No products in the cart.
ਜੂਨ 19 – ਬੰਧਨ ਖੋਲ੍ਹੇ ਹਨ!
“ਹੇ ਯਹੋਵਾਹ, ਮੈਂ ਸੱਚ-ਮੁੱਚ ਤੇਰਾ ਦਾਸ ਹਾਂ, ਮੈਂ ਤੇਰਾ ਹੀ ਦਾਸ ਹਾਂ…ਤੂੰ ਤਾਂ ਮੇਰੇ ਬੰਧਨ ਖੋਲ੍ਹੇ ਹਨ”(ਜ਼ਬੂਰਾਂ ਦੀ ਪੋਥੀ 116:16)।
ਪ੍ਰਮੇਸ਼ਵਰ ਤੁਹਾਡੇ ਬੰਧਨਾਂ ਨੂੰ ਖੋਲ੍ਹਕੇ ਤੁਹਾਨੂੰ ਛੁਟਕਾਰਾ ਦੇ ਰਹੇ ਹਨ। “ਉਸ ਨੇ ਮੈਨੂੰ ਇਸ ਲਈ ਭੇਜਿਆ ਹੈ, ਕਿ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਾਂ, ਅਤੇ ਬੰਦੀਆਂ ਨੂੰ ਛੁਟਕਾਰੇ ਦਾ ਅਤੇ ਕੈਦੀਆਂ ਨੂੰ ਹਨੇਰੇ ਤੋਂ ਛੁੱਟਣ ਦਾ ਪਰਚਾਰ ਕਰਾਂ”(ਯਸਾਯਾਹ 61:1)। ਇਸ ਤਰ੍ਹਾਂ ਪਵਿੱਤਰ ਸ਼ਾਸਤਰ ਕਹਿੰਦਾ ਹੈ।
ਸਾਲਾਂ ਤੋਂ ਸ਼ੈਤਾਨ ਦੇ ਦੁਆਰਾ ਬੰਨੀ ਹੋਈ ਕੁੱਬੀ ਔਰਤ ਦੇ ਬੰਧਨ ਨੂੰ ਜਦੋਂ ਯਿਸੂ ਨੇ ਖੋਲਿਆ ਤਾਂ ਸਿੱਧੀ ਖੜੀ ਹੋ ਕੇ ਉਸਨੇ ਪ੍ਰਮੇਸ਼ਵਰ ਦੀ ਉਸਤਤ ਕੀਤੀ। ਜੀ ਹਾਂ, ਉਹ ਸ਼ੈਤਾਨ ਦਾ ਬੰਧਨ ਸੀ। ਅੱਜ ਵੀ ਸ਼ੈਤਾਨ ਬਹੁਤ ਸਾਰੇ ਲੋਕਾਂ ਨੂੰ ਜਾਦੂ-ਟੂਣੇ ਦੁਆਰਾ ਤੰਤਰ ਮੰਤਰ ਦੇ ਦੁਆਰਾ ਬੰਨ ਕੇ ਰੱਖਦਾ ਹੈ। “ਇਸ ਲਈ ਜੇਕਰ ਤੁਹਾਨੂੰ ਪੁੱਤਰ ਅਜ਼ਾਦ ਕਰੇ, ਤਾਂ ਤੁਸੀਂ ਸੱਚ-ਮੁੱਚ ਆਜ਼ਾਦ ਹੋ ਜਾਓਗੇ”(ਯੂਹੰਨਾ 8:36)। ਉਸਦੇ ਦੁਆਰਾ ਖੋਲਿਆ ਨਾ ਜਾ ਸਕੇ ਅਜਿਹਾ ਕੋਈ ਬੰਧਨ ਨਹੀਂ ਹੈ।
