Appam - Punjabi

ਜੂਨ 21 – ਬੁੱਧੀ ਅਤੇ ਗਿਆਨ ਵਾਲਾ ਮਨੁੱਖ!

“ਦੇਸ ਦੇ ਵਿੱਚ ਅਪਰਾਧ ਦੇ ਕਾਰਨ ਉਸ ਦੇ ਹਾਕਮ ਬਦਲਦੇ ਰਹਿੰਦੇ ਹਨ, ਪਰ ਸਿਆਣੇ ਅਤੇ ਗਿਆਨਵਾਨ ਮਨੁੱਖ ਦੇ ਦੁਆਰਾ ਉਸ ਦਾ ਚੰਗਾ ਪ੍ਰਬੰਧ ਲੰਮੇ ਸਮੇਂ ਤੱਕ ਬਣਿਆ ਰਹੇਗਾ”(ਕਹਾਉਤਾਂ 28:2)।

ਕਹਾਉਤਾਂ ਦੀ ਕਿਤਾਬ ਨੂੰ ਧਿਆਨ ਨਾਲ ਪੜ੍ਹਨ ਵਾਲਿਆਂ ਦੀ ਜ਼ਿੰਦਗੀ ਚੰਗੀ ਅਤੇ ਖੁਸ਼ਹਾਲ ਰਹਿੰਦੀ ਹੈ। ਪਵਿੱਤਰ ਜ਼ਿੰਦਗੀ ਜੀਣ ਦੇ ਲਈ, ਜੇਤੂ ਜੀਵਨ ਜੀਣ ਦੇ ਲਈ, ਸੇਵਕਾਈ ਦੇ ਲਈ ਇਹ ਗਿਆਨ ਦੀਆਂ ਗੱਲਾਂ ਬਹੁਤ ਲਾਭਦਾਇਕ ਹਨ।

ਸੰਸਾਰ ਵਿੱਚ ਜਿਹੜੇ ਵੀ ਆਪਣੀ ਵਿਆਹ ਵਾਲੀ ਜ਼ਿੰਦਗੀ ਨੂੰ ਸ਼ੁਰੂ ਕਰਦੇ ਹਨ, ਉਹ ਜਵਾਨ ਆਦਮੀ ਅਤੇ ਔਰਤ ਇਨ੍ਹਾਂ ਗਿਆਨ ਦੀਆਂ ਗੱਲਾਂ ਨੂੰ ਗਹਿਰਾਈ ਵਿੱਚ ਜਾ ਕੇ ਕੀਮਤੀ ਮੋਤੀਆਂ ਦੀ ਤਰ੍ਹਾਂ ਪ੍ਰਮੇਸ਼ਵਰ ਦੀ ਸਲਾਹ ਨੂੰ ਧਿਆਨ ਦੇ ਨਾਲ ਸਵੀਕਾਰ ਕਰਕੇ ਉਸਨੂੰ ਆਪਣੇ ਕੰਮਾਂ ਵਿੱਚ ਵਰਤੋਂ ਕਰਨ।

ਪ੍ਰਮੁੱਖ ਉਪਦੇਸ਼ਕ ਅਲੈਗਜ਼ੈਂਡਰ ਮੈਕਲਿਨ ਕਹਿੰਦਾ ਹੈ, “ਕਹਾਉਤਾਂ ਦੀ ਕਿਤਾਬ ਦੇ ਵਚਨ ਹਮੇਸ਼ਾ ਆਪਣੇ ਨਾਲ ਰੱਖਣ ਵਾਲੀ ਚੰਗੀ ਅਤੇ ਸਭ ਤੋਂ ਉੱਤਮ ਦਵਾਈ ਹੈ, ਜਵਾਨੀ ਦੀ ਖੁਸ਼ੀ ਨੂੰ ਦੂਰ ਕਰਕੇ ਉਹ ਤੰਦਰੁਸਤੀ ਨੂੰ ਲਿਆਉਂਦੀ ਹੈ।” ਇਹ ਗੱਲਾਂ ਕਿੰਨੀਆਂ ਸੱਚ ਹਨ!

ਕਹਾਉਤਾਂ ਦੀ ਕਿਤਾਬ ਨੂੰ ਪੜ੍ਹਨ ਦੇ ਦੁਆਰਾ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਮਸੀਹੀ ਵਿਸ਼ਵਾਸ ਵਿੱਚ ਆਏ ਹਨ। ਦੁਨਿਆਵੀ ਗਿਆਨ ਨੂੰ ਪਾਉਣ ਦੇ ਲਈ ਇਸ ਨੂੰ ਪੜ੍ਹਨਾ ਸ਼ੁਰੂ ਕੀਤਾ ਪਰੰਤੂ ਪ੍ਰਮੇਸ਼ਵਰ ਦੇ ਪਿਆਰ ਦੇ ਦੁਆਰਾ ਉਹ ਅੱਗੇ ਖਿੱਚੇ ਗਏ। ਦੇਖੋ, ਅਜਿਹੇ ਲੋਕ ਕਿਵੇਂ ਦੀ ਗਵਾਹੀ ਦਿੰਦੇ ਹਨ? ਦੁਨਿਆਵੀ ਗਿਆਨ ਦੇ ਲਈ ਇਸ ਕਿਤਾਬ ਨੂੰ ਪੜ੍ਹਨਾ ਸ਼ੁਰੂ ਕੀਤਾ ਪਰੰਤੂ ਇਸ ਕਿਤਾਬ ਦੇ ਗਿਆਨ ਨੇ ਇਸਨੂੰ ਰੌਸ਼ਨ ਕਰਨ ਵਾਲੇ ਪ੍ਰਮੇਸ਼ਵਰ ਦੇ ਵੱਲ ਸਾਡੇ ਰਾਹ ਨੂੰ ਮੋੜ ਦਿੱਤਾ। ਸ਼ਬਦਾਂ ਨੂੰ ਪੜ੍ਹਨ ਦੇ ਦੁਆਰਾ ਸ਼ਬਦਾਂ ਨੂੰ ਬਣਾਉਣ ਵਾਲੇ ਉਸ ਪ੍ਰਮੇਸ਼ਵਰ ਨੂੰ ਅਸੀਂ ਜਾਣਿਆ’ ਅਜਿਹਾ ਉਹ ਕਹਿੰਦੇ ਹਨ।

