No products in the cart.
ਜੂਨ 14 – ਅਚਰਜ਼ ਕੰਮ ਕਰਨ ਵਾਲੇ!
“ਕੌਣ ਹੈ ਤੇਰੇ ਵਰਗਾ ਹੇ ਯਹੋਵਾਹ ਦੇਵਤਿਆਂ ਵਿੱਚ? ਕੌਣ ਹੈ ਤੇਰੇ ਵਰਗਾ ਪਵਿੱਤਰਤਾਈ ਵਿੱਚ ਪਰਤਾਪ ਵਾਲਾ, ਉਸਤਤ ਵਿੱਚ ਭੈਅ ਦਾਇਕ ਅਤੇ ਅਚਰਜ਼ ਕੰਮਾਂ ਵਾਲਾ?”(ਕੂਚ 15:11)।
ਅਚਰਜ਼ ਕੰਮ ਕਰਨ ਵਿੱਚ ਪ੍ਰਮੇਸ਼ਵਰ ਦੇ ਬਰਾਬਰ ਕੋਈ ਵੀ ਨਹੀਂ ਹੈ। ਪ੍ਰਮੇਸ਼ਵਰ ਜਿਹੜੇ ਅਚਰਜ਼ ਕੰਮ ਕਰਦੇ ਹਨ ਉਹ ਹਮੇਸ਼ਾਂ ਦੇ ਹਨ, ਉੱਤਮ ਹਨ, ਵਿਸ਼ੇਸ਼ ਬਰਕਤ ਵਾਲੇ ਹੁੰਦੇ ਹਨ। ਉਹ ਜ਼ਰੂਰ ਹੀ ਤੁਹਾਡੇ ਜੀਵਨ ਵਿੱਚ ਅਚਰਜ਼ ਕੰਮ ਕਰਨਗੇ।
ਅਚਰਜ਼ ਕੰਮ ਕਰਨ ਵਾਲੀਆਂ ਅਸ਼ੁੱਧ ਆਤਮਾਵਾਂ ਵੀ ਹਨ। ਪਵਿੱਤਰ ਸ਼ਾਸਤਰ ਵਿੱਚ ਕਈ ਥਾਵਾਂ ਤੇ ਅਸੀਂ ਇਸ ਦੇ ਬਾਰੇ ਪੜ੍ਹਦੇ ਹਾਂ। ਮਿਸਰ ਦੇ ਜਾਦੂਗਰਾਂ ਨੇ ਕੀ ਮੂਸਾ ਦੇ ਸਾਹਮਣੇ ਅਚਰਜ਼ ਕੰਮ ਨਹੀਂ ਕੀਤੇ? ਅੰਤ ਦੇ ਦਿਨਾਂ ਵਿੱਚ ਮਸੀਹ ਵਿਰੋਧੀ ਵੀ ਉੱਠ ਖੜਾ ਹੋਵੇਗਾ ਅਤੇ ਚੁਣਿਆ ਹੋਇਆ ਨੂੰ ਵੀ ਭਰਮਾਉਣ ਦੇ ਲਈ ਚਿੰਨ੍ਹ ਅਤੇ ਅਚਰਜ਼ ਕੰਮ ਦਿਖਾਵੇਗਾ, ਅਜਿਹਾ ਪਵਿੱਤਰ ਸ਼ਾਸਤਰ ਕਹਿੰਦਾ ਹੈ। ਪਰ ਉਹ ਕੋਈ ਵੀ ਪ੍ਰਮੇਸ਼ਵਰ ਦੇ ਸਾਹਮਣੇ ਨਹੀਂ ਚੱਲ ਸਕਦੇ ਹਨ। ਇਸੇ ਕਾਰਨ ਮੂਸਾ ਨੇ ਪੁੱਛਿਆ, “ਤੁਹਾਡੇ ਬਰਾਬਰ ਅਚਰਜ਼ ਕੰਮ ਕਰਨ ਵਾਲਾ ਕੌਣ ਹੈ?” ਤੁਹਾਡੇ ਲਈ ਜ਼ਰੂਰੀ ਸਾਰਿਆਂ ਅਚਰਜ਼ ਕੰਮਾਂ ਨੂੰ ਕਰਨ ਦੇ ਲਈ ਪ੍ਰਮੇਸ਼ਵਰ ਬੇਸਬਰ ਹਨ।
ਪਾਣੀ ਨੂੰ ਦਾਖ਼ਰਸ ਵਿੱਚ ਬਦਲ ਕੇ ਅਚਰਜ਼ ਕੰਮ ਕੀਤਾ। ਮੱਛੀ ਦੇ ਮੂੰਹ ਵਿੱਚੋਂ ਚਾਂਦੀ ਦਾ ਸਿੱਕਾ ਕੱਢ ਕੇ ਅਚਰਜ਼ ਕੰਮ ਕੀਤਾ। ਪੰਜ ਰੋਟੀਆਂ ਅਤੇ ਦੋ ਮੱਛੀਆਂ ਨਾਲ 5000 ਲੋਕਾਂ ਨੂੰ ਭੋਜਨ ਖੁਆ ਕੇ ਅਚਰਜ਼ ਕੰਮ ਕੀਤਾ। ਮਰੇ ਹੋਇਆ ਨੂੰ ਜ਼ਿੰਦਾ ਕਰਕੇ ਅਚਰਜ਼ ਕੰਮ ਕੀਤੇ। ਪਵਿੱਤਰ ਸ਼ਾਸਤਰ ਕਹਿੰਦਾ ਹੈ “ਉਹ ਜੋ ਅਜਿਹੇ ਵੱਡੇ-ਵੱਡੇ ਕੰਮ ਕਰਦਾ ਹੈ, ਜਿਹੜੇ ਅਥਾਹ, ਅਚਰਜ਼ ਅਤੇ ਅਣਗਿਣਤ ਹਨ”(ਅੱਯੂਬ 9:10)।
ਜੇਕਰ ਤੁਸੀਂ ਪ੍ਰਮੇਸ਼ਵਰ ਤੋਂ ਆਪਣੇ ਜੀਵਨ ਵਿੱਚ ਅਚਰਜ਼ ਕੰਮਾਂ ਦੀ ਉਮੀਦ ਕਰਦੇ ਹੋ, ਤਾਂ ਵਿਸ਼ਵਾਸ ਦਾ ਤੁਹਾਡੇ ਜੀਵਨ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਜਿੱਥੇ ਵਿਸ਼ਵਾਸ ਹੋਵੇਗਾ ਉੱਥੇ ਹੀ ਅਚਰਜ਼ ਕੰਮ ਹੋਣਗੇ। “ਜੇਕਰ ਤੂੰ ਵਿਸ਼ਵਾਸ ਕਰੇਂਗੀ ਤਾਂ ਤੂੰ ਪ੍ਰਮੇਸ਼ਵਰ ਦੀ ਮਾਹਿਮਾ ਨੂੰ ਵੇਖੇਂਗੀ” ਅਜਿਹਾ ਯਿਸੂ ਨੇ ਕਿਹਾ।
ਵਿਸ਼ਵਾਸ ਸੁਣਨ ਨਾਲ, ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ। ਜਿਨ੍ਹਾਂ ਵੀ ਤੁਸੀਂ ਪ੍ਰਮੇਸ਼ਵਰ ਦੇ ਅਚਰਜ਼ ਕੰਮਾਂ ਦੇ ਬਾਰੇ ਸੋਚਦੇ ਹੋ, ਉਨ੍ਹਾਂ ਹੀ ਤੁਹਾਡੇ ਦਿਲ ਵਿੱਚ ਇੱਕ ਵਿਸ਼ਵਾਸ ਉੱਠਣ ਲੱਗੇਗਾ ਕਿ, ਉਹ ਸਾਡੇ ਲਈ ਵੀ ਅਜਿਹਾ ਕਰਨਗੇ। ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਪ੍ਰਮੇਸ਼ਵਰ ਦੇ ਦੁਆਰਾ ਕੀਤੇ ਗਏ ਅਚਰਜ਼ ਕੰਮਾਂ ਨੂੰ ਪੜ੍ਹਕੇ ਦੇਖੋ। “ਉਹ ਦੇ ਸਾਰੇ ਅਚਰਜ਼ ਕੰਮਾਂ ਉੱਤੇ ਧਿਆਨ ਕਰੋ!”(ਜ਼ਬੂਰਾਂ ਦੀ ਪੋਥੀ 105:2)।
ਅਚਰਜ਼ ਕੰਮਾਂ ਦੇ ਲਈ ਪ੍ਰਮੇਸ਼ਵਰ ਉੱਤੇ ਸਿਰਫ਼ ਵਿਸ਼ਵਾਸ ਰੱਖਣਾ ਹੀ ਕਾਫ਼ੀ ਨਹੀਂ ਹੈ ਬਲਕਿ ਆਪਣਾ ਮੂੰਹ ਖੋਲ੍ਹਕੇ ਉਸ ਤੋਂ ਮੰਗੋਂ। ਅਚਰਜ਼ ਕੰਮ ਕਰਨ ਵਾਲੇ ਪ੍ਰਮੇਸ਼ਵਰ ਮੇਰੇ ਜੀਵਨ ਵਿੱਚ ਵੀ ਇੱਕ ਅਚਰਜ਼ ਕੰਮ ਕਰੋ’ ਕਹਿ ਕੇ ਬੇਨਤੀ ਕਰੋ। ਹਿਜ਼ਕੀਯਾਹ ਰਾਜਾ ਨੇ ਪ੍ਰਮੇਸ਼ਵਰ ਦੀ ਵੱਲ ਦੇਖ ਕੇ ਪ੍ਰਾਰਥਨਾ ਕੀਤੀ। ਉਸਨੇ ਉਸਦੇ ਲਈ ਇੱਕ ਅਚਰਜ਼ ਕੰਮ ਦੀ ਆਗਿਆ ਦਿੱਤੀ(2 ਇਤਿਹਾਸ 32:24)। ਲਾਲ ਸਮੁੰਦਰ ਦੇ ਕੰਢੇ ਉੱਤੇ ਲੋਕਾਂ ਨੇ ਪ੍ਰਮੇਸ਼ਵਰ ਨੂੰ ਦੇਖ ਕੇ ਪੁਕਾਰਿਆ। ਪ੍ਰਮੇਸ਼ਵਰ ਨੇ ਅਚਰਜ਼ ਰੀਤੀ ਨਾਲ ਲਾਲ ਸਮੁੰਦਰ ਨੂੰ ਦੋ ਭਾਗਾਂ ਵਿੱਚ ਵੰਡ ਕੇ ਇੱਕ ਅਚਰਜ਼ ਕੰਮ ਕੀਤਾ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਪ੍ਰਮੇਸ਼ਵਰ ਵਿੱਚ ਦ੍ਰਿੜ ਰਹੋ, ਤੁਹਾਡੀ ਪ੍ਰਾਰਥਨਾ ਨੂੰ ਸੁਣ ਕੇ ਜ਼ਰੂਰ ਹੀ ਉਹ ਅਚਰਜ਼ ਕੰਮ ਕਰਨਗੇ। ਉਹ ਪ੍ਰਮੇਸ਼ਵਰ ਹੈ ਉਹ ਕਦੇ ਬਦਲਦੇ ਨਹੀਂ ਹਨ (ਮਲਾਕੀ 3:6)।
ਅਭਿਆਸ ਕਰਨ ਲਈ – “ਤੂੰ ਉਹ ਪਰਮੇਸ਼ੁਰ ਹੈਂ ਜੋ ਅਚਰਜ਼ ਕੰਮ ਕਰਦਾ ਹੈਂ, ਤੂੰ ਲੋਕਾਂ ਦੇ ਵਿੱਚ ਆਪਣੀ ਸ਼ਕਤੀ ਪਰਗਟ ਕੀਤੀ”(ਜ਼ਬੂਰਾਂ ਦੀ ਪੋਥੀ 77:14)।