Appam - Punjabi

ਜੂਨ 17 – ਸ਼ਾਂਤ ਰਹੋ!

“ਨਾ ਲੜੋ ਅਤੇ ਜਾਣ ਲਓ ਕਿ ਮੈਂ ਹੀ ਪਰਮੇਸ਼ੁਰ ਹਾਂ”(ਜ਼ਬੂਰਾਂ ਦੀ ਪੋਥੀ 46:10)।

ਪ੍ਰਮੇਸ਼ਵਰ ਦੇ ਚਰਨਾਂ ਵਿੱਚ ਸ਼ਾਂਤ ਹੋ ਕੇ ਬੈਠਣਾ ਇੱਕ ਬਰਕਤ ਵਾਲਾ ਤਜ਼ਰਬਾ ਹੈ। ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਚੁੱਪ ਚਾਪ ਬੈਠਣਾ ਤੁਹਾਡੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਉਸ ਉੱਤੇ ਭਰੋਸਾ ਕਰਕੇ ਤੁਹਾਡੇ ਸਾਰੇ ਬੋਝ ਨੂੰ ਉਸਨੂੰ ਦੇ ਕੇ ਉਸਤਤ ਕਰਦੇ ਹੋਏ ਆਰਾਮ ਕਰਨਾ ਇਹ ਤੁਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਹੋ, ਉਸਨੂੰ ਪ੍ਰਗਟ ਕਰਦਾ ਹੈ।

ਮਨੁੱਖ ਦੇ ਜੀਵਨ ਵਿੱਚ ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਸ਼ਾਂਤ ਰਹਿਣਾ ਬਹੁਤ ਜਰੂਰੀ ਹੈ। ਸਾਡਾ ਚੰਗਾ ਪ੍ਰਮੇਸ਼ਵਰ ਸਾਨੂੰ ਰੁਕੇ ਹੋਏ ਪਾਣੀ ਦੇ ਕੋਲ ਲੈ ਕੇ ਚੱਲਣ ਵਾਲੇ ਪ੍ਰਮੇਸ਼ਵਰ ਕੀ ਨਹੀਂ ਹੈ? ਤੇਜ਼ੀ ਨਾਲ ਚੱਲਣ ਵਾਲੀ ਇਸ ਦੁਨੀਆਂ ਵਿੱਚ, ਮਨੁੱਖ ਸ਼ਾਂਤ ਬੈਠਣਾ ਨਹੀਂ ਚਾਹੁੰਦਾ ਹੈ। ਸਾਰਿਆਂ ਬੋਝਾਂ ਨੂੰ ਆਪਣੇ ਸਿਰ ਦੇ ਉੱਪਰ ਰੱਖ ਕੇ ਚਿੰਤਾਵਾਂ ਨੂੰ ਚੁੱਕ ਰਿਹਾ ਹੈ।

ਸੇਵਕਾਈ ਵਿੱਚ ਨਵਾਂ ਆਇਆ ਹੋਇਆ ਇੱਕ ਸੇਵਕ, ਉਸ ਦੇ ਕਰਨ ਯੋਗ ਸਾਰੀਆਂ ਜ਼ਿੰਮੇਵਾਰੀਆਂ ਦੇ ਬਾਰੇ ਲਗਾਤਾਰ ਬੋਲਦਾ ਰਿਹਾ। ‘ਇਸ ਹਫਤੇ ਸਾਨੂੰ 5 ਪ੍ਰਮੇਸ਼ਵਰ ਦੇ ਸੰਦੇਸ਼ਾਂ ਨੂੰ ਤਿਆਰ ਕਰਨਾ ਹੈ। ਤਿੰਨ ਵਿਆਹਵਾਂ ਦਾ ਪ੍ਰਬੰਧ ਕਰਨਾ ਹੈ। ਉੱਥੇ ਵੀ ਪ੍ਰਮੇਸ਼ਵਰ ਦੇ ਵਚਨ ਨੂੰ ਸੁਣਾਉਣਾ ਹੈ। ਇੱਥੇ ਜਨਮ ਦਿਨ ਦੇ ਜਸ਼ਨ ਵਿੱਚ ਉਪਦੇਸ਼ ਦੇਣਾ ਹੈ। ਬਹੁਤ ਸਾਰੇ ਬਿਮਾਰਾਂ ਨਾਲ ਮਿਲਣਾ ਹੈ। ਉੱਚ ਲੋਕਾਂ ਦੇ ਦੁਆਰਾ ਤਿਆਰ ਕੀਤੇ ਗਏ ਕਈ ਵਿਸ਼ਿਆਂ ਵਿੱਚ ਵਚਨ ਨੂੰ ਸੁਣਾਉਣਾ ਹੈ।’ ਇਸ ਤਰ੍ਹਾਂ ਉਹ ਇੱਕ ਤੋਂ ਬਾਅਦ ਇੱਕ, ਲਗਾਤਾਰ ਬੋਲਦਾ ਰਿਹਾ।