ਕਈ ਲੋਕਾਂ ਨੂੰ ਬਿਮਾਰੀ ਦਾ ਬੰਧਨ ਹੁੰਦਾ ਹੈ ਬਿਮਾਰੀ ਉਨ੍ਹਾਂ ਨੂੰ ਲਗਾਤਾਰ ਕਮਜ਼ੋਰ ਕਰਦੀ ਰਹਿੰਦੀ ਹੈ। ਪ੍ਰਮੇਸ਼ਵਰ ਦੇ ਲਈ ਉੱਠ ਕੇ ਰੌਸ਼ਨ ਨਹੀਂ ਹੋ ਸਕਦੇ ਹੋ। ਕਾਰਨ ਇਹ ਹੈ ਕਿ ਇਹ ਵੀ ਇੱਕ ਬੰਧਨ ਹੈ। ਲਹੂ ਵਹਿਣ ਵਾਲੀ ਔਰਤ ਨੂੰ 12 ਸਾਲਾਂ ਤੋਂ ਇਹ ਬੰਧਨ ਸੀ। ਉਸ ਨੇ ਸਾਰੀ ਕਮਾਈ ਹਕੀਮਾਂ ਉੱਤੇ ਆਪਣੇ ਇਲਾਜ ਦੇ ਲਈ ਖਰਚ ਕਰ ਦਿੱਤੀ। ਇੱਕ ਵਾਰ ਪ੍ਰਭੂ ਯਿਸੂ ਦੇ ਕੋਲ ਆਉਣ ਤੇ ਇੱਕ ਪਲ ਵਿੱਚ ਹੀ ਉਸ ਦੇ ਸਾਰੇ ਬੰਧਨ ਖੁੱਲ ਗਏ। ਪਰਮੇਸ਼ੁਰ ਦੀ ਸਮਰੱਥ ਯਿਸੂ ਵਿੱਚੋਂ ਨਿੱਕਲੀ ਅਤੇ ਉਸਨੂੰ ਚੰਗਾ ਕਰ ਦਿੱਤਾ।
ਨਿਕੋਦਿਮੁਸ ਦਾ ਇੱਕ ਬੰਧਨ ਸੀ। ਉਹ ਰੀਤੀ ਰਿਵਾਜ਼ ਦਾ ਬੰਧਨ ਸੀ। ਉਹ ਇੱਕ ਫ਼ਰੀਸੀ ਸੀ, ਇਸ ਲਈ ਉਹ ਪ੍ਰਭੂ ਯਿਸੂ ਦੇ ਪਿੱਛੇ ਛੁਟਕਾਰੇ ਦੇ ਨਾਲ ਨਹੀਂ ਚੱਲ ਸਕਦਾ ਸੀ। ਰਾਤ ਦੇ ਸਮੇਂ ਚੁੱਪ-ਚਾਪ ਗੁਪਤ ਵਿੱਚ ਉਹ ਯਿਸੂ ਨੂੰ ਮਿਲਣ ਆਇਆ (ਯੂਹੰਨਾ 3:2)। ਅੱਜ ਵੀ ਕਈ ਲੋਕ ਪਵਿੱਤਰ ਸ਼ਾਸਤਰ ਦੇ ਗਹਿਰੇ ਰਾਜ ਨੂੰ ਜਾਣਦੇ ਹੋਏ ਵੀ ਆਪਣੀਆਂ ਕਲੀਸਿਆਵਾਂ ਦੇ ਰੀਤੀ ਰਿਵਾਜ਼ਾਂ ਬੰਧਨਾਂ ਵਿੱਚ ਬੰਨ ਕੇ, ਖੁੱਲ ਕੇ ਉਹ ਪ੍ਰਮੇਸ਼ਵਰ ਦੀ ਆਰਾਧਨਾ ਆਤਮਾ ਅਤੇ ਸੱਚਾਈ ਨਾਲ ਨਾ ਕਰ ਕੇ ਜੀਵਨ ਬਤੀਤ ਕਰ ਰਹੇ ਹਨ।
