Appam - Punjabi

ਜੁਲਾਈ 11 – ਖੁਸ਼ੀ ਦਾ ਸਮਾਂ!

“ਪਰ ਹੇ ਯਹੋਵਾਹ, ਮੇਰੀ ਪ੍ਰਾਰਥਨਾ ਠੀਕ ਵੇਲੇ ਸਿਰ ਤੇਰੇ ਹੀ ਅੱਗੇ ਹੈ, ਹੇ ਪਰਮੇਸ਼ੁਰ, ਆਪਣੀ ਡਾਢੀ ਦਯਾ ਨਾਲ, ਅਤੇ ਆਪਣੇ ਸੱਚੇ ਬਚਾਓ ਨਾਲ ਮੈਨੂੰ ਉੱਤਰ ਦੇ”(ਜ਼ਬੂਰਾਂ ਦੀ ਪੋਥੀ 69:13)।

ਕਿਰਪਾ ਦਾ ਇਹ ਸਮਾਂ ਉਹ ਹੈ, ਜਿਸ ਵਿੱਚ ਪ੍ਰਮੇਸ਼ਵਰ ਦੀ ਦਯਾ ਅਤੇ ਕਿਰਪਾ ਤੁਹਾਡੇ ਚਾਰੇ ਪਾਸੇ ਹੁੰਦੀ ਹੈ। ਪ੍ਰਮੇਸ਼ਵਰ ਤੁਹਾਡੇ ਪ੍ਰਤੀ ਕਿਰਪਾਲੂ ਹੈ। ਪ੍ਰਭੂ ਨੇ ਕਿਹਾ, “ਮੈਂ ਮਨਭਾਉਂਦੇ ਸਮੇਂ ਵਿੱਚ ਤੇਰੀ ਸੁਣੀ ਅਤੇ ਮੁਕਤੀ ਦੇ ਦਿਨ ਤੇਰੀ ਸਹਾਇਤਾ ਕੀਤੀ”(2 ਕੁਰਿੰਥੀਆਂ 6:2)। ਦੇਖੋ ਪਵਿੱਤਰ ਸ਼ਾਸਤਰ ਇਸ ਸਮੇਂ ਬਾਰੇ ਕੀ ਕਹਿੰਦਾ ਹੈ। ਪ੍ਰਮੇਸ਼ਵਰ ਅਕਾਲ ਦੀ ਸ਼ੁਰੂਆਤ ਨਾਲੋਂ ਪਹਿਲਾਂ ਖੁਸ਼ੀ ਦੇ ਸਮੇਂ ਦੀ ਆਗਿਆ ਦਿੰਦੇ ਹਨ। ਅਕਾਲ ਆਉਣ ਤੋਂ ਪਹਿਲਾਂ ਮਿਸਰ ਸੱਤ ਸਾਲ ਤੱਕ ਖੁਸ਼ਹਾਲ ਅਤੇ ਸੰਪੂਰਨ ਸੀ।

ਉਸ ਖੁਸ਼ੀ ਦੇ ਸਮੇਂ ਦੇ ਦੌਰਾਨ, ਜਿਵੇਂ  ਕੀ ਯੂਸੁਫ਼ ਨੇ ਸਲਾਹ ਦਿੱਤੀ ਸੀ, ਫ਼ਿਰਊਨ ਨੇ ਡੰਡਾਰ ਬਣਾਏ ਸੀ ਅਤੇ ਉਨ੍ਹਾਂ ਵਿੱਚ ਅਨਾਜ ਜਮਾਂ ਕੀਤਾ ਸੀ। ਕਲਪਨਾ ਕਰੋ ਕੀ, ਅਕਾਲ ਦੇ ਦੌਰਾਨ ਕੀ ਹੁੰਦਾ ਜੇਕਰ ਫ਼ਿਰਊਨ ਨੇ ਖੁਸ਼ੀ ਦੇ ਸਮੇਂ ਦੀ ਚੰਗੀ ਵਰਤੋਂ ਨਹੀਂ ਕੀਤੀ ਹੁੰਦੀ। ਉਹ ਅਤੇ ਉਸਦੇ ਸਾਰੇ ਲੋਕ ਨਾਸ਼ ਹੋ ਜਾਂਦੇ। ਕੀ ਇਸ ਤਰ੍ਹਾਂ ਨਹੀਂ ਹੈ?

