Appam - Punjabi

ਜੁਲਾਈ 06 – ਇੱਕ ਜਿਹੜਾ ਯਹੋਵਾਹ ਦੇ ਅੱਗੇ ਖੜ੍ਹਾ ਰਹਿੰਦਾ ਹੈ!

“ਜਿਉਂਦੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਸਹੁੰ ਜਿਹ ਦੇ ਅੱਗੇ ਮੈਂ ਖੜਾ ਹਾਂ”(1 ਰਾਜਾ 17:1)।

ਆਪਣੇ ਆਪ ਨੂੰ ਪੇਸ਼ ਕਰਨ ਦਾ ਇਸ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਹੈ: ‘ਉਹ ਜਿਹੜਾ ਯਹੋਵਾਹ ਦੇ ਅੱਗੇ ਖੜ੍ਹਾ ਹੋਵੇ’। ਜਿਹੜਾ ਵਿਅਕਤੀ ਯਹੋਵਾਹ ਦੇ ਅੱਗੇ ਖੜ੍ਹਾ ਰਹਿੰਦਾ ਹੈ, ਉਹ ਰਾਜਿਆਂ ਦੇ ਅੱਗੇ ਖੜ੍ਹਾ ਹੋਣ ਤੋਂ ਨਹੀਂ ਡਰੇਗਾ। ਮੈਂ ਅਜਿਹੀ ਘਟਨਾ ਉੱਤੇ ਵਿਚਾਰ ਕਰਦਾ ਹਾਂ ਜਿਹੜੀ ਏਲੀਯਾਹ ਨਬੀ ਦੇ ਜੀਵਨ ਵਿੱਚ ਵਾਪਰੀ ਸੀ।

ਏਲੀਯਾਹ ਨੂੰ ਹਰ ਰੋਜ਼ ਸਵੇਰੇ ਉੱਠਣਾ ਚਾਹੀਦਾ ਸੀ, ਅਤੇ ਉਜਾੜ ਵਿੱਚ ਇੱਕ ਸਥਾਨ ਵਿੱਚ ਪਰਮੇਸ਼ੁਰ ਦੇ ਸਾਹਮਣੇ ਜਾ ਕੇ ਉਸਦੀ ਉਸਤਤ ਕਰਨੀ ਚਾਹੀਦੀ ਸੀ। ਉਹ ਆਪਣੇ ਦੋਵੇਂ ਹੱਥਾਂ ਨੂੰ ਯਹੋਵਾਹ ਅੱਗੇ ਉਠਾ ਲੈਂਦਾ ਅਤੇ ਇਨ੍ਹਾਂ ਸ਼ਬਦਾਂ ਦੇ ਨਾਲ ਉਸ ਦੀ ਉਸਤਤ ਕਰਦਾ: “ਹੇ ਯਹੋਵਾਹ, ਮੈਂ ਤੇਰੇ ਅੱਗੇ ਖੜ੍ਹਾ ਹਾਂ। ਤੁਸੀਂ ਰਾਜਿਆਂ ਦੇ ਰਾਜਾ ਅਤੇ ਪ੍ਰਭੂਆਂ ਦੇ ਪ੍ਰਭੂ ਦੇ ਰੂਪ ਵਿੱਚ ਬਿਰਾਜਮਾਨ ਹੋ। ਤੁਸੀਂ ਸ਼ਕਤੀਸ਼ਾਲੀ ਹੋ ਅਤੇ ਤੁਸੀਂ ਸਵਰਗ ਅਤੇ ਧਰਤੀ ਨੂੰ ਬਣਾਇਆ ਹੈ। ਤੇਰੀ ਤਾਕਤ ਅਤੇ ਸ਼ਕਤੀ ਹੈ”।

