Appam - Punjabi

ਜਨਵਰੀ 20 – ਉਕਾਬ ਦੇ ਵਾਂਗ ਨਵੀਂ ਤਾਕਤ!

“ਪਰ ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਉਹ ਉਕਾਬਾਂ ਵਾਂਗੂੰ ਖੰਭਾਂ ਉੱਤੇ ਉੱਡਣਗੇ, ਉਹ ਦੌੜਨਗੇ ਅਤੇ ਨਾ ਥੱਕਣਗੇ, ਉਹ ਚੱਲਣਗੇ ਅਤੇ ਹੁੱਸਣਗੇ ਨਹੀਂ”(ਯਸਾਯਾਹ 40:31).

ਨਵੇਂ ਸਾਲ ਵਿੱਚ ਪ੍ਰਭੂ ਤੁਹਾਨੂੰ ਨਵੀਂ ਤਾਕਤ ਦੇਣ ਦਾ ਵਾਅਦਾ ਕਰ ਰਿਹਾ ਹੈ; ਅਤੇ ਇਹ ਸਰੀਰਕ ਜਾਂ ਸੰਸਾਰਿਕ ਤਾਕਤ ਨਹੀਂ ਹੈ, ਜੋ ਕਿ ਕਿਸੇ ਢੰਗ ਖੁਰਾਕ ਜਾਂ ਕਸਰਤ ਦੇ ਸਖਤ ਨਿਯਮ ਦੇ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ; ਪਰ ਉੱਪਰ ਤੋਂ ਸ਼ਕਤੀ ਅਤੇ ਤੁਹਾਡੀ ਆਤਮਾ ਵਿੱਚ ਤਾਕਤ.

ਤੁਸੀਂ ਆਪਣੀ ਸਰੀਰਕ ਤਾਕਤ ਵਿੱਚ ਕਦੇ ਵੀ ਸ਼ੈਤਾਨ ਦੇ ਵਿਰੁੱਧ ਖੜੇ ਨਹੀਂ ਹੋ ਸਕਦੇ ਹੋ. ਇਸ ਲਈ ਪ੍ਰਭੂ ਯਿਸੂ ਨੇ ਕਿਹਾ: “ਅਤੇ ਵੇਖੋ, ਮੈਂ ਆਪਣੇ ਪਿਤਾ ਦਾ ਵਾਇਦਾ ਤੁਹਾਡੇ ਉੱਤੇ ਭੇਜਦਾ ਹਾਂ, ਪਰ ਜਦ ਤੱਕ ਤੁਸੀਂ ਸਵਰਗੀ ਸਮਰੱਥਾ ਨਾ ਪਾਓ ਯਰੁਸ਼ਲਮ ਸ਼ਹਿਰ ਵਿੱਚ ਠਹਿਰੇ ਰਹੋ”(ਲੂਕਾ ਦੀ ਇੰਜੀਲ 24:49).

ਇਸ ਅਨੁਸਾਰ, ਉਹ ਦਸ ਦਿਨਾਂ ਤੱਕ ਯਰੂਸ਼ਲਮ ਦੇ ਉੱਪਰਲੇ ਕਮਰੇ ਵਿੱਚ ਠਹਿਰੇ ਅਤੇ ਪ੍ਰਾਰਥਨਾ ਕੀਤੀ. ਅਤੇ ਪਵਿੱਤਰ ਆਤਮਾ ਉਨ੍ਹਾਂ ਸਾਰੇ ਇੱਕ ਸੌ ਵੀਹ ਲੋਕਾਂ ਉੱਤੇ ਉਤਰਿਆ ਜਿਹੜੇ ਉੱਥੇ ਇਕੱਠੇ ਹੋਏ ਸਨ. ਉਹ ਰੂਹਾਨੀ ਸ਼ਕਤੀ ਨਾਲ ਭਰਪੂਰ ਸਨ. ਜਦੋਂ ਉਨ੍ਹਾਂ ਨੇ ਪਵਿੱਤਰ ਆਤਮਾ ਨੂੰ ਪ੍ਰਾਪਤ ਕੀਤਾ, ਤਾਂ ਉਨ੍ਹਾਂ ਨੇ ਨਵੀਂ ਸ਼ਕਤੀ ਹਾਸਿਲ ਕੀਤੀ ਅਤੇ ਉਹ ਯਰੂਸ਼ਲਮ, ਯਹੂਦੀਆ ਅਤੇ ਸਾਮਰੀਆ ਵਿੱਚ ਅਤੇ ਧਰਤੀ ਦੇ ਕੰਢੇ ਤੱਕ ਪ੍ਰਭੂ ਦੇ ਸ਼ਕਤੀਸ਼ਾਲੀ ਗਵਾਹ ਵਜੋਂ ਖੜ੍ਹੇ ਰਹੇ.