ਅਕਾਲ, ਖੁਸ਼ੀ ਦੇ ਸਮੇਂ ਦੇ ਬਾਅਦ ਆਉਂਦਾ ਹੈ। ਕੀ ਪ੍ਰਮੇਸ਼ਵਰ ਨੇ ਇਹ ਘੋਸ਼ਣਾ ਨਹੀਂ ਕੀਤੀ ਸੀ ਕੀ, “ਵੇਖ, ਉਹ ਦਿਨ ਆਉਂਦੇ ਹਨ ਜਦ ਮੈਂ ਇਸ ਦੇਸ਼ ਵਿੱਚ ਕਾਲ ਭੇਜਾਂਗਾ, ਰੋਟੀ ਦਾ ਕਾਲ ਨਹੀਂ ਅਤੇ ਨਾ ਹੀ ਪਾਣੀ ਦੀ ਪਿਆਸ ਦਾ, ਸਗੋਂ ਯਹੋਵਾਹ ਦੀ ਬਾਣੀ ਦੇ ਸੁਣਨ ਦਾ ਕਾਲ ਹੋਵੇਗਾ”(ਆਮੋਸ 8:11)। ਤਾਂ, ਆਓ ਅਸੀਂ ਇਸ ਖੁਸ਼ੀ ਦੇ ਸਮੇਂ ਦੇ ਦੌਰਾਨ, ਆਤਮਾ ਦੇ ਲਈ ਜ਼ਰੂਰੀ ਦਯਾ ਅਤੇ ਕਿਰਪਾ ਪ੍ਰਾਪਤ ਕਰੀਏ। ਰਸੂਲ ਪੌਲੁਸ ਲਿਖਦੇ ਹਨ, “ਸਮੇਂ ਦਾ ਸਹੀ ਉਪਯੋਗ ਕਰੋ ਕਿਉਂ ਜੋ ਦਿਨ ਬੁਰੇ ਹਨ”(ਅਫ਼ਸੀਆਂ 5:16)।

ਇੱਕ ਵਾਰ, ਇੱਕ ਨੌਜਵਾਨ ਅਚਾਨਕ ਇੱਕ ਹੱਤਿਆ ਦੇ ਮਾਮਲੇ ਵਿੱਚ ਸ਼ਾਮਿਲ ਕੀਤਾ ਗਿਆ। ਅਦਾਲਤ ਨੇ ਉਸਨੂੰ ਮੌਤ ਦੀ ਸ਼ਜਾ ਸੁਣਾਈ। ਪਰ, ਦੇਸ਼ ਦੇ ਰਾਜਪਾਲ ਨੇ ਉਸਦੀ ਦਯਾ ਬੇਨਤੀ ਉੱਤੇ ਵਿਚਾਰ ਕੀਤਾ ਅਤੇ ਉਸਨੂੰ ਪਤਾ ਲੱਗਿਆ ਕੀ ਉਹ ਨਿਰਦੋਸ਼ ਹੈ। ਰਾਜਪਾਲ ਨੇ ਉਸਦੇ ਰਿਹਾਈ ਨਾਲ ਸੰਬੰਧਿਤ ਕਾਰਜ ਪੱਤਰ ਲਏ ਅਤੇ ਉਸ ਨੂੰ ਮਿਲਣ ਜੇਲ ਗਏ।