ਖੁਸ਼ਖਬਰੀ ਦਾ ਪ੍ਰਚਾਰ ਸੁਣਾਉਣ ਦੇ ਲਈ ਪਵਿੱਤਰ ਸ਼ਾਸਤਰ ਦੇ ਭਲੇ ਵਚਨਾਂ ਦਾ ਇੱਕ ਹਿੱਸਾ, ਇਹ ਕਹਾਉਤਾਂ ਦੀ ਕਿਤਾਬ ਹੈ। ਕਹਾਉਤਾਂ ਦੀ ਕਿਤਾਬ ਨੂੰ ਜੇਕਰ ਅਸੀਂ ਪੜ੍ਹਦੇ ਹਾਂ, ਤਾਂ ਮਸੀਹ ਨੂੰ ਜਾਨਣ ਵਾਲੇ ਗਿਆਨ ਨੂੰ ਅਸੀਂ ਪਾ ਸਕਦੇ ਹਾਂ। ਇਹ ਗਿਆਨ ਦੀਆਂ ਗੱਲਾਂ ਤੁਹਾਡੇ ਜੀਵਨ ਦੇ ਲਈ ਪੂਰੇ ਤਰ੍ਹਾਂ ਨਾਲ ਥੰਮ ਦੇ ਰੂਪ ਵਿੱਚ ਬਣੀਆਂ ਰਹਿੰਦੀਆਂ ਹਨ।

ਤੁਹਾਡੇ ਘਰ ਦੇ ਬੱਚਿਆਂ ਨੂੰ ਅਤੇ ਨੌਜਵਾਨਾਂ ਨੂੰ ਕਹਾਉਤਾਂ ਦੀ ਕਿਤਾਬ ਨੂੰ ਪੜ੍ਹਨ ਦੇ ਲਈ ਉਤਸ਼ਾਹਿਤ ਕਰੋ। ਤਦ ਪ੍ਰਮੇਸ਼ਵਰ ਦਾ ਗਿਆਨ ਛੋਟੀ ਜਿਹੀ ਉਮਰ ਤੋਂ ਹੀ ਉਨ੍ਹਾਂ ਦੇ ਅੰਦਰ ਭਰਿਆ ਰਹੇਗਾ। ਜਿਨ੍ਹਾਂ ਵੀ ਜਿਆਦਾ ਉਹ ਲੋਕ ਉਸਨੂੰ ਪੜ੍ਹਕੇ ਉਸਦਾ ਧਿਆਨ ਕਰਦੇ ਹਨ ਉਨਾਂ ਹੀ ਪ੍ਰਮੇਸ਼ਵਰ ਦੇ ਵਚਨ ਉਨ੍ਹਾਂ ਦੇ ਅੰਦਰ ਜੜ੍ਹ ਫੜਨਗੇ। ਉਹ ਲੋਕ ਸ਼ਬਦਾਂ ਅਤੇ ਕੰਮਾਂ ਵਿੱਚ ਗਿਆਨਵਾਨ ਬਣੇ ਰਹਿਣਗੇ।

ਜਿਹੜੇ ਲੋਕ ਪ੍ਰਮੇਸ਼ਵਰ ਦੁਆਰਾ ਦਿੱਤੇ ਗਏ ਗਿਆਨ ਨੂੰ ਤੁੱਛ ਜਾਣਦੇ ਹਨ ਉਹ ਆਪਣੇ ਜੀਵਨ ਨੂੰ ਅਗਿਆਨਤਾ ਦੁਆਰਾ ਖ਼ਰਾਬ ਕਰ ਰਹੇ ਹਨ। ਪ੍ਰਮੇਸ਼ਵਰ ਦੇ ਵਚਨ ਕੇਵਲ ਆਤਮਾ ਅਤੇ ਜੀਵਨ ਹੀ ਨਹੀਂ ਹਨ, ਉਹ ਮੂਰਖਾਂ ਨੂੰ ਵੀ ਗਿਆਨੀ ਬਣਾਉਣ ਵਾਲੇ ਗਿਆਨ ਦੇ ਹਥਿਆਰ ਹਨ। ਆਤਮਾ ਦੇ ਲਈ ਤਾਕਤ ਹਨ। ਉਹ ਤੁਹਾਨੂੰ ਸਹੀ ਰਸਤੇ ਉੱਤੇ ਲੈ ਕੇ ਚੱਲਦੇ ਹਨ।

ਅਭਿਆਸ ਕਰਨ ਲਈ – “ਪਰਮੇਸ਼ੁਰ ਦੇ ਨਾਲ ਬੁੱਧ ਅਤੇ ਸਮਰੱਥ ਹੈ, ਉਹ ਦੇ ਕੋਲ ਸਲਾਹ ਅਤੇ ਸਮਝ ਹੈ”(ਅੱਯੂਬ 12:13)।

Leave A Comment

Your Comment
All comments are held for moderation.