Appam - Punjabi

ਜੂਨ 23 – ਗੁਪਤ ਰਾਜ!

“ਹੁਣ ਤੋਂ ਮੈਂ ਤੈਨੂੰ ਨਵੀਆਂ ਗੱਲਾਂ ਸੁਣਾਉਂਦਾ ਹਾਂ, ਅਤੇ ਗੁਪਤ ਗੱਲਾਂ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ”(ਯਸਾਯਾਹ 48:6)।

ਜੇਕਰ ਕੋਈ ਗੱਲ ਪ੍ਰਗਟ ਨਾ ਕੀਤੀ ਜਾਵੇ ਤਾਂ ਉਹ ਦੂਸਰਿਆਂ ਨੂੰ ਕਿਵੇਂ ਪਤਾ ਲੱਗੇਗੀ? ਜੇਕਰ ਪ੍ਰਮੇਸ਼ਵਰ ਤੁਹਾਡੇ ਉੱਤੇ ਪ੍ਰਗਟ ਨਾ ਕਰੇ ਤਾਂ ਰਾਜ ਦੀਆਂ ਗੱਲਾਂ ਨੂੰ ਤੁਸੀਂ ਨਹੀਂ ਜਾਣ ਸਕਦੇ ਹੋ। ਪ੍ਰਮੇਸ਼ਵਰ ਪਿਆਰ ਦੇ ਨਾਲ ਤੁਹਾਡੀ ਵੱਲ ਦੇਖ ਕੇ ‘ਹੁਣ ਤੋਂ ਮੈਂ ਤੈਨੂੰ ਨਵੀਆਂ ਗੱਲਾਂ ਸੁਣਾਉਂਦਾ ਹਾਂ, ਅਤੇ ਗੁਪਤ ਗੱਲਾਂ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ’ ਅਜਿਹਾ ਕਹਿ ਰਹੇ ਹਨ।

ਪਿਛਲੇ ਸਮੇਂ ਵਿੱਚ, ਪਰਮੇਸ਼ੁਰ ਨੇ ਆਪਣੇ ਨਬੀਆਂ ਦੇ ਦੁਆਰਾ ਗੁਪਤ ਗੱਲਾਂ ਨੂੰ ਜਿਹੜੇ ਲੋਕ ਨਹੀਂ ਜਾਣਦੇ ਸੀ ਪ੍ਰਗਟ ਕਰਨਾ ਚਾਹਿਆਂ। ਉਦਾਹਰਣ ਦੇ ਲਈ, ਪ੍ਰਭੂ ਯਿਸੂ ਦੇ ਜਨਮ ਦੇ ਬਾਰੇ ਕਈ ਸੌ ਸਾਲ ਪਹਿਲਾਂ ਯਸਾਯਾਹ ਨਬੀ ਦੇ ਦੁਆਰਾ ਬਿਲਕੁੱਲ ਸਹੀ ਦੱਸਿਆ ਗਿਆ। ਆਪਣੇ ਨਬੀ ਨੂੰ ਆਪਣੀ ਮਨ ਦੀ ਇੱਛਾ ਨੂੰ ਪ੍ਰਗਟ ਕੀਤੇ ਬਿਨਾਂ ਉਹ ਕੁੱਝ ਵੀ ਨਹੀਂ ਕਰਨਗੇ।’ ਅਜਿਹਾ ਪਵਿੱਤਰ ਸ਼ਾਸਤਰ ਕਹਿੰਦਾ ਹੈ।

ਪਹਿਲੇ ਨਬੀਆਂ ਦੇ ਦੁਆਰਾ ਤੁਹਾਡੇ ਸਾਰੇ ਰਾਜ ਪ੍ਰਗਟ ਕਰਨ ਵਾਲੇ ਪ੍ਰਮੇਸ਼ਵਰ ਇਸ ਅੰਤ ਦੇ ਸਮੇਂ ਵਿੱਚ ਮਸੀਹ ਦੇ ਦੁਆਰਾ ਤੁਹਾਡੀਆਂ ਸਾਰੀਆਂ ਰਾਜ ਦੀਆਂ ਗੱਲਾਂ ਪ੍ਰਗਟ ਕਰਨਾ ਚਾਹੁੰਦੇ ਹਨ। ਤੁਹਾਡੇ ਭਵਿੱਖ ਦੇ ਬਾਰੇ ਵਿੱਚ ਤੁਹਾਨੂੰ ਦੱਸਣ ਦੇ ਲਈ ਪ੍ਰਮੇਸ਼ਵਰ ਹਮੇਸ਼ਾਂ ਤਿਆਰ ਹਨ ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ!