ਉਹ ਉਸ ਵਿਅਕਤੀ ਦੇ ਲਈ ਖੁਸ਼ੀ ਦਾ ਸਮਾਂ ਅਤੇ ਕਿਰਪਾ ਦਾ ਸਮਾਂ ਸੀ। ਪਰ ਉਹ ਇਸਨੂੰ ਮਹਿਸੂਸ ਕਰਨ ਵਿੱਚ ਅਸਫ਼ਲ ਰਿਹਾ ਅਤੇ ਰਾਜਪਾਲ ਉੱਤੇ ਗੁੱਸੇ ਵਿੱਚ ਚੀਕਣਾ ਸ਼ੁਰੂ ਕਰ ਦਿੱਤਾ, ਜਿਹੜੇ ਉੱਥੇ ਇੱਕ ਪਾਸਟਰ ਦੀ ਤਰ੍ਹਾਂ ਕੱਪੜੇ ਪਾ ਕੇ ਆਏ ਸੀ। ਉਸਨੇ ਆਪਣੀ ਸਾਰੀ ਕੜਵਾਹਟ ਜਿਹੜੀ ਉਸਦੇ ਅੰਦਰ ਸੀ, ਰਾਜਪਾਲ ਉੱਤੇ ਪਾ ਦਿੱਤੀ। ਉਹ ਚੀਕਿਆ, “ਬਾਹਰ ਕੱਢੋ। ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ” ਅਤੇ ਇਹ ਕਹਿੰਦੇ ਹੋਏ ਰਾਜਪਾਲ ਦੁਆਰਾ ਆਪਣੇ ਨਾਲ ਲਿਆਂਦੇ ਗਏ ਕਾਰਜਾਂ ਨੂੰ ਪਾੜ ਦਿੱਤਾ। ਰਾਜਪਾਲ ਬਹੁਤ ਦੁੱਖੀ ਹੋ ਕੇ ਜੇਲ ਵਿੱਚੋਂ ਬਾਹਰ ਚਲੇ ਗਏ।

ਕੈਦਖਾਨੇ ਦਾ ਅਧਿਕਾਰੀ ਉਸ ਵਿਅਕਤੀ ਦੇ ਕੋਲ ਆਇਆ ਅਤੇ ਕਿਹਾ, “ਤੂੰ ਉਸ ਨਾਲ ਅਜਿਹੀਆਂ ਕਠੋਰ ਗੱਲਾਂ ਕਿਉਂ ਕੀਤੀਆਂ? ਕੀ ਤੂੰ ਨਹੀਂ ਜਾਣਦਾ ਕੀ ਉਹ ਰਾਜਪਾਲ ਹੈ? ਕੀ ਤੂੰ ਨਹੀਂ ਜਾਣਦਾ ਕੀ ਉਹ ਇੱਥੇ ਤੈਨੂੰ ਮਾਫੀ-ਪੱਤਰ ਦੇਣ ਆਏ ਸੀ?” ਉਹ ਆਦਮੀ ਇਹ ਗੱਲਾਂ ਨੂੰ ਜਾਣ ਕੇ ਬਹੁਤ ਦੁੱਖੀ ਹੋਇਆ ਅਤੇ ਫਾਂਸੀ ਦੀ ਵੱਲ ਚੱਲਦੇ ਹੋਏ ਉਸਨੇ ਕਿਹਾ, “ਮੈਂ ਹੱਤਿਆ ਦੇ ਦੋਸ਼ਾਂ ਦੇ ਲਈ ਇਸ ਸ਼ਜਾ ਦਾ ਸਾਹਮਣਾ ਨਹੀਂ ਕਰ ਰਿਹਾ ਹਾਂ, ਪਰ ਇਸ ਸ਼ਜਾ ਦਾ ਅਸਲੀ ਕਾਰਨ ਇਹ ਹੈ, ਕਿ ਮੈਂ ਖੁਸ਼ੀ ਦੇ ਸਮੇਂ ਦੀ ਵਰਤੋਂ ਕਰਨ ਵਿੱਚ ਅਸਫ਼ਲ ਰਿਹਾ, ਜਿਹੜਾ ਮੈਨੂੰ ਦਿੱਤਾ ਗਿਆ ਸੀ”।

ਅਭਿਆਸ ਕਰਨ ਲਈ – “ਉਹ ਤੁੱਛ ਅਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ ਸੀ, ਇੱਕ ਦੁਖੀਆ ਮਨੁੱਖ, ਸੋਗ ਦਾ ਜਾਣੂ, ਅਤੇ ਉਸ ਵਾਂਗੂੰ ਜਿਸ ਤੋਂ ਲੋਕ ਮੂੰਹ ਲੁਕਾਉਂਦੇ, ਉਹ ਤੁੱਛ ਜਾਣਿਆ ਗਿਆ ਅਤੇ ਅਸੀਂ ਉਸ ਦੀ ਕਦਰ ਨਾ ਕੀਤੀ”(ਯਸਾਯਾਹ 53:3)।

Leave A Comment

Your Comment
All comments are held for moderation.