Appam - Punjabi

ਜੂਨ 15 – ਅਚਰਜ਼ ਕੰਮ ਹੋਣ ਦੇ ਲਈ!

“ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ, ਕਿਉਂ ਜੋ ਕੱਲ ਯਹੋਵਾਹ ਤੁਹਾਡੇ ਵਿੱਚ ਅਦਭੁੱਤ ਕੰਮ ਕਰੇਗਾ”(ਯਹੋਸ਼ੁਆ 3:5)।

ਕੀ ਤੁਹਾਨੂੰ ਪਵਿੱਤਰ ਬਣ ਕੇ ਜੀਉਣਾ ਚਾਹੀਦਾ ਹੈ? ਜੀ ਹਾਂ ਜੇਕਰ ਤੁਹਾਡੇ ਜੀਵਨ ਵਿੱਚ ਪਵਿੱਤਰਤਾ ਹੈ ਤਦ ਹੀ ਤੁਸੀਂ ਪ੍ਰਮੇਸ਼ਵਰ ਦੇ ਅਚਰਜ਼ ਕੰਮਾਂ ਦੀ ਉਮੀਦ ਕਰ ਸਕਦੇ ਹੋ। ਮਨੁੱਖ ਜਦੋਂ ਵੀ ਪ੍ਰਮੇਸ਼ਵਰ ਦੇ ਕੋਲ ਆਉਂਦਾ ਹੈ, ਉਹ ਉਨ੍ਹਾਂ ਵਿੱਚ ਪਵਿੱਤਰਤਾ ਨਾਲ ਜੀਵੇ ਅਜਿਹੀ ਪ੍ਰਮੇਸ਼ਵਰ ਬੇਸਬਰੀ ਨਾਲ ਉਸ ਤੋਂ ਉਮੀਦ ਕਰਦਾ ਹੈ।

ਕਈ ਲੋਕ ਕੀ ਕਹਿੰਦੇ ਹਨ? ਜੇਕਰ ਪ੍ਰਮੇਸ਼ਵਰ ਸਾਡੇ ਪਰਿਵਾਰ ਵਿੱਚ ਹੁਣੇ ਅਚਰਜ਼ ਕੰਮ ਕਰਨਗੇ ਤਾਂ ਅਸੀਂ ਉਨ੍ਹਾਂ ਨੂੰ ਸਵੀਕਾਰ ਕਰ ਲਵਾਂਗੇ। ਜੇਕਰ ਮੈਨੂੰ ਇੱਕ ਚੰਗੀ ਨੌਕਰੀ ਮਿਲ ਜਾਵੇਗੀ ਤਾਂ ਮੈਂ ਮਸੀਹ ਦੀ ਆਰਾਧਨਾ ਕਰਾਂਗਾ। ਜੇਕਰ ਮੈਨੂੰ ਮੁੰਡਾ ਹੋਇਆ ਤਾਂ ਪਰਿਵਾਰ ਸਮੇਤ ਅਸੀਂ ਉਸਨੂੰ ਸਵੀਕਾਰ ਕਰ ਲਵਾਂਗੇ।

ਪਰੰਤੂ ਪ੍ਰਮੇਸ਼ਵਰ ਦਾ ਵਚਨ ਕੀ ਕਹਿੰਦਾ ਹੈ? ਤੁਸੀਂ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਪਵਿੱਤਰ ਕਰੋ ਉਸਦੇ ਬਾਅਦ ਪ੍ਰਮੇਸ਼ਵਰ ਦੇ ਅਚਰਜ਼ ਕੰਮਾਂ ਦੀ ਉਮੀਦ ਕਰੋ। ਯਿਸੂ ਨੇ ਕਿਹਾ, “ਪਰ ਸਭ ਤੋਂ ਪਹਿਲਾਂ, ਪਰਮੇਸ਼ੁਰ ਦੇ ਰਾਜ ਅਤੇ ਉਸ ਦੀ ਧਾਰਮਿਕਤਾ ਦੀ ਖੋਜ ਕਰੋ ਫਿਰ ਇਹ ਸਾਰੀਆਂ ਵਸਤਾਂ ਵੀ ਤੁਹਾਨੂੰ ਦਿੱਤੀਆਂ ਜਾਣਗੀਆਂ”(ਮੱਤੀ 6:33)। ਪ੍ਰਮੇਸ਼ਵਰ ਦੀ ਧਾਰਮਿਕਤਾ ਹੀ ਉਸਦੀ ਪਵਿੱਤਰਤਾ ਹੈ।