ਅਤੇ ਕੁੱਝ ਦੂਸਰੇ ਲੋਕਾਂ ਨੂੰ ਅਵਿਸ਼ਵਾਸ ਨੇ ਬੰਨ ਕੇ ਰੱਖਿਆ ਹੋਇਆ ਹੈ। ਪ੍ਰਮੇਸ਼ਵਰ ਅਦਭੁੱਤ ਕੰਮ ਨਾ ਕਰ ਸਕੇ ਇਸ ਤਰ੍ਹਾਂ ਹਾਰੇ ਹੋਏ ਅਤੇ ਅਵਿਸ਼ਵਾਸ ਦੀਆਂ ਗੱਲਾਂ ਕਰਦੇ ਹਨ। ਯਿਸੂ ਮੁਰਦਾ ਲਾਜ਼ਰ ਨੂੰ ਜਿਉਂਦਾ ਕਰਨ ਲਈ ਗਏ। ਪਰੰਤੂ ਲਾਜ਼ਰ ਦੀਆਂ ਭੈਣਾਂ ਨੂੰ ਵਿਸ਼ਵਾਸ ਨਹੀ ਸੀ। ਜਦੋਂ ਯਿਸੂ ਲਾਜ਼ਰ ਦੀ ਕਬਰ ਦੇ ਨੇੜੇ ਆਇਆ, ਤਾਂ ਤਦ ਵੀ ਮਾਰਥਾ ਅਵਿਸ਼ਵਾਸ ਭਰੀਆਂ ਗੱਲਾਂ ਹੀ ਕਰਦੀ ਰਹੀ। ਮਾਰਥਾ ਨੇ ਕਿਹਾ, “ਹੇ ਪ੍ਰਭੂ ਲਾਜ਼ਰ ਨੂੰ ਮਰਿਆਂ ਤਾਂ ਚਾਰ ਦਿਨ ਹੋ ਗਏ ਹਨ, ਉੱਥੋਂ ਤਾਂ ਹੁਣ ਬਦਬੂ ਆਉਂਦੀ ਹੋਵੇਗੀ”(ਯੂਹੰਨਾ 11:39)। “ਪ੍ਰਭੂ, ਜੇਕਰ ਤੂੰ ਇੱਥੇ ਹੁੰਦਾ, ਮੇਰਾ ਭਰਾ ਨਾ ਮਰਦਾ”(ਯੂਹੰਨਾ 11:32)।
ਅਜਿਹਾ ਮਰਿਯਮ ਨੇ ਕਿਹਾ। ਪਰੰਤੂ ਜਿਵੇਂ ਹੀ ਪ੍ਰਭੂ ਯਿਸੂ ਨੇ, “ਲਾਜ਼ਰ, ਬਾਹਰ ਨਿੱਕਲ ਆ।” ਕਿਹਾ, ਉਹ ਮਰਿਆ ਹੋਇਆ ਲਾਜ਼ਰ ਬਾਹਰ ਨਿੱਕਲ ਆਇਆ। ਉਸ ਦੇ ਹੱਥ-ਪੈਰ ਕੱਪੜੇ ਨਾਲ ਬੰਨੇ ਹੋਏ ਸਨ ਯਿਸੂ ਨੇ ਲੋਕਾਂ ਨੂੰ ਆਖਿਆ, “ਇਸ ਦੇ ਉੱਪਰੋਂ ਕੱਪੜਾ ਖੋਲ੍ਹ ਦਿਓ”(ਯੂਹੰਨਾ 11:43,44)।
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਬੰਧਨਾਂ ਨੂੰ ਖੋਲ੍ਹ ਦਿਓ ਇਹ ਹੀ ਪ੍ਰਮੇਸ਼ਵਰ ਤੁਹਾਨੂੰ ਆਗਿਆ ਦੇ ਰਹੇ ਹਨ।
ਅਭਿਆਸ ਕਰਨ ਲਈ – “ਤਦ ਤੁਸੀਂ ਸੱਚ ਨੂੰ ਜਾਣੋਗੇ ਤੇ ਸੱਚ ਤੁਹਾਨੂੰ ਆਜ਼ਾਦ ਕਰੇਗਾ”(ਯੂਹੰਨਾ 8:32)।