No products in the cart.
ਜੁਲਾਈ 03 – ਸਭ ਤੋਂ ਪਹਿਲਾਂ ਪਹੁੰਚਿਆ!
“ਪਰ ਉਹ ਆਪ ਉਨ੍ਹਾਂ ਦੇ ਅੱਗੇ-ਅੱਗੇ ਪਾਰ ਲੰਘਿਆ… ਜਦ ਤੱਕ ਉਸ ਏਸਾਓ ਕੋਲ ਨਾ ਪਹੁੰਚਿਆ”(ਉਤਪਤ 33:3)।
ਪਵਿੱਤਰ ਸ਼ਾਸਤਰ ਦੇ ਇਸ ਭਾਗ ਵਿੱਚ, ਅਸੀਂ ਯਾਕੂਬ ਦੇ ਜੀਵਨ ਵਿੱਚ ਘਟੀ ਇੱਕ ਮਹੱਤਵਪੂਰਣ ਘਟਨਾ ਦੇ ਬਾਰੇ ਪੜ੍ਹਦੇ ਹਾਂ। ਯਾਕੂਬ ਅਤੇ ਏਸਾਓ ਜੁੜਵਾਂ ਸੀ। ਜਦੋਂ ਕਿ ਏਸਾਓ ਇੱਕ ਚੰਗਾ ਸ਼ਿਕਾਰੀ ਸੀ, ਯਾਕੂਬ ਇੱਕ ਸਧਾਰਨ ਅਤੇ ਬੁੱਧੀਮਾਨ ਤੰਬੂ ਵਿੱਚ ਹੀ ਰਹਿਣ ਵਾਲਾ ਸੀ। ਯਾਕੂਬ ਨੇ ਚਲਾਕੀ ਨਾਲ ਏਸਾਓ ਦੇ ਪਹਿਲੌਠੇ ਹੋਣ ਦਾ ਅਧਿਕਾਰ ਪ੍ਰਾਪਤ ਕੀਤਾ ਅਤੇ ਪਿਤਾ ਤੋਂ ਏਸਾਓ ਨੂੰ ਪ੍ਰਾਪਤ ਹੋਣ ਵਾਲੀ ਬਰਕਤ ਨੂੰ ਵੀ ਪ੍ਰਾਪਤ ਕੀਤਾ। ਇਸ ਡਰ ਨਾਲ ਕੀ ਉਸਦਾ ਭਰਾ ਏਸਾਓ ਉਸਨੂੰ ਮਾਰ ਦੇਵੇਗਾ, ਯਾਕੂਬ ਆਪਣੇ ਘਰ ਵਿੱਚੋਂ ਭੱਜ ਗਿਆ।
ਕਈ ਸਾਲ ਬੀਤ ਗਏ ਅਤੇ ਉਹ ਦੋਵੇ ਕਦੀ ਨਹੀਂ ਮਿਲੇ। ਹੁਣ ਯਾਕੂਬ ਦੀਆਂ ਪਤਨੀਆਂ ਅਤੇ ਤੇਰਾਂ ਬੱਚੇ ਵੀ ਹੋ ਗਏ ਸੀ। ਉਸਦੇ ਕੋਲ ਬਹੁਤ ਧਨ ਦੌਲਤ ਸੀ ਪਰ ਉਸਦੇ ਭਰਾ ਦਾ ਡਰ ਉਸਨੂੰ ਲਗਾਤਾਰ ਸਤਾਉਂਦਾ ਰਿਹਾ।
