Appam - Punjabi

ਜੂਨ 20 – ਹਾਕਮ ਦੇ ਸਾਹਮਣੇ!

“ਜਦ ਤੂੰ ਕਿਸੇ ਹਾਕਮ ਦੇ ਨਾਲ ਰੋਟੀ ਖਾਣ ਬੈਠੇਂ, ਤਾਂ ਚੰਗੀ ਤਰ੍ਹਾਂ ਸੋਚ ਕਿ ਤੇਰੇ ਸਾਹਮਣੇ ਕੀ ਹੈ”(ਕਹਾਉਤਾਂ 23:1)।

ਸੁਲੇਮਾਨ ਰਾਜਾ ਬੁੱਧੀਮਾਨੀ ਨਾਲ ਰਾਜ ਕਰਨ ਵਾਲਾ ਇੱਕ ਵੱਡਾ ਰਾਜਾ ਸੀ। ਹਾਕਮਾਂ ਦੀਆਂ ਚਲਾਕੀਆਂ ਨੂੰ ਅਤੇ ਉਹ ਦੂਸਰਿਆਂ ਨੂੰ ਕਿਵੇਂ ਜਾਲ ਵਿੱਚ ਫਸਾਉਂਦੇ ਹਨ ਉਨ੍ਹਾਂ ਨੂੰ ਉਹ ਜਾਣਦਾ ਸੀ। ਇਸ ਲਈ ਉਹ ਲਿਖਦਾ ਹੈ, “ਉਹ ਦੇ ਸੁਆਦਲੇ ਭੋਜਨ ਦਾ ਲੋਭ ਨਾ ਕਰੀਂ, ਕਿਉਂ ਜੋ ਉਹ ਧੋਖੇ ਦੀ ਰੋਟੀ ਹੈ”(ਕਹਾਉਤਾਂ 23:3)।

ਅੱਜ ਕੱਲ੍ਹ, ਵੱਡੇ ਅਮੀਰ ਲੋਕ ਰਾਜ ਅਧਿਕਾਰੀਆਂ ਨੂੰ ਸ਼ਰਾਬ, ਸ਼ਬਾਬ ਅਤੇ ਪੈਸਾ ਵਰਗੀਆਂ ਚੀਜ਼ਾਂ ਨਾਲ ਉਨ੍ਹਾਂ ਨੂੰ ਵੱਸ ਵਿੱਚ ਕਰ ਲੈਂਦੇ ਹਨ। ਉਸੇ ਤਰ੍ਹਾਂ, ਤੁਹਾਨੂੰ ਵੀ ਕਈ ਲੋਕ ਮਦਹੋਸ਼ ਕਰਨ ਦੇ ਲਈ ਆ ਸਕਦੇ ਹਨ। ਤੁਹਾਡੇ ਸਾਹਮਣੇ ਕਈ ਦਿਲਚਸਪ ਚੀਜ਼ਾਂ (ਪੈਸੇ, ਨਾਮ, ਪ੍ਰਸਿੱਧੀ) ਰੱਖਦੇ ਸਮੇਂ ਉਹ ਕਿੰਨਾਂ ਕਾਰਨਾ ਨਾਲ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਨੂੰ ਜਾਣ ਲਓ ਅਤੇ ਸ਼ੈਤਾਨ ਦੀਆਂ ਚਾਲਾਂ ਨੂੰ ਸਮਝ ਲਓ। ਜਾਲ ਵਿੱਚ ਨਾ ਫਸ ਜਾਓ।

ਚੂਹੇ ਨੂੰ ਫੜਨ ਦੇ ਲਈ, ਚੂਹੇ ਦੇ ਪਿੰਜਰੇ ਵਿੱਚ ਦਿਲਚਸਪ ਚੀਜ਼ਾਂ ਰੱਖ ਕੇ ਉਸਨੂੰ ਲਾਲਚ ਦਿੱਤਾ ਜਾਂਦਾ ਹੈ। ਉਨ੍ਹਾਂ ਚੀਜ਼ਾਂ ਦੀ ਖੁਸ਼ਬੂ ਨਾਲ ਅਤੇ ਸਵਾਦ ਦੁਆਰਾ ਆਕਰਸ਼ਿਤ ਹੋ ਕੇ, ਚੂਹਾ ਉਸ ਵਿੱਚ ਫਸ ਜਾਂਦਾ ਹੈ। ਇਸੇ ਤਰ੍ਹਾਂ ਉਨ੍ਹਾਂ ਦਿਨਾਂ ਵਿੱਚ, ਦੁਨੀਆ ਦੀਆਂ ਇੱਛਾਵਾਂ ਅਤੇ ਕਾਮਨਾਵਾਂ ਨੂੰ ਦੇਖ ਕੇ ਇਸਰਾਏਲੀਆਂ ਦੇ ਨਿਆਂਈ, ਸਮਸੂਨ ਨੂੰ ਸ਼ੈਤਾਨ ਨੇ ਫੜ ਕੇ ਪਿੰਜਰੇ ਦੇ ਅੰਦਰ ਬੰਦ ਕਰ ਦਿੱਤਾ। ਕਿੰਨੀ ਤਰਸ ਖਾਣ ਵਾਲੀ ਗੱਲ ਹੈ! ਯਿਸੂ ਮਸੀਹ ਨੇ ਇੱਕ ਹੋਰ ਹਾਕਮ ਬਾਰੇ ਗੱਲ ਕੀਤੀ ਅਤੇ ਚੇਤਾਵਨੀ ਦਿੱਤੀ। ਉਹ ਹੀ ਇਸ ਦੁਨੀਆਂ ਦਾ ਹਾਕਮ ਹੈ (ਯੂਹੰਨਾ 14:30)।

