਚੁੱਕ ਲਏ”(ਮੱਤੀ 8:17)।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਪ੍ਰਮੇਸ਼ਵਰ ਦਯਾ ਨਾਲ ਭਰੂਪਰ ਅਤੇ ਚੰਗਾ ਕਰਨ ਵਾਲਾ ਪ੍ਰਭੂ ਹੈ। ਪ੍ਰਭੂ ਦੇ ਵੱਲ ਤੱਕਦੇ ਰਹੋ। ਜਿਵੇਂ ਸੂਰਜ ਚੜਦਾ ਹੈ ਅਤੇ ਸਾਰੀ ਬਰਫ਼ ਪਿਘਲ ਜਾਂਦੀ ਹੈ ਉਸੇ ਤਰ੍ਹਾਂ ਤੁਹਾਡੀਆਂ ਸਾਰੀਆਂ ਕਮਜ਼ੋਰੀਆਂ ਅਤੇ ਰੋਗ ਸਦਾ ਲਈ ਅਲੋਪ ਹੋ ਜਾਣਗੇ।

ਅਭਿਆਸ ਕਰਨ ਲਈ – “ਪਰ ਤੁਹਾਡੇ ਲਈ ਜਿਹੜੇ ਮੇਰੇ ਨਾਮ ਦਾ ਭੈਅ ਮੰਨਦੇ ਹੋ, ਧਰਮ ਦਾ ਸੂਰਜ ਚੜ੍ਹੇਗਾ ਅਤੇ ਉਹ ਦੀਆਂ ਕਿਰਨਾਂ ਵਿੱਚ ਚੰਗਿਆਈ ਹੋਵੇਗੀ”(ਮਲਾਕੀ 4:2)।