ਜਦੋਂ ਅਜਿਹੀ ਸਥਿਤੀ ਪੈਦਾ ਹੋਈ ਕੀ, ਯਾਕੂਬ ਦੇ ਕੋਲ ਏਸਾਓ ਨਾਲ ਮਿਲਣ ਦੇ ਇਲਾਵਾ ਹੋਰ ਕੋਈ ਚੁਣਾਵ ਨਹੀਂ ਸੀ, ਤਾਂ ਉਹ ਹੌਲੀ-ਹੌਲੀ ਪਿੱਛੇ ਹਟ ਗਿਆ। ਉਸਨੇ ਆਪਣੇ ਸੇਵਕਾਂ, ਭੇਡਾਂ-ਬੱਕਰੀਆਂ ਅਤੇ ਗਾਵਾਂ-ਬਲਦਾਂ ਅਤੇ ਊਠਾਂ, ਪਤਨੀਆਂ ਅਤੇ ਬੱਚਿਆਂ ਨੂੰ ਏਸਾਓ ਦੀ ਵੱਲ ਅੱਗੇ ਵਧਾ ਦਿੱਤਾ, ਅਤੇ ਪਿੱਛੇ ਚਲਾ ਗਿਆ, ਇਸ ਡਰ ਨਾਲ ਕੀ ਏਸਾਓ ਉਸ ਉੱਤੇ ਹਮਲਾ ਕਰੇਗਾ ਅਤੇ ਉਸਨੂੰ ਹਰਾ ਦੇਵੇਗਾ। ‘ਉਹ ਬਹੁਤ ਡਰ ਗਿਆ ਅਤੇ ਘਬਰਾਇਆ'(ਉਤਪਤ 32:7)। ਉਸ ਸਮੇਂ ਉਸਨੇ ਪ੍ਰਮੇਸ਼ਵਰ ਨੂੰ ਲੱਭਿਆ। ਉਹ ਪ੍ਰਾਰਥਨਾ ਕਰਨ ਲੱਗਾ। ਉਹ ਪ੍ਰਮੇਸ਼ਵਰ ਦੀ ਦਯਾ ਅਤੇ ਸਮਰੱਥ ਦੀ ਉਡੀਕ ਕਰ ਰਿਹਾ ਸੀ। ਉਸਦੀ ਪ੍ਰਾਰਥਨਾ ਕਿੰਨੀ ਪ੍ਰਭਾਵਸ਼ਾਲੀ ਸੀ!
ਉਸਨੇ ਆਪਣਾ ਦਿਲ ਖੋਲ ਕੇ ਪ੍ਰਾਰਥਨਾ ਕੀਤੀ, “ਹੇ ਮੇਰੇ ਪਿਤਾ ਅਬਰਾਹਾਮ ਦੇ ਪਰਮੇਸ਼ੁਰ ਅਤੇ ਮੇਰੇ ਪਿਤਾ ਇਸਹਾਕ ਦੇ ਪਰਮੇਸ਼ੁਰ…ਮੈਂ ਤਾਂ ਉਨ੍ਹਾਂ ਸਾਰੀਆਂ ਦਿਆਲ਼ਗੀਆਂ ਅਤੇ ਉਸ ਸਾਰੀ ਸਚਿਆਈ ਤੋਂ ਜਿਹੜੀ ਤੂੰ ਆਪਣੇ ਦਾਸ ਨਾਲ ਕੀਤੀ ਬਹੁਤ ਹੀ ਛੋਟਾ ਹਾਂ। ਮੈਂ ਤਾਂ ਆਪਣੀ ਲਾਠੀ ਦੇ ਨਾਲ ਹੀ ਯਰਦਨ ਦੇ ਪਾਰ ਲੰਘਿਆ ਸੀ ਪਰ ਹੁਣ ਮੈਂ ਦੋ ਟੋਲੀਆਂ ਹੋ ਗਿਆ ਹਾਂ। ਕਿਰਪਾ ਕਰਕੇ ਮੈਨੂੰ ਮੇਰੇ ਭਰਾ ਏਸਾਓ ਦੇ ਹੱਥੋਂ ਛੁਡਾ ਲਵੀਂ ਕਿਉਂ ਜੋ ਮੈਂ ਉਸ ਤੋਂ ਡਰਦਾ ਹਾਂ ਕਿਤੇ ਉਹ ਆ ਕੇ ਮੈਨੂੰ ਅਤੇ ਮਾਵਾਂ ਨੂੰ ਪੁੱਤਰਾਂ ਸਮੇਤ ਨਾ ਮਾਰ ਸੁੱਟੇ”(ਉਤਪਤ 32:9,10,11)।
