Appam - Punjabi

ਜੂਨ 18 – ਤੁੱਛ ਨਾ ਜਾਣ ਕੇ!

“ਉਸ ਨੇ ਲਾਚਾਰ ਦੀ ਪ੍ਰਾਰਥਨਾ ਵੱਲ ਮੂੰਹ ਕੀਤਾ, ਅਤੇ ਉਨ੍ਹਾਂ ਦੀ ਪ੍ਰਾਰਥਨਾ ਨੂੰ ਤੁੱਛ ਨਾ ਜਾਣਿਆ”(ਜ਼ਬੂਰਾਂ ਦੀ ਪੋਥੀ 102:17)।

ਸਾਡਾ ਪ੍ਰਮੇਸ਼ਵਰ ਪ੍ਰਾਰਥਨਾ ਨੂੰ ਸੁਣਨ ਵਾਲਾ ਹੀ ਨਹੀਂ ਹੈ ਬਲਕਿ ਪ੍ਰਾਰਥਨਾ ਦਾ ਉੱਤਰ ਵੀ ਦਿੰਦੇ ਹਨ। ਜ਼ਬੂਰਾਂ ਦਾ ਲਿਖਾਰੀ ਉਸਦਾ ਨਾਮ “ਪ੍ਰਾਰਥਨਾ ਨੂੰ ਸੁਣਨ ਵਾਲੇ”(ਜ਼ਬੂਰਾਂ ਦੀ ਪੋਥੀ 65:2)। ਕਹਿ ਕੇ ਪੁਕਾਰਦੇ ਹਨ। ਅੱਜ ਵੀ ਪ੍ਰਮੇਸ਼ਵਰ ਤੁਹਾਡੀਆਂ ਪ੍ਰਾਰਥਨਾਵਾਂ ਨੂੰ ਸੁਣਨ ਵਾਲੇ ਹਨ। “ਉਸ ਨੇ ਲਾਚਾਰ ਦੀ ਪ੍ਰਾਰਥਨਾ ਵੱਲ ਮੂੰਹ ਕੀਤਾ, ਅਤੇ ਉਨ੍ਹਾਂ ਦੀ ਪ੍ਰਾਰਥਨਾ ਨੂੰ ਤੁੱਛ ਨਾ ਜਾਣਿਆ”(ਜ਼ਬੂਰਾਂ ਦੀ ਪੋਥੀ 102:17)। ਅਜਿਹਾ ਪਵਿੱਤਰ ਸ਼ਾਸਤਰ ਕਹਿੰਦਾ ਹੈ।

ਇਹ ਲਾਚਾਰ ਲੋਕ ਕੌਣ ਹਨ? ਲਾਚਾਰ ਸ਼ਬਦ ਦਾ ਅਰਥ ਅੰਗਰੇਜ਼ੀ ਸ਼ਬਦਕੋਸ਼ ਵਿੱਚ ਅਸੀਂ ਦੇਖੀਏ ਤਾਂ ਮਾਂ ਅਤੇ ਪਿਤਾ ਨੂੰ ਗੁਆ ਦੇਣ ਵਾਲੇ ਅਨਾਥ ਲੋਕ, ਗਰੀਬ ਲੋਕ ਇਕੱਲੇ ਰਹਿਣ ਵਾਲੇ ਲੋਕ ਇਸ ਤਰ੍ਹਾਂ ਦੇ ਕਈ ਅਰਥ ਅਸੀਂ ਉੱਥੇ ਦੇਖਦੇ ਹਾਂ। ਪਰ ਇੱਥੇ ਲਾਚਾਰ ਦਾ ਮਤਲਬ ਸਿਰਫ਼ ਗਰੀਬ ਲੋਕਾਂ ਨਾਲ ਨਹੀਂ ਹੈ। ਉਹ ਸਥਿਤੀ ਕਿਸੇ ਦੀ ਵੀ ਹੋ ਸਕਦੀ ਹੈ। ਇਹ ਰਾਜਾ ਵੀ ਹੋ ਸਕਦਾ ਹੈ ਜਾਂ ਰਾਜਕੁਮਾਰ ਵੀ ਹੋ ਸਕਦਾ ਹੈ। ਇਹ ਇੱਕ ਸਹਾਇਤਾ ਦੇ ਬਿਨਾਂ, ਦਿਲਾਸੇ ਦੇ ਬਿਨਾਂ ਕਿਸੇ ਇਨਸਾਨ ਦੇ ਬਾਰੇ ਵੀ ਦੱਸਦਾ ਹੈ।

