Appam - Punjabi

ਜੁਲਾਈ 02 – ਇੱਕ ਜਿਹੜਾ ਵਾਸ ਕਰਦਾ ਹੈ!

“ਬਿਨਯਾਮੀਨ ਲਈ ਉਸ ਨੇ ਆਖਿਆ, ਯਹੋਵਾਹ ਦਾ ਪਿਆਰਾ ਉਸ ਦੇ ਕੋਲ ਸ਼ਾਂਤੀ ਨਾਲ ਵੱਸੇਗਾ। ਉਹ ਸਾਰਾ ਦਿਨ ਉਸ ਨੂੰ ਢੱਕ ਕੇ ਰੱਖੇਗਾ, ਅਤੇ ਉਹ ਉਸ ਦੇ ਮੋਢਿਆਂ ਦੇ ਵਿਚਕਾਰ ਵੱਸਦਾ ਰਹੇਗਾ”(ਬਿਵਸਥਾ ਸਾਰ 33:12)।

ਯਹੋਵਾਹ ਅੱਜ ਤੁਹਾਨੂੰ ਬਿਨਯਾਮੀਨ ਦੀ ਬਰਕਤ ਦੇਣਾ ਚਾਹੁੰਦਾ ਹੈ। ਜਦੋਂ ਮੂਸਾ ਨੇ ਬਿਨਯਾਮੀਨ ਦੇ ਗੋਤ ਨੂੰ ਬਰਕਤ ਦਿੱਤੀ, ਤਾਂ ਉਸ ਨੇ ਉਨ੍ਹਾਂ ਨੂੰ ‘ਯਹੋਵਾਹ ਦੇ ਪਿਆਰੇ’ ਕਿਹਾ।

ਉਸਦੇ ਜਨਮ ਦੇ ਸਮੇਂ ਉਸਦੀ ਮਾਂ ਨੇ ਉਸਦਾ ਨਾਮ ਬਨ-ਓਨੀ ਰੱਖਿਆ, ਜਿਸਦਾ ਅਰਥ ਹੈ ‘ਮੇਰੇ ਦੁੱਖ ਦਾ ਪੁੱਤਰ’। ਪਰ ਉਸਦੇ ਪਿਤਾ ਨੇ ਇਸਨੂੰ ਬਦਲ ਦਿੱਤਾ ਅਤੇ ਉਸਨੂੰ ‘ਬਿਨਯਾਮੀਨ’ ਕਿਹਾ, ਜਿਸਦਾ ਅਰਥ ਹੈ ‘ਸੱਜੇ ਹੱਥ ਦਾ ਪੁੱਤਰ’। ਭਾਵੇਂ ਯਾਕੂਬ ਦੇ ਬਾਰਾਂ ਪੁੱਤਰ ਸਨ, ਪਰ ਬੈਤਲਹਮ ਦੇ ਨੇੜੇ, ਕਨਾਨ ਦੇਸ਼ ਵਿੱਚ ਸਿਰਫ਼ ਬਿਨਯਾਮੀਨ ਹੀ ਪੈਦਾ ਹੋਇਆ ਸੀ। ਅਤੇ ਇਹ ਇੰਨਾ ਦਿਲਾਸਾ ਦੇਣ ਵਾਲਾ ਹੈ ਕਿ ਪ੍ਰਭੂ ਉਸ ਨੂੰ ਕਹਿੰਦਾ ਹੈ ਕਿ ‘ਤੂੰ ਮੇਰਾ ਪਿਆਰਾ ਹੈਂ ਅਤੇ ਤੂੰ ਮੇਰੇ ਦੁਆਰਾ ਸੁਰੱਖਿਅਤ ਰੂਪ ਨਾਲ ਵੱਸੇਗਾ’।

