Appam

ਫਰਵਰੀ 17 – ਫ਼ੈਸਲਾ!

ਪਰ ਦਾਨੀਏਲ ਨੇ ਆਪਣੇ ਮਨ ਵਿੱਚ ਇਹ ਫ਼ੈਸਲਾ ਕੀਤਾ ਕਿ ਉਹ ਆਪਣੇ ਆਪ ਨੂੰ ਰਾਜੇ ਦੇ ਸੁਆਦਲੇ ਭੋਜਨ ਅਤੇ ਉਹ ਦੀ ਸ਼ਰਾਬ ਪੀ ਕੇ ਅਸ਼ੁੱਧ ਨਹੀਂ ਕਰੇਗਾ….”(ਦਾਨੀਏਲ 1:8)

ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਵਿੱਚ ਕੁੱਝ ਨਾ ਕੁੱਝ ਨਵੇਂ ਫ਼ੈਸਲੇ ਲੈਣ ਦੀ ਆਦਤ ਹੈ। ਕੁੱਝ ਫ਼ੈਸਲੇ ਹਨ ਜਿਹੜੇ ਤੁਹਾਨੂੰ ਨਵੇਂ ਸਾਲ ਦੇ ਹਰ ਮਹੀਨੇ ਅਤੇ ਹਰ ਦਿਨ ਕਰਨ ਦੀ ਜ਼ਰੂਰਤ ਹੈ। ਇਹ ਤੁਹਾਡੀ ਆਤਮਾ ਦੀ ਰੱਖਿਆ ਕਰਨ ਅਤੇ ਤੁਹਾਡੇ ਆਤਮਿਕ ਜੀਵਨ ਵਿੱਚ ਲਗਾਤਾਰ ਤਰੱਕੀ ਕਰਨ ਦੇ ਲਈ ਬਿਲਕੁੱਲ ਜ਼ਰੂਰੀ ਹਨ।

ਉੱਪਰ ਦਿੱਤੀ ਆਇਤ ਵਿੱਚ ਦਾਨੀਏਲ ਦੇ ਫ਼ੈਸਲੇ ਨੂੰ ਦੇਖੋ। ਇਹ ਬਿਨਾਂ ਕਿਸੇ ਦਾਗ ਜਾਂ ਅਸ਼ੁੱਧਤਾ ਦੇ ਇੱਕ ਪਵਿੱਤਰ ਅਤੇ ਸ਼ੁੱਧ ਜੀਵਨ ਜੀਣ ਦੇ ਉਦੇਸ਼ ਨਾਲ ਇੱਕ ਫ਼ੈਸਲਾ ਸੀ। ਅਤੇ ਪਰਮੇਸ਼ੁਰ ਨੇ ਦਾਨੀਏਲ ਦਾ ਆਦਰ ਕੀਤਾ, ਕਿਉਂਕਿ ਉਸਨੇ ਇੰਨਾਂ ਚੰਗਾ ਫ਼ੈਸਲਾ ਲਿਆ ਸੀ।

ਜਦੋਂ ਕਿ ਤੁਸੀਂ ਇੱਕ ਪਵਿੱਤਰ ਜੀਵਨ ਜਿਉਣ ਦੇ ਲਈ ਉਤਸੁਕ ਹੋ, ਪ੍ਰਮੇਸ਼ਵਰ ਤੁਹਾਨੂੰ ਪਵਿੱਤਰਤਾ ਦੇ ਰਾਹ ਵਿੱਚ ਸਥਿਰ ਰੱਖਣ ਦੇ ਲਈ ਹੋਰ ਵੀ ਜੋਸ਼ੀਲਾ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਸਗੋਂ ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ, ਤੁਸੀਂ ਆਪ ਵੀ ਉਸੇ ਤਰ੍ਹਾਂ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ”(1 ਪਤਰਸ 1:15)। ਪ੍ਰਮੇਸ਼ਵਰ ਤੁਹਾਡਾ ਇਸਤੇਮਾਲ ਤੁਹਾਡੀ ਪਵਿੱਤਰਤਾ ਦੀ ਹੱਦ ਤੱਕ ਹੀ ਕਰ ਸਕਦੇ ਹਨ। ਇਸ ਲਈ, ਹਰ ਰੋਜ਼ ਪਵਿੱਤਰਤਾ ਦੇ ਪ੍ਰਤੀ ਆਪਣੇ ਵਾਅਦੇ ਨੂੰ ਨਵਾਂ ਕਰੋ।

ਦੂਸਰਾ, ਸਪੱਸ਼ਟ ਫ਼ੈਸਲਾ ਲਓ ਕਿ ਤੁਹਾਡੇ ਕਾਰਨ ਕਿਸੇ ਨੂੰ ਠੋਕਰ ਨਾ ਲੱਗੇ। ਰਸੂਲ ਪੌਲੁਸ ਕਹਿੰਦਾ ਹੈ: “ਸਗੋਂ ਤੁਸੀਂ ਇਹ ਵਿਚਾਰੋ, ਕਿ ਠੇਡੇ ਜਾਂ ਠੋਕਰ ਵਾਲੀ ਚੀਜ਼ ਤੁਸੀਂ ਆਪਣੇ ਭਰਾ ਦੇ ਰਾਹ ਵਿੱਚ ਨਾ ਰੱਖੋ”(ਰੋਮੀਆਂ 14:13)।

