No products in the cart.
ਅਪ੍ਰੈਲ 03 – ਪਰਮੇਸ਼ੁਰ ਦੀ ਉਸਤਤ ਕਰਨ ਦਾ ਯਤਨ ਕਰੋ!
“ਜਦ ਉਸ ਨੇ ਆਪਣੀ ਪਰਜਾ ਨਾਲ ਸਲਾਹ ਕਰ ਲਈ ਤਾਂ ਉਨ੍ਹਾਂ ਯਹੋਵਾਹ ਲਈ ਗਵੱਈਯਾਂ ਨੂੰ ਨਿਯੁਕਤ ਕੀਤਾ ਜਿਹੜੇ ਸੈਨਾਂ ਦੇ ਅੱਗੇ-ਅੱਗੇ ਚੱਲ ਕੇ ਪਵਿੱਤਰ ਬਸਤਰਾਂ ਵਿੱਚ ਉਸਤਤ ਕਰਨ ਅਤੇ ਆਖਣ, ਯਹੋਵਾਹ ਦਾ ਧੰਨਵਾਦ ਕਰੋ, ਉਹ ਦੀ ਦਯਾ ਜੋ ਸਦਾ ਦੀ ਹੈ”(2 ਇਤਿਹਾਸ 20:21)।
ਜਦੋਂ ਵੀ ਤੁਹਾਨੂੰ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪਵੇ ਜਿਹੜੀਆਂ ਤੁਹਾਨੂੰ ਪ੍ਰਾਰਥਨਾ ਕਰਨ ਤੋਂ ਰੋਕਦੀਆਂ ਹਨ, ਤਾਂ ਤੁਹਾਨੂੰ ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਗੋਡੇ ਟੇਕਣੇ ਚਾਹੀਦੇ ਹਨ ਅਤੇ ਉਸਦੀ ਉਸਤਤ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ, ਕਿਉਂਕਿ ਉਸਤਤ ਕਰਨ ਵਿੱਚ ਬਹੁਤ ਵੱਡੀ ਸ਼ਕਤੀ ਹੁੰਦੀ ਹੈ। ਜਿਵੇਂ-ਜਿਵੇਂ ਤੁਸੀਂ ਪ੍ਰਮੇਸ਼ਵਰ ਦੀ ਉਸਤਤ ਕਰਦੇ ਰਹੋਂਗੇ, ਉਹ ਤੁਹਾਡੇ ਜੀਵਨ ਵਿੱਚ ਸ਼ਕਤੀਸ਼ਾਲੀ ਚਮਤਕਾਰ ਕਰੇਗਾ। ਉਹ ਤੁਹਾਡੇ ਲਈ ਬੇਨਤੀ ਕਰੇਗਾ ਅਤੇ ਤੁਹਾਡੇ ਲਈ ਲੜੇਗਾ, ਉਸ ਤੋਂ ਕਿੱਤੇ ਜ਼ਿਆਦਾ ਜਿਸਦੀ ਤੁਸੀਂ ਕਲਪਨਾ ਜਾਂ ਬੇਨਤੀ ਨਹੀਂ ਕਰ ਸਕਦੇ ਹੋ।
ਇੱਕ ਵਾਰ ਇੱਕ ਪ੍ਰਮੇਸ਼ਵਰ ਦੇ ਬੰਦੇ ਨੂੰ ਇੱਕ ਮਿਸ਼ਨ ਉੱਤੇ ਵਿਦੇਸ਼ ਭੇਜਿਆ ਗਿਆ ਸੀ। ਉਹ ਬਹੁਤ ਖੁਸ਼ੀ ਦੇ ਨਾਲ ਉੱਥੇ ਚਲਾ ਗਿਆ, ਪਰ ਜਦੋਂ ਉਸ ਨੇ ਮੌਜ਼ੂਦਾ ਹਾਲਾਤ ਨੂੰ ਦੇਖਿਆ, ਜਿਹੜਾ ਪੂਰੀ ਤਰ੍ਹਾਂ ਨਾਲ ਖ਼ਰਾਬ ਸੀ, ਤਾਂ ਉਹ ਬਹੁਤ ਨਿਰਾਸ਼ ਹੋਇਆ। ਉਹ ਸਥਾਨਕ ਭਾਸ਼ਾ ਨਹੀਂ ਜਾਣਦਾ ਸੀ ਅਤੇ ਉਸਦੇ ਆਲੇ ਦੁਆਲੇ ਦੇ ਸਾਰੇ ਲੋਕ ਬਹੁਤ ਵਿਰੋਧੀ ਸੀ। ਸਥਾਨਕ ਸੱਭਿਆਚਾਰ ਵੀ ਬਹੁਤ ਵੱਖਰਾ ਸੀ। ਅਤੇ ਪਰਮੇਸ਼ੁਰ ਦਾ ਬੰਦਾ ਉਦਾਸ ਸੀ ਅਤੇ ਭਾਰਤ ਵਾਪਸ ਜਾਣ ਬਾਰੇ ਸੋਚਿਆ।
ਉਸ ਸਮੇਂ, ਉਸਨੂੰ ਇੱਕ ਦਰਵਾਜ਼ੇ ਉੱਤੇ ਇੱਕ ਸਟਿੱਕਰ ਦਿਖਾਈ ਦਿੱਤਾ, ਜਿਸ ਦੇ ਟਾਈਟਲ ਵਿੱਚ ਲਿਖਿਆ ਸੀ: “ਆਪਣੀਆਂ ਕੋਸ਼ਿਸ਼ਾਂ ਨੂੰ ਨਾ ਛੱਡੋ। ਪ੍ਰਮੇਸ਼ਵਰ ਦੀ ਉਸਤਤ ਕਰੋ”। ਇਹ ਸ਼ਬਦ ਉਸ ਨਾਲ ਸਿੱਧੇ ਤੌਰ ਤੇ ਬੋਲ ਰਹੇ ਸੀ। ਜਿਵੇਂ-ਜਿਵੇਂ ਉਹ ਵਾਰ-ਵਾਰ ਇਹ ਸ਼ਬਦ ਨੂੰ ਪੜ੍ਹਦਾ ਗਿਆ, ਉਸ ਦਾ ਮਨ ਇੱਕ ਨਵੀਂ ਆਸ ਅਤੇ ਵਿਸ਼ਵਾਸ ਦੇ ਨਾਲ ਭਰ ਗਿਆ। ਉਸੇ ਹਾਲਤ ਵਿੱਚ ਜਿੱਥੇ ਉਹ ਪਹਿਲਾਂ ਪ੍ਰਾਰਥਨਾ ਨਹੀਂ ਕਰ ਸਕਦਾ ਸੀ, ਉਸ ਨੇ ਪ੍ਰਮੇਸ਼ਵਰ ਦੀ ਉਸਤਤ ਕਰਦੇ ਹੋਏ ਆਪਣੀ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ। ਲੱਗਭਗ ਅੱਧੇ ਘੰਟੇ ਦੀ ਉਸਤਤ ਕਰਨ ਤੋਂ ਬਾਅਦ, ਉਹ ਆਪਣੀ ਆਤਮਾ ਵਿੱਚ ਮੁਕਤੀ ਮਹਿਸੂਸ ਕਰ ਸਕਿਆ। ਨਿਰਾਸ਼ਾ ਦੀ ਭਾਵਨਾ ਨੂੰ ਉਤਸ਼ਾਹ ਦੀ ਭਾਵਨਾ ਨਾਲ ਬਦਲ ਦਿੱਤਾ ਗਿਆ ਸੀ। ਅਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਪਹਾੜ ਦੇ ਵਾਂਗ ਖੜੀਆਂ ਸੀ, ਉਸਦੀ ਉਸਤਤ ਕਰਦੇ ਹੀ ਗਾਇਬ ਹੋ ਗਈਆਂ।
ਜਦੋਂ ਦੁਸ਼ਮਣ ਯਹੋਸ਼ਾਫ਼ਾਤ ਦੇ ਵਿਰੁੱਧ ਉੱਠ ਖੜ੍ਹੇ ਹੋਏ, ਤਾਂ ਉਸ ਨੇ ਜਾਣ ਲਿਆ ਕਿ ਉਹ ਆਪਣੀ ਤਾਕਤ ਨਾਲ ਲੜਾਈ ਨਹੀਂ ਜਿੱਤ ਸਕਦਾ। ਉਸਨੇ ਆਪਣੀ ਸਾਰੀ ਫ਼ੌਜ ਸ਼ਕਤੀ, ਯੁੱਧ ਦੇ ਹਥਿਆਰ ਅਤੇ ਆਪਣੀ ਵੱਡੀ ਫ਼ੌਜ ਨੂੰ ਇੱਕ ਪਾਸੇ ਰੱਖ ਦਿੱਤਾ ਅਤੇ ਪ੍ਰਮੇਸ਼ਵਰ ਦੀ ਉਸਤਤ ਦੀ ਵਡਿਆਈ ਕਰਨਾ ਸ਼ੁਰੂ ਕਰ ਦਿੱਤਾ।