ਯਿਸੂ ਨੇ ਵਰਤ ਖ਼ਤਮ ਕਰਨ ਦੇ ਬਾਅਦ ਜਦੋਂ ਉਨ੍ਹਾਂ ਨੂੰ ਭੁੱਖਾ ਲੱਗੀ। ਇਹ ਹੀ ਦੁਨੀਆਂ ਦਾ ਹਾਕਮ ਉਸ ਦੇ ਸਾਹਮਣੇ ਭੋਜਨ ਨੂੰ ਲਿਆਇਆ। ਉਹ ਕਿਹੜਾ ਭੋਜਨ ਸੀ ਸਿਰਫ ਪੱਥਰ ਦੇ ਟੁਕੜੇ ਸੀ। “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ ਤਾਂ ਆਖ ਜੋ ਇਹ ਪੱਥਰ ਰੋਟੀਆਂ ਬਣ ਜਾਣ”(ਮੱਤੀ 4:3)। ਪਰੰਤੂ ਪ੍ਰਭੂ ਨੇ, ਹੇ ਸ਼ੈਤਾਨ ਦੂਰ ਹੋ ਜਾ ਕਹਿ ਕੇ ਉਸਨੂੰ ਭਜਾਇਆ। ਪ੍ਰੀਖਿਆਵਾਂ ਦੇ ਲਈ ਉਸ ਨੇ ਕੋਈ ਜਗ੍ਹਾ ਨਹੀਂ ਦਿੱਤੀ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਉਹ ਦੇ ਸੁਆਦਲੇ ਭੋਜਨ ਦਾ ਲੋਭ ਨਾ ਕਰੀਂ, ਕਿਉਂ ਜੋ ਉਹ ਧੋਖੇ ਦੀ ਰੋਟੀ ਹੈ”(ਕਹਾਉਤਾਂ 23:3)।

“ਧੋਖੇ ਦੀ ਰੋਟੀ” ਪਾਪ ਨੂੰ ਦਰਸਾਉਂਦੀ ਹੈ। ਦੁਨਿਆਵੀ ਇੱਛਾ, ਕਾਮਨਾਵਾਂ ਨੂੰ ਦਰਸਾਉਂਦਾ ਹੈ। ਦੁਨੀਆਵੀ ਲੋਕ ਆਪਣੀਆਂ ਅੱਖਾਂ ਨਾਲ ਭੋਜਨ ਕਰ ਰਹੇ ਹਨ। ਸਿਨਮਾ, ਵਿਭਚਾਰ ਆਦਿ ਗੱਲਾਂ ਨੂੰ ਭੋਜਨ ਦੇ ਰੂਪ ਵਿੱਚ ਲੈ ਕੇ ਸ਼ੈਤਾਨ ਦੇ ਅਧੀਨ ਜੀ ਰਹੇ ਹਨ।

ਯਿਸੂ ਮਸੀਹ ਵੀ ਇੱਕ ਭੋਜਨ ਨੂੰ ਦੇ ਰਹੇ ਹਨ। ਉਹ ਸਾਡੇ ਅੰਦਰ ਸਦੀਪਕ ਜੀਵਨ ਨੂੰ ਲਿਆਉਂਦਾ ਹੈ। ਯਿਸੂ ਨੇ ਕਿਹਾ, “ਮੈਂ ਜੀਵਨ ਦੀ ਰੋਟੀ ਹਾਂ, ਜੋ ਸਵਰਗ ਤੋਂ ਹੇਠਾਂ ਆਈ ਹੈ। ਉਹ ਜਿਹੜਾ ਇਸ ਰੋਟੀ ਨੂੰ ਖਾਂਦਾ ਹੈ, ਸਦਾ ਜੀਵੇਗਾ”(ਯੂਹੰਨਾ 6:51)। ਪ੍ਰਮੇਸ਼ਵਰ ਦੇ ਵਚਨ ਸਾਡੇ ਲਈ ਰੋਟੀ ਅਤੇ ਆਤਮਿਕ ਮੰਨੇ ਦੇ ਰੂਪ ਵਿੱਚ ਰਹਿੰਦੇ ਹਨ।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਕੀ ਤੁਸੀਂ ਪ੍ਰਮੇਸ਼ਵਰ ਦੇ ਵਚਨਾਂ ਨੂੰ ਭੋਜਨ ਦੀ ਤਰ੍ਹਾਂ ਉਤਸ਼ਾਹ ਨਾਲ ਖਾਂਦੇ ਹੋ?

ਅਭਿਆਸ ਕਰਨ ਲਈ – “ਤੇਰੀਆਂ ਗੱਲਾਂ ਮੈਨੂੰ ਲੱਭੀਆਂ ਅਤੇ ਮੈਂ ਉਹਨਾਂ ਨੂੰ ਖਾ ਲਿਆ, ਤੇਰੀਆਂ ਗੱਲਾਂ ਮੇਰੇ ਲਈ ਖੁਸ਼ੀ, ਅਤੇ ਮੇਰੇ ਦਿਲ ਦਾ ਅਨੰਦ ਸਨ, ਕਿਉਂ ਜੋ ਮੈਂ ਤੇਰੇ ਨਾਮ ਦਾ ਅਖਵਾਉਂਦਾ ਹਾਂ, ਹੇ ਯਹੋਵਾਹ, ਸੈਨਾਂ ਦੇ ਪਰਮੇਸ਼ੁਰ”(ਯਿਰਮਿਯਾਹ 15:16)।

Leave A Comment

Your Comment
All comments are held for moderation.