Appam - Punjabi

ਫਰਵਰੀ 01 – ਜਿਹੜਾ ਪ੍ਰਮੇਸ਼ਵਰ ਨੂੰ ਪ੍ਰਸੰਨ ਕਰਦਾ ਹੈ!

“ਕਿ ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ, ਅਤੇ ਤੇਰੀ ਬਿਵਸਥਾ ਮੇਰੇ ਹਿਰਦੇ ਦੇ ਅੰਦਰ ਹੈ”(ਜ਼ਬੂਰਾਂ ਦੀ ਪੋਥੀ 40:8).

ਜੀਵਨ ਵਿੱਚ ਤੁਹਾਡੀ ਪਹਿਲੀ ਇੱਛਾ ਪ੍ਰਮੇਸ਼ਵਰ ਨੂੰ ਪ੍ਰਸੰਨ ਕਰਨ ਦੀ ਹੋਣੀ ਚਾਹੀਦੀ ਹੈ. ਜੇਕਰ ਅਜਿਹੀ ਇੱਛਾ ਤੁਹਾਡੇ ਵਿੱਚ ਨਹੀਂ ਹੈ, ਤਾਂ ਤੁਸੀਂ ਸਿਰਫ਼ ਨਾਮ ਦੇ ਈਸਾਈਆਂ ਦੇ ਵਜੋਂ ਜੀਵਨ ਜੀ ਰਹੇ ਹੋਵੋਂਗੇ.

ਆਓ ਆਪਾਂ ਇੱਕ ਪਰਿਵਾਰ ਵਿੱਚੋਂ ਪਤੀ ਦੀ ਉਦਾਹਰਣ ਲਈਏ. ਜੇਕਰ ਉਸਨੂੰ ਆਪਣੀ ਪਤਨੀ ਨੂੰ ਖੁਸ਼ ਕਰਨ ਦੀ ਇੱਛਾ ਨਹੀਂ ਹੈ, ਤਾਂ ਉਹ ਸਵੇਰੇ ਉੱਠ ਕੇ ਆਪਣਾ ਕੰਮ ਕਰੇਗਾ, ਭੋਜਨ ਕਰੇਗਾ, ਕੰਮ ਕਰਨ ਵਾਲੀ ਜਗ੍ਹਾ ਉੱਤੇ ਜਾਵੇਗਾ ਅਤੇ ਘਰ ਵਾਪਸ ਆ ਜਾਵੇਗਾ. ਅਤੇ ਉਸਦਾ ਜੀਵਨ ਬਹੁਤ ਵਿਅਸਤ ਹੋਵੇਗਾ.

ਪਰ ਇੱਕ ਪਤੀ ਜਿਹੜਾ ਆਪਣੀ ਪਤਨੀ ਨੂੰ ਖੁਸ਼ ਕਰਨਾ ਚਾਹੁੰਦਾ ਹੈ, ਆਪਣੀ ਪਤਨੀ ਦੇ ਨਾਲ ਸੁਹਾਵਣੀ ਗੱਲਬਾਤ ਕਰਨਾ ਚਾਹੁੰਦਾ ਹੈ, ਜਲਦੀ ਤੋਂ ਜਲਦੀ ਕੰਮ ਕਰਨ ਵਾਲੀ ਜਗ੍ਹਾ ਤੋਂ ਘਰ ਵਾਪਸ ਆਉਣ ਜਾਂ ਪਤਨੀ ਲਈ ਕੁੱਝ ਮਠਿਆਈਆਂ ਜਾਂ ਫੁੱਲ ਲਿਆਉਣ ਦੀ ਉਮੀਦ ਕਰੇਗਾ. ਪਿਆਰ ਕਰਨ ਵਾਲਾ ਪਤੀ ਉਸ ਦੇ ਖਾਣਾ ਬਣਾਉਣ ਦੀ ਪ੍ਰਸ਼ੰਸਾ ਕਰੇਗਾ ਅਤੇ ਉਸ ਨੂੰ ਉਤਸ਼ਾਹਿਤ ਕਰੇਗਾ, ਅਤੇ ਉਸਦੇ ਨਾਲ ਬਾਹਰ ਘੁੰਮਣ ਜਾ ਸਕਦਾ ਹੈ.

