Appam - Punjabi

ਜੁਲਾਈ 07 – ਰਾਜਾ ਦਾ ਦਰਸ਼ਨ!

“ਅਬਸ਼ਾਲੋਮ ਪੂਰੇ ਦੋ ਸਾਲ ਯਰੂਸ਼ਲਮ ਵਿੱਚ ਰਿਹਾ ਪਰ ਰਾਜਾ ਦਾ ਮੂੰਹ ਨਾ ਵੇਖਿਆ”(2 ਸਮੂਏਲ 14:28)।

ਦਾਊਦ ਅਤੇ ਉਸਦਾ ਪੁੱਤਰ ਅਬਸ਼ਾਲੋਮ ਯਰੂਸ਼ਲਮ ਵਿੱਚ ਹੀ ਰਹਿੰਦੇ ਸੀ। ਪਰ ਪਵਿੱਤਰ ਸ਼ਾਸਤਰ ਕਹਿੰਦਾ ਹੈ ਕਿ ਅਬਸ਼ਾਲੋਮ ਨੇ ਪੂਰੇ ਦੋ ਸਾਲ ਤੱਕ ਰਾਜਾ ਦਾ ਮੂੰਹ ਨਹੀਂ ਦੇਖਿਆ। ਇਹ ਕਿੰਨੀ ਦੁੱਖ ਦੀ ਗੱਲ ਹੈ!

ਤੁਸੀਂ ਯਰੂਸ਼ਲਮ ਵਿੱਚ ਰਹਿ ਰਹੇ ਹੋਵੋਂਗੇ ਜਿਹੜਾ ਕੀ ਚਰਚ ਹੈ। ਤੁਸੀਂ ਦੂਸਰੇ ਵਿਸ਼ਵਾਸੀਆਂ ਦੇ ਨਾਲ ਆਰਾਧਨਾ ਵਿੱਚ ਸ਼ਾਮਿਲ ਹੋ ਸਕਦੇ ਹੋ। ਤੁਸੀਂ ਇਹ ਵੀ ਕਹਿ ਸਕਦੇ ਹੋ ਕੀ ਤੁਸੀਂ ਪਵਿੱਤਰ ਸ਼ਾਸਤਰ ਪੜ੍ਹਨ ਅਤੇ ਪ੍ਰਾਰਥਨਾ ਕਰਨ ਵਿੱਚ ਤਿਆਰ ਹੋ। ਪਰ ਮੈਂ ਤੁਹਾਡੇ ਸਾਹਮਣੇ ਇੱਕ ਸਵਾਲ ਰੱਖਣਾ ਚਾਹੁੰਦਾ ਹਾਂ। “ਕੀ ਤੁਸੀਂ ਰਾਜਾ ਦਾ ਦਰਸ਼ਨ ਕੀਤਾ ਹੈ? ਕੀ ਤੁਸੀਂ ਰਾਜਿਆਂ ਦੇ ਰਾਜਾ ਦੀਆਂ ਅੱਖਾਂ ਨਾਲ ਅੱਖਾਂ ਮਿਲਾਈਆਂ ਹਨ? ਕੀ ਉਸਨੇ ਤੁਹਾਡੇ ਨਾਲ ਗੱਲ ਕੀਤੀ?”