ਪਵਿੱਤਰ ਸ਼ਾਸਤਰ ਵਿੱਚ ਯਹੋਸ਼ਾਫ਼ਾਤ ਨਾਮ ਦੇ ਇੱਕ ਰਾਜਾ ਨੂੰ ਦੇਖੋ! ਉਸਦੇ ਜੀਵਨ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਅਤੇ ਦੁੱਖ ਆਏ। ਉਸਦੀ ਤਾਕਤ ਨਾਲੋਂ ਵੱਡੀ ਫ਼ੌਜ ਉਸਦੇ ਵਿਰੁੱਧ ਵਿੱਚ ਆ ਖੜੀ ਹੋਈ। ਉਸ ਸਮੇਂ ਵਿੱਚ ਉਹ, “ਹੇ ਸਾਡੇ ਪਰਮੇਸ਼ੁਰ, ਕੀ ਤੂੰ ਇਨ੍ਹਾਂ ਦਾ ਨਿਆਂ ਨਹੀਂ ਕਰੇਂਗਾ? ਕਿਉਂ ਜੋ ਉਸ ਵੱਡੇ ਦਲ ਦੇ ਅੱਗੇ ਜੋ ਸਾਡੇ ਵਿਰੁੱਧ ਆ ਰਿਹਾ ਹੈ ਸਾਡੀ ਕੁਝ ਤਾਕਤ ਨਹੀਂ ਅਤੇ ਨਾ ਅਸੀਂ ਇਹ ਜਾਣਦੇ ਹਾਂ ਕਿ ਕੀ ਕਰੀਏ ਪਰ ਸਾਡੀਆਂ ਅੱਖਾਂ ਤੇਰੇ ਵੱਲ ਲੱਗ ਰਹੀਆਂ ਹਨ”(2 ਇਤਿਹਾਸ 20:12)। ਅਜਿਹਾ ਇੱਕ ਲਾਚਾਰ ਦੀ ਤਰ੍ਹਾਂ ਪ੍ਰਮੇਸ਼ਵਰ ਨੂੰ ਦੇਖ ਕੇ ਰੋਇਆ।

ਸਨ 2015 ਵਿੱਚ ਚੇਨੱਈ ਸ਼ਹਿਰ ਵਿੱਚ ਇੱਕ ਵੱਡਾ ਹੜ ਜਦੋਂ ਆਇਆ ਤਦ ਬਹੁਤ ਸਾਰੇ ਲੋਕ ਉਸ ਤੋਂ ਪ੍ਰਭਾਵਿਤ ਹੋਏ। ਅਚਾਨਕ ਉਹ ਲਾਚਾਰ ਦੀ ਤਰ੍ਹਾਂ ਹੋ ਗਏ। ਵੱਡੇ-ਵੱਡੇ ਕਰੋੜਪਤੀ ਵੀ ਬੈਂਕ ਤੋਂ ਜਾਂ ਕਿਸੇ ਹੋਰ ਤਰ੍ਹਾਂ ਨਾਲ ਪੈਸਾ ਕਢਵਾਉਣ ਵਿੱਚ ਅਸਮਰੱਥ ਸੀ। ਉਨ੍ਹਾਂ ਦੇ ਹੱਥਾਂ ਵਿੱਚ ਮਹਿੰਗੇ ਫੋਨ ਸੀ ਪਰ ਫਿਰ ਵੀ ਉਹ ਉਹਨਾਂ ਵਿੱਚੋਂ ਕਿਸੇ ਵੀ ਵਿਅਕਤੀ ਨਾਲ ਸੰਪਰਕ ਕਰਨ ਵਿੱਚ ਅਸਮਰੱਥ ਸੀ।

ਉਹ ਜਿਹੜੀਆਂ ਵੱਡੀਆਂ ਮਹਿੰਗੀਆਂ ਬੈਂਜ (Benz) ਕਾਰਾਂ ਆਦਿ ਜੋ ਉਨ੍ਹਾਂ ਨੇ ਰੱਖੀਆਂ ਸਨ, ਉਹ ਸਾਰੀਆਂ ਪਾਣੀ ਵਿੱਚ ਡੁੱਬ ਗਈਆਂ। ਭੋਜਨ ਦੇ ਲਈ ਅਤੇ ਉਨ੍ਹਾਂ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਦੇ ਲਈ ਲਾਚਾਰ ਜਿਹੇ ਦਿਖਾਈ ਦਿੱਤੇ। ਅਚਾਨਕ ਕੁਦਰਤੀ ਆਫ਼ਤਾਂ ਆ ਜਾਦੀਆਂ ਹਨ। ਸਾਰੇ ਹਾਲਾਤ ਬਦਲ ਜਾਂਦੇ ਹਨ। ਤਦ ਉਹ ਕੋਈ ਵੀ ਹੋਵੇ ਉਹ ਲਾਚਾਰ ਵਰਗੀ ਸਥਿਤੀ ਵਿੱਚ ਬਦਲ ਜਾਂਦੇ ਹਨ।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਜਦੋਂ ਤੁਸੀਂ ਇਸ ਲਾਚਾਰ ਹਾਲਾਤਾਂ ਵਿੱਚੋਂ ਹੋ ਕੇ ਲੰਘੋ ਤਾਂ ਪ੍ਰਮੇਸ਼ਵਰ ਨੂੰ ਪੁਕਾਰੋ। ਪ੍ਰਮੇਸ਼ਵਰ ਜ਼ਰੂਰ ਹੀ ਤੁਹਾਡੀ ਸਹਾਇਤਾ ਕਰਨਗੇ। ਅੱਜ ਦੇ ਇਸ ਲਾਚਾਰ ਹਾਲਾਤ ਵਿੱਚੋਂ ਤੁਹਾਨੂੰ ਪ੍ਰਮੇਸ਼ਵਰ ਉੱਪਰ ਚੁੱਕ ਕੇ ਆਸੀਸਤ ਕਰਨਗੇ।

ਅਭਿਆਸ ਕਰਨ ਲਈ – “ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ। ਮੈਂ ਤੁਹਾਡੇ ਕੋਲ ਆਵਾਂਗਾ”(ਯੂਹੰਨਾ 14:18)।

Leave A Comment

Your Comment
All comments are held for moderation.