Appam, Appam - Punjabi

ਅਕਤੂਬਰ 18 – ਸੇਵਕਾਈ ਲਈ ਸੱਤਰ ਠਹਿਰਾਏ!

“ਇਨ੍ਹਾਂ ਗੱਲਾਂ ਤੋਂ ਬਾਅਦ ਪ੍ਰਭੂ ਨੇ ਸੱਤਰ ਹੋਰ ਮਨੁੱਖ ਵੀ ਠਹਿਰਾਏ ਅਤੇ ਉਨ੍ਹਾਂ ਨੂੰ ਦੋ-ਦੋ ਕਰਕੇ ਆਪਣੇ ਅੱਗੇ ਭੇਜਿਆ”(ਲੂਕਾ ਦੀ ਇੰਜੀਲ 10:1)।

ਪ੍ਰਮੇਸ਼ਵਰ ਨੇ ਤੁਹਾਨੂੰ ਪਵਿੱਤਰ ਆਤਮਾ ਦਿੱਤਾ ਹੈ ਤਾਂ ਜੋ ਤੁਸੀਂ ਆਪਣੀ ਸੇਵਕਾਈ ਵਿੱਚ ਪ੍ਰਭਾਵਸ਼ਾਲੀ ਹੋ ਸਕੋ ਅਤੇ ਦੂਸਰਿਆਂ ਨੂੰ ਪ੍ਰਭੂ ਦੇ ਕੋਲ ਲਿਆ ਸਕੋ। ਇਸ ਲਈ, ਆਪਣੇ ਆਤਮਿਕ ਹੁਨਰ ਨੂੰ ਕਦੇ ਵੀ ਦੱਬਾ ਕੇ ਨਾ ਰੱਖੋ। ਭਾਵੇਂ ਤੁਹਾਡੇ ਕੋਲ ਮੌਕਾ ਹੋਵੇ ਜਾਂ ਨਾ ਹੋਵੇ, ਤੁਹਾਨੂੰ ਉਸ ਦੇ ਵਚਨ ਦਾ ਲਗਨ ਨਾਲ ਪ੍ਰਚਾਰ ਕਰਨਾ ਚਾਹੀਦਾ ਹੈ।

ਬਹੁਤ ਸਾਰੇ ਅਜਿਹੇ ਹਨ ਜਿਹੜੇ ਆਤਮਾ ਦੀ ਸ਼ਕਤੀ ਅਤੇ ਉਸਦੇ ਵਰਦਾਨਾਂ ਨੂੰ ਪ੍ਰਾਪਤ ਕਰਨ ਦੇ ਲਈ ਤਰਸਦੇ ਹਨ। ਪਰ ਉਹ ਯਹੋਵਾਹ ਦੇ ਲਈ ਸੇਵਕਾਈ ਕਰਨ ਦੇ ਲਈ ਆਪਣੇ ਪ੍ਰਾਣਾ ਦੀ ਬਲੀ ਦੇਣ ਦਾ ਮਨ ਨਹੀਂ ਲਗਾਉਣਗੇ। ਆਤਮਿਕ ਵਰਦਾਨਾਂ ਦੇ ਅਲੋਪ ਹੋਣ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਉਹ ਪ੍ਰਭੂ ਦੀ ਸੇਵਾ ਕਰਨ ਦੇ ਲਈ ਅੱਗੇ ਨਹੀਂ ਆਉਂਦੇ ਹਨ। ਉਦਾਸ ਹੋ ਕੇ, ਪ੍ਰਭੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਫ਼ਸਲ ਪੱਕੀ ਹੋਈ ਤਾਂ ਬਹੁਤ ਹੈ ਪਰ ਮਜ਼ਦੂਰ ਥੋੜ੍ਹੇ ਹਨ। ਇਸ ਲਈ ਤੁਸੀਂ ਖੇਤ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਫ਼ਸਲ ਵੱਢਣ ਲਈ ਮਜ਼ਦੂਰ ਭੇਜੇ”(ਮੱਤੀ ਦੀ ਇੰਜੀਲ 9:37,38)।