ਅੱਜ, ਦੁਨੀਆਂ ਵਿੱਚ ਬਹੁਤ ਸਾਰੇ ਬੋਲਣ ਵਾਲੇ ਵਿਸ਼ਵਾਸੀ ਹਨ। ਪਰ ਅਸਲ ਵਿੱਚ, ਉਨ੍ਹਾਂ ਦਾ ਅਤੇ ਪ੍ਰਮੇਸ਼ਵਰ ਦੇ ਵਿਚਕਾਰ ਕੋਈ ਸੰਬੰਧ ਨਹੀਂ ਹੈ। ਉਹ ਪ੍ਰਮੇਸ਼ਵਰ ਦੇ ਨਾਲ ਨਿੱਜੀ ਸੰਗਤੀ ਬਣਾਈ ਨਹੀ ਰੱਖਦੇ ਹਨ ਅਤੇ ਉਹ ਚਰਚ ਵਿੱਚ ਇੱਕ ਫਰਜ਼ ਦੀ ਤਰ੍ਹਾਂ ਆਉਂਦੇ ਹਨ। ਯਰੂਸ਼ਲਮ ਰਾਜਾ ਦਾ ਸ਼ਹਿਰ ਹੈ। ਇਹ ਪ੍ਰਮੇਸ਼ਵਰ ਦੁਆਰਾ ਚੁਣਿਆਂ ਗਿਆ ਸਥਾਨ ਹੈ। ਵਡਿਆਈ ਯੋਗ ਚਰਚ ਵੀ ਉੱਥੇ ਹੈ। ਉੱਥੇ ਲੇਵੀ ਅਤੇ ਜਾਜਕ ਕਲੀਸਿਯਾ ਵਿੱਚ ਸੇਵਾ ਕਰਨ ਦੇ ਲਈ ਹਨ। ਸਭ ਤੋਂ ਉੱਪਰ, ਸਵਰਗ ਦੇ ਰਾਜਾ ਉੱਥੇ ਰਾਜ ਕਰਦੇ ਹਨ।

ਮੈਂ ਤੁਹਾਡਾ ਧਿਆਨ ਇੱਕ ਹੋਰ ਪਵਿੱਤਰ ਸ਼ਾਸਤਰ ਦੇ ਭਾਗ ਉੱਤੇ ਦਿਵਾਉਣਾ ਚਾਹੁੰਦਾ ਹਾਂ। ਯਿਸੂ ਮਸੀਹ ਉਹ ਹੈ ਜਿਸਨੂੰ ‘ਦਾਊਦ ਦਾ ਪੁੱਤਰ’ ਵੀ ਕਿਹਾ ਜਾਂਦਾ ਸੀ। ਪਰ, ਯਿਸੂ ਹਮੇਸ਼ਾਂ ਆਪਣੇ ਪ੍ਰਭੂ ਪ੍ਰਮੇਸ਼ਵਰ ਦਾ ਦਰਸ਼ਨ ਕਰਦੇ ਰਹੇ। ਸਵੇਰ ਨੂੰ ਉਹ ਇਕਾਂਤ ਵਿੱਚ ਜਾਂਦੇ ਅਤੇ ਪਿਤਾ ਪ੍ਰਮੇਸ਼ਵਰ ਦਾ ਦਰਸ਼ਨ ਪਾਉਂਦੇ ਸੀ। ਰਾਤ ਨੂੰ ਉਹ ਗਥਸਮਨੀ ਦੇ ਬਾਗ਼ ਵਿੱਚ ਗਏ ਅਤੇ ਪ੍ਰਮੇਸ਼ਵਰ ਦਾ ਦਰਸ਼ਨ ਕੀਤਾ। ਜਦੋਂ ਉਸਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕਿਆ ਗਿਆ, ਤਾਂ ਪਿਤਾ ਪ੍ਰਮੇਸ਼ਵਰ ਨੇ ਇੱਕ ਪਲ ਦੇ ਲਈ ਉਸ ਤੋਂ ਆਪਣਾ ਚਿਹਰਾ ਲੁਕਾ ਲਿਆ ਅਤੇ ਯਿਸੂ ਮਸੀਹ ਇਸਨੂੰ ਸਹਿਣ ਕਰਨ ਵਿੱਚ ਅਸਮਰੱਥ ਸੀ। ਉਸਨੇ ਪੁਕਾਰਕੇ ਕਿਹਾ, “ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਛੱਡ ਦਿੱਤਾ ਹੈ?”(ਜ਼ਬੂਰਾਂ ਦੀ ਪੋਥੀ 22:1)।