ਸਭ ਤੋਂ ਪਹਿਲੀ ਚੀਜ਼ ਜਿਹੜੀ ਰਾਜਾ ਦਾਊਦ ਨੇ ਪਰਮੇਸ਼ੁਰ ਤੋਂ ਮੰਗੀ ਉਹ ਸੀ ਉਸਦੀ ਇੱਛਾ ਪੂਰੀ ਕਰਨਾ. ਇਹ ਪ੍ਰਮੇਸ਼ਵਰ ਦਾ ਪਿਆਰ ਹੀ ਹੈ ਜਿਹੜਾ ਮਨੁੱਖ ਅੰਦਰ ਅਜਿਹੀ ਇੱਛਾ ਪੈਦਾ ਕਰਦਾ ਹੈ. ਇਹ ਕਲਵਰੀ ਦਾ ਪਿਆਰ ਹੈ ਜਿਹੜਾ ਅਜਿਹੀ ਇੱਛਾ ਨੂੰ ਜਗਾਉਂਦਾ ਹੈ. ਜਦੋਂ ਤੁਹਾਡੇ ਅੰਦਰ ਅਜਿਹਾ ਜਨੂੰਨ ਹੋਵੇਗਾ, ਤਦ ਹੀ ਤੁਸੀਂ ਪ੍ਰਭੂ ਨੂੰ ਪ੍ਰਸੰਨ ਕਰਨ ਦੇ ਤਰੀਕੇ ਅਤੇ ਸਾਧਨ ਲੱਭ ਸਕੋਂਗੇ. ਅਤੇ ਜਦੋਂ ਤੁਸੀਂ ਉਸ ਨੂੰ ਪ੍ਰਸੰਨ ਕਰਨ ਦੇ ਲਈ ਆਪਣੇ ਦਿਲ ਵਿੱਚ ਪੱਕਾ ਸੰਕਲਪ ਕਰਦੇ ਹੋ, ਤਾਂ ਪ੍ਰਭੂ ਤੁਹਾਨੂੰ ਬੁਲਾਵੇਗਾ, ‘ਮੇਰੀ ਪਿਆਰੀ, ਮੇਰੀ ਪਿਆਰੀ, ਮੇਰੀ ਸੰਪੂਰਨ, ਸੁੰਦਰਤਾ ਵਿੱਚ ਸੰਪੂਰਨ’. ਅਤੇ ਉਹ ਪਿਆਰ ਭਰੇ ਸ਼ਬਦ ਤੁਹਾਨੂੰ ਖੁਸ਼ੀ ਨਾਲ ਭਰ ਦੇਣਗੇ.

ਮਸੀਹੀ ਤਜ਼ਰਬੇ ਦੇ ਉੱਚੇ ਪੱਧਰ ਵਿੱਚ ਪ੍ਰਭੂ ਵਿੱਚ ਤੁਹਾਡੀ ਖੁਸ਼ੀ ਅਤੇ ਤੁਹਾਡੇ ਲਈ ਪ੍ਰਭੂ ਦਾ ਪਿਆਰ ਸ਼ਾਮਿਲ ਹੈ. ਜਦੋਂ ਤੁਸੀਂ ਅਜਿਹਾ ਜੀਵਨ ਬਤੀਤ ਕਰੋਂਗੇ, ਤਾਂ ਹੀ ਤੁਸੀਂ ਬਾਈਬਲ ਦੇ ਹਰ ਸ਼ਬਦ ਵਿੱਚ ਮਿਠਾਸ ਦਾ ਸੁਆਦ ਚੱਖ ਪਾਓਂਗੇ. ਪ੍ਰਮੇਸ਼ਵਰ ਦਾ ਹਰ ਵਚਨ, ਸੁਆਦ ਵਿੱਚ ਮਨੋਹਰ ਅਤੇ ਸ਼ੁੱਧ ਸ਼ਹਿਦ ਨਾਲੋਂ ਵੀ ਮਿੱਠਾ ਹੋਵੇਗਾ. ਇਹ ਤੁਹਾਨੂੰ ਬੜੇ ਚਾਅ ਦੇ ਨਾਲ ਪਰਮੇਸ਼ੁਰ ਦੇ ਵਚਨ ਨੂੰ ਪੜ੍ਹਨ ਦੇ ਲਈ ਉਤਸ਼ਾਹਿਤ ਕਰੇਗਾ.