ਇੱਕ ਪ੍ਰਚਾਰਕ ਕਿਸੇ ਜਾਗ੍ਰਿਤੀ ਸਭਾ ਦੇ ਲਈ ਤਿਆਰੀ ਕਰ ਰਹੇ ਸੀ, ਉਦੋਂ ਹੀ ਪ੍ਰਬੰਧਕ ਭਰਾਵਾਂ ਨੇ ਉਸਨੂੰ ਕਿਹਾ, “ਲੋਕ ਅਚਰਜ਼ ਕੰਮਾਂ ਦੀ ਉਮੀਦ ਕਰ ਰਹੇ ਹਨ, ਕਾਫ਼ੀ ਲੋਕ ਸਵਰਗੀ ਚੰਗਿਆਈ, ਸਮਰੱਥ, ਛੁਟਕਾਰੇ ਅਤੇ ਭਵਿੱਖਬਾਣੀਆਂ ਦੀ ਆਸ ਲਗਾ ਕੇ ਬੈਠੇ ਹਨ। ਇਸ ਲਈ ਤਿਆਰੀ ਨਾਲ ਆਓ।” ਉਪਦੇਸ਼ਕ ਨੇ ਵੀ ਇਨ੍ਹਾਂ ਗੱਲਾਂ ਦੇ ਲਈ ਪ੍ਰਮੇਸ਼ਵਰ ਅੱਗੇ ਪ੍ਰਾਰਥਨਾ ਕਰਨਾ ਸ਼ੁਰੂ ਕਰ ਦਿੱਤਾ। ਉਸ ਪ੍ਰਚਾਰਕ ਨੇ ਵੀ ਗੋਡੇ ਟੇਕ ਕੇ ਪ੍ਰਮੇਸ਼ਵਰ ਨੂੰ ਕਿਹਾ, ਹੇ ਪ੍ਰਭੂ, ਲੋਕ ਅਚਰਜ਼ ਕੰਮਾਂ ਦੀ ਉਮੀਦ ਕਰ ਰਹੇ ਹਨ, ਤੁਹਾਨੂੰ ਅਚਰਜ਼ ਕੰਮ ਜ਼ਰੂਰ ਹੀ ਉੱਥੇ ਕਰਨਾ ਹੋਵੇਗਾ, ਅਜਿਹਾ ਮੰਗਦੇ ਸਮੇਂ ਪ੍ਰਮੇਸ਼ਵਰ ਨੇ ਕਿਹਾ, “ਮੈਂ ਅਚਰਗ਼ ਕੰਮ ਕਰਨ ਦੇ ਲਈ ਤਿਆਰ ਹਾਂ, ਮੇਰੇ ਲੋਕ ਪਾਪ ਦੇ ਰਾਹ ਨੂੰ ਛੱਡ ਕੇ ਪਵਿੱਤਰਤਾ ਨਾਲ ਜੀਣ ਦੇ ਲਈ ਕੀ ਤਿਆਰ ਹਨ?”

ਯਹੋਸ਼ੁਆ ਨੇ ਲੋਕਾਂ ਨੂੰ ਦੇਖ ਕੇ ਆਖਿਆ, “ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ, ਕਿਉਂ ਜੋ ਕੱਲ ਯਹੋਵਾਹ ਤੁਹਾਡੇ ਵਿੱਚ ਅਦਭੁੱਤ ਕੰਮ ਕਰੇਗਾ”(ਯਹੋਸ਼ੁਆ 3:5)। ਮੂਸਾ ਨੂੰ ਦੇਖ ਕੇ ਪ੍ਰਮੇਸ਼ਵਰ ਨੇ ਕਿਹਾ, “ਅੱਜ ਅਤੇ ਕੱਲ ਦੇ ਦਿਨ ਉਨ੍ਹਾਂ ਨੂੰ ਪਵਿੱਤਰ ਕਰ ਤੀਸਰੇ ਦਿਨ ਸੀਨਈ ਦੇ ਪਰਬਤ ਉੱਤੇ ਮੈਂ ਉੱਤਰਕੇ ਸਭ ਨੂੰ ਦਿਖਾਈ ਦੇਵਾਂਗਾ”(ਕੂਚ 19:10,11)।

ਜਦੋਂ ਤੁਸੀਂ ਪ੍ਰਮੇਸ਼ਵਰ ਦੇ ਲਈ ਜੋ ਕਰਨਾ ਹੈ ਉਸਨੂੰ ਕਰਕੇ, ਪਵਿੱਤਰਤਾ ਵਿੱਚ ਅੱਗੇ ਵੱਧਦੇ ਹੋ, ਤਦ ਉਹ ਤੁਹਾਡੇ ਲਈ ਜੋ ਕਰਨਾ ਹੈ ਉਹ ਜ਼ਰੂਰ ਹੀ ਕਰਨਗੇ।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਕੀ ਤੁਹਾਡੀਆਂ ਸਮੱਸਿਆਵਾਂ ਅਤੇ ਸੰਘਰਸ਼ ਦਿਨ ਪ੍ਰਤੀ ਦਿਨ ਜ਼ਿਆਦਾ ਹੁੰਦੇ ਜਾ ਰਹੇ ਹਨ? ਤੁਰੰਤ ਹੀ ਪ੍ਰਭੂ ਯਿਸੂ ਦੇ ਚਰਨਾਂ ਵਿੱਚ ਆ ਕੇ ਆਪਣੇ ਆਪ ਨੂੰ ਪਵਿੱਤਰ ਕਰੋ। ਯਰਦਨ ਨਦੀ ਨੂੰ ਉਲਟਾ ਵਗਾ ਕੇ ਇਸਰਾਏਲੀਆਂ ਨੂੰ ਉਸ ਵਿੱਚੋਂ ਪਾਰ ਕਰਵਾ ਕੇ ਅਚਰਜ਼ ਕੰਮ ਕਰਨ ਵਾਲੇ ਪ੍ਰਮੇਸ਼ਵਰ ਜ਼ਰੂਰ ਹੀ ਤੁਹਾਡੇ ਜੀਵਨ ਵਿੱਚ ਵੀ ਅਚਰਜ਼ ਕੰਮ ਕਰਨਗੇ।

ਅਭਿਆਸ ਕਰਨ ਲਈ – “ਉਹ ਜੋ ਅਜਿਹੇ ਵੱਡੇ-ਵੱਡੇ ਕੰਮ ਕਰਦਾ ਹੈ, ਜਿਹੜੇ ਅਥਾਹ, ਅਚਰਜ਼ ਅਤੇ ਅਣਗਿਣਤ ਹਨ”(ਅੱਯੂਬ 9:10)।

Leave A Comment

Your Comment
All comments are held for moderation.