ਇਹ ਕੋਈ ਸਧਾਰਨ ਪ੍ਰਾਰਥਨਾ ਨਹੀਂ ਸੀ। ਇਹ ਰਾਤ ਭਰ ਕੀਤੀ ਜਾਣ ਵਾਲੀ ਇੱਕ ਉਤਸ਼ਾਹ ਦੀ ਪ੍ਰਾਰਥਨਾ ਸੀ। ਉਸਨੇ ਉਸ ਪ੍ਰਾਰਥਨਾ ਵਿੱਚ ਪ੍ਰਮੇਸ਼ਵਰ ਨੂੰ ਮਜ਼ਬੂਤੀ ਨਾਲ ਫੜ ਲਿਆ। ਉਸਨੇ ਪ੍ਰਮੇਸ਼ਵਰ ਦਾ ਸਪਰਸ਼ ਪ੍ਰਾਪਤ ਕਰਨ ਤੱਕ ਲਗਾਤਾਰ ਕੋਸ਼ਿਸ਼ ਕੀਤੀ।
ਕੀ ਤੁਸੀਂ ਜਾਣਦੇ ਕਿ ਪ੍ਰਾਰਥਨਾ ਦੇ ਬਾਅਦ ਕੀ ਹੋਇਆ? ਉਹ, ਜਿਹੜਾ ਪਿੱਛੇ ਚੱਲ ਰਿਹਾ ਸੀ, ਪ੍ਰਾਰਥਨਾ ਦੇ ਬਾਅਦ ਸਭ ਤੋਂ ਅੱਗੇ ਗਿਆ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਪਰ ਉਹ ਆਪ ਉਨ੍ਹਾਂ ਦੇ ਅੱਗੇ-ਅੱਗੇ ਪਾਰ ਲੰਘਿਆ”(ਉਤਪਤ 33:3)। ਹਾਂ। ਉਸ ਪ੍ਰਾਰਥਨਾ ਨੇ ਯਾਕੂਬ ਨੂੰ ਇੱਕ ਬਹਾਦਰ ਵਿਅਕਤੀ ਬਣਾ ਦਿੱਤਾ। ਇਸ ਤੋਂ ਉਸਨੂੰ ਇਹ ਅਹਿਸਾਸ ਹੋਇਆ ਕੀ ਪ੍ਰਮੇਸ਼ਵਰ ਉਸਦੇ ਨਾਲ ਹੈ।
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਸੰਪੂਰਨ ਵਿਸ਼ਵਾਸ ਕਰੋ ਕਿ ਪ੍ਰਾਰਥਨਾ ਤੁਹਾਡੇ ਹਾਲਤਾਂ ਨੂੰ ਬਦਲ ਸਕਦੀ ਹੈ।
ਅਭਿਆਸ ਕਰਨ ਲਈ – “ਮੈਂ ਤੇਰੀ ਸਹਾਇਤਾ ਨਾਲ ਆਪਣੇ ਵੈਰੀਆਂ ਦੇ ਵਿਰੁੱਧ ਹੱਲਾ ਬੋਲ ਸਕਦਾ ਹਾਂ, ਅਤੇ ਆਪਣੇ ਪਰਮੇਸ਼ੁਰ ਦੀ ਸਹਾਇਤਾ ਨਾਲ ਮੈਂ ਸ਼ਹਿਰਪਨਾਹ ਨੂੰ ਟੱਪ ਸਕਦਾ ਹਾਂ”(ਜ਼ਬੂਰਾਂ ਦੀ ਪੋਥੀ 18:29)।