ਪਵਿੱਤਰ ਸ਼ਾਸਤਰ ਆਖਦਾ ਹੈ: “ਪਰ ਉਹ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ; ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ”(ਜ਼ਬੂਰਾਂ ਦੀ ਪੋਥੀ 1:2). ਰਾਜਾ ਦਾਊਦ, ਜਿਸ ਦੀ ਨਿਰੰਤਰ ਇੱਛਾ ਪ੍ਰਭੂ ਨੂੰ ਪ੍ਰਸੰਨ ਕਰਨ ਦੀ ਸੀ, ਉਹ ਕਹਿੰਦਾ ਹੈ: “ਮੈਨੂੰ ਆਪਣੇ ਹੁਕਮਾਂ ਦੇ ਮਾਰਗ ਦੀ ਅਗਵਾਈ ਕਰ, ਕਿਉਂ ਜੋ ਉਸ ਵਿੱਚ ਮੈਂ ਮਗਨ ਹਾਂ!”(ਜ਼ਬੂਰਾਂ ਦੀ ਪੋਥੀ 119:35).

ਜਦੋਂ ਤੁਸੀਂ ਪ੍ਰਭੂ ਨੂੰ ਪ੍ਰਸੰਨ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੇ ਹੋ, ਤਾਂ ਕਲੀਸਿਯਾ ਵਿੱਚ ਵਿਸ਼ਵਾਸੀਆਂ ਦੇ ਨਾਲ ਸੰਗਤ ਕਰਨਾ ਇੱਕ ਖੁਸ਼ੀ ਦੀ ਗੱਲ ਹੋਵੇਗੀ. ਪਰਮੇਸ਼ੁਰ ਦੇ ਬੱਚਿਆਂ ਦੇ ਨਾਲ, ਆਤਮਾ ਅਤੇ ਸੱਚਿਆਈ ਨਾਲ ਪ੍ਰਭੂ ਦੀ ਉਪਾਸਨਾ ਕਰਨ ਨਾਲ ਤੁਹਾਡਾ ਮਨ ਆਨੰਦਿਤ ਹੋਵੇਗਾ. ਪ੍ਰਭੂ ਦੇ ਬਾਰੇ ਗੱਲ ਕਰਨਾ ਅਤੇ ਉਸ ਦੇ ਅਦਭੁੱਤ ਕੰਮਾਂ ਬਾਰੇ ਗਵਾਹੀ ਸਾਂਝੀ ਕਰਨਾ, ਤੁਹਾਨੂੰ ਵੀ ਬਹੁਤ ਖੁਸ਼ੀ ਦੇਵੇਗਾ.

ਪ੍ਰਮੇਸ਼ਵਰ ਦੇ ਬੱਚਿਓ, ਜੇਕਰ ਤੁਸੀਂ ਪ੍ਰਭੂ ਨੂੰ ਪਿਆਰ ਕਰਦੇ ਹੋ ਅਤੇ ਉਸ ਵਿੱਚ ਪ੍ਰਸੰਨ ਹੁੰਦੇ ਹੋ, ਤਾਂ ਉਸਦਾ ਪਿਆਰ ਤੁਹਾਡੇ ਉੱਤੇ ਹਮੇਸ਼ਾ ਬਣਿਆ ਰਹੇਗਾ.

ਅਭਿਆਸ ਕਰਨ ਲਈ – “ਹੇ ਯਹੋਵਾਹ, ਮੇਰੀ ਚੱਟਾਨ ਅਤੇ ਮੇਰੇ ਛੁਡਾਉਣ ਵਾਲੇ, ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦਾ ਵਿਚਾਰ, ਤੇਰੇ ਹਜ਼ੂਰ ਮੰਨਣ ਯੋਗ ਹੋਵੇ”(ਜ਼ਬੂਰਾਂ ਦੀ ਪੋਥੀ 19:14).

Leave A Comment

Your Comment
All comments are held for moderation.