ਇੱਕ ਮਸੀਹੀ ਦੀ ਅਸਲ ਮਹਾਨਤਾ ਕੀ ਹੈ? ਪ੍ਰਮੇਸ਼ਵਰ ਨੂੰ ਦੇਖਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਪ੍ਰਮੇਸ਼ਵਰ ਨੂੰ ਦੇਖਣ ਦੇ ਕਾਰਨ ਹੀ ਮੂਸਾ ਦਾ ਮੂੰਹ ਸੂਰਜ ਦੇ ਵਾਂਗ ਚਮਕਿਆ। ਪ੍ਰਮੇਸ਼ਵਰ ਤੁਹਾਡੇ ਚਿਹਰੇ ਨੂੰ ਵੀ ਰੌਸ਼ਨ ਬਣਾਉਂਦੇ ਹਨ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਉਹ ਧੰਨ ਹਨ ਜਿਹਨਾਂ ਦੇ ਮਨ ਸ਼ੁੱਧ ਹਨ, ਕਿਉਂ ਜੋ ਉਹ ਪਰਮੇਸ਼ੁਰ ਨੂੰ ਵੇਖਣਗੇ”(ਮੱਤੀ 5:8)।

ਅਬਸ਼ਾਲੋਮ ਦੇ ਦੋ ਸਾਲ ਤੱਕ ਰਾਜਾ ਦਾ ਮੂੰਹ ਨਾ ਦੇਖਣ ਦਾ ਕੀ ਕਾਰਨ ਸੀ? ਇਹ ਉਸਦੇ ਪਾਪ ਦੇ ਇਲਾਵਾ ਹੋਰ ਕੁੱਝ ਨਹੀਂ ਸੀ। ਉਸਦੇ ਪਾਪਾਂ ਨੇ ਉਸਦੀ ਅੰਦਰਲੀ ਆਤਮਾ ਨੂੰ ਛੱਲੀ-ਛੱਲੀ ਕਰ ਦਿੱਤਾ। ਉਸੇ ਝਿਜਕ ਦੇ ਕਾਰਨ ਦੋ ਸਾਲ ਤੱਕ ਰਾਜਾ ਦਾ ਮੂੰਹ ਦੇਖੇ ਬਿਨਾਂ ਯਰੂਸ਼ਲਮ ਵਿੱਚ ਰਿਹਾ।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਪਹਿਲਾਂ ਆਪਣੇ ਸਾਰੇ ਪਾਪਾਂ ਨੂੰ ਸਵੀਕਾਰ ਕਰੋ ਅਤੇ ਇਹ ਤੁਹਾਡੇ ਲਈ ਪ੍ਰਮੇਸ਼ਵਰ ਦੇ ਨਾਲ ਸੰਗਤੀ ਕਰਨ ਅਤੇ ਉਸਦਾ ਚਿਹਰਾ ਦੇਖਣ ਦਾ ਰਾਹ ਤਿਆਰ ਕਰੇਗਾ। ਯਿਸੂ ਮਸੀਹ ਦਾ ਲਹੂ ਤੁਹਾਨੂੰ ਸ਼ੁੱਧ ਕਰਨ ਦੇ ਲਈ ਸ਼ਕਤੀਸ਼ਾਲੀ ਹੈ। ਜਦੋਂ ਤੁਹਾਡੇ ਪਾਪ ਦੂਰ ਹੋ ਜਾਣਗੇ, ਤਾਂ ਤੁਸੀਂ ਪ੍ਰਮੇਸ਼ਵਰ ਦਾ ਦਰਸ਼ਨ ਕਰ ਪਾਉਂਗੇ। ਜਦੋਂ ਰੁਕਾਵਟਾਂ ਵਾਲੀ ਦੀਵਾਰ ਹਟਾ ਦਿੱਤੀ ਜਾਂਦੀ ਹੈ, ਤਾਂ ਪ੍ਰਮੇਸ਼ਵਰ ਦਾ ਪ੍ਰਕਾਸ਼ ਤੁਹਾਡੇ ਉੱਤੇ ਚਮਕੇਗਾ।

ਅਭਿਆਸ ਕਰਨ ਲਈ – “ਵੇਖੋ, ਯਹੋਵਾਹ ਦਾ ਹੱਥ ਅਜਿਹਾ ਛੋਟਾ ਨਹੀਂ ਕਿ ਉਹ ਬਚਾ ਨਾ ਸਕੇ, ਨਾ ਉਹ ਦਾ ਕੰਨ ਅਜਿਹਾ ਭਾਰੀ ਹੈ ਕਿ ਉਹ ਸੁਣੇ ਨਾ”(ਯਸਾਯਾਹ 59:1)।

Leave A Comment

Your Comment
All comments are held for moderation.