ਜਿਸ ਤਰ੍ਹਾਂ ਯਹੋਵਾਹ ਤੁਹਾਨੂੰ ਆਪਣਾ ਪਿਆਰਾ ਕਹਿੰਦਾ ਹੈ, ਉਸੇ ਤਰ੍ਹਾਂ ਤੁਹਾਨੂੰ ਵੀ ਆਪਣਾ ਆਚਰਣ ਅਜਿਹਾ ਹੀ ਕਰਨਾ ਚਾਹੀਦਾ ਹੈ ਜਿਹੜਾ ਉਸ ਨੂੰ ਪਸੰਦ ਹੋਵੋ। ਆਪਣੇ ਆਪ ਨੂੰ ਸਿਰਫ਼ ਉਹੀ ਕਰਨ ਦੇ ਲਈ ਪੱਕੇ ਰਹੋ ਜੋ ਉਸਨੂੰ ਚੰਗਾ ਲੱਗਦਾ ਹੈ। ਜਦੋਂ ਤੁਸੀਂ ਪ੍ਰਭੂ ਯਿਸੂ ਨੂੰ ਦੇਖਦੇ ਹੋ, ਤਾਂ ਉਹ ਕਹਿੰਦਾ ਹੈ: “ਉਹ ਜਿਸ ਨੇ ਮੈਨੂੰ ਭੇਜਿਆ ਮੇਰੇ ਨਾਲ ਹੈ। ਮੈਂ ਹਮੇਸ਼ਾਂ ਉਹੀ ਕਰਦਾ ਹਾਂ ਜੋ ਉਸ ਨੂੰ ਪਸੰਦ ਹੈ, ਇਸ ਲਈ ਉਸ ਨੇ ਮੈਨੂੰ ਇਕੱਲਾ ਨਹੀਂ ਛੱਡਿਆ”(ਯੂਹੰਨਾ ਦੀ ਇੰਜੀਲ 8:29)। ਜਦੋਂ ਤੁਹਾਡਾ ਜੀਵਨ ਯਹੋਵਾਹ ਨੂੰ ਚੰਗਾ ਲੱਗਦਾ ਹੈ, ਤਾਂ ਉਹ ਤੁਹਾਨੂੰ ਕਦੇ ਨਹੀਂ ਛੱਡੇਗਾ ਅਤੇ ਨਾ ਹੀ ਤੁਹਾਨੂੰ ਕਦੇ ਤਿਆਗੇਗਾ। ਉਹ ਵੀ ਤੁਹਾਡੇ ਨਾਲ ਰਹੇਗਾ, ਅਤੇ ਬਿਨਯਾਮੀਨ ਦੀਆਂ ਬਰਕਤਾਂ ਵੀ ਤੁਹਾਨੂੰ ਦੇਵੇਗਾ। ਤੁਸੀਂ ਉਸਦੀ ਸੁਰੱਖਿਆ ਵਿੱਚ ਨਿਵਾਸ ਕਰੋਂਗੇ। ਪ੍ਰਭੂ ਇਹ ਵੀ ਵਾਅਦਾ ਕਰਦਾ ਹੈ ਕਿ ਉਹ ਤੁਹਾਨੂੰ ਦਿਨ ਭਰ ਪਨਾਹ ਦੇਵੇਗਾ ਅਤੇ ਤੁਹਾਡੀਆਂ ਹੱਦਾਂ ਦੇ ਅੰਦਰ ਰਹੇਗਾ।

ਤਾਮਿਲ ਬਾਈਬਲ ‘ਅਰਾਮ ਵਿੱਚ ਰਹਿਣ’ ਦਾ ਹਵਾਲਾ ਦਿੰਦੀ ਹੈ, ਜਦੋਂ ਕਿ ਅੰਗਰੇਜ਼ੀ ਵਿੱਚ, ਇਹ ਕਹਿੰਦੀ ਹੈ: ‘ਉਸ ਦੇ ਦੁਆਰਾ ਸੁਰੱਖਿਆ ਵਿੱਚ ਰਹਿਣਾ’। ਸਿਰਫ਼ ਪ੍ਰਭੂ ਹੀ ਸਾਨੂੰ ਪੂਰੀ ਸੁਰੱਖਿਆ ਦੇ ਸਕਦਾ ਹੈ। ਅਤੇ ਜਿਸ ਪ੍ਰਭੂ ਨੇ ਤੁਹਾਨੂੰ ਦਿਨ ਭਰ ਪਨਾਹ ਦੇਣ ਦਾ ਵਾਅਦਾ ਕੀਤਾ ਹੈ, ਉਹ ਸੱਚਮੁੱਚ ਸਾਡੀ ਜ਼ਿੰਦਗੀ ਦੇ ਸਾਰੇ ਦਿਨਾਂ ਵਿੱਚ ਸਾਡੀ ਰੱਖਿਆ ਕਰੇਗਾ, ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ, ਅਤੇ ਤੁਹਾਡੀਆਂ ਆਤਮਾਵਾਂ ਦਾ ਵੀ ਪਾਲਣ ਪੋਸ਼ਣ ਕਰੇਗਾ।

ਅਜਿਹਾ ਲੱਗਦਾ ਹੈ ਕਿ ਇੰਨੀਆਂ ਦੁਰਘਟਨਾਵਾਂ ਅਤੇ ਪ੍ਰੀਖਿਆਵਾਂ ਦੇ ਨਾਲ, ਦੁਨੀਆ ਵਿੱਚ ਕੋਈ ਸੁਰੱਖਿਅਤ ਨਹੀਂ ਹੈ। ਸ਼ੈਤਾਨ ਬਹੁਤ ਸਾਰੇ ਲੋਕਾਂ ਨੂੰ ਧੋਖਾ ਦੇ ਕੇ ਸਚਿਆਈ ਤੋਂ ਦੂਰ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਨਰਕ ਵਿੱਚ ਲੈ ਜਾ ਰਿਹਾ ਹੈ। ਪਰ ਯਹੋਵਾਹ ਹਮੇਸ਼ਾ ਤੁਹਾਡੀ ਰੱਖਿਆ ਕਰੇਗਾ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਯਹੋਵਾਹ ਸਾਰੀ ਬਦੀ ਤੋਂ ਤੇਰੀ ਰੱਖਿਆ ਕਰੇਗਾ, ਉਹ ਤੇਰੀ ਜਾਨ ਦੀ ਰਾਖੀ ਕਰੇਗਾ। ਯਹੋਵਾਹ ਤੇਰੇ ਅੰਦਰ-ਬਾਹਰ ਆਉਣ ਜਾਣ ਵਿੱਚ ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ ਰੱਖਿਆ ਕਰੇਗਾ!”(ਜ਼ਬੂਰਾਂ ਦੀ ਪੋਥੀ 121:7,8)।

ਪ੍ਰਮੇਸ਼ਵਰ ਦੇ ਬੱਚਿਓ, ਆਪਣੇ ਹਿਰਦੇ ਵਿੱਚ ਸਿਰਫ਼ ਯਹੋਵਾਹ ਨੂੰ ਪ੍ਰਸੰਨ ਕਰਨ ਦਾ ਫ਼ੈਸਲਾ ਕਰੋ। ਬਾਈਬਲ ਨੂੰ ਪੜ੍ਹਨ ਵਿੱਚ, ਪ੍ਰਾਰਥਨਾ ਵਿੱਚ, ਅਤੇ ਆਪਣੇ ਮਿਸਾਲ ਜੀਵਨ ਵਿੱਚ ਦੂਸਰਿਆਂ ਦੇ ਲਈ ਇੱਕ ਆਦਰਸ਼ ਬਣੋ, ਅਤੇ ਪਰਮੇਸ਼ੁਰ ਦੀ ਨਜ਼ਰ ਵਿੱਚ ਪ੍ਰਸੰਨ ਹੋ ਜਾਓ। ਫਿਰ ਤੁਹਾਡੇ ਉੱਤੇ ਵੀ ਯਹੋਵਾਹ ਦੀ ਬਰਕਤ ਹੋਵੇਗੀ।

ਅਭਿਆਸ ਕਰਨ ਲਈ – “ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ, ਤੂੰ ਤਾਂ ਮੇਰਾ ਪਰਮੇਸ਼ੁਰ ਹੈਂ, ਤੇਰਾ ਆਤਮਾ ਨੇਕ ਹੈ, ਉਹ ਪੱਧਰੇ ਦੇਸ ਵਿੱਚ ਮੇਰੀ ਅਗਵਾਈ ਕਰੇ”(ਜ਼ਬੂਰਾਂ ਦੀ ਪੋਥੀ 143:10)।

Leave A Comment

Your Comment
All comments are held for moderation.