No products in the cart.
ਜੂਨ 24 – ਸੰਪੂਰਣ, ਇੱਕ ਚੰਗਾ ਫ਼ੈਸਲਾ!
“ਪਰ ਦਾਨੀਏਲ ਨੇ ਆਪਣੇ ਮਨ ਵਿੱਚ ਇਹ ਫ਼ੈਸਲਾ ਕੀਤਾ ਕਿ ਉਹ ਆਪਣੇ ਆਪ ਨੂੰ ਰਾਜੇ ਦੇ ਸੁਆਦਲੇ ਭੋਜਨ ਅਤੇ ਉਹ ਦੀ ਸ਼ਰਾਬ ਪੀ ਕੇ ਅਸ਼ੁੱਧ ਨਹੀਂ ਕਰੇਗਾ”(ਦਾਨੀਏਲ 1:8)।
ਮਸੀਹੀ ਜੀਵਨ ਵਿੱਚ ਠਾਣ ਲੈਣਾ ਅਤੇ ਸਮਰਪਣ ਕਰਨਾ ਇਹ ਬਹੁਤ ਹੀ ਜ਼ਰੂਰੀ ਪਹਿਲੂ ਹੈ। ਜੇਕਰ ਦ੍ਰਿੜਤਾ ਨਾਲ ਅਸੀਂ ਨਹੀਂ ਠਾਣਿਆਂ ਹੈ ਤਾਂ ਪਵਿੱਤਰਤਾ ਦੇ ਜੀਵਨ ਨੂੰ ਜੀਣਾ ਮੁਸ਼ਕਿਲ ਹੈ। ਸਮਰਪਣ ਦਾ ਜੀਵਨ ਜੇਕਰ ਨਹੀਂ ਹੈ, ਤਾਂ ਸੰਘਰਸ਼ ਦੇ ਸਮੇਂ ਵਿੱਚ ਸਥਿਰ ਨਹੀਂ ਰਹਾਂਗੇ।
ਅੱਜ ਕੱਲ ਬਹੁਤ ਸਾਰੀਆਂ ਸਹੁੰਆਂ ਅਤੇ ਫੈਸਲੇ ਦੇਖੇ ਜਾ ਸਕਦੇ ਹਨ। ਕਈ ਲੋਕ ਵਰਤ ਪ੍ਰਾਰਥਨਾ ਵਿੱਚ 40 ਦਿਨ ਮਾਸ ਨਹੀਂ ਖਾਣਗੇ ਜਾਂ ਸਿਰ ਵਿੱਚ ਫੁੱਲ ਨਹੀਂ ਲਾਉਣਗੇ, ਸਵੇਰੇ ਪਵਿੱਤਰ ਸ਼ਾਸਤਰ ਪੜ੍ਹ ਕੇ ਪ੍ਰਾਰਥਨਾ ਕਰਨਗੇ, ਅਜਿਹਾ ਨਿਰਧਾਰਿਤ ਕਰਦੇ ਹਨ। ਚੰਗੀ ਗੱਲ ਹੈ, ਇਸ ਤਰ੍ਹਾਂ ਜੇਕਰ ਤੁਸੀਂ ਸਹੁੰ ਖਾਧੀ ਹੈ ਤਾਂ ਉਸਨੂੰ ਪੂਰਾ ਕਰੋ (ਉਪਦੇਸ਼ਕ ਦੀ ਪੋਥੀ 5:5)।
ਜਿਹੜਾ ਕਿਸੇ ਦਿਨ ਨੂੰ ਖ਼ਾਸ ਸਮਝਦਾ ਹੈ ਤਾਂ ਉਹ ਪ੍ਰਭੂ ਦੇ ਲਈ ਖ਼ਾਸ ਸਮਝਦਾ ਹੈ, ਪਰ ਤੁਹਾਡੇ ਸਮਰਪਣ ਅਤੇ ਇਹ ਫ਼ੈਸਲਾ ਕੁੱਝ ਦਿਨਾਂ ਦੇ ਬਾਅਦ ਖ਼ਤਮ ਨਹੀਂ ਹੋ ਜਾਣਾ ਚਾਹੀਦਾ ਹੈ। ਪਵਿੱਤਰ ਜੀਵਨ ਜੀਣ ਦੇ ਲਈ, ਗਹਿਰਾਈ ਨਾਲ ਤੁਹਾਡਾ ਸਮਰਪਣ ਜੀਵਨ ਭਰ ਸਫ਼ਲ ਹੋਣਾ ਚਾਹੀਦਾ ਹੈ।
ਪੁਰਾਣੇ ਨੇਮ ਵਿੱਚ, ਪ੍ਰਮੇਸ਼ਵਰ ਨੇ ਇੱਕ ਸਮਰਪਿਤ ਜੀਵਨ ਚੁਨਣ ਦੇ ਲਈ ਆਪਣੇ ਬੱਚਿਆਂ ਨੂੰ ਤਿਆਰ ਕੀਤਾ। ਉਸ ਵਿੱਚ ਹੀ ਇੱਕ ਸਮਰਪਣ ਵਾਲਾ ਜੀਵਨ ਨਜ਼ੀਰ ਵਿੱਚ ਅੱਡ ਰਹਿਣ ਦੀ ਸੁੱਖਨਾ ਸੁੱਖਣਾ ਹੁੰਦਾ ਸੀ। ਗਿਣਤੀ ਦੀ ਕਿਤਾਬ ਦੇ ਛੇਵੇਂ ਅਧਿਆਏ ਦੇ 1 ਤੋਂ 12 ਵਚਨ ਤੱਕ ਅੱਡ ਰਹਿਣ ਦੀਆਂ ਸ਼ਰਤਾਂ ਦੇ ਬਾਰੇ ਦੱਸਿਆ ਗਿਆ ਹੈ। 