No products in the cart.
ਜੂਨ 27 – ਨਹੀਂ ਜਾਣਦੇ, ਜਾਣਾਗੇ!
“ਤੂੰ ਹੁਣੇ ਨਹੀਂ ਸਮਝੇਂਗਾ ਕਿ ਮੈਂ ਕੀ ਕਰ ਰਿਹਾ ਹਾਂ, ਸਗੋਂ ਤੂੰ ਬਾਅਦ ਵਿੱਚ ਸਮਝੇਂਗਾ।”(ਯੂਹੰਨਾ 13:7)।
ਪ੍ਰਮੇਸ਼ਵਰ ਜਿਹੜੇ ਕੰਮ ਕਰਦੇ ਹਨ ਉਨ੍ਹਾਂ ਨੂੰ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਆਤਮਿਕ ਅੱਖਾਂ ਖੋਲ੍ਹਣੀਆਂ ਜਰੂਰੀ ਹਨ। ਉਸਦੀ ਅਵਾਜ਼ ਨੂੰ ਸੁਣਨ ਦੇ ਲਈ ਕੰਨ ਖੁੱਲੇ ਹੋਣੇ ਜ਼ਰੂਰੀ ਹਨ।
ਇੱਕ ਨਿਸ਼ਚਤ ਜਗ੍ਹਾ ਉੱਤੇ, ਕਲੀਸਿਯਾ ਦਾ ਜਾਜਕ ਅਚਾਨਕ ਮਰ ਗਿਆ। ਉਹ ਬਹੁਤ ਭਗਤ ਸੀ। ਪ੍ਰਮੇਸ਼ਵਰ ਨਾਲ ਪਿਆਰ ਕਰਨ ਵਾਲਾ ਸੀ। ਅਚਾਨਕ ਉਸਨੂੰ ਦਿਲ ਦਾ ਦੌਰਾ ਪੈ ਗਿਆ। ਉਸਦੀ ਪਤਨੀ ਅਤੇ ਬੱਚੇ ਬਹੁਤ ਰੋਏ। ਪ੍ਰਮੇਸ਼ਵਰ ਨੇ ਸਾਡੇ ਨਾਲ ਅਜਿਹਾ ਕਿਉਂ ਕੀਤਾ? ਪਿਤਾ ਨੂੰ ਕਿਉਂ ਚੁੱਕ ਲਿਆ? ਇਸ ਤਰ੍ਹਾਂ ਸੋਚ ਕੇ ਉਨ੍ਹਾਂ ਨੂੰ ਤਸੱਲੀ ਨਹੀਂ ਮਿਲ ਰਹੀ ਸੀ।
ਕੁੱਝ ਦਿਨ ਬੀਤ ਗਏ ਆਪਣੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਪਤਨੀ ਅਤੇ ਬੱਚੇ ਜਦੋਂ ਰੋ ਰਹੇ ਸੀ ਤਦ ਅਚਾਨਕ ਉਸ ਕਮਰੇ ਵਿੱਚ ਇੱਕ ਮਹਿਮਾ ਮਈ ਰੌਸ਼ਨੀ ਉਨ੍ਹਾਂ ਨੂੰ ਦਿਖਾਈ ਦਿੱਤੀ। ਉਹ ਹੀ ਸਰੂਪ ਉਹ ਹੀ ਦ੍ਰਿਸ਼ਟੀ ਆਉਂਦੇ ਹੀ ਪਤਨੀ ਅਤੇ ਬੱਚਿਆਂ ਨੂੰ ਦੇਖ ਕੇ ਮੁਸਕਰਾਉਂਦੇ ਹੋਏ ਪੁੱਛਿਆ, ਤੁਸੀਂ ਕਿਉਂ ਰੋ ਰਹੇ ਹੋ? ਪ੍ਰਮੇਸ਼ਵਰ ਦਾ ਧੰਨਵਾਦ ਕਰੋ। ਉਸ ਦੀ ਉਸਤਤ ਕਰੋ। ਪ੍ਰਮੇਸ਼ਵਰ ਭਲਾ ਹੈ ਉਸਦੀ ਦਯਾ ਸਦਾ ਦੀ ਹੈ, ਅਜਿਹਾ ਕਿਹਾ। ਫਿਰ ਸਵਰਗ ਦੂਤਾਂ ਦੇ ਜਾਣ ਤੇ ਉਹ ਵੀ ਚਲਾ ਗਿਆ। ਉਸ ਘਟਨਾ ਨੇ ਉਨ੍ਹਾਂ ਦੇ ਜੀਵਨ ਨੂੰ ਬਦਲ ਦਿੱਤਾ। ਬਹੁਤ ਦਿਲਾਸਾ ਮਿਲਿਆ। ਪ੍ਰਮੇਸ਼ਵਰ ਦੀ ਉਸਤਤ ਕਰਦੇ ਹੋਏ ਉਸਦੀ ਮਹਿਮਾ ਕਰਨਾ ਸ਼ੁਰੂ ਕਰ ਦਿੱਤਾ।
