Appam - Punjabi

ਜੂਨ 30 – ਮਸਹ ਹੋਇਆ ਜਨ!

“ਮੁਬਾਰਕ ਹੈ ਤੂੰ, ਹੇ ਮੇਰੇ ਪੁੱਤਰ ਦਾਊਦ ਤੂੰ ਵੱਡੇ-ਵੱਡੇ ਕੰਮ ਕਰੇਂਗਾ ਅਤੇ ਤੂੰ ਭਾਗਵਾਨ ਵੀ ਹੋਵੇਂਗਾ”(1ਸਮੂਏਲ 26:25)।

ਪਵਿੱਤਰ ਸ਼ਾਸਤਰ ਦੇ ਇਸ ਵਚਨ ਵਿੱਚ ਇੱਕ ਦੇ ਬਾਅਦ ਇੱਕ ਕਈ ਵਾਅਦੇ ਗੁਪਤ ਹਨ। “ਮੁਬਾਰਕ ਹੈ ਤੂੰ, ਹੇ ਮੇਰੇ ਪੁੱਤਰ ਦਾਊਦ ਤੂੰ ਵੱਡੇ-ਵੱਡੇ ਕੰਮ ਕਰੇਂਗਾ ਅਤੇ ਤੂੰ ਭਾਗਵਾਨ ਵੀ ਹੋਵੇਂਗਾ” ਪਵਿੱਤਰ ਸ਼ਾਸਤਰ ਦਾ ਇਸ ਤਰ੍ਹਾਂ ਕਹਿਣਾ, ਕਿੰਨਾ ਅਨੰਦ ਕਰਦਾ ਹੈ।

ਇਨ੍ਹਾਂ ਬਰਕਤਾਂ ਦੇ ਕਾਰਨ ਕੀ ਹਨ, ਇਨ੍ਹਾਂ ਦਾ ਮੁੱਖ ਕਾਰਨ ਕੀ ਹੈ? ਇਸਨੂੰ ਜੇਕਰ ਤੁਸੀਂ ਸੋਚੋ, ਤਾਂ ਇਨ੍ਹਾਂ ਬਰਕਤਾਂ ਨੂੰ ਤੁਸੀਂ ਵੀ ਪ੍ਰਾਪਤ ਕਰ ਸਕਦੇ ਹੋ। ਦਾਊਦ ਨੂੰ ਭਜਾ ਕੇ ਉਸਨੂੰ ਮਾਰਨ ਦੇ ਲਈ ਸ਼ਾਊਲ ਰਾਜਾ ਕਾਫ਼ੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ। ਉਸ ਤਰ੍ਹਾਂ ਦਾ ਸਮਾਂ ਇੱਕ ਜੰਗਲ ਵਿੱਚ ਤਦ ਆਇਆ ਜਦੋਂ ਰਾਜਾ ਸ਼ਾਊਲ, ਸ਼ਾਇਦ ਥੱਕ ਕੇ ਰੱਥਾਂ ਦੀ ਜਗ੍ਹਾ ਵਿੱਚ ਸੌਂ ਗਿਆ ਸੀ। ਦਾਊਦ ਅਤੇ ਉਸਦਾ ਸੈਨਾਪਤੀ ਅਬੀਸ਼ਈ ਨੇ ਉਸਨੂੰ ਦੇਖਿਆ।

ਅਬੀਸ਼ਈ ਨੇ ਦਾਊਦ ਨੂੰ ਦੇਖ ਕੇ ਕਿਹਾ’ ਪਰਮੇਸ਼ੁਰ ਨੇ ਅੱਜ ਤੇਰੇ ਵੈਰੀ ਨੂੰ ਤੇਰੇ ਹੱਥ ਵਿੱਚ ਕਰ ਦਿੱਤਾ ਹੈ, ਇਸ ਲਈ ਹੁਣ ਮੈਂ ਉਸ ਨੂੰ ਇੱਕ ਵਾਰ ਅਜਿਹਾ ਮਾਰਾਂ ਕੀ ਬਰਛੀ ਉਸਨੂੰ ਵਿੰਨਦੀ ਹੋਈ ਧਰਤੀ ਵਿੱਚ ਖੁੱਭ ਜਾਵੇ।’ “ਉਹ ਨੂੰ ਨਾ ਮਾਰ ਕਿਉਂ ਜੋ ਯਹੋਵਾਹ ਦੇ ਅਭਿਸ਼ੇਕ ਹੋਏ ਉੱਤੇ ਕਿਹੜਾ ਹੈ ਜੋ ਹੱਥ ਚੁੱਕੇ ਅਤੇ ਬੇਦੋਸ਼ਾ ਠਹਿਰੇ?”(1ਸਮੂਏਲ 26:9)। ਅਜਿਹਾ ਕਹਿ ਕੇ ਸ਼ਾਊਲ ਦੀ ਬਰਛੀ ਅਤੇ ਗੜਵੀ ਨੂੰ ਚੁੱਕ ਕੇ ਲੈ ਗਿਆ। ਉਸਨੂੰ ਕਿਸੇ ਨੇ ਨਾ ਦੇਖਿਆ, ਨਾ ਕਿਸੇ ਨੇ ਜਾਣਿਆ ਅਤੇ ਕੋਈ ਜਾਗਿਆ ਵੀ ਨਹੀਂ ਸੀ।

