Appam - Punjabi

ਜੁਲਾਈ 04 – ਸ਼ਾਲੇਮ ਦਾ ਰਾਜਾ!

“ਤਦ ਸ਼ਾਲੇਮ ਦਾ ਰਾਜਾ ਮਲਕਿਸਿਦਕ…ਉਹ ਅੱਤ ਮਹਾਨ ਪਰਮੇਸ਼ੁਰ ਦਾ ਜਾਜਕ ਸੀ”(ਉਤਪਤ 14:18)।

ਉੱਪਰ ਦਿੱਤੀ ਗਈ ਆਇਤ ਵਿੱਚ ਮਲਕਿਸਿਦਕ ਦੇ ਬਾਰੇ ਦੱਸਿਆ ਗਿਆ ਹੈ। ਉਹ ਸ਼ਾਲੇਮ ਦਾ ਰਾਜਾ ਸੀ ਅਤੇ ਅੱਤ ਮਹਾਨ ਪ੍ਰਮੇਸ਼ਵਰ ਦਾ ਜਾਜਕ ਵੀ ਸੀ। ਉਸਦਾ ਇੱਕ ਰਾਜਾ ਦੇ ਰੂਪ ਵਿੱਚ ਅਭਿਸ਼ੇਕ ਵੀ ਸੀ।

ਇਨ੍ਹਾਂ ਹੀ ਨਹੀਂ। ਜਦੋਂ ਅਸੀਂ ਉਸਨੂੰ ਅਬਰਾਹਾਮ ਨੂੰ ਬਰਕਤ ਦਿੰਦੇ ਹੋਏ ਦੇਖਦੇ ਹਾਂ, ਤਾ ਅਸੀਂ ਦੇਖਦੇ ਹਾਂ ਕਿ ਉਸ ਉੱਤੇ ਇੱਕ ਨਬੀ ਦਾ ਅਭਿਸ਼ੇਕ ਵੀ ਸੀ। ਪ੍ਰਮੇਸ਼ਵਰ ਆਪਣੇ ਬੱਚਿਆਂ ਨੂੰ ਇਹ ਤਿੰਨ ਅਭਿਸ਼ੇਕ ਦਿੰਦੇ ਹਨ। ਜੇਕਰ ਪ੍ਰਮੇਸ਼ਵਰ ਦੇ ਬੱਚੇ ਰਾਜ ਪ੍ਰਾਪਤ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਉੱਤੇ ਰਾਜਾ ਦਾ ਅਭਿਸ਼ੇਕ ਜ਼ਰੂਰੀ ਹੈ। ਜੇਕਰ ਉਹ ਪ੍ਰਾਪਤ ਅਭਿਸ਼ੇਕ ਵਿੱਚ ਦ੍ਰਿੜ੍ਹ ਰਹਿਣਾ ਚਾਹੁੰਦੇ ਹਨ, ਤਾਂ ਉਨ੍ਹਾਂ ਦੇ ਲਈ ਇੱਕ ਜਾਜਕ ਦਾ ਅਭਿਸ਼ੇਕ ਭਵਿੱਖਬਾਣੀਆਂ ਦੇ ਲਈ ਅਭਿਸ਼ੇਕ ਜ਼ਰੂਰੀ ਹੈ।

