No products in the cart.
ਅਪ੍ਰੈਲ 09 – ਮੇਰੀ ਉਸਤਤ ਦੇ ਪਰਮੇਸ਼ੁਰ!
“ਹੇ ਮੇਰੀ ਉਸਤਤ ਦੇ ਪਰਮੇਸ਼ੁਰ, ਤੂੰ ਚੁੱਪ ਨਾ ਰਹਿ”(ਜ਼ਬੂਰਾਂ ਦੀ ਪੋਥੀ 109:1)।
ਛੇਵੇਂ ਰਾਜਾ ਜੌਰਜ ਨੇ ਇੱਕ ਕਵਿਤਾ ਦੀ ਰਚਨਾ ਕੀਤੀ। ਉਸ ਕਵਿਤਾ ਵਿੱਚ ਇੱਕ ਆਦਮੀ ਨੂੰ ਇੱਕ ਹਨੇਰੀ ਸੁਰੰਗ ਵਿੱਚ ਜਾਣਾ ਸੀ। ਉਸ ਸੁਰੰਗ ਦੇ ਅੰਦਰ ਜ਼ਹਿਰੀਲੇ ਜੀਵ ਜਾਂ ਖਤਰਨਾਕ ਜਾਨਵਰ ਹੋ ਸਕਦੇ ਹਨ। ਤਾਂ, ਉਸ ਆਦਮੀ ਨੇ ਉੱਥੋਂ ਦੇ ਚੌਕੀਦਾਰ ਨੂੰ ਇੱਕ ਟਾਰਚ ਦੇਣ ਦੇ ਲਈ ਕਿਹਾ।
ਚੌਕੀਦਾਰ ਨੇ ਕਿਹਾ: ‘ਪਰਮੇਸ਼ੁਰ ਦੇ ਹੱਥ ਨੂੰ ਮਜ਼ਬੂਤੀ ਨਾਲ ਫੜੀ ਰੱਖੋ, ਜਿਹੜਾ ਤੁਹਾਨੂੰ ਧਰਤੀ ਦੇ ਕਿਸੇ ਵੀ ਦੀਵੇ ਨਾਲੋਂ ਜ਼ਿਆਦਾ ਚਮਕਦਾਰ ਰੋਸ਼ਨੀ ਦੇਵੇਗਾ, ਅਤੇ ਉਹ ਤੁਹਾਨੂੰ ਰਸਤੇ ਵਿੱਚ ਸੁਰੱਖਿਅਤ ਤਰੀਕੇ ਨਾਲ ਲੈ ਜਾਵੇਗਾ। ਇਹ ਤੁਹਾਨੂੰ ਹਨੇਰੀ ਸੁਰੰਗ ਨੂੰ ਪਾਰ ਕਰਨ ਵਿੱਚ ਤੁਹਾਡੀ ਮਦਦ ਕਰੇਗਾ’।
ਅੱਯੂਬ ਦੇ ਜੀਵਨ ਵਿੱਚ, ਸਾਰੇ ਨਾ ਸਹਿਣ ਵਾਲੇ ਦੁੱਖਾਂ ਦੇ ਸਿਖਰ ਉੱਪਰ, ਉਸ ਨੂੰ ਵੀ ਪ੍ਰਭੂ ਦੀ ਚੁੱਪ ਨੂੰ ਸਹਿਣਾ ਪਿਆ। ਜਦੋਂ ਵੀ ਤੁਸੀਂ ਅੱਯੂਬ ਦੀ ਕਿਤਾਬ ਪੜ੍ਹਦੇ ਹੋ, ਤਾਂ ਤੁਹਾਡੇ ਮਨ ਵਿੱਚ ਕਈ ਸਵਾਲ ਆਉਂਦੇ ਹਨ: ਧਰਮੀ ਨੂੰ ਦੁੱਖ ਕਿਉਂ ਝੱਲਣੇ ਚਾਹੀਦੇ ਹਨ? ਦੁਸ਼ਟ ਕਿਉਂ ਵੱਧਦੇ ਫੁੱਲਦੇ ਹਨ? ਜਦੋਂ ਚੰਗੇ ਲੋਕ ਅਜ਼ਮਾਇਸ਼ਾਂ ਵਿੱਚੋਂ ਲੰਘਦੇ ਹਨ, ਤਦ ਯਹੋਵਾਹ ਚੁੱਪ ਕਿਉਂ ਰਹਿੰਦਾ ਹੈ? ਅਤੇ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਦੁਨਿਆਵੀਂ ਨਜ਼ਰੀਏ ਨਾਲ ਨਹੀਂ ਲੱਭ ਸਕਦੇ ਹਾਂ।