ਇੱਕ ਜੇਤੂ ਜੀਵਨ ਜਿਊਣ ਦੇ ਲਈ ਤੁਹਾਡੇ ਲਈ ਨਵੀਂ ਤਾਕਤ ਜ਼ਰੂਰੀ ਹੈ; ਆਪਣੀ ਪਵਿੱਤਰਤਾ ਨੂੰ ਸੁਰੱਖਿਅਤ ਰੱਖਣ ਦੇ ਲਈ; ਪ੍ਰਭੂ ਦੀ ਸੇਵਕਾਈ ਕਰਨ ਦੇ ਲਈ; ਅਤੇ ਪਰਮੇਸ਼ੁਰ ਦੇ ਰਾਜ ਲਈ ਆਤਮਾਵਾਂ ਨੂੰ ਪ੍ਰਾਪਤ ਕਰਨਾ. ਪ੍ਰਭੂ ਦੇ ਲਈ ਉੱਠਣ ਅਤੇ ਚਮਕਣ ਅਤੇ ਪ੍ਰਭੂ ਦੇ ਨਾਮ ਦੀ ਮਹਿਮਾ ਕਰਨ ਦੇ ਲਈ ਤੁਹਾਨੂੰ ਵੀ ਅਜਿਹੀ ਨਵੀਂ ਤਾਕਤ ਦੀ ਜ਼ਰੂਰਤ ਹੈ.

ਯਹੋਵਾਹ ਨੇ ਤੁਹਾਡੇ ਨਾਲ ਉਸ ਨਵੀਂ ਤਾਕਤ ਦਾ ਵਾਅਦਾ ਕੀਤਾ ਹੈ. ਨਵੇਂ ਸਾਲ ਵਿੱਚ, ਤੁਹਾਨੂੰ ਆਪਣੀਆਂ ਕਮਜ਼ੋਰੀਆਂ ਵਿੱਚ ਨਹੀਂ ਰਹਿਣਾ ਚਾਹੀਦਾ; ਤੁਹਾਨੂੰ ਤਾਕਤ ਦੀ ਕਮੀ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਤੁਸੀਂ ਥੱਕੇ ਹੋਏ ਹੋਣੇ ਚਾਹੀਦੇ ਹੋ ਅਤੇ ਤੁਹਾਡਾ ਦਿਲ ਟੁੱਟਿਆ ਹੋਇਆ ਨਹੀਂ ਹੋਣਾ ਚਾਹੀਦਾ ਹੈ. ਇਸ ਦੀ ਬਜਾਏ ਤੁਸੀਂ ਉਸ ਨਵੀਂ ਤਾਕਤ ਦੇ ਨਾਲ ਉੱਠੋਂਗੇ ਅਤੇ ਚਮਕੋਂਗੇ ਜੋ ਪ੍ਰਭੂ ਤੁਹਾਨੂੰ ਪ੍ਰਦਾਨ ਕਰ ਰਿਹਾ ਹੈ.