ਤੁਸੀਂ ਆਤਮਿਕ ਤਜ਼ਰਬੇ ਦੇ ਸਿਖਰ ਤੱਕ ਪਹੁੰਚ ਸਕਦੇ ਹੋ, ਅਤੇ ਲਗਾਤਾਰ ਸੇਵਕਾਈ ਦੇ ਦੁਆਰਾ ਆਪਣੇ ਜੀਵਨ ਵਿੱਚ ਮਹਾਨ ਬਣ ਸਕਦੇ ਹੋ। ਉਸਨੇ ਆਪਣੇ ਚੇਲਿਆਂ ਨੂੰ ਦੋ-ਦੋ ਕਰਕੇ ਭੇਜਿਆ ਅਤੇ ਚਿੰਨ੍ਹਾਂ ਅਤੇ ਚਮਤਕਾਰਾਂ ਦੇ ਦੁਆਰਾ ਆਪਣੇ ਵਚਨ ਦੀ ਪੁਸ਼ਟੀ ਕੀਤੀ।

ਪ੍ਰਭੂ ਕਹਿੰਦਾ ਹੈ, “ਅਤੇ ਹਰ ਸਥਾਨ ਉੱਤੇ ਜਿੱਥੇ ਮੈਂ ਆਪਣਾ ਨਾਮ ਚੇਤੇ ਕਰਾਉਂਦਾ ਹਾਂ ਮੈਂ ਤੁਹਾਡੇ ਕੋਲ ਆਵਾਂਗਾ ਅਤੇ ਤੁਹਾਨੂੰ ਬਰਕਤ ਦੇਵਾਂਗਾ”(ਕੂਚ 20:24)। ਤੁਹਾਡੀ ਸੇਵਕਾਈ ਦਾ ਸਥਾਨ ਭਾਵੇਂ ਕੋਈ ਵੀ ਹੋਵੇ – ਭਾਵੇਂ ਇਹ ਹਸਪਤਾਲ ਹੋਵੇ, ਜਾਂ ਜੇਲ੍ਹ ਹੋਵੇ ਜਾਂ ਗਲੀ ਦਾ ਕੋਨਾ ਹੋਵੇ, ਪ੍ਰਭੂ ਤੁਹਾਡੇ ਨਾਲ ਹੋਵੇਗਾ ਅਤੇ ਤੁਹਾਨੂੰ ਮਜ਼ਬੂਤ ​​ਕਰੇਗਾ।

ਯਹੋਵਾਹ ਆਖਦਾ ਹੈ, “ਜਿਹੜਾ ਮਨੁੱਖ ਮੇਰੀ ਸੇਵਾ ਕਰਦਾ ਹੈ, ਉਸ ਨੂੰ ਮੇਰੇ ਮਗਰ ਚੱਲਣਾ ਚਾਹੀਦਾ ਹੈ ਤਦ ਮੇਰਾ ਉਹ ਸੇਵਕ, ਜਿੱਥੇ ਵੀ ਮੈਂ ਹਾਂ, ਮੇਰੇ ਨਾਲ ਹੋਵੇਗਾ। ਜਿਹੜਾ ਮੇਰੀ ਸੇਵਾ ਕਰਦਾ ਹੈ, ਪਿਤਾ ਉਸ ਦਾ ਆਦਰ ਕਰਦਾ ਹੈ”(ਯੂਹੰਨਾ ਦੀ ਇੰਜੀਲ 12:26)। ਪਿਤਾ ਪਰਮੇਸ਼ੁਰ ਦੇ ਦੁਆਰਾ ਸਨਮਾਨਿਤ ਹੋਣਾ ਕਿੰਨਾ ਹੀ ਵੱਡਾ ਆਦਰ ਹੈ! ਜਦੋਂ ਇੱਕ ਦੁਨਿਆਵੀ ਰਾਜਾ – ਰਾਜਾ ਅਹਸ਼ਵੇਰੋਸ਼ ਇੱਕ ਵਿਅਕਤੀ ਦਾ ਸਨਮਾਨ ਕਰਨਾ ਚਾਹੁੰਦਾ ਸੀ, ਤਾਂ ਉਸਨੇ ਉਸਨੂੰ ਸ਼ਾਹੀ ਬਸਤਰ ਪਹਿਨਾਏ, ਉਸਦੇ ਸਿਰ ਉੱਤੇ ਇੱਕ ਸ਼ਾਹੀ ਤਾਜ ਰੱਖਿਆ ਅਤੇ ਉਸਨੂੰ ਸ਼ਾਹੀ ਘੋੜੇ ਉੱਤੇ ਚੜਾਇਆ (ਅਸਤਰ 6:7,8)। ਜਦੋਂ ਇੱਕ ਦੁਨਿਆਵੀ ਰਾਜਾ ਕਿਸੇ ਵਿਅਕਤੀ ਦਾ ਇਸ ਹੱਦ ਤੱਕ ਸਨਮਾਨ ਕਰ ਸਕਦਾ ਹੈ, ਤਾਂ ਇਹ ਕਿੰਨੀ ਜ਼ਿਆਦਾ ਖੁਸ਼ੀ ਦੀ ਗੱਲ ਹੋਵੇਗੀ ਜੇਕਰ ਤੁਹਾਡਾ ਸਵਰਗੀ ਰਾਜਾ, ਪਿਤਾ ਪਰਮੇਸ਼ੁਰ, ਤੁਹਾਡੀ ਪਿੱਠ ਨੂੰ ਥਾਪੜ ਕੇ ਕਹੇ, “ਹੇ ਚੰਗੇ ਅਤੇ ਵਫ਼ਾਦਾਰ ਨੌਕਰ ਸ਼ਾਬਾਸ਼”!