ਅਸੀਂ ਆਪਣੇ ਪ੍ਰਮੇਸ਼ਵਰ ਨੂੰ ਅਬਰਾਹਾਮ ਦਾ ਪ੍ਰਮੇਸ਼ਵਰ, ਇਸਹਾਕ ਦਾ ਪ੍ਰਮੇਸ਼ਵਰ ਅਤੇ ਯਾਕੂਬ ਦਾ ਪ੍ਰਮੇਸ਼ਵਰ ਕਹਿੰਦੇ ਹਾਂ। ਅਬਰਾਹਾਮ ਪ੍ਰਮੇਸ਼ਵਰ ਦਾ ਇੱਕ ਨਬੀ ਸੀ। ਪ੍ਰਮੇਸ਼ਵਰ ਨੇ ਆਪਣੇ ਆਪ ਅਬੀਮਲਕ ਨੂੰ ਦੱਸਿਆ ਸੀ, ਕੀ ਅਬਰਾਹਾਮ ਇੱਕ ਨਬੀ ਹੈ। ਇਸਹਾਕ ਦੀ ਤਸਵੀਰ ਇੱਕ ਜਾਜਕ ਦੀ ਹੈ। ਪ੍ਰਭੂ ਯਿਸੂ ਮਸੀਹ ਦੇ ਚਿੰਨ੍ਹ ਦੇ ਰੂਪ ਵਿੱਚ, ਇਸਹਾਕ ਨੂੰ ਬਲੀ ਦੇ ਰੂਪ ਵਿੱਚ ਜਗਵੇਦੀ ਉੱਤੇ ਰੱਖਿਆ ਗਿਆ ਸੀ। ਯਾਕੂਬ ਰਾਜਾ ਦੇ ਇੱਕ ਚਿੰਨ੍ਹ ਦੇ ਰੂਪ ਵਿੱਚ ਰਹਿੰਦਾ ਹੈ ਕਿਉਂਕਿ ਉਸਨੂੰ ਪ੍ਰਮੇਸ਼ਵਰ ਨੇ “ਇਸਰਾਏਲ” ਨਾਮ ਦਿੱਤਾ ਸੀ ਜਿਸ ਦਾ ਅਰਥ ਹੈ ਇੱਕ ਰਾਜਕੁਮਾਰ।

ਨਵੇਂ ਨੇਮ ਨੂੰ ਤਿੰਨ ਭਾਗਾਂ ਵਿੱਚ ਵੰਡਿਆਂ ਜਾ ਸਕਦਾ ਹੈ। ਪਹਿਲਾਂ ਖੁਸ਼ਖਬਰੀ ਦਾ ਪ੍ਰਚਾਰ, ਦੂਸਰਾ ਰਸੂਲਾਂ ਦੇ ਕੰਮ ਅਤੇ ਤੀਸਰਾ ਪ੍ਰਕਾਸ਼ ਕਰਨ ਵਾਲਾ ਜਾਂ ਪ੍ਰਕਾਸ਼ਨ। ਖੁਸ਼ਖਬਰੀ ਦੇ ਪ੍ਰਚਾਰਾਂ ਵਿੱਚ ਉਸਨੂੰ ਇੱਕ ਨਬੀ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ, ਰਸੂਲਾਂ ਦੇ ਕਰਤੱਬ ਵਿੱਚ ਉਸਨੂੰ ਇੱਕ ਜਾਜਕ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ, ਅਤੇ ਪ੍ਰਕਾਸ਼ ਦੀ ਪੋਥੀ ਵਿੱਚ ਉਸਨੂੰ ਰਾਜਿਆਂ ਦੇ ਰਾਜਾ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ।

ਯਿਸੂ ਮਸੀਹ ਕੱਲ੍ਹ, ਅੱਜ ਅਤੇ ਹਮੇਸ਼ਾ ਦੇ ਲਈ ਉਹ ਹੀ ਹੈ। ਕੱਲ੍ਹ ਉਹ ਇੱਕ ਨਬੀ ਸੀ, ਅੱਜ ਉਹ ਇੱਕ ਜਾਜਕ ਹੈ ਜਿਹੜੇ ਸਾਡੀ ਵਿਚੋਲਗੀ ਕਰਦੇ ਹਨ ਅਤੇ ਉਹ ਆਉਣ ਵਾਲੇ ਦਿਨਾਂ ਵਿੱਚ ਰਾਜਿਆਂ ਦੇ ਰਾਜਾ ਵੀ ਹੋਣਗੇ।

ਪ੍ਰਕਾਸ਼ ਦੀ ਪੋਥੀ 1:8 ਵਿੱਚ, ਅਸੀਂ ਪੜਦੇ ਹਾਂ ਕਿ ਸਾਡੇ ਪ੍ਰਮੇਸ਼ਵਰ ‘ਕੌਣ ਹੈ ਅਤੇ ਕੌਣ ਸੀ ਅਤੇ ਕੌਣ ਹੋਣ ਵਾਲੇ ਹਨ’। ਉਹ ਇੱਕ ਨਬੀ ਸੀ, ਉਹ ਇੱਕ ਜਾਜਕ ਹੈ ਅਤੇ ਉਹ ਰਾਜਿਆਂ ਦੇ ਰਾਜਾ ਦੇ ਰੂਪ ਵਿੱਚ ਆਉਣਗੇ। ਹਾਂ। ਉਹ ਇੱਕ ਨਬੀ, ਜਾਜਕ ਅਤੇ ਰਾਜਿਆਂ ਦੇ ਰਾਜਾ ਦੇ ਰੂਪ ਵਿੱਚ ਤਿੰਨ ਪ੍ਰਕਾਰ ਨਾਲ ਸੇਵਕਾਈ ਨੂੰ ਪੂਰਾ ਕਰਦੇ ਹਨ।

ਯੂਹੰਨਾ 4:19 ਵਿੱਚ, ਸਾਮਰੀ ਔਰਤ ਨੇ ਯਿਸੂ ਮਸੀਹ ਨੂੰ ਇੱਕ ਨਬੀ ਦੇ ਰੂਪ ਵਿੱਚ ਦੇਖਿਆ। ਉਸਨੇ ਕਿਹਾ, “ਪ੍ਰਭੂ ਜੀ, ਮੈਨੂੰ ਲੱਗਦਾ ਹੈ ਕਿ ਤੁਸੀਂ ਇੱਕ ਨਬੀ ਹੋ”। ਇਬਰਾਨੀਆਂ 9:11 ਵਿੱਚ, ਅਸੀਂ ਯਿਸੂ ਮਸੀਹ ਨੂੰ ਪ੍ਰਧਾਨ ਜਾਜਕ ਦੇ ਰੂਪ ਵਿੱਚ ਪ੍ਰਗਟ ਹੁੰਦੇ ਹੋਏ ਦੇਖ ਸਕਦੇ ਹਾਂ। 1ਯੂਹੰਨਾ 1:7 ਵਿੱਚ, ਉਸਨੂੰ ਅਸੀਂ ਸਭ ਨੂੰ ਸ਼ੁੱਧ ਕਰਨ ਵਾਲੇ ਦੇ ਰੂਪ ਵਿੱਚ ਦੇਖਦੇ ਹਾਂ।1ਕੁਰਿੰਥੀਆਂ 15:25 ਵਿੱਚ, ਅਸੀਂ ਉਸਨੂੰ ਰਾਜ ਕਰਨ ਵਾਲੇ ਦੇ ਰੂਪ ਵਿੱਚ ਦੇਖਦੇ ਹਾਂ।ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਹਮੇਸ਼ਾ ਯਾਦ ਰੱਖੋ ਕੀ ਉਹ ਤੁਹਾਨੂੰ ਰਾਜਾ, ਜਾਜਕ ਅਤੇ ਨਬੀ ਦੇ ਰੂਪ ਵਿੱਚ ਅਭਿਸ਼ੇਕ ਕਰਦੇ ਹਨ।

ਅਭਿਆਸ ਕਰਨ ਲਈ – “…ਕਿਉਂ ਜੋ ਬਿਵਸਥਾ ਜਾਜਕ ਤੋਂ ਨਾ ਮਿਟੇਗੀ, ਨਾ ਸਲਾਹ ਬੁੱਧਵਾਨਾਂ ਕੋਲੋਂ, ਨਾ ਬਚਨ ਨਬੀ ਤੋਂ…”(ਯਿਰਮਿਯਾਹ 18:18)।

 

Leave A Comment

Your Comment
All comments are held for moderation.