Appam - Punjabi

ਜੂਨ 22 – ਸੁੰਦਰਤਾ ਵਿੱਚ ਉੱਤਮ!

“ਮੇਰਾ ਬਾਲਮ ਗੋਰਾ ਤੇ ਸੁਰਖ਼ ਲਾਲ ਹੈ, ਉਹ ਦਸ ਹਜ਼ਾਰਾਂ ਜਵਾਨਾਂ ਵਿੱਚੋਂ ਉੱਤਮ ਹੈ!”(ਸਰੇਸ਼ਟ ਗੀਤ 5:10)।

ਯਿਸੂ ਨੂੰ ਦੇਖਣਾ ਹੈ, ਯਿਸੂ ਨੂੰ ਦੇਖਣ ਦੀ ਇੱਛਾ ਹੈ ਅਜਿਹੇ ਕਈ ਲੋਕ ਚਾਹੁੰਦੇ ਹੋਏ ਯਿਸੂ ਦੇ ਕੋਲ ਆਉਂਦੇ ਹਨ। ਜਦੋਂ ਉਸ ਨੂੰ ਦੇਖਦੇ ਹੋ ਤਾਂ ਗਵਾਹੀ ਦਿੰਦੇ ਹੋ। ਉਸਦਾ ਸਰੂਪ ਕਿਵੇਂ ਦਾ ਹੈ ਉਸਦਾ ਉਹ ਵਰਣਨ ਕਰਦੇ ਹਨ। “ਮੇਰਾ ਬਾਲਮ ਗੋਰਾ ਤੇ ਸੁਰਖ਼ ਲਾਲ ਹੈ, ਉਹ ਦਸ ਹਜ਼ਾਰਾਂ ਜਵਾਨਾਂ ਵਿੱਚੋਂ ਉੱਤਮ ਹੈ!” ਅਜਿਹਾ ਕਹਿ ਕੇ ਉਸਦੀ ਪ੍ਰਸ਼ੰਸਾ ਕਰਦੇ ਹਨ।

ਉਹ ਚਮਕਣ ਦੇ ਕਾਰਨ ਪਵਿੱਤਰ ਸ਼ਾਸਤਰ ਉਨ੍ਹਾਂ ਨੂੰ ਚਿੱਟੇ ਸ਼ੌਸਨ ਦੇ ਫੁੱਲ ਦੇ ਵਾਂਗ ਦੱਸਦਾ ਹੈ। ਚਿੱਟੇ ਸ਼ੌਸਨ ਦੇ ਫੁੱਲ ਵਾਲੀ ਨੀਵੀਂ ਥਾਵਾਂ ਤੇ ਖਿੜ ਕੇ ਆਪਣੀ ਖੁਸ਼ਬੂ ਨੂੰ ਫੈਲਾਉਂਦਾ ਹੈ ਉਸੇ ਤਰ੍ਹਾਂ ਨਾਲ ਮਸੀਹ ਨਿਮਰਤਾ ਵਿੱਚ ਪੈਦਾ ਹੋ ਕੇ ਆਪਣੀ ਪਵਿੱਤਰਤਾ ਨੂੰ ਫੈਲਾਉਣ ਵਾਲੇ ਹਨ।

ਇਸਦੇ ਨਾਲ ਹੀ ਉਹ ਲਾਲ ਵੀ ਹਨ। ਲਾਲ ਰੰਗ ਕੁਰਬਾਨੀ ਦਾ ਅਤੇ ਕਲਵਰੀ ਦੇ ਲਹੂ ਦਾ ਪ੍ਰਤੀਕ ਹੈ। ਉਹ ਸੁੰਦਰਤਾ ਵਿੱਚ ਸੰਪੂਰਨ ਹੋ ਕੇ ਵੀ, ਸਾਡੇ ਸਾਰਿਆਂ ਦੇ ਲਈ ਕਲਵਰੀ ਦੀ ਸਲੀਬ ਉੱਤੇ ਲਹੂ ਵਹਾ ਕੇ ਲਾਲੀ ਵਿੱਚ ਬਦਲ ਗਏ। ਉਸ ਲਾਲ ਰੰਗ ਨੂੰ ਦੇਖਦੇ ਸਮੇਂ ਮਸੀਹ ਨੇ ਸਾਡੇ ਲਈ ਦੁੱਖ ਝੱਲੇ ਅਤੇ ਸਾਡੇ ਲਈ ਜਿਹੜੀ ਕੁਰਬਾਨੀ ਕੀਤੀ ਉਹ ਸਾਡਿਆਂ ਦਿਲਾਂ ਨੂੰ ਬੇਚੈਨ ਕਰ ਦਿੰਦੀ ਹੈ।

ਪ੍ਰਭੂ ਦੇ ਗੋਰੇ ਰੰਗ ਨੂੰ ਸ਼ੌਸਨ ਦੇ ਫੁੱਲਾਂ ਨਾਲ ਤੁਲਨਾ ਅਤੇ ਉਸਦੇ ਲਾਲ ਰੰਗ ਨੂੰ ਕਲਵਰੀ ਦੇ ਉਸ ਲਹੂ ਨਾਲ ਤੁਲਨਾ ਕਰਕੇ ਅਸੀਂ ਦੇਖਿਆ। ਪਵਿੱਤਰ ਸ਼ਾਸਤਰ ਉਸਦੇ ਲਾਲ ਰੰਗ ਨੂੰ ਸ਼ਾਰੋਨ ਦੇ ਗੁਲਾਬ ਨਾਲ ਵੀ ਤੁਲਨਾ ਕਰਕੇ ਦੱਸਦਾ ਹੈ। ਸ਼ਾਰੋਨ ਦੇ ਗੁਲਾਬ ਨੂੰ ਦੇਖਦੇ ਸਮੇਂ ਕਲਵਰੀ ਤੇ ਲਾਲ ਰੰਗ ਦੀਆਂ ਵੱਡੀਆਂ-ਵੱਡੀਆਂ ਬੂੰਦਾਂ ਸਾਡੇ ਦਿਲ ਨੂੰ ਬੇਚੈਨ ਕਰ ਦਿੰਦੀਆਂ ਹਨ। ਉਹ ਹੀ ਪ੍ਰਮੇਸ਼ਵਰ ਦੇ ਪੁੱਤਰ ਹਨ ਉਹ ਹੀ ਮਨੁੱਖ ਦੇ ਪੁੱਤਰ ਹਨ ਉਹ ਹੀ ਪਿਤਾ ਦੇ ਸੱਜੇ ਪਾਸੇ ਬੈਠ ਕੇ ਸਾਡੇ ਲਈ ਵਿਚੋਲਗੀ ਕਰਨ ਵਾਲੇ ਹਨ।

ਉਸ ਮਹਾਨ ਮੁਕਤੀਦਾਤਾ ਦੀ ਵੱਲ ਦੇਖੋ। ਉਹ ਗੋਰੇ ਹਨ, ਅਤੇ ਲਾਲ ਹਨ ਦਸ ਹਜ਼ਾਰ ਲੋਕਾਂ ਵਿੱਚੋਂ ਉੱਤਮ ਹਨ, ਇਹ ਹੀ ਨਹੀਂ ਕੀ ਉਹ ਤੁਹਾਡੇ ਹਨ। ਤੁਸੀਂ ਜਦੋਂ ਵੀ ਆਪਣੇ ਆਪ ਨੂੰ ਉਸਦਾ ਬਣਾ ਕੇ ਉਸਦੇ ਹੱਥਾਂ ਵਿੱਚ ਆਪਣੇ ਆਪ ਨੂੰ ਸਮਰਪਣ ਕਰਦੇ ਹੋ ਤਦ ਹੀ ਉਹ ਤੁਹਾਡੇ ਬਣਨ ਦੇ ਲਈ ਤਿਆਰ ਹੁੰਦੇ ਹਨ। “ਸਵਰਗ ਮੇਰਾ ਸਿੰਘਾਸਣ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ” ਅਜਿਹਾ ਕਹਿਣ ਵਾਲੇ ਮਹਾਨ ਪ੍ਰਮੇਸ਼ਵਰ, ਤੁਹਾਡੇ ਬਣ ਕੇ ਤੁਹਾਡੇ ਨਾਲ ਰਹਿਣਗੇ, ਤੁਹਾਨੂੰ ਰਾਹ ਦਿਖਾਉਣਗੇ, ਇਹ ਕਿੰਨੀ ਵੱਡੀ ਗੱਲ ਹੈ!

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਇਸ ਪਿਆਰੇ ਮੁਕਤੀਦਾਤੇ ਨੂੰ ਆਪਣੇ ਦਿਲ ਦਾ ਪਿਆਰ ਬਣਾ ਕੇ ਜੇਕਰ ਤੁਸੀਂ ਸਵੀਕਾਰ ਕਰਦੇ ਹੋ ਤਾਂ ਉਹ ਤੁਹਾਡੇ ਦਿਲ ਨੂੰ ਭਰ ਦੇਣਗੇ। ਸਵਰਗ ਦੀ ਮਹਿਮਾ ਨੂੰ ਉਹ ਤੁਹਾਡੇ ਅੰਦਰ ਲੈ ਕੇ ਆ ਜਾਣਗੇ। ਸਵਰਗ ਦੀ ਪਵਿੱਤਰਤਾ ਨੂੰ ਅਤੇ ਸਵਰਗ ਦੇ ਸਵਰਗੀ ਪਿਆਰ ਨੂੰ ਤੁਹਾਡੇ ਅੰਦਰ ਸਥਾਪਿਤ ਕਰਨਗੇ। ਦਸ ਹਜ਼ਾਰਾਂ ਵਿੱਚੋਂ ਵੀ ਖਾਸ ਉਹ ਜ਼ਰੂਰ ਹੀ ਤੁਹਾਨੂੰ ਵੀ ਖਾਸ ਬਣਾ ਦੇਣਗੇ।

ਅਭਿਆਸ ਕਰਨ ਲਈ – “ਉਹ ਸਰੀਰ ਵਿੱਚ ਪਰਗਟ ਹੋਇਆ, ਆਤਮਾ ਵਿੱਚ ਧਰਮੀ ਠਹਿਰਾਇਆ ਗਿਆ, ਦੂਤਾਂ ਦੁਆਰਾ ਵੇਖਿਆ ਗਿਆ, ਕੌਮਾਂ ਵਿੱਚ ਉਹਦਾ ਪਰਚਾਰ ਕੀਤਾ ਗਿਆ, ਸੰਸਾਰ ਵਿੱਚ ਉਸ ਉੱਤੇ ਵਿਸ਼ਵਾਸ ਕੀਤਾ ਗਿਆ, ਮਹਿਮਾ ਵਿੱਚ ਉੱਪਰ ਉੱਠਾ ਲਿਆ ਗਿਆ”(1ਤਿਮੋਥਿਉਸ 3:16)।

Leave A Comment

Your Comment
All comments are held for moderation.