ਰਸੂਲ ਪੌਲੁਸ ਲਿਖਦਾ ਹੈ, “ਹੇ ਭਰਾਵੋ, ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਉਨ੍ਹਾਂ ਬਾਰੇ ਜਿਹੜੇ ਸੁੱਤੇ ਪਏ ਹਨ ਅਣਜਾਣ ਰਹੋ, ਤੁਸੀਂ ਪਰਾਈਆਂ ਕੌਮਾਂ ਦੀ ਤਰ੍ਹਾਂ ਸੋਗ ਕਰੋ, ਜਿਨ੍ਹਾਂ ਨੂੰ ਕੋਈ ਆਸ ਨਹੀਂ। ਕਿਉਂਕਿ ਜੇ ਸਾਨੂੰ ਇਹ ਵਿਸ਼ਵਾਸ ਹੈ ਕਿ ਯਿਸੂ ਮਰਿਆ ਅਤੇ ਫੇਰ ਜਿਉਂਦਾ ਹੋਇਆ ਤਾਂ ਇਸੇ ਤਰ੍ਹਾਂ ਪਰਮੇਸ਼ੁਰ ਉਨ੍ਹਾਂ ਨੂੰ ਵੀ ਜਿਹੜੇ ਯਿਸੂ ਵਿੱਚ ਸੌਂ ਗਏ ਹਨ, ਉਹ ਦੇ ਨਾਲ ਜਿਵਾਲੇਗਾ”(1ਥੱਸਲੁਨੀਕੀਆਂ 4:13,14)। ਮੌਤ ਅੰਤ ਨਹੀਂ ਹੈ ਉਹ ਇੱਕ ਆਰਾਮ ਹੈ। “ਮੁਰਦਿਆਂ ਦਾ ਜੀ ਉੱਠਣਾ ਅਤੇ ਜੀਵਨ ਮੈਂ ਹਾਂ। ਜਿਹੜਾ ਮਨੁੱਖ ਮੇਰੇ ਤੇ ਵਿਸ਼ਵਾਸ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਉਹ ਜੀਵੇਗਾ”(ਯੂਹੰਨਾ 11:25)।
ਤੁਹਾਨੂੰ ਮੌਤ ਤੋਂ ਬਾਅਦ ਦੀ ਪਰਸਥਿਤੀ ਦੇ ਬਾਰੇ ਪਵਿੱਤਰ ਸ਼ਾਸਤਰ ਦੇ ਉਪਦੇਸ਼ ਅਤੇ ਪ੍ਰਭੂ ਦੇ ਵਾਅਦਿਆਂ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਪ੍ਰਭੂ ਯਿਸੂ ਨੂੰ ਮੌਤ, ਪਾਤਾਲ ਜਾਂ ਕਬਰ ਬੰਦ ਕਰਕੇ ਰੱਖ ਨਹੀਂ ਸਕੇ। ਯਹੂਦੀ ਸੈਨਿਕਾਂ ਅਤੇ ਰੋਮਨ ਸੈਨਿਕਾਂ ਦੇ ਦੁਆਰਾ ਕਬਰ ਨੂੰ ਸੀਲ ਕਰਨ ਦੇ ਬਾਅਦ ਵੀ ਕੋਈ ਦੇਖਭਾਲ ਨਹੀ ਕਰ ਸਕੇ। ਯਿਸੂ ਮਸੀਹ ਜ਼ਿੰਦਾ ਹੋ ਉੱਠੇ। ਇਸ ਲਈ ਤੁਹਾਡੇ ਵੀ ਜੀ ਉੱਠਣ ਦੀ ਉਮੀਦ ਹੈ।
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਅਚਾਨਕ ਦੁਰਘਟਨਾਵਾਂ ਹੋ ਸਕਦੀਆਂ ਹਨ, ਮੁਸੀਬਤਾਂ ਆ ਸਕਦੀਆਂ ਹਨ ਜਾਂ ਮੌਤ ਹੋ ਸਕਦੀ ਹੈ, ਪ੍ਰਮੇਸ਼ਵਰ ਕਿਉਂ ਅਜਿਹਾ ਕਰ ਰਿਹਾ ਹੈ, ਤੁਹਾਡਾ ਦਿਲ ਜਦੋਂ ਇਹ ਸਵਾਲ ਕਰ ਰਿਹਾ ਹੋਵੇ ਤਦ ਪ੍ਰਮੇਸ਼ਵਰ ਦਾ ਉੱਤਰ ਕੀ ਹੈ? ‘ਤੂੰ ਹੁਣੇ ਨਹੀਂ ਸਮਝੇਂਗਾ ਕਿ ਮੈਂ ਕੀ ਕਰ ਰਿਹਾ ਹਾਂ, ਸਗੋਂ ਤੂੰ ਬਾਅਦ ਵਿੱਚ ਸਮਝੇਂਗਾ।’ ਇਹ ਹੀ ਉਸਦਾ ਉੱਤਰ ਹੈ।
ਅਭਿਆਸ ਕਰਨ ਲਈ – “ਅਸੀਂ ਜਾਣਦੇ ਹਾਂ ਕਿ ਜਿਹੜੇ ਪਰਮੇਸ਼ੁਰ ਦੇ ਨਾਲ ਪਿਆਰ ਰੱਖਦੇ ਹਨ ਸਾਰੀਆਂ ਵਸਤਾਂ ਰਲ ਕੇ ਉਹਨਾਂ ਦਾ ਭਲਾ ਹੀ ਕਰਦੀਆਂ ਹਨ, ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਬੁਲਾਏ ਹੋਏ ਹਨ”(ਰੋਮੀਆਂ 8:28)।