No products in the cart.
ਜੂਨ 29 – ਆਦ ਵਿੱਚ ਅਕਾਸ਼!
“ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਅਤੇ ਧਰਤੀ ਨੂੰ ਸਿਰਜਿਆ”(ਉਤਪਤ 1:1)।
ਪ੍ਰਮੇਸ਼ਵਰਾਂ ਦੇ ਪ੍ਰਮੇਸ਼ਵਰ, ਪ੍ਰਭੂਆਂ ਦੇ ਪ੍ਰਭੂ, ਰਾਜਿਆਂ ਦੇ ਰਾਜਾ ਸਾਡੇ ਪ੍ਰਮੇਸ਼ਵਰ ਨੂੰ ਪਵਿੱਤਰ ਸ਼ਾਸਤਰ “ਅਕਾਸ਼ ਅਤੇ ਧਰਤੀ ਦੇ ਸਿਰਜਣਹਾਰ” ਦੇ ਰੂਪ ਵਿੱਚ ਉਸ ਨਾਲ ਜਾਣ ਪਹਿਚਾਣ ਕਰਵਾਉਂਦਾ ਹੈ। ਆਦ ਵਿੱਚ, ਅਕਾਸ਼ ਦੇ ਸਿਰਜਣਹਾਰ ਨੇ ਅੰਬਰ ਦੇ ਅੰਤਰ ਨੂੰ ਅਕਾਸ਼ ਕਿਹਾ। (ਉਤਪਤ 1:8) ਅਕਾਸ਼ ਦੇ ਅੰਬਰ ਵਿੱਚ ਵੱਡੀਆਂ ਜੋਤਾਂ ਸਥਾਪਿਤ ਕੀਤੀਆਂ। ਉਸੇ ਤਰ੍ਹਾਂ ਹੀ ਸੂਰਜ, ਚੰਦਰਮਾ ਅਤੇ ਤਾਰਿਆਂ ਦੀ ਸਿਰਜਣਾ ਕੀਤੀ ਗਈ ਸੀ।
ਉਸੇ ਪ੍ਰਮੇਸ਼ਵਰ ਨਾਲ ਜਦੋਂ ਪ੍ਰਭੂ ਯਿਸੂ ਜਾਣ ਪਹਿਚਾਣ ਕਰਵਾਉਂਦੇ ਹਨ ਤਦ, “ਸਵਰਗ ਵਿੱਚ ਰਹਿਣ ਵਾਲੇ ਪਿਤਾ” ਅਤੇ “ਸਰਵਉੱਚ ਪਿਤਾ” ਉਸਨੂੰ ਕਹਿੰਦੇ ਹਨ, ਪੁਰਾਣੇ ਨੇਮ ਵਿੱਚ ਇੱਕ ਵਾਰ ਵੀ ਅਜਿਹਾ ਨਹੀਂ ਕਿਹਾ ਗਿਆ ਹੈ। ਇਸਰਾਏਲ ਦੇ ਲੋਕ ਨੇ ਉਸਨੂੰ ਪਿਆਰੇ ਪਿਤਾ ਦੇ ਰੂਪ ਵਿੱਚ ਨਹੀਂ ਜਾਣਿਆ। ਜ਼ਿਆਦਾਤਰ ਸਮੇਂ ਵਿੱਚ ਉਸਨੂੰ ਨਿਆਂ ਕਰਨ ਵਾਲੇ ਪ੍ਰਮੇਸ਼ਵਰ ਦੇ ਰੂਪ ਵਿੱਚ ਹੀ ਦੇਖਿਆ। ਸੀਨਈ ਦੇ ਪਹਾੜ ਉੱਤੇ ਪ੍ਰਮੇਸ਼ਵਰ ਦਾ ਉਤਰਨਾ ਦਿਲ ਨੂੰ ਕੰਬਾ ਦੇਣ ਵਾਲੀ ਸਥਿਤੀ ਸੀ। ਬੱਦਲਾਂ ਦੀ ਗਰਜ ਸੁਣਾਈ ਦਿੱਤੀ, ਬਿਜਲੀਆਂ ਚਮਕ ਉੱਠੀਆਂ ਪੂਰਾ ਪਹਾੜ ਧੂੰਏਂ ਨਾਲ ਭਰ ਗਿਆ।
ਪਰੰਤੂ ਨਵੇਂ ਨੇਮ ਵਿੱਚ ਤੁਸੀਂ ਸਾਰੇ, ਉਸ ਤੇ ਪਿਆਰ ਪ੍ਰਗਟ ਕਰਨ ਅਤੇ ਉਸ ਤੇ ਵਿਸ਼ਵਾਸ ਕਰਨ ਦੇ ਦੁਆਰਾ ਉਸ ਦੇ ਬੱਚੇ ਬਣ ਜਾਂਦੇ ਹੋ। ਹੇ ਪਿਤਾ, ਕਹਿ ਕੇ ਪਿਆਰ ਨਾਲ, ਅਧਿਕਾਰ ਦੇ ਨਾਲ ਅਸੀਂ ਉਸ ਨੂੰ ਪੁਕਾਰਦੇ ਹਾਂ, ਹੇ ਅੱਬਾ ਪਿਤਾ ਕਹਿ ਕੇ ਪੁਕਾਰਨ ਵਾਲੀ ਲੇਪਾਲਕਪਨ ਦੀ ਆਤਮਾ ਵੀ ਸਾਨੂੰ ਪਰਮੇਸ਼ੁਰ ਦੀ ਕਿਰਪਾ ਨਾਲ ਮਿਲੀ ਹੈ। (ਰੋਮੀਆਂ 8:15; ਗਲਾਤੀਆਂ 4: 6) ਉਹ ਹੀ ਧਰਤੀ ਉੱਤੇ ਸਾਰੇ ਜੀਉਂਦੇ ਪ੍ਰਾਣੀਆਂ ਦੀ ਰਚਨਾ ਕਰਨ ਵਾਲੇ ਪਿਤਾ ਦੇ ਰੂਪ ਵਿੱਚ ਹਨ। ਸਾਰੇ ਬ੍ਰਹਿਮੰਡ ਦੇ ਸਾਰੇ ਪਰਿਵਾਰਾਂ ਦੇ ਉਹ ਹੀ ਪਿਤਾ ਹਨ।