ਪਰ ਅੱਯੂਬ ਨੇ ਵਿਸ਼ਵਾਸ ਨਾਲ ਪਰਮੇਸ਼ੁਰ ਦਾ ਹੱਥ ਫੜੀ ਰੱਖਿਆ। ਅਤੇ ਉਸ ਵਿਸ਼ਵਾਸ ਵਿੱਚ, ਉਸਨੇ ਦਲੇਰੀ ਨਾਲ ਆਪਣੇ ਸਾਰੇ ਦੁਖਾਂਤ ਦੀ ਹਨੇਰੀ ਸੁਰੰਗ ਵਿੱਚ ਦਾਖਲ ਕੀਤਾ। ਅਤੇ ਪ੍ਰਮੇਸ਼ਵਰ ਦਾ ਹੱਥ, ਉਸਨੇ ਕਦੇ ਨਹੀਂ ਛੱਡਿਆ। ਹਨੇਰੇ ਵਿੱਚ ਚੱਲਦੇ ਹੋਏ, ਉਸਨੇ ਕਿਹਾ: “ਵੇਖੋ, ਮੈਂ ਅੱਗੇ ਜਾਂਦਾ ਹਾਂ ਪਰ ਉਹ ਉੱਥੇ ਨਹੀਂ, ਅਤੇ ਪਿੱਛੇ, ਪਰ ਉਹ ਮੈਨੂੰ ਮਿਲਦਾ ਨਹੀਂ, ਅਤੇ ਖੱਬੇ ਪਾਸੇ ਵੱਲ ਜਦੋਂ ਉਹ ਕੰਮ ਕਰਦਾ ਹੈ ਤਦ ਉਹ ਮੈਨੂੰ ਵਿਖਾਈ ਨਹੀਂ ਦਿੰਦਾ, ਉਹ ਸੱਜੇ ਪਾਸੇ ਨੂੰ ਮੁੜਦਾ ਹੈ, ਪਰ ਮੈਂ ਉਹ ਨੂੰ ਵੇਖਦਾ ਨਹੀਂ। ਉਹ ਤਾਂ ਮੇਰੇ ਰਾਹਾਂ ਨੂੰ ਜਾਣਦਾ ਹੈ, ਜਦ ਉਹ ਮੈਨੂੰ ਤਾਅ ਲਵੇਂ ਤਦ ਮੈਂ ਸੋਨੇ ਵਾਂਗੂੰ ਨਿੱਕਲਾਂਗਾ”(ਅੱਯੂਬ 23:8,9,10)।
ਤੁਹਾਡੇ ਜੀਵਨ ਵਿੱਚ ਵੀ – ਜਦੋਂ ਤੁਸੀਂ ਵੱਖ-ਵੱਖ ਕਸ਼ਟਾਂ ਵਿੱਚੋਂ ਲੰਘਦੇ ਹੋ ਤਾਂ ਪ੍ਰਭੂ ਚੁੱਪ ਕਿਉਂ ਰਹਿੰਦੇ ਹਨ? ਤੁਹਾਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਸਨੇ ਤੁਹਾਡੇ ਜੀਵਨ ਵਿੱਚ ਇਹਨਾਂ ਪਰਤਾਵਿਆਂ ਨੂੰ ਆਗਿਆ ਦਿੱਤੀ ਹੈ, ਸਿਰਫ਼ ਤੁਹਾਨੂੰ ਸੋਨੇ ਦੀ ਤਰ੍ਹਾਂ ਚਮਕਣ ਦੇ ਲਈ। ਉਨ੍ਹਾਂ ਦੁੱਖਾਂ ਤੋਂ ਪਰੇ, ਇੱਕ ਮਹਾਨ ਮਹਿਮਾ ਵੀ ਹੈ। ਜਦੋਂ ਤੁਸੀਂ ਮਸੀਹ ਦੇ ਨਾਲ ਦੁੱਖ ਝੱਲਦੇ ਹੋ, ਤਾਂ ਉਸਦੇ ਨਾਲ ਰਾਜ ਵੀ ਕਰੋਂਗੇ।
ਸਲੀਬ ਉੱਤੇ ਲਟਕਾਏ ਜਾਣ ਦੇ ਲੱਗਭਗ ਪੂਰੇ ਸਮੇਂ ਤੱਕ, ਯਿਸੂ ਚੁੱਪ ਰਿਹਾ। ਅਤੇ ਜਦੋਂ ਉਹ ਬੋਲਿਆ, ਤਾਂ ਉਹ ਸਿਰਫ ਛੋਟੇ ਸ਼ਬਦਾਂ ਵਿੱਚ ਬੋਲਿਆ ਸੀ, ਜਿਸਨੂੰ ਸੱਤ ਸਕਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਬੋਲਿਆ ਜਾ ਸਕਦਾ ਸੀ। ਪਰ ਉਹ ਪਰਮੇਸ਼ੁਰ ਪਿਤਾ ਦੀ ਚੁੱਪ ਨੂੰ ਸਹਿਣ ਨਾ ਕਰ ਸਕਿਆ। ਉਸਨੇ ਆਪਣੇ ਪਿਤਾ ਨੂੰ ਪੁਕਾਰਿਆ: “ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਛੱਡ ਦਿੱਤਾ?”
ਉਸਨੇ ਸਬਰ ਨਾਲ ਪਿਤਾ ਪਰਮੇਸ਼ੁਰ ਦੀ ਚੁੱਪ ਨੂੰ ਸਹਿਣ ਕੀਤਾ, ਤਾਂਕਿ ਤੁਹਾਨੂੰ ਕਦੇ ਵੀ ਛੱਡ ਨਾ ਜਾਵੇ। ਪ੍ਰਮੇਸ਼ਵਰ ਦੇ ਬੱਚਿਓ, ਤੁਹਾਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਇਹ ਤੁਹਾਡੇ ਫ਼ਾਇਦੇ ਦੇ ਲਈ ਹੈ ਕਿ ਯਿਸੂ ਕਦੇ-ਕਦੇ ਚੁੱਪ ਰਹਿੰਦੇ ਹਨ।
ਅਭਿਆਸ ਕਰਨ ਲਈ – “ਜਦ ਅੱਯੂਬ ਆਪਣੇ ਮਿੱਤਰਾਂ ਲਈ ਪ੍ਰਾਰਥਨਾ ਕਰ ਚੁੱਕਿਆ, ਤਦ ਯਹੋਵਾਹ ਨੇ ਅੱਯੂਬ ਦੇ ਦੁੱਖਾਂ ਨੂੰ ਦੂਰ ਕਰ ਦਿੱਤਾ ਅਤੇ ਜੋ ਕੁਝ ਅੱਯੂਬ ਦੇ ਕੋਲ ਸੀ, ਉਸ ਦਾ ਦੁੱਗਣਾ ਯਹੋਵਾਹ ਨੇ ਉਸ ਨੂੰ ਦੇ ਦਿੱਤਾ….ਤਦ ਅੱਯੂਬ ਬਜ਼ੁਰਗ ਅਤੇ ਪੂਰੀ ਉਮਰ ਦਾ ਹੋ ਕੇ ਮਰ ਗਿਆ”(ਅੱਯੂਬ 42:10,17)।
