Appam - Punjabi

ਜੁਲਾਈ 03 – ਖੂਹਾਂ ਨੂੰ ਦੁਬਾਰਾ ਪੁੱਟੋ!

“ਤਦ ਇਸਹਾਕ ਨੇ ਪਾਣੀ ਦੇ ਖੂਹਾਂ ਨੂੰ ਜਿਹੜੇ ਉਸ ਦੇ ਪਿਤਾ ਅਬਰਾਹਾਮ ਦੇ ਦਿਨਾਂ ਵਿੱਚ ਪੁੱਟੇ ਗਏ ਸਨ, ਅਤੇ ਜਿਹੜੇ ਫ਼ਲਿਸਤੀਆਂ ਨੇ ਅਬਰਾਹਾਮ ਦੀ ਮੌਤ ਦੇ ਪਿੱਛੋਂ ਬੰਦ ਕਰ ਦਿੱਤੇ ਸਨ, ਦੁਬਾਰਾ ਪੁੱਟਿਆ ਅਤੇ ਉਸ ਨੇ ਉਨ੍ਹਾਂ ਖੂਹਾਂ ਦੇ ਨਾਮ ਅਬਰਾਹਾਮ ਦੇ ਰੱਖੇ ਹੋਏ ਨਾਵਾਂ ਉੱਤੇ ਰੱਖੇ”(ਉਤਪਤ 26:18)।

ਅਬਰਾਹਾਮ ਦੇ ਦਿਨਾਂ ਵਿੱਚ ਪੁੱਟੇ ਗਏ ਖੂਹਾਂ ਨੂੰ ਸਿਰਫ਼ ਸਮੇਂ ਦੇ ਬੀਤਣ ਨਾਲ ਹੀ ਬੰਦ ਨਹੀਂ ਕੀਤਾ ਗਿਆ ਸੀ, ਪਰ ਉਨ੍ਹਾਂ ਨੂੰ ਫ਼ਲਿਸਤੀਆਂ ਦੁਆਰਾ ਬੰਦ ਕਰ ਦਿੱਤਾ ਗਿਆ ਸੀ – ਜਿਹੜੇ ਪਰਮੇਸ਼ੁਰ ਅਤੇ ਪਰਮੇਸ਼ੁਰ ਦੇ ਲੋਕਾਂ ਦੇ ਵਿਰੁੱਧ ਹਨ। ‘ਫ਼ਲਿਸਤੀ ਸ਼ਬਦ ਦਾ ਅਰਥ ਹੈ ਉਹ ਜਿਹੜਾ ਘੁੰਮਦਾ ਅਤੇ ਭਟਕਦਾ ਹੈ। ਉਹ ਸ਼ੈਤਾਨ ਦਾ ਪ੍ਰਤੀਕ ਹੈ, ਜਿਹੜਾ ਇੱਧਰ-ਉੱਧਰ ਘੁੰਮਦਾ ਹੈ (ਅੱਯੂਬ 1:7)।

ਫ਼ਲਿਸਤੀ ਹਮੇਸ਼ਾ ਖੁਸ਼ੀ ਅਤੇ ਸ਼ਾਂਤੀ ਦੇ ਚਸ਼ਮੇ ਨੂੰ ਰੋਕਣ ਅਤੇ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਮਤਭੇਦ ਅਤੇ ਕੁੜੱਤਣ ਪੈਦਾ ਕਰਦੇ ਹਨ ਅਤੇ ਮੁਕਤੀ ਦੇ ਆਨੰਦ ਨੂੰ ਚੁਰਾ ਲੈਂਦੇ ਹਨ। ਤੁਹਾਡੇ ਜੀਵਨ ਵਿੱਚ ਫ਼ਲਿਸਤੀ ਕੌਣ ਹਨ, ਜਿਹੜੇ ਸ਼ਾਂਤੀ ਨੂੰ ਭੰਗ ਕਰਦੇ ਹਨ ਅਤੇ ਆਨੰਦ ਦੇ ਚਸ਼ਮੇ ਨੂੰ ਰੋਕਦੇ ਹਨ? ਉਹ ਕੌਣ ਹੁੰਦੇ ਹਨ ਜਿਹੜੇ ਤੁਹਾਨੂੰ ਬੇਵਜ੍ਹਾ ਥਾਣੇ ਅਤੇ ਕੋਟ-ਕਚਹਿਰੀਆਂ ਵਿੱਚ ਘਸੀਟਦੇ ਹਨ ਅਤੇ ਤੁਹਾਡੀ ਸ਼ਾਂਤੀ ਨੂੰ ਭੰਗ ਕਰਦੇ ਹਨ? ਆਪਣੇ ਜੀਵਨ ਵਿੱਚ ਅਜਿਹੇ ਫ਼ਲਿਸਤੀਆਂ ਦੀ ਜਾਂਚ ਕਰੋ ਅਤੇ ਉਨ੍ਹਾਂ ਦਾ ਪਤਾ ਲਗਾਓ ਅਤੇ ਉਹਨਾਂ ਨੂੰ ਦੂਰ ਰੱਖੋ।

ਸ਼ਾਊਲ ਰਾਜਾ ਦੇ ਦਿਨਾਂ ਵਿੱਚ ਉਨ੍ਹਾਂ ਫ਼ਲਿਸਤੀਆਂ ਨੇ ਯਹੋਵਾਹ ਦੀ ਨਿੰਦਿਆਂ ਕੀਤੀ, ਅਤੇ ਇਸਰਾਏਲੀਆਂ ਨੂੰ ਬਹੁਤ ਡਰਾਇਆ। ਪਰ ਦਾਊਦ ਬਿਨਾਂ ਕਿਸੇ ਡਰ ਦੇ ਬਾਹਰ ਨਿਕਲਿਆ ਅਤੇ ਉਸਨੇ ਫ਼ਲਿਸਤੀ ਨੂੰ ਮਾਰਿਆ ਅਤੇ ਉਸਨੂੰ ਮਾਰ ਦਿੱਤਾ। ਜਦੋਂ ਫ਼ਲਿਸਤੀਆਂ ਨੇ ਅਬਰਾਹਾਮ ਦੁਆਰਾ ਪੁੱਟੇ ਗਏ ਖੂਹਾਂ ਨੂੰ ਬੰਦ ਕਰ ਦਿੱਤਾ, ਤਾਂ ਇਸਹਾਕ ਵੀ ਬਿਨਾਂ ਕਿਸੇ ਡਰ ਦੇ ਬਾਹਰ ਨਿਕਲਿਆ ਅਤੇ ਉਨ੍ਹਾਂ ਨੂੰ ਦੁਬਾਰਾ ਪੁੱਟਿਆ। ਅਤੇ ਉਸਦੀ ਮਹਾਨ ਹੈਰਾਨੀ ਦੀ ਗੱਲ ਹੈ ਕਿ, ਉਸਨੂੰ ਮਿੱਠੇ ਪਾਣੀ ਦੇ ਚਸ਼ਮੇ ਮਿਲੇ, ਜਿਸਦਾ ਉਹ ਅਤੇ ਉਸਦਾ ਪਰਿਵਾਰ ਆਨੰਦ ਲੈ ਸਕਦੇ ਸਨ। ਇਹ ਸਾਰੇ ਮਨੁੱਖਾਂ ਅਤੇ ਪਸ਼ੂਆਂ ਦੀ ਪਿਆਸ ਬੁਝਾਏਗਾ, ਅਤੇ ਖੇਤਾਂ ਨੂੰ ਸਿੰਜਣ ਦੇ ਲਈ ਕੰਮ ਆਵੇਗਾ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਉਜਾੜ ਅਤੇ ਥਲ ਦੇਸ ਖੁਸ਼ੀ ਮਨਾਉਣਗੇ, ਰੜਾ ਮੈਦਾਨ ਬਾਗ-ਬਾਗ ਹੋਵੇਗਾ, ਅਤੇ ਨਰਗਸ ਵਾਂਗੂੰ ਖਿੜੇਗਾ”(ਯਸਾਯਾਹ 35:1)।

