No products in the cart.
ਮਾਰਚ 12 – ਉਹ ਉੱਚਾ ਕਰੇਗਾ!
“ਸੋ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰੋ ਤਾਂ ਕਿ ਉਹ ਤੁਹਾਨੂੰ ਸਮੇਂ ਸਿਰ ਉੱਚਿਆਂ ਕਰੇ”(1 ਪਤਰਸ 5:6)।
ਜਦੋਂ ਤੁਸੀਂ ਆਪਣੇ ਆਪ ਨੂੰ ਅਧੀਨ ਕਰੋਂਗੇ ਅਤੇ ਪਰਮੇਸ਼ੁਰ ਦੇ ਸ਼ਕਤੀਸ਼ਾਲੀ ਹੱਥ ਦੇ ਹੇਠ ਰਹੋਂਗੇ, ਤਾਂ ਉਹ ਤੁਹਾਨੂੰ ਉੱਚਾ ਕਰੇਗਾ। ਜ਼ਰੂਰ ਹੀ ਤੁਹਾਡੇ ਲਈ ਉੱਚਾ ਅਤੇ ਆਦਰ ਯੋਗ ਹੋਣ ਦਾ ਸਮਾਂ ਹੈ। ਪਰ ਉਹ ਤੁਹਾਡੇ ਤੋਂ ਉਮੀਦ ਕਰਦਾ ਹੈ ਕਿ ਤੁਸੀਂ ਉਸ ਦੇ ਸ਼ਕਤੀਸ਼ਾਲੀ ਹੱਥ ਵਿੱਚ ਬਣੇ ਰਹੋ। ਜਦੋਂ ਤੱਕ ਪ੍ਰਭੂ ਤੁਹਾਨੂੰ ਤਰੱਕੀ ਨਾ ਦੇਵੇ, ਤਦ ਤੱਕ ਤੁਹਾਨੂੰ ਨਿਮਰਤਾ ਦੇ ਰਾਹ ਵਿੱਚ ਖੁਸ਼ੀ ਦੇ ਨਾਲ ਅਤੇ ਬਿਨਾਂ ਕਿਸੇ ਬੁੜਬੁੜ ਦੇ ਅੱਗੇ ਵੱਧਣਾ ਚਾਹੀਦਾ ਹੈ।
ਜ਼ਰਾ ਯੂਸੁਫ਼ ਦੇ ਬਾਰੇ ਸੋਚੋ। ਉਸਨੂੰ ਪੋਟੀਫ਼ਰ ਦੇ ਘਰ ਅਤੇ ਜੇਲ੍ਹ ਵਿੱਚ ਸਾਰੇ ਝੂਠੇ ਇਲਜ਼ਾਮਾਂ ਅਤੇ ਸ਼ਰਮ ਦੇ ਵਿਚਕਾਰ ਧੀਰਜ ਨਾਲ ਇੰਤਜ਼ਾਰ ਕਰਨਾ ਪਿਆ। ਅਸੀਂ ਉਪਦੇਸ਼ਕ ਦੀ ਪੋਥੀ ਵਿੱਚ ਪੜ੍ਹਦੇ ਹਾਂ: “ਹਰੇਕ ਕੰਮ ਦਾ ਇੱਕ ਸਮਾਂ ਹੈ ਅਤੇ ਹਰ ਮਨੋਰਥ ਦਾ ਜੋ ਅਕਾਸ਼ ਦੇ ਹੇਠ ਹੈ ਇੱਕ ਵੇਲਾ ਹੈ”(ਉਪਦੇਸ਼ਕ ਦੀ ਪੋਥੀ 3:1) ਹਾਂ, ਸੱਚਮੁੱਚ ਹਰ ਚੀਜ਼ ਦੇ ਲਈ ਪਰਮੇਸ਼ੁਰ ਦੁਆਰਾ ਨਿਰਧਾਰਿਤ ਇੱਕ ਸਮਾਂ ਅਤੇ ਵੇਲਾ ਹੈ। ਸਾਡੇ ਪ੍ਰਭੂ ਯਿਸੂ ਨੇ ਚਮਤਕਾਰ ਕਰਨ ਦੇ ਲਈ ਪਿਤਾ ਦੁਆਰਾ ਨਿਰਧਾਰਿਤ ਸਮੇਂ ਦੀ ਉਡੀਕ ਕੀਤੀ। ਇਸ ਲਈ, ਇਸ ਤੋਂ ਪਹਿਲਾਂ ਕਿ ਉਹ ਤੁਹਾਨੂੰ ਨਿਰਧਾਰਿਤ ਸਮੇਂ ਵਿੱਚ ਉੱਚਾ ਕਰ ਸਕੇ। ਤੁਹਾਨੂੰ ਆਪਣੇ ਆਪ ਨੂੰ ਪ੍ਰਮੇਸ਼ਵਰ ਦੇ ਸ਼ਕਤੀਸ਼ਾਲੀ ਹੱਥ ਦੇ ਹੇਠ ਨਿਮਰ ਹੋਣਾ ਚਾਹੀਦਾ ਹੈ।