ਪ੍ਰਭੂ ਆਪ ਹੀ ਆਪਣੇ ਸੇਵਕਾਂ ਦੇ ਲਈ ਵਿਰਸਾ ਅਤੇ ਭਾਗ ਹੈ। ਉਹ ਉਹੀ ਚਾਹੁੰਦਾ ਹੈ ਜੋ ਉਸ ਦੇ ਸੇਵਕਾਂ ਦੇ ਲਈ ਚੰਗਾ ਹੋਵੇ। ਉਹ ਆਪਣੇ ਸੇਵਕਾਂ ਨੂੰ ਅੱਗ ਦੀ ਲਾਟਾਂ ਬਣਾਉਂਦਾ ਹੈ” (ਇਬਰਾਨੀਆਂ 1:7)। “ਹਰੇਕ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰੇਕ ਜੀਭ ਜੋ ਤੇਰੇ ਵਿਰੁੱਧ ਨਿਆਂ ਲਈ ਉੱਠੇ, ਤੂੰ ਉਸ ਨੂੰ ਦੋਸ਼ੀ ਠਹਿਰਾਵੇਂਗੀ – ਇਹ ਯਹੋਵਾਹ ਦੇ ਦਾਸਾਂ ਦਾ ਅਧਿਕਾਰ ਹੈ, ਅਤੇ ਉਹ ਮੇਰੇ ਕਾਰਨ ਧਰਮੀ ਠਹਿਰਣਗੇ, ਯਹੋਵਾਹ ਦਾ ਵਾਕ ਹੈ”(ਯਸਾਯਾਹ 54:17)।

ਪ੍ਰਮੇਸ਼ਵਰ ਦੇ ਬੱਚਿਓ, ਬਹੁਤ ਸਾਰੇ ਲੋਕ ਅਜੇ ਵੀ ਇੱਕ ਸੱਚੇ ਪ੍ਰਮੇਸ਼ਵਰ ਨੂੰ ਨਹੀਂ ਜਾਣਦੇ ਹਨ ਅਤੇ ਹਨੇਰੇ ਵਿੱਚ ਰਹਿੰਦੇ ਹਨ। ਸਾਡੀ ਕੌਮ ਵਿੱਚ ਲੱਖਾਂ ਲੋਕ ਅਜਿਹੇ ਹਨ, ਜੋ ਖੱਬੇ ਹੱਥ ਅਤੇ ਸੱਜੇ ਹੱਥ ਵਿੱਚ ਫਰਕ ਨਹੀਂ ਜਾਣਦੇ ਹਨ। ਇਹ ਸਾਡੇ ਪ੍ਰਭੂ ਯਿਸੂ ਦੀ ਮਹਾਨ ਆਗਿਆ ਹੈ ਕਿ ਅਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣੀਏ। ਪਹਿਲੇ ਕਦਮ ਵਜੋਂ, ਕੀ ਤੁਸੀਂ ਘੱਟੋ-ਘੱਟ ਆਪਣੇ ਆਂਢ-ਗੁਆਂਢ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਹੈ?

ਅਭਿਆਸ ਕਰਨ ਲਈ – “ਉਹ ਦੇ ਦਾਸ ਉਹ ਦੀ ਬੰਦਗੀ ਕਰਨਗੇ। ਅਤੇ ਉਹ ਦਾ ਦਰਸ਼ਣ ਪਾਉਣਗੇ ਅਤੇ ਉਹ ਦਾ ਨਾਮ ਉਹਨਾਂ ਦੇ ਮੱਥਿਆਂ ਉੱਤੇ ਹੋਵੇਗਾ”(ਪ੍ਰਕਾਸ਼ ਦੀ ਪੋਥੀ 22:3,4)

Leave A Comment

Your Comment
All comments are held for moderation.