ਉੱਥੇ ਬੈਠੇ ਇੱਕ ਵਿਅਕਤੀ ਨੇ ਉਸਨੂੰ ਪੁੱਛਿਆ, “ਸਰ ਤੁਸੀਂ ਇੰਨੀਆਂ ਸਾਰੀਆਂ ਥਾਵਾਂ ‘ਤੇ ਪ੍ਰਚਾਰ ਕਰਦੇ ਹੋ, ਤਾਂ ਫਿਰ ਪ੍ਰਮੇਸ਼ਵਰ ਜਦੋਂ ਤੁਹਾਡੇ ਨਾਲ ਗੱਲ ਕਰਦੇ ਹਨ, ਤਾਂ ਉਸ ਨੂੰ ਸੁਣਨ ਦੇ ਲਈ ਤੁਹਾਡੇ ਕੋਲ ਸਮਾਂ ਹੀ ਨਹੀਂ ਰਹਿੰਦਾ ਹੋਵੇਗਾ” ਇਹ ਉਸ ਨੌਜਵਾਨ ਸੇਵਕ ਤੋਂ ਪੁੱਛਿਆ ਜਾਣ ਵਾਲਾ ਪ੍ਰਸ਼ਨ ਨਹੀਂ ਹੈ, ਸਾਡੇ ਸਾਰਿਆਂ ਤੋਂ ਪੁੱਛਿਆ ਜਾਣ ਵਾਲਾ ਪ੍ਰਸ਼ਨ ਹੈ। ਤੁਸੀਂ ਕੀ ਜਵਾਬ ਦਿਓਂਗੇ?

ਪ੍ਰਭੂ ਯਿਸੂ ਨੂੰ ਦੇਖੋ! ਉਸਨੇ ਬਿਨਾਂ ਰੁਕੇ ਦਿਨ-ਰਾਤ ਸੇਵਕਾਈ ਕੀਤੀ। ਫਿਰ ਵੀ ਲੋਕਾਂ ਦੇ ਵਿੱਚੋਂ ਦੂਰ ਹਟ ਕੇ, ਪਿਤਾ ਦੇ ਨਾਲ ਰਿਸ਼ਤਾ ਬਣਾਉਣ ਦੇ ਲਈ ਉਹ ਸਮੇਂ ਨੂੰ ਵੱਖਰਾ ਕਰਦੇ ਸੀ।

ਪਿਤਾ ਨੂੰ ਮਿਲਣ ਦੇ ਲਈ ਇਕੱਲੇ ਪਹਾੜ ਦੇ ਉੱਪਰ ਚੜ੍ਹ ਕੇ ਇਕੱਲੇ ਸਾਰੀ ਰਾਤ ਪ੍ਰਾਰਥਨਾ ਕਰਨ ਦੀ ਆਦਤ ਨੇ ਉਸਦੀ ਅੰਦਰੂਨੀ ਇਨਸਾਨੀਅਤ ਵਿੱਚ ਸਮਰੱਥ, ਤਾਕਤ, ਨਵੀਂ ਸੋਚ ਅਤੇ ਤੇਜ਼ੀ ਨੂੰ ਦਿੱਤਾ। ਸੁੰਨਸਾਨ ਜਗ੍ਹਾ ਤੇ ਜਾ ਕੇ ਪਿਤਾ ਦੀ ਹਜ਼ੂਰੀ ਵਿੱਚ ਸ਼ਾਂਤ ਬੈਠੇ ਰਹੇ। ਗਥਸਮਨੀ ਦੇ ਬਾਗ਼ ਵਿੱਚ ਜਾ ਕੇ ਆਪਣੇ ਆਪ ਨੂੰ ਅਧੀਨ ਕਰਕੇ ਪ੍ਰਾਰਥਨਾ ਕੀਤੀ। ਉਸ ਦਿਨ ਪ੍ਰਭੂ ਦੇ ਚਰਨਾਂ ਵਿੱਚ ਸ਼ਾਂਤ ਬੈਠਣ ਦਾ ਸਮਾਂ ਨਾ ਮਿਲਣ ਤੇ, ਮਾਰਥਾ ਨੂੰ ਦੇਖ ਕੇ ਯਿਸੂ ਨੇ ਕਿਹਾ, “ਮਾਰਥਾ! ਮਾਰਥਾ! ਤੂੰ ਬਹੁਤੀਆਂ ਵਸਤਾਂ ਦੀ ਚਿੰਤਾ ਕਰਦੀ ਅਤੇ ਘਬਰਾਉਂਦੀ ਹੈਂ। ਪਰ ਇੱਕ ਗੱਲ ਦੀ ਲੋੜ ਹੈ। ਮਰਿਯਮ ਨੇ ਤਾਂ ਉਹ ਚੰਗਾ ਹਿੱਸਾ ਪਸੰਦ ਕੀਤਾ ਹੈ ਜੋ ਉਸ ਤੋਂ ਖੋਹਿਆ ਨਾ ਜਾਵੇਗਾ”(ਲੂਕਾ 10:41,42)।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਪ੍ਰਮੇਸ਼ਵਰ ਦੇ ਚਰਨਾਂ ਵਿੱਚ ਸ਼ਾਂਤ ਬੈਠਣ ਦੇ ਮੌਕਿਆਂ ਨੂੰ ਤਿਆਰ ਕਰੋ। ਸਵੇਰੇ ਉੱਠਦਿਆਂ ਹੀ ਪ੍ਰਮੇਸ਼ਵਰ ਦੀ ਹਜ਼ੂਰੀ ਵਿਚ ਬੈਠ ਜਾਓ।

ਅਭਿਆਸ ਕਰਨ ਲਈ – “ਹੇ ਅੱਯੂਬ, ਇਸ ਗੱਲ ਵੱਲ ਕੰਨ ਲਾ ਅਤੇ ਸੁਣ ਲੈ, ਚੁੱਪ-ਚਾਪ ਖੜ੍ਹਾ ਰਹਿ ਅਤੇ ਪਰਮੇਸ਼ੁਰ ਦੇ ਅਚੰਭਿਆਂ ਨੂੰ ਗੌਰ ਨਾਲ ਸੋਚ”(ਅੱਯੂਬ 37:14)।

Leave A Comment

Your Comment
All comments are held for moderation.