ਅੱਜ ਆਪਣੇ ਜੀਵਨ ਦੀ ਜਾਂਚ ਕਰੋ। ਕੀ ਤੁਹਾਡੇ ਖੂਹ ਬੇਕਾਰ ਹਾਲਤ ਵਿੱਚ ਹਨ, ਜਾਂ ਕੀ ਉਹ ਮਿੱਠੇ ਅਤੇ ਤਾਜ਼ਗੀ ਵਾਲੇ ਪਾਣੀ ਪ੍ਰਦਾਨ ਕਰ ਰਹੇ ਹਨ? ਕੀ ਤੁਹਾਡੇ ਅੰਦਰ ਪਵਿੱਤਰਤਾ ਦਾ ਚਸ਼ਮਾ, ਮਸਹ ਦਾ ਚਸ਼ਮਾ, ਪ੍ਰਭੂ ਦੀ ਹਜ਼ੂਰੀ ਦਾ ਅਨੰਦਮਈ ਚਸ਼ਮਾ ਹੈ? ਪਵਿੱਤਰ ਸ਼ਾਸਤਰ ਕਹਿੰਦਾ ਹੈ: “ਮੁਕਤੀ ਦੇ ਸੋਤਿਆਂ ਤੋਂ, ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ”(ਯਸਾਯਾਹ 12:3)।

ਪ੍ਰਮੇਸ਼ਵਰ ਦੇ ਬੱਚਿਓ, ਪ੍ਰਮੇਸ਼ਵਰ ਦੇ ਵੱਲ ਵਾਪਸ ਮੁੜੋ, ਜਿਹੜਾ ਤੁਹਾਡੇ ਵਿੱਚ ਅਨੰਦ, ਪਵਿੱਤਰਤਾ ਅਤੇ ਮਸਹ ਦੇ ਉਨ੍ਹਾਂ ਚਸ਼ਮਿਆਂ ਨੂੰ ਬਹਾਲ ਕਰ ਸਕਦਾ ਹੈ। ਆਪਣੇ ਪਾਪਾਂ ਨੂੰ ਸਵੀਕਾਰ ਕਰੋ ਅਤੇ ਉਨ੍ਹਾਂ ਖੂਹਾਂ ਨੂੰ ਫਿਰ ਤੋਂ ਪੁੱਟੋ ਜਿਹੜੇ ਬੰਦ ਕੀਤੇ ਹੋਏ ਹਨ। ਆਪਣੇ ਪਹਿਲੇ ਪਿਆਰ ਤੇ ਵਾਪਸ ਜਾਓ। ਪ੍ਰਭੂ ਤੁਹਾਡੀ ਸੇਵਕਾਈ ਵਿੱਚ ਪ੍ਰਾਰਥਨਾ-ਜੀਵਨ, ਪਵਿੱਤਰ ਆਤਮਾ ਦੀ ਸੰਪੂਰਨਤਾ ਅਤੇ ਆਪਣੀ ਸ਼ਕਤੀ ਨੂੰ ਫਿਰ ਤੋਂ ਬਹਾਲ ਕਰੇ ਅਤੇ ਪ੍ਰਦਾਨ ਕਰੇ।

ਅਭਿਆਸ ਕਰਨ ਲਈ – “ਮੇਰੀ ਪਿਆਰੀ, ਮੇਰੀ ਵਹੁਟੀ ਇੱਕ ਬੰਦ ਕੀਤੇ ਹੋਏ ਬਗੀਚੇ ਵਰਗੀ ਹੈ, ਇੱਕ ਬੰਦ ਕੀਤਾ ਹੋਇਆ ਸੋਤਾ”(ਸਰੇਸ਼ਟ ਗੀਤ 4:12)।

Leave A Comment

Your Comment
All comments are held for moderation.