1) ਨਜ਼ੀਰ ਦੇ ਸਿਰ ਦੇ ਵਾਲ ਨਹੀਂ ਕੱਟੇ ਜਾਣੇ ਚਾਹੀਦਾ ਹਨ। 2)ਨਜ਼ੀਰ ਦਾਖਰਸ ਆਦਿ ਸ਼ਰਾਬ ਦਾ ਸੇਵਨ ਨਹੀਂ ਕਰੇਗਾ। 3)ਮਰੀ ਲਾਸ਼ ਨਾਲ ਅਸ਼ੁੱਧ ਨਾ ਹੋਵੇ। ਇਹ ਨਜ਼ੀਰ ਰਹਿਣ ਦੀ ਸੁੱਖਣਾ ਥੋੜੇ ਦਿਨ ਦੇ ਲਈ ਨਹੀਂ ਜੀਵਨ ਭਰ ਦੇ ਲਈ ਹੁੰਦੀ ਸੀ।
ਨਵੇਂ ਨੇਮ ਵਿੱਚ ਪ੍ਰਭੂ ਯਿਸੂ ਦੇ ਸਮਰਪਣ ਦਾ ਜੀਵਨ ਸਾਡੇ ਦਿਲ ਨੂੰ ਗਹਿਰਾਈ ਨਾਲ ਛੂੰਹਦਾ ਹੈ। ਉਸਨੂੰ ਪੂਰਾ ਕਰਨ ਦੇ ਲਈ ਪਿਤਾ ਦੀ ਇੱਛਾ ਦੇ ਲਈ ਆਪਣੇ ਆਪ ਨੂੰ ਸੰਪੂਰਨ ਰੂਪ ਨਾਲ ਸਮਰਪਿਤ ਕੀਤਾ। ਉਸਦੇ ਲਈ ਹੀ ਉਤਰਕੇ ਆਇਆ ਹਾਂ ਅਜਿਹਾ ਉਸਨੇ ਕਿਹਾ (ਯੂਹੰਨਾ 6:38)। ਉਹ 40 ਦਿਨ ਵਰਤ ਵਿੱਚ ਰਹਿਣ ਦੇ ਦੌਰਾਨ ਉਨ੍ਹਾਂ ਨੂੰ ਭੁੱਖ ਲੱਗੀ। ਪਰ ਪੱਥਰ ਨੂੰ ਰੋਟੀ ਵਿੱਚ ਬਦਲਕੇ ਆਪਣੀ ਭੁੱਖ ਨੂੰ ਸ਼ਾਂਤ ਕਰਨ ਦੇ ਲਈ ਉਹ ਅੱਗੇ ਨਹੀ ਆਏ।
ਉਸਨੂੰ ਥੱਲੇ ਸੁੱਟਣ ਦੀ ਕੋਸ਼ਿਸ਼ ਕਰਨ ਵਾਲਾ ਸ਼ੈਤਾਨ ਆਪਣੀ ਸਾਜਿਸ਼ ਵਿੱਚ ਅਸਫਲ ਰਿਹਾ। ਜੀ ਹਾਂ, ਉਸਦਾ ਸਮਰਪਣ ਦਾ ਜੀਵਨ ਪਵਿੱਤਰ ਜੀਵਨ ਸੀ। ਉਹ ਪਵਿੱਤਰ ਅਤੇ ਨਿਰਦੋਸ਼, ਨਿਰਮਲ, ਪਾਪੀਆਂ ਤੋਂ ਅਲੱਗ ਸੀ (ਇਬਰਾਨੀਆਂ 7:26)।
ਪ੍ਰਮੇਸ਼ਵਰ ਇੱਕ ਸਮਰਪਿਤ ਅਤੇ ਨਿਯੰਤਰਿਤ ਜੀਵਨ ਦੀ ਹੀ ਤੁਹਾਡੇ ਤੋਂ ਉਮੀਦ ਕਰਦੇ ਹਨ। ਪੁਰਾਣੇ ਨੇਮ ਵਿੱਚ ਦਾਨੀਏਲ ਨੇ ਉਸ ਤਰ੍ਹਾਂ ਸਮਰਪਿਤ ਜੀਵਨ ਬਤੀਤ ਕੀਤਾ, ਇਸ ਕਾਰਨ ਪ੍ਰਮੇਸ਼ਵਰ ਨੇ ਦਾਨੀਏਲ ਨੂੰ ਉੱਚਾ ਉਠਾਇਆ! ਸਾਰੀਆਂ ਰਾਜ ਦੀਆਂ ਗੱਲਾਂ ਨੂੰ ਦਾਨੀਏਲ ਨੂੰ ਪ੍ਰਕਾਸ਼ਿਤ ਕੀਤਾ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਤੁਸੀਂ ਵੀ ਆਪਣੇ ਜੀਵਨ ਨੂੰ ਸਮਰਪਿਤ ਜੀਵਨ ਦੇ ਰੂਪ ਵਿੱਚ ਜੀਣ ਦੇ ਲਈ ਪ੍ਰਮੇਸ਼ਵਰ ਨੂੰ ਸਮਰਪਣ ਕਰੋ।
ਅਭਿਆਸ ਕਰਨ ਲਈ – “ਮੇਰੇ ਸੰਤਾਂ ਨੂੰ ਮੇਰੇ ਕੋਲ ਇਕੱਠਿਆਂ ਕਰੋ, ਜਿਨ੍ਹਾਂ ਮੇਰੇ ਨਾਲ ਬਲੀਦਾਨ ਦੇ ਰਾਹੀਂ ਨੇਮ ਬੰਨ੍ਹਿਆ ਹੈ”(ਜ਼ਬੂਰਾਂ ਦੀ ਪੋਥੀ 50:5)।