ਅੱਜ ਇੱਥੇ ਬਹੁਤ ਈਰਖਾ ਅਤੇ ਗੁੱਸਾ ਹੈ, ਜਿੱਥੇ ਲੋਕ ਸ਼ਿਕਾਇਤ ਕਰਦੇ ਹਨ ਅਤੇ ਇੱਕ ਦੂਸਰੇ ਦੇ ਲਈ ਠੋਕਰ ਦੇ ਰੂਪ ਵਿੱਚ ਬਣੇ ਰਹਿੰਦੇ ਹਨ। ਕਈ ਅਜੀਬ ਸਿਧਾਂਤਾਂ ਤੋਂ ਦੂਰ ਹੋ ਜਾਂਦੇ ਹਨ, ਪ੍ਰਮੇਸ਼ਵਰ ਦੇ ਪਿਆਰ ਤੋਂ ਦੂਰ ਹੋ ਜਾਂਦੇ ਹਨ ਅਤੇ ਕਈ ਦੂਸਰੇ ਲੋਕਾਂ ਦੇ ਲਈ ਰੁਕਾਵਟ ਸਾਬਿਤ ਹੁੰਦੇ ਹਨ। ਰਸੂਲ ਪੌਲੁਸ ਲਿਖਦਾ ਹੈ: “ਅਤੇ ਮੈਂ ਇਹ ਪ੍ਰਾਰਥਨਾ ਕਰਦਾ ਹਾਂ…ਤਾਂ ਜੋ ਤੁਸੀਂ ਮਸੀਹ ਦੇ ਦਿਨ ਤੱਕ ਨਿਸ਼ਕਪਟ ਅਤੇ ਨਿਰਦੋਸ਼ ਰਹੋ”(ਫਿਲਿੱਪੀਆਂ 1:9,10)।

ਤੀਸਰਾ, ਤੁਹਾਨੂੰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਤੁਹਾਨੂੰ ਆਪਣੇ ਮੂੰਹ ਨਾਲ ਉਲੰਘਣਾ ਨਹੀਂ ਕਰਨੀ ਚਾਹੀਦੀ। ਦਾਊਦ ਕਹਿੰਦਾ ਹੈ: “ਮੈਂ ਠਾਣ ਲਿਆ ਕਿ ਮੇਰਾ ਮੂੰਹ ਉਲੰਘਣ ਨਾ ਕਰੇ”(ਜ਼ਬੂਰਾਂ ਦੀ ਪੋਥੀ 17:3)। ਮੂੰਹ ਦੇ ਸ਼ਬਦਾਂ ਤੋਂ ਕਈ ਪਾਪ ਹੁੰਦੇ ਹਨ। ਬੁੱਧੀਮਾਨ ਸੁਲੇਮਾਨ ਕਹਿੰਦਾ ਹੈ: “ਜਿੱਥੇ ਬਹੁਤੀਆਂ ਗੱਲਾਂ ਹੁੰਦੀਆਂ ਹਨ, ਉੱਥੇ ਅਪਰਾਧ ਵੀ ਹੁੰਦਾ ਹੈ, ਪਰ ਜੋ ਆਪਣੇ ਮੂੰਹ ਨੂੰ ਰੋਕ ਰੱਖਦਾ ਹੈ ਉਹ ਬੁੱਧਵਾਨ ਹੈ।”(ਕਹਾਉਤਾਂ 10:19) ਹਰ ਰੋਜ਼, ਆਪਣੇ ਦਿਲ ਵਿੱਚ ਪੱਕਾ ਫ਼ੈਸਲਾ ਕਰੋ ਕਿ ਤੁਸੀਂ ਸਿਰਫ਼ ਪਰਮੇਸ਼ੁਰ ਦੇ ਵਚਨ ਬੋਲੋੰਗੇ, ਨਾ ਕਿ ਮਨੁੱਖਾਂ ਦੀਆਂ ਵਿਅਰਥ ਗੱਲਾਂ।

ਪ੍ਰਮੇਸ਼ਵਰ ਦੇ ਬੱਚਿਓ, ਜੇਕਰ ਤੁਸੀਂ ਆਪਣੇ ਜੀਵਨ ਵਿੱਚ ਇਨ੍ਹਾਂ ਫ਼ੈਸਲਿਆਂ ਨੂੰ ਪੂਰਾ ਕਰਨ ਦੇ ਲਈ ਦ੍ਰਿੜ ਹੋ, ਤਾਂ ਜ਼ਰੂਰ ਹੀ ਤੁਹਾਡੇ ਉੱਤੇ ਪ੍ਰਭੂ ਦੀ ਕਿਰਪਾ ਹੋਵੇਗੀ।

ਅਭਿਆਸ ਕਰਨ ਲਈ – ਇੱਕੋ ਮੂੰਹ ਵਿੱਚੋਂ ਵਡਿਆਈ ਅਤੇ ਸਰਾਪ ਦੋਵੇਂ ਨਿੱਕਲਦੇ ਹਨ ਹੇ ਮੇਰੇ ਭਰਾਵੋ, ਇਹ ਗੱਲਾਂ ਇਸ ਤਰ੍ਹਾਂ ਨਹੀਂ ਹੋਣੀਆਂ ਚਾਹੀਦੀਆਂ! ਭਲਾ, ਇੱਕੋ ਸੋਤੇ ਦੇ ਮੂੰਹ ਵਿੱਚੋਂ ਮਿੱਠਾ ਅਤੇ ਖਾਰਾ ਪਾਣੀ ਨਿੱਕਲ ਸਕਦਾ ਹੈ?”(ਯਾਕੂਬ ਦੀ ਪੱਤ੍ਰੀ 3:10,11)

Leave A Comment

Your Comment
All comments are held for moderation.