ਬੱਚਾ ਵੱਡਾ ਹੋ ਕੇ ਆਪਣੇ ਪਿਤਾ ਦੇ ਵਰਗਾ ਬਣਦਾ ਹੈ। ਉਸੇ ਤਰ੍ਹਾਂ, ਤੁਹਾਨੂੰ ਵੀ ਸਵਰਗੀ ਪਿਤਾ ਦੇ ਗੁਣਾਂ ਅਤੇ ਸੁਭਾਅ ਵਿੱਚ ਵੱਧਣਾ ਚਾਹੀਦਾ ਹੈ। ਯਿਸੂ ਨੇ ਕਿਹਾ “ਸੋ ਜਿਵੇਂ ਤੁਹਾਡਾ ਸਵਰਗੀ ਪਿਤਾ ਸੰਪੂਰਨ ਹੈ, ਤਿਵੇਂ ਤੁਸੀਂ ਵੀ ਸੰਪੂਰਨ ਹੋਵੋ”(ਮੱਤੀ 5:48)।
ਸੰਸਾਰ ਵਿੱਚ ਸਾਰੀ ਸ੍ਰਿਸ਼ਟੀ ਵਿੱਚ ਸਭ ਤੋਂ ਜ਼ਿਆਦਾ ਮਹੱਤਵ ਸਰਵਉੱਚ ਪਿਤਾ ਨੇ ਤੁਹਾਨੂੰ ਦਿੱਤਾ ਹੈ। ਤੁਹਾਨੂੰ ਆਪਣੇ ਵਰਗਾ ਬਣਾ ਕੇ ਉਸ ਦਾ ਸਰੂਪ ਤੁਹਾਨੂੰ ਦਿੱਤਾ ਹੈ। ਪਵਿੱਤਰ ਆਤਮਾ ਦੇ ਦੁਆਰਾ ਤੁਹਾਡੇ ਨਾਲ ਸੰਗਤੀ ਕਰਦੇ ਹਨ। ਤੁਸੀਂ ਸਾਰੇ ਜੀਉਂਦੇ ਪ੍ਰਾਣੀਆਂ ਅਤੇ ਸਵਰਗਦੂਤਾਂ ਨਾਲੋਂ ਵੀ ਖ਼ਾਸ ਹੋ।
“ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ! ਨਾ ਤਾਂ ਉਹ ਬੀਜਦੇ ਹਨ ਤੇ ਨਾ ਹੀ ਵੱਢਦੇ ਹਨ ਅਤੇ ਨਾ ਭੜੋਲਿਆਂ ਵਿੱਚ ਇਕੱਠਿਆਂ ਕਰਦੇ ਹਨ! ਪਰ ਤੁਹਾਡਾ ਸਵਰਗੀ ਪਿਤਾ ਉਨ੍ਹਾਂ ਦੀ ਦੇਖਭਾਲ ਕਰਦਾ ਹੈ। ਕੀ ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ? ਇਸ ਲਈ ਤੁਸੀਂ ਚਿੰਤਾ ਕਰ ਕੇ ਇਹ ਨਾ ਆਖੋ ਕਿ ਅਸੀਂ ਕੀ ਖਾਵਾਂਗੇ? ਜਾਂ ਕੀ ਪੀਵਾਂਗੇ? ਜਾਂ ਕੀ ਪਹਿਨਾਂਗੇ? ਪਰਾਈਆਂ ਕੌਮਾਂ ਦੇ ਲੋਕ ਤਾਂ ਇਨ੍ਹਾਂ ਸਭਨਾਂ ਵਸਤਾਂ ਦੀ ਭਾਲ ਵਿੱਚ ਲੱਗੇ ਰਹਿੰਦੇ ਹਨ, ਪਰ ਤੁਸੀਂ ਚਿੰਤਾ ਨਾ ਕਰੋ ਕਿਉਂ ਜੋ ਤੁਹਾਡਾ ਸਵਰਗੀ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਸਭਨਾਂ ਵਸਤਾਂ ਦੀ ਲੋੜ ਹੈ”(ਮੱਤੀ 6:26,31,32)।
ਅਭਿਆਸ ਕਰਨ ਲਈ – “ਸਵਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਕਿਉਂ ਨਾ ਦੇਵੇਗਾ!”(ਲੂਕਾ 11:13)।