ਜਿਹੜੇ ਲੋਕ ਉਸਦੀ ਉਸਤਤ ਕਰਦੇ ਹਨ, ਉਨ੍ਹਾਂ ਦੇ ਵਿਚਕਾਰ ਪ੍ਰਮੇਸ਼ਵਰ ਆਪਣੇ ਆਪ ਨੂੰ ਇੱਕ ਸ਼ਕਤੀਸ਼ਾਲੀ ਅਤੇ ਮਹਾਨ ਮੁਕਤੀਦਾਤਾ ਦੇ ਰੂਪ ਵਿੱਚ ਪ੍ਰਗਟ ਕਰਦਾ ਹੈ। ਜਦੋਂ ਯਹੋਸ਼ਾਫ਼ਾਤ ਅਤੇ ਯਹੂਦਾਹ ਦੀ ਮੰਡਲੀ ਨੇ ਗਾਉਣਾ ਅਤੇ ਉਸਤਤ ਕਰਨਾ ਸ਼ੁਰੂ ਕੀਤਾ, ਤਦ ਯਹੋਵਾਹ ਨੇ ਦੁਸ਼ਮਣਾਂ ਉੱਤੇ ਹਮਲਾ ਕੀਤਾ। ਉਹ ਇੱਕ ਦੂਸਰੇ ਦੇ ਸਾਹਮਣੇ ਉੱਠ ਖੜ੍ਹੇ ਹੋਏ, ਅਤੇ ਉਨ੍ਹਾਂ ਨੂੰ ਤਬਾਹ ਕਰ ਕੇ ਨਾਸ਼ ਕੀਤਾ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਅਤੇ ਜਦ ਯਹੂਦਾਹ ਨੇ ਉਜਾੜ ਦੇ ਬੁਰਜ ਉੱਤੇ ਪੁੱਜ ਕੇ ਉਸ ਵੱਡੇ ਦਲ ਨੂੰ ਦੇਖਿਆ ਤਾਂ ਵੇਖੋ, ਉਨ੍ਹਾਂ ਦੀਆਂ ਲੋਥਾਂ ਧਰਤੀ ਉੱਤੇ ਪਈਆਂ ਸਨ ਅਤੇ ਕੋਈ ਨਾ ਬਚਿਆ”(2 ਇਤਹਾਸ 20:24)।
ਪ੍ਰਮੇਸ਼ਵਰ ਦੇ ਬੱਚਿਓ, ਉਹ ਹੀ ਪ੍ਰਭੂ ਅੱਜ ਵੀ ਜਿਉਂਦਾ ਹੈ। ਆਪਣੇ ਸਾਰੇ ਰਸਤੇ ਪ੍ਰਭੂ ਨੂੰ ਸਮਰਪਿਤ ਕਰੋ, ਉਸ ਉੱਤੇ ਭਰੋਸਾ ਕਰੋ, ਉਸ ਦੀ ਉਸਤਤ ਕਰੋ ਅਤੇ ਉਸ ਦੀ ਆਰਾਧਨਾ ਕਰੋ। ਹਰ ਹਾਲਤ ਵਿੱਚ ਉਸਦੀ ਉਸਤਤ ਕਰਨ ਦੀ ਕੋਸ਼ਿਸ਼ ਕਰੋ। ਅਤੇ ਉਹ ਪੂਰਾ ਕਰੇਗਾ ਅਤੇ ਤੁਹਾਡੇ ਦਿਲ ਦੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰੇਗਾ।
ਅਭਿਆਸ ਕਰਨ ਲਈ – “ਸੋ ਉਹ ਸਿਤਾਰਾਂ, ਬਰਬਤਾਂ ਅਤੇ ਤੁਰ੍ਹੀਆਂ ਲੈ ਕੇ ਯਰੂਸ਼ਲਮ ਵਿੱਚ ਯਹੋਵਾਹ ਦੇ ਭਵਨ ਵਿੱਚ ਆਏ”(2 ਇਤਿਹਾਸ 20:28)।