ਜਦੋਂ ਉਹ ਯਹੋਵਾਹ ਦੀ ਹਜ਼ੂਰੀ ਵਿੱਚ ਇਸ ਤਰ੍ਹਾਂ ਹੀ ਖੜ੍ਹਾ ਰਿਹਾ, ਤਾਂ ਉਸਨੂੰ ਇਲਾਹੀ ਸ਼ਕਤੀ, ਮਹਿਮਾ, ਸ਼ਾਨ ਅਤੇ ਉਸ ਦੀ ਕਿਰਪਾ ਦੇ ਸਾਰੇ ਵਰਦਾਨ ਪ੍ਰਾਪਤ ਹੋਏ। ਇਸ ਲਈ ਉਹ ਮਹਿਲ ਵਿੱਚ ਜੋਸ਼ ਦੇ ਨਾਲ ਰਾਜਾ ਅਹਾਬ ਨਾਲ ਇਹ ਐਲਾਨ ਕਰ ਸਕਿਆ: “ਜਿਉਂਦੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਸਹੁੰ ਜਿਹ ਦੇ ਅੱਗੇ ਮੈਂ ਖੜਾ ਹਾਂ ਇਨ੍ਹਾਂ ਸਾਲਾਂ ਵਿੱਚ ਮੇਰੇ ਬਚਨ ਤੋਂ ਬਿਨਾਂ ਨਾ ਤ੍ਰੇਲ ਪਵੇਗੀ ਨਾ ਮੀਂਹ”।

ਜ਼ਬੂਰਾਂ ਦੇ ਲਿਖਾਰੀ ਦੇ ਉਤਸੁਕ ਸੱਦੇ ਨੂੰ ਦੇਖੋ: “ਆਓ, ਅਸੀਂ ਮੱਥਾ ਟੇਕੀਏ ਅਤੇ ਝੁੱਕ ਕੇ ਯਹੋਵਾਹ ਆਪਣੇ ਸਿਰਜਣਹਾਰ ਦੇ ਅੱਗੇ ਗੋਡੇ ਨਿਵਾਈਏ!”(ਜ਼ਬੂਰਾਂ ਦੀ ਪੋਥੀ 95:6)। ਇਹ ਇਸ ਲਈ ਹੈ ਕਿਉਂਕਿ ਅਸੀਂ ਇਸ ਸੱਦੇ ਉੱਤੇ ਧਿਆਨ ਨਹੀਂ ਦਿੰਦੇ ਹਾਂ, ਅਸੀਂ ਆਪਣੇ ਜੀਵਨ ਵਿੱਚ ਬਹੁਤ ਸਾਰੇ ਸੰਘਰਸ਼ਾਂ ਵਿੱਚੋਂ ਲੰਘਦੇ ਹਾਂ ਅਤੇ ਆਪਣੀ ਸ਼ਾਂਤੀ ਗੁਆ ਦਿੰਦੇ ਹਾਂ। ਜੇਕਰ ਤੁਸੀਂ ਸਵੇਰ ਦੇ ਸਮੇਂ ਯਹੋਵਾਹ ਨੂੰ ਲੱਭਦੇ ਹੋ, ਅਤੇ ਉਸਦੇ ਸਾਹਮਣੇ ਉਸਤਤ ਅਤੇ ਧੰਨਵਾਦ ਦੇ ਨਾਲ ਖੜ੍ਹੇ ਹੋ, ਤਾਂ ਉਹ ਤੁਹਾਨੂੰ ਉੱਚਾ ਕਰਦਾ ਰਹੇਗਾ। ਅਤੇ ਤੁਹਾਨੂੰ ਕਦੇ ਵੀ ਕਿਸੇ ਡਾਕਟਰ ਜਾਂ ਵਕੀਲ ਦੇ ਸਾਹਮਣੇ ਨਿਮਰਤਾ ਨਾਲ ਖੜ੍ਹੇ ਹੋਣ ਦੀ ਜ਼ਰੂਰਤ ਨਹੀਂ ਪਵੇਗੀ। ਜਿਹੜਾ ਮਨੁੱਖ ਸੈਨਾਵਾਂ ਦੇ ਯਹੋਵਾਹ ਦੇ ਅੱਗੇ ਖੜ੍ਹਾ ਰਹਿੰਦਾ ਹੈ, ਉਸ ਨੂੰ ਸਿਰਫ਼ ਇੱਕ ਮਨੁੱਖ ਦੇ ਅੱਗੇ ਨਹੀਂ ਖੜ੍ਹਾ ਹੋਣਾ ਪਵੇਗਾ।

ਨਬੀ ਅਲੀਸ਼ਾ ਆਪਣੇ ਆਪ ਦਾ ਵਰਣਨ ਕਰਨ ਦੇ ਲਈ ਉਹੀ ਸ਼ਬਦਾਂ ਦਾ ਇਸਤੇਮਾਲ ਕਰਦੇ ਹਨ। ਅਲੀਸ਼ਾ ਨੇ ਕਿਹਾ, “ਸੈਨਾਂ ਦੇ ਜਿਉਂਦੇ ਯਹੋਵਾਹ ਦੀ ਸਹੁੰ ਜਿਸ ਦੇ ਅੱਗੇ ਮੈਂ ਖੜ੍ਹਾ ਹਾਂ”(2 ਰਾਜਾ 3:14) ਮਹਾਂ ਦੂਤ ਜਿਬਰਾਏਲ ਨੇ ਵੀ ਆਪਣੇ ਬਾਰੇ ਕਿਹਾ: “ਮੈਂ ਜਿਬਰਾਏਲ ਹਾਂ, ਜੋ ਪਰਮੇਸ਼ੁਰ ਦੇ ਸਾਹਮਣੇ ਹਾਜ਼ਰ ਰਹਿੰਦਾ ਹਾਂ”(ਲੂਕਾ ਦੀ ਇੰਜੀਲ 1:19)। ਇਹ ਅਲੀਸ਼ਾ ਦਾ ਮਾਨ, ਏਲੀਯਾਹ ਦੀ ਮਹਿਮਾ ਅਤੇ ਸਵਰਗ ਦੂਤ ਦਾ ਅਦਭੁੱਤ ਤਜ਼ਰਬਾ, ਉਸਦੀ ਹਜ਼ੂਰੀ ਵਿੱਚ ਯਹੋਵਾਹ ਦੇ ਅੱਗੇ ਖੜ੍ਹਾ ਹੋਣਾ। ਕੀ ਤੁਸੀਂ ਉਨ੍ਹਾਂ ਦੇ ਨਾਲ ਇਹ ਵੀ ਕਹਿ ਸਕਦੇ ਹੋ, ਕਿ ਤੁਸੀਂ ਵੀ ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਖੜ੍ਹੇ ਹੋ?

ਪ੍ਰਮੇਸ਼ਵਰ ਦੇ ਬੱਚਿਓ, ਕੀ ਤੁਸੀਂ ਆਪਣੀ ਕੌਮ ਅਤੇ ਆਪਣੇ ਪਰਿਵਾਰ ਦੇ ਜੀ ਉੱਠਣ ਦੇ ਲਈ ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਖੜ੍ਹੇ ਹੋ? ਅਲੀਸ਼ਾ ਦੇ ਵਾਂਗ ਉਸ ਦੀ ਹਜ਼ੂਰੀ ਵਿੱਚ ਦ੍ਰਿੜ੍ਹਤਾ ਦੇ ਖੜ੍ਹੇ ਰਹੋ, ਕਿਉਂਕਿ ਤੁਸੀਂ ਅੱਜ ਦੀ ਪੀੜ੍ਹੀ ਦੇ ਲਈ ਅਲੀਸ਼ਾ ਹੋ!

ਅਭਿਆਸ ਕਰਨ ਲਈ – “ਪਰ ਪ੍ਰਾਰਥਨਾ ਕਰਦਿਆਂ ਹਰ ਸਮੇਂ ਜਾਗਦੇ ਰਹੋ, ਜੋ ਤੁਸੀਂ ਉਨ੍ਹਾਂ ਸਭ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ, ਬਚ ਸਕੋ ਅਤੇ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜ੍ਹੇ ਹੋ ਸਕੋ”(ਲੂਕਾ ਦੀ ਇੰਜੀਲ 21:36)।

Leave A Comment

Your Comment
All comments are held for moderation.