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਪ੍ਰਮੇਸ਼ਵਰ ਦੀ ਇੱਛਾ ਨੂੰ ਜਾਣ ਕੇ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਪਰਿਵਾਰ ਨੂੰ ਚਲਾਉਣ ਲਈ ਹਮੇਸ਼ਾਂ ਪ੍ਰਮੇਸ਼ਵਰ ਤੋਂ ਉਸਦੀ ਸਲਾਹ ਮੰਗੋ। “ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਅਤੇ ਮੈਂ ਤੈਨੂੰ ਵੱਡੀਆਂ-ਵੱਡੀਆਂ ਅਤੇ ਔਖੀਆਂ ਗੱਲਾਂ ਦੱਸਾਂਗਾ ਜਿਹਨਾਂ ਨੂੰ ਤੂੰ ਨਹੀਂ ਜਾਣਦਾ”(ਯਿਰਮਿਯਾਹ 33:3)। ਅਜਿਹਾ ਪਰਮੇਸ਼ੁਰ ਨੇ ਵਾਅਦਾ ਕੀਤਾ ਹੈ।

ਤੁਹਾਡੀ ਜਾਣਕਾਰੀ ਜਿਹੜੀ ਹੈ, ਉਹ ਪੁਰਾਣੇ ਸਮੇਂ ਅਤੇ ਮੌਜੂਦਾ ਸਮੇਂ ਦੀ ਹੈ, ਪਰ ਪ੍ਰਮੇਸ਼ਵਰ ਤੁਹਾਡੇ ਭਵਿੱਖ ਨੂੰ ਵੀ ਜਾਣਦੇ ਹਨ। ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਕਿਵੇਂ ਰਹਿਣਾ ਹੈ ਇਸ ਲਈ ਮਾਰਗ ਦਰਸ਼ਨ ਵੀ ਉਹ ਦਿੰਦੇ ਹਨ। “ਕੀ ਤੁਸੀਂ ਆਉਣ ਵਾਲੀਆਂ ਗੱਲਾਂ ਮੈਥੋਂ ਪੁੱਛੋਗੇ? ਮੇਰੇ ਪੁੱਤਰਾਂ ਵਿਖੇ, ਮੇਰੀ ਦਸਤਕਾਰੀ ਵਿਖੇ, ਤੁਸੀਂ ਮੈਨੂੰ ਹੁਕਮ ਦਿਓਗੇ?”(ਯਸਾਯਾਹ 45:11) ਅਜਿਹਾ ਪ੍ਰਮੇਸ਼ਵਰ ਕਹਿ ਰਹੇ ਹਨ।

ਰਾਤ ਨੂੰ ਸੌਂਦੇ ਸਮੇਂ ਸਾਡੇ ਭਵਿੱਖ ਦੇ ਬਾਰੇ ਸੁਪਨੇ ਦੇ ਦੁਆਰਾ ਸਾਨੂੰ ਦੱਸੋ ਕਹਿ ਕੇ ਪ੍ਰਾਰਥਨਾ ਕਰੋ। ਯੂਸੁਫ਼ ਨਾਲ ਸੁਪਨੇ ਵਿੱਚ ਗੱਲ ਕਰਨ ਵਾਲੇ, ਸਮੂਏਲ ਨਾਲ ਦਰਸ਼ਨ ਵਿਚ ਗੱਲ ਕਰਨ ਵਾਲੇ, ਨਬੂਕਦਨੱਸਰ ਨੂੰ ਆਉਣ ਵਾਲੇ ਸਮੇਂ ਦੇ ਬਾਰੇ ਦੱਸਣ ਵਾਲੇ ਪਰਮੇਸ਼ੁਰ ਤੁਹਾਡੇ ਨਾਲ ਵੀ ਉਸੇ ਤਰ੍ਹਾਂ ਕਰਨਗੇ।

ਅੱਜ ਪ੍ਰਮੇਸ਼ਵਰ ਤੁਹਾਡੇ ਨਾਲ ਗੱਲ ਕਰਨ ਦੇ ਲਈ ਤਿਆਰ ਹਨ। ਤੁਹਾਡੇ ਭਵਿੱਖ ਦੇ ਬਾਰੇ ਤੁਹਾਨੂੰ ਪ੍ਰਕਾਸ਼ਤ ਕਰਕੇ ਉੱਤਮ ਰਸਤਿਆਂ ਉੱਤੇ ਚਲਾਉਣਾ ਚਾਹੁੰਦੇ ਹਨ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਤੁਹਾਨੂੰ ਸਿਰਫ਼ ਇੰਨਾਂ ਕਰਨਾ ਹੈ ਕਿ ਪ੍ਰਮੇਸ਼ਵਰ ਦੇ ਵੱਲ ਦੇਖ ਕੇ ਉਸਨੂੰ ਪੁਕਾਰਨਾ ਹੈ (ਜ਼ਬੂਰ 91:15)।

ਅਭਿਆਸ ਕਰਨ ਲਈ – “ਤੁਸੀਂ ਫੇਰ ਕਦੇ ਨਾ ਰੋਵੋਗੇ, ਉਹ ਤੁਹਾਡੀ ਦੁਹਾਈ ਦੀ ਅਵਾਜ਼ ਦੇ ਕਾਰਨ ਜ਼ਰੂਰ ਤੁਹਾਡੇ ਉੱਤੇ ਕਿਰਪਾ ਕਰੇਗਾ, ਤੁਹਾਡੀ ਦੁਹਾਈ ਸੁਣਦਿਆਂ ਹੀ ਉਹ ਤੁਹਾਨੂੰ ਉੱਤਰ ਦੇਵੇਗਾ”(ਯਸਾਯਾਹ 30:19)।

Leave A Comment

Your Comment
All comments are held for moderation.