ਇੱਕ ਕਹਾਣੀ ਹੈ ਕਿ ਇੱਕ ਚਿੜੀ ਇੱਕ ਖੂਹ ਦੀ ਅੰਦਰਲੀ ਕੰਧ ਵਿੱਚ ਆਪਣਾ ਆਲ੍ਹਣਾ ਬਣਾ ਰਹੀ ਹੈ। ਆਪਣੇ ਆਂਡੇ ਤੋਂ ਬਾਹਰ ਆਉਣ ਤੋਂ ਬਾਅਦ, ਉਨ੍ਹਾਂ ਦੇ ਖੰਭ ਪੂਰੀ ਤਰ੍ਹਾਂ ਨਾਲ ਵਿਕਸਿਤ ਹੋਣ ਤੋਂ ਪਹਿਲਾਂ ਹੀ, ਬੱਚੇ ਉੱਡਣ ਦੀ ਜਲਦੀ ਵਿੱਚ ਸੀ, ਕਿਉਂਕਿ ਉਹ ਉੱਡ ਨਹੀਂ ਸਕਦੇ ਸੀ, ਇਸ ਲਈ ਉਹ ਖੂਹ ਵਿੱਚ ਡੁੱਬ ਗਏ। ਜੇਕਰ ਉਹ ਸਿਰਫ਼ ਦੋ ਹੋਰ ਦਿਨਾਂ ਤੱਕ ਆਲ੍ਹਣੇ ਵਿੱਚ ਰਹੇ ਹੁੰਦੇ, ਤਾਂ ਉਨ੍ਹਾਂ ਕੋਲ ਅਸਮਾਨ ਵਿੱਚ ਸੁੰਦਰਤਾ ਨਾਲ ਉੱਡਣ ਲਈ ਲੋੜੀਂਦੀ ਸ਼ਕਤੀ ਹੁੰਦੀ। ਇਹ ਕਹਾਣੀ ਸਾਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਇੰਤਜ਼ਾਰ ਕਰਨ ਦੀ ਯਾਦ ਦਿਵਾਉਂਦੀ ਹੈ ਜਦੋਂ ਤੱਕ ਪ੍ਰਭੂ ਤੁਹਾਨੂੰ ਸਮੇਂ ਸਿਰ ਉੱਚਾ ਨਹੀਂ ਕਰ ਦਿੰਦਾ।
ਪਰਮੇਸ਼ੁਰ ਦੇ ਪੁੱਤਰ ਦੇ ਰੂਪ ਵਿੱਚ ਧਰਤੀ ਉੱਤੇ ਉਸ ਦੇ ਕੁੱਲ ਜੀਵਨ ਦੇ ਸਾਢੇ 33 ਸਾਲਾਂ ਵਿੱਚੋਂ, ਸਾਡਾ ਪ੍ਰਭੂ ਯਿਸੂ ਤੀਹ ਸਾਲਾਂ ਲਈ ਬਿਲਕੁੱਲ ਅਣਜਾਣ ਸੀ। ਇਹ ਜਾਣਨਾ ਕਿੰਨੀ ਕਮਾਲ ਦੀ ਗੱਲ ਹੈ ਕਿ ਉਸ ਨੇ ਧਰਤੀ ਉੱਤੇ 33 ਸਾਲਾਂ ਵਿੱਚੋਂ ਤੀਹ ਸਾਲ ਸੇਵਕਾਈ ਅਤੇ ਦੁਨਿਆਵੀ ਜੀਵਨ ਤੋਂ ਦੂਰ ਬਿਤਾਏ! ਪਰ ਫਿਰ ਵੀ ਉਸ ਨੇ ਪਰਮੇਸ਼ੁਰ ਪਿਤਾ ਦੁਆਰਾ ਨਿਰਧਾਰਿਤ ਸਮੇਂ ਦੀ ਧੀਰਜ ਨਾਲ ਉਡੀਕ ਕੀਤੀ। ਇਹ ਹੀ ਕਾਰਨ ਹੈ ਕਿ ਉਨ੍ਹਾਂ ਦੀ ਸਾਢੇ ਤਿੰਨ ਸਾਲਾਂ ਦੀ ਛੋਟੀ ਸੇਵਕਾਈ ਅੱਜ ਤੱਕ ਦੁਨੀਆ ਭਰ ਵਿੱਚ ਇੰਨੀ ਪ੍ਰਭਾਵਸ਼ਾਲੀ ਰਹੀ ਹੈ।
ਯਿਸੂ ਕਦੇ ਵੀ ਜਲਦੀ ਵਿੱਚ ਨਹੀਂ ਸੀ, ਕਿਸੇ ਵੀ ਪਹਿਲੂ ਦੇ ਬਾਰੇ। ਉਨ੍ਹਾਂ ਨੇ ਨਿਰਧਾਰਿਤ ਸਮੇਂ ਵਿੱਚ, ਪੂਰੀ ਤਰ੍ਹਾਂ ਨਾਲ ਅਤੇ ