Appam - Punjabi

ਜੁਲਾਈ 01 – ਨਾਲ ਇੱਕਠੇ ਹੋਣਾ!

“ਫੇਰ ਪਰਮੇਸ਼ੁਰ ਨੇ ਆਖਿਆ ਕਿ ਅਕਾਸ਼ ਦੇ ਹੇਠਲੇ ਪਾਣੀ ਇੱਕ ਥਾਂ ਇਕੱਠੇ ਹੋ ਜਾਣ ਤਾਂ ਜੋ ਸੁੱਕੀ ਜ਼ਮੀਨ ਦਿਸੇ ਅਤੇ ਅਜਿਹਾ ਹੀ ਹੋ ਗਿਆ”(ਉਤਪਤ 1:9)।

ਸ੍ਰਿਸ਼ਟੀ ਕਰਨ ਦੇ ਦੌਰਾਨ, ਤੀਸਰੇ ਦਿਨ ਦੀ ਸ਼ੁਰੂਆਤ ਵਿੱਚ, ਪ੍ਰਮੇਸ਼ਵਰ ਨੇ ਪਾਣੀ ਨੂੰ ਇੱਕ ਜਗ੍ਹਾ ਇੱਕਠਾ ਕੀਤਾ ਅਤੇ ਉਸੇ ਤਰ੍ਹਾਂ, ਉਹ ਪਾਣੀ ਨਾਲ ਬਪਤਿਸਮਾ ਲਏ ਹੋਏ ਸਾਰਿਆਂ ਲੋਕਾਂ ਨੂੰ ਇੱਕ ਥਾਂ ਇਕੱਠਾ ਕਰਕੇ ਕਲੀਸਿਯਾ ਬਣਾਉਂਦੇ ਹਨ। ਪ੍ਰਭੂ ਨੇ ਮੁਕਤੀ ਪਾਏ ਹੋਏ ਲੋਕਾਂ ਨੂੰ ਹਰ ਰੋਜ਼ ਕਲੀਸਿਯਾ ਵਿੱਚ ਜੋੜਿਆਂ। ਪਹਿਲੇ ਦਿਨ ਪੈਦਾ ਹੋਇਆ ਪ੍ਰਕਾਸ਼ ਮੁਕਤੀ ਦਾ ਪ੍ਰਤੀਕ ਬਣ ਗਿਆ। ਦੂਸਰੇ ਦਿਨ, ਪਾਣੀ ਅਤੇ ਅਕਾਸ਼ ਕ੍ਰਮਵਾਰ: ਬਪਤਿਸਮੇ ਅਤੇ ਸਰਵ ਉੱਚ ਦੇ ਜੀਵਨ ਦੇ ਲਈ ਚਿੰਨ੍ਹ ਬਣ ਗਏ। ਉਸੇ ਤਰ੍ਹਾਂ, ਪਾਣੀ ਦਾ ਇਕੱਠਾ ਹੋਣਾ ਕਲੀਸਿਯਾ ਦੇ ਲਈ ਇੱਕ ਪ੍ਰਤੀਕ ਬਣਿਆ ਰਹਿੰਦਾ ਹੈ।

ਪ੍ਰਮੇਸ਼ਵਰ ਦੀ ਆਗਿਆ ਹੈ ਕਿ ਵਿਸ਼ਵਾਸੀ ਆਪਣੀ ਮਰਜ਼ੀ ਨਾਲ ਇੱਧਰ-ਉੱਧਰ ਨਾ ਭਟਕੇ ਬਲਕਿ ਇਕੱਠੇ ਹੋਣ ਅਤੇ ਇੱਕਜੁੱਟ ਰਹਿਣ। ਪਵਿੱਤਰ ਸ਼ਾਸਤਰ ਮਸੀਹ ਨੂੰ ਸਿਰ ਦੇ ਰੂਪ ਵਿੱਚ ਅਤੇ ਚਰਚ ਨੂੰ ਸਰੀਰ ਦੇ ਰੂਪ ਵਿੱਚ ਦਰਸਾਉਂਦਾ ਹੈ। ਤੁਹਾਨੂੰ ਉਸ ਕਲੀਸਿਯਾ ਨਾਲ ਜੁੜਨਾ ਹੋਵੇਗਾ ਜਿਸਨੂੰ ਪ੍ਰਮੇਸ਼ਵਰ ਨੇ ਆਪਣੇ ਲਹੂ ਨਾਲ ਪ੍ਰਾਪਤ ਕੀਤਾ ਹੈ ਅਤੇ ਉੱਥੇ ਮੌਜੂਦ ਪਰਮੇਸ਼ੁਰ ਦੇ ਬੱਚਿਆਂ ਨਾਲ ਜੁੜਨਾ ਹੈ। ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ, “ਵੇਖੋ, ਕਿੰਨ੍ਹਾਂ ਚੰਗਾ ਅਤੇ ਸੋਹਣਾ ਹੈ ਕਿ ਭਰਾ ਮਿਲ-ਜੁਲ ਕੇ ਵੱਸਣ”(ਜ਼ਬੂਰਾਂ ਦੀ ਪੋਥੀ 133:1)।

ਮੁਕਤੀ ਪਾਏ ਹੋਏ ਪ੍ਰਮੇਸ਼ਵਰ ਦੇ ਬੱਚਿਆਂ ਦੇ ਲਈ ਆਤਮਿਕ ਸੰਗਤੀ ਬਹੁਤ ਜ਼ਰੂਰੀ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ, “…ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦੀ ਰੀਤੀ ਹੈ ਸਗੋਂ ਇੱਕ ਦੂਜੇ ਨੂੰ ਉਪਦੇਸ਼ ਕਰੀਏ…”(ਇਬਰਾਨੀਆਂ 10:25)। ਰਸੂਲਾਂ ਦੇ ਸਮੇਂ ਵਿੱਚ, ਸ਼ੁਰੂਆਤੀ ਕਲੀਸਿਆਵਾਂ ਵਿਸ਼ਵਾਸ ਵਿੱਚ ਮਜ਼ਬੂਤ ਹੁੰਦੀਆਂ ਗਈਆਂ ਅਤੇ ਜਿਵੇਂ-ਜਿਵੇਂ ਪ੍ਰਮੇਸ਼ਵਰ ਉਨ੍ਹਾਂ ਵਿੱਚ ਮੁਕਤੀ ਪਾਏ ਹੋਏ ਲੋਕਾਂ ਨੂੰ ਜੋੜਦੇ ਰਹੇ, ਉਵੇਂ-ਉਵੇਂ ਉਨ੍ਹਾਂ ਦਾ ਵਿਕਾਸ ਹੁੰਦਾ ਗਿਆ। ਜਿਵੇਂ-ਜਿਵੇਂ ਆਤਮਾਵਾਂ ਦੀ ਫ਼ਸਲ ਦੀ ਕਟਾਈ ਕੀਤੀ ਜਾਂਦੀ ਹੈ, ਉਵੇਂ-ਉਵੇਂ ਵਿਸ਼ਵਾਸੀਆ ਦੀ ਗਿਣਤੀ ਵੱਧਦੀ ਜਾਂਦੀ ਹੈ, ਕਲੀਸਿਆਵਾਂ ਵੱਧਦੀਆਂ ਜਾਂਦੀਆਂ ਹਨ। ਜਿਵੇਂ-ਜਿਵੇਂ ਕਲੀਸਿਆਵਾਂ ਦੀ ਗਿਣਤੀ ਵੱਧਦੀ ਹੈ,ਪਰਮੇਸ਼ੁਰ ਦਾ ਰਾਜ ਧਰਤੀ ਉੱਤੇ ਬਣਦਾ ਹੈ।

ਸਭ ਤੋਂ ਪਹਿਲਾਂ, ‘ਮੰਡਲੀ’ ਨਾਮ ਇਸਰਾਏਲੀ ਬੱਚਿਆਂ ਦੇ ਲਈ ਵਰਤਿਆ ਗਿਆ, ਜਿਨ੍ਹਾਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਇਆ ਗਿਆ ਸੀ। ਇਹ, ਉਹ ਸੀ ਜਿਨ੍ਹਾਂ ਨੂੰ ਪ੍ਰਮੇਸ਼ਵਰ ਦੁਆਰਾ ਚੁਣਿਆ ਅਤੇ ਅਲੱਗ ਰੱਖਿਆ ਗਿਆ ਸੀ। ਉਹ ਪ੍ਰਮੇਸ਼ਵਰ ਦੀ ਵਿਰਾਸਤ ਅਤੇ ਅੰਸ਼ ਹਨ। ਜਿਸ ਤਰ੍ਹਾਂ ਪਾਣੀ ਦੀਆਂ ਬੂੰਦਾਂ ਇੱਕ ਧਾਰ ਬਣਨ ਦੇ ਲਈ ਇੱਕਠੀਆਂ ਜੁੜਦੀਆਂ ਹਨ, ਉਸੇ ਤਰ੍ਹਾਂ ਵਿਸ਼ਵਾਸੀਆ ਨੇ ਪਰਿਵਾਰਾਂ ਦੇ ਰੂਪ ਵਿੱਚ ਉੱਠ ਕੇ ਸਵਰਗੀ ਚਰਚਾਂ ਦਾ ਨਿਰਮਾਣ ਕੀਤਾ। ਲੱਖਾਂ ਦੀ ਗਿਣਤੀ ਵਿੱਚ ਇਸਰਾਏਲੀਆਂ ਦਾ ਇਕੱਠੇ ਅੱਗੇ ਵੱਧਣਾ ਕਿੰਨਾ ਵਧੀਆਂ ਹੁੰਦਾ ਹੋਵੇਗਾ! ਉਹ ਸਵਰਗੀ ਸੈਨਾ ਅਤੇ ਸਵਰਗੀ ਕਲੀਸਿਆ ਦੇ ਰੂਪ ਵਿੱਚ ਸੁੰਦਰਤਾ ਨਾਲ ਚੱਲੇ।

ਇਬਰਾਨੀਆਂ 12:23 ਵਿੱਚ, ਅਸੀਂ ਪੜਦੇ ਹਾਂ “ਅਤੇ ਪਲੋਠਿਆਂ ਦੀ ਕਲੀਸਿਯਾ ਕੋਲ ਜਿਨ੍ਹਾਂ ਦੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ”। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਤੁਸੀਂ ਦੁਨੀਆਂ ਭਰ ਦੇ ਵਿਸ਼ਵਾਸੀਆਂ ਦੇ ਨਾਲ ਜੁੜ ਗਏ ਹੋ ਅਤੇ ਇੱਕ ਮਹਾਨ ਸਭਾ ਦੇ ਰੂਪ ਵਿੱਚ ਆਤਮਾ ਨਾਲ ਇੱਕ ਜੁੱਟ ਹੋ ਗਏ ਹੋ। ਤੁਹਾਡੇ ਲਈ ਮਸੀਹ ਦੀ ਦੇਹ ਦੇ ਰੂਪ ਵਿੱਚ ਦੇਖਿਆ ਜਾਣਾ ਕਿੰਨੀ ਹੀ ਸ਼ਾਨਦਾਰ ਗੱਲ ਹੈ!

ਅਭਿਆਸ ਕਰਨ ਲਈ – “ਅਤੇ ਉਹ ਉਸ ਨੂੰ ਆਪਣੇ ਲਈ ਇਹੋ ਜਿਹੀ ਪਰਤਾਪਵਾਨ ਕਲੀਸਿਯਾ ਤਿਆਰ ਕਰੇ ਜਿਹ ਦੇ ਵਿੱਚ ਕਲੰਕ ਜਾਂ ਬੱਜ ਜਾਂ ਕੋਈ ਹੋਰ ਅਜਿਹਾ ਔਗੁਣ ਨਾ ਹੋਵੇ ਸਗੋਂ ਉਹ ਪਵਿੱਤਰ ਅਤੇ ਨਿਰਮਲ ਹੋਵੇ”(ਅਫ਼ਸੀਆਂ 5:27)।

Leave A Comment

Your Comment
All comments are held for moderation.