ਪ੍ਰਮੇਸ਼ਵਰ ਨੇ ਅਬਰਾਹਾਮ ਨੂੰ ਨਵੀਂ ਤਾਕਤ ਦਿੱਤੀ ਜਿਹੜੀ ਉਸਦੇ ਬੁਢਾਪੇ ਦੇ ਕਾਰਨ ਖ਼ਤਮ ਹੋ ਗਈ ਸੀ. ਕਿਰਪਾ ਨਾਲ, ਪ੍ਰਮੇਸ਼ਵਰ ਨੇ ਸਾਰਾਹ ਨੂੰ ਨੱਬੇ ਸਾਲ ਦੀ ਉਮਰ ਵਿੱਚ ਵੀ ਇੱਕ ਬੱਚੇ ਨੂੰ ਜਨਮ ਦੇਣ ਅਤੇ ਉਸਦੀ ਦੇਖਭਾਲ ਕਰਨ ਲਈ ਨਵੀਂ ਤਾਕਤ ਦਿੱਤੀ.

ਤੁਹਾਨੂੰ ਪ੍ਰਭੂ ਦੇ ਚਰਨਾਂ ਵਿੱਚ ਬੈਠਣਾ ਚਾਹੀਦਾ ਹੈ ਅਤੇ ਪ੍ਰਭੂ ਤੋਂ ਇਹ ਨਵੀਂ ਤਾਕਤ ਪ੍ਰਾਪਤ ਕਰਨੀ ਚਾਹੀਦੀ ਹੈ. ਪਵਿੱਤਰ ਆਤਮਾ ਨਵੀਂ ਤਾਕਤ ਦੇ ਕੇ ਖੁਸ਼ ਹੁੰਦਾ ਹੈ; ਨਵੀਂ ਸ਼ਕਤੀ ਅਤੇ ਨਵੀਂ ਤਾਕਤ ਉਨ੍ਹਾਂ ਸਾਰਿਆਂ ਦੇ ਲਈ ਹੈ ਜਿਹੜੇ ਪ੍ਰਭੂ ਦੇ ਲਈ ਉੱਠਣਾ ਅਤੇ ਚਮਕਣਾ ਚਾਹੁੰਦੇ ਹਨ.

ਪ੍ਰਮੇਸ਼ਵਰ ਦੇ ਬੱਚਿਓ, ਉਕਾਬ ਜਿਹੜੇ ਪਹਾੜਾਂ ਦੇ ਉੱਪਰ ਉੱਡਦੇ ਹਨ, ਉਹ ਕਦੇ ਵੀ ਛੋਟੀਆਂ ਪਹਾੜੀਆਂ ਜਾਂ ਝਾੜੀਆਂ ਦੇ ਬਾਰੇ ਪਰਵਾਹ ਨਹੀਂ ਕਰਦੇ ਹਨ. ਇਸੇ ਤਰ੍ਹਾਂ, ਤੁਹਾਨੂੰ ਹੁਣ ਦੁਨਿਆਵੀ ਮੁੱਦਿਆਂ ਦੇ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ ਅਤੇ ਉਨ੍ਹਾਂ ਤੋਂ ਉੱਪਰ ਉੱਠਣਾ ਚਾਹੀਦਾ ਹੈ; ਅਤੇ ਪ੍ਰਭੂ ਵਿੱਚ ਮਜ਼ਬੂਤ ​​ਬਣੋ ਅਤੇ ਉਸਦੇ ਲਈ ਉੱਠੋ.

ਅਭਿਆਸ ਕਰਨ ਲਈ – “ਮੈਂ ਅਜੇ ਤੱਕ ਇੰਨ੍ਹਾਂ ਬਲਵੰਤ ਹਾਂ ਜਿੰਨਾਂ ਉਸ ਦਿਨ ਸੀ ਜਦ ਮੂਸਾ ਨੇ ਮੈਨੂੰ ਭੇਜਿਆ ਸੀ. ਜਿਵੇਂ ਮੇਰਾ ਬਲ ਉਸ ਵੇਲੇ ਸੀ ਉਸੇ ਤਰ੍ਹਾਂ ਮੇਰਾ ਬਲ ਲੜਾਈ ਕਰਨ ਲਈ ਅਤੇ ਆਉਣ ਜਾਣ ਲਈ ਹੁਣ ਵੀ ਹੈ”(ਯਹੋਸ਼ੁਆ 14:11).

Leave A Comment

Your Comment
All comments are held for moderation.