ਪਰਮੇਸ਼ੁਰ ਨੇ ਉਸਨੂੰ ਦਾਊਦ ਦੇ ਹੱਥ ਵਿੱਚ ਸ਼ੌਪ ਦਿੱਤਾ ਫਿਰ ਵੀ ਦਾਊਦ ਨੇ ਉਸਨੂੰ ਮਾਰਿਆ ਨਹੀਂ ਅਤੇ ਛੱਡ ਦਿੱਤਾ ਇਸ ਕੰਮ ਨੇ ਸ਼ਾਊਲ ਦੇ ਦਿਲ ਨੂੰ ਤੋੜ ਦਿੱਤਾ। ਇਸ ਲਈ ਸ਼ਾਊਲ ਨੇ ਦਾਊਦ ਨੂੰ ਦੇਖ ਕੇ ਕਿਹਾ, “ਮੈਂ ਪਾਪ ਕੀਤਾ, ਹੇ ਮੇਰੇ ਪੁੱਤਰ ਦਾਊਦ, ਮੁੜ ਆ ਕਿਉਂ ਜੋ ਮੈਂ ਤੈਨੂੰ ਫੇਰ ਨਾ ਦੁਖਾਵਾਂਗਾ, ਅੱਜ ਜੋ ਮੇਰੀ ਜਿੰਦ ਤੇਰੀ ਨਿਗਾਹ ਵਿੱਚ ਕੀਮਤੀ ਹੋਈ। ਵੇਖ, ਮੈਂ ਮੂਰਖ ਬਣਿਆ ਅਤੇ ਵੱਡੀ ਭੁੱਲ ਕੀਤੀ”(1ਸਮੂਏਲ 26:21)।

ਇਹ ਹੀ ਨਹੀਂ ਸ਼ਾਊਲ ਨੇ ਖੁਸ਼ ਹੋ ਕੇ ਦਾਊਦ ਨੂੰ ਕਿਹਾ, “ਮੁਬਾਰਕ ਹੈ ਤੂੰ, ਹੇ ਮੇਰੇ ਪੁੱਤਰ ਦਾਊਦ ਤੂੰ ਵੱਡੇ-ਵੱਡੇ ਕੰਮ ਕਰੇਂਗਾ ਅਤੇ ਤੂੰ ਭਾਗਵਾਨ ਵੀ ਹੋਵੇਂਗਾ।” ਅਜਿਹਾ ਕਹਿ ਕੇ ਬਰਕਤ ਦਿੱਤੀ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਜੇਕਰ ਤੁਸੀਂ ਚਾਹੁੰਦੇ ਹੋ ਕਿ ਪ੍ਰਮੇਸ਼ਵਰ ਵੀ ਤੁਹਾਨੂੰ ਇਸੇ ਤਰ੍ਹਾਂ ਦੀ ਬਰਕਤ ਨਾਲ ਭਰਪੂਰ ਕਰੇ ਤਾਂ ਤੁਸੀਂ ਕਿਸੇ ਮਸਹ ਹੋਏ ਦੇ ਵਿਰੁੱਧ ਵਿੱਚ ਹੱਥ ਨਾ ਪਾਓ। ਉਸਦੇ ਵਿਰੁੱਧ ਵਿੱਚ ਨਾ ਕੁੱਝ ਕਹੋ, ਨਾ ਕੁੱਝ ਲਿਖੋ। ਕਿਉਂਕਿ ਜਿਹੜਾ ਵੀ ਮਸਹ ਕੀਤਾ ਗਿਆ ਹੈ ਉਹ ਪ੍ਰਮੇਸ਼ਵਰ ਦੇ ਲਈ ਖ਼ਾਸ ਹੈ।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਜਿਹੜਾ ਖਾਣ ਵਾਲਾ ਹੈ ਉਸ ਵਿੱਚੋਂ ਖਾਣਾ, ਬਲਵੰਤ ਵਿੱਚੋਂ ਜਵਾਬਦੇਹੀ ਨੂੰ ਲਿਆਉਣ ਵਾਲੇ ਸਾਡੇ ਪਰਮੇਸ਼ੁਰ। ਦੁਸ਼ਟਤਾ ਕਰਨ ਵਾਲੇ ਹੱਥਾਂ ਨੂੰ ਵੀ ਤੁਹਾਡੀ ਮਦਦ ਕਰਨ ਵਾਲੇ ਹੱਥਾਂ ਵਿੱਚ ਬਦਲ ਦੇਵੇਗਾ। ਤੁਸੀਂ ਇਸ ਸੰਸਾਰਿਕ ਜੀਵਨ ਵਿੱਚ ਇੱਕ ਹੀ ਵਾਰ ਹੋ ਕੇ ਗੁਜਰਦੇ ਹੋ। ਕਿਸੇ ਨਾਲ ਵੀ ਕੋਈ ਵੀ ਵਿਰੋਧ ਨਾ ਬਣਾਓ। ਤੁਹਾਨੂੰ ਜਿਸ ਦਾ ਸਾਹਮਣਾ ਕਰਨਾ ਹੈ ਉਹ ਇੱਕ ਹੀ ਦੁਸ਼ਮਣ ਸ਼ੈਤਾਨ ਹੈ। ਤੁਹਾਡੀ ਲੜਾਈ ਸਿਰਫ ਉਸ ਨਾਲ ਹੀ ਹੋਣ ਦਿਓ।

ਅਭਿਆਸ ਕਰਨ ਲਈ – “ਜਦ ਕਿਸੇ ਦੀ ਚਾਲ ਯਹੋਵਾਹ ਨੂੰ ਭਾਉਂਦੀ ਹੈ, ਤਾਂ ਉਹ ਉਸ ਦੇ ਵੈਰੀਆਂ ਨਾਲ ਵੀ ਉਸ ਦਾ ਮੇਲ ਕਰਾਉਂਦਾ ਹੈ”(ਕਹਾਉਤਾਂ 16:7)।

Leave A Comment

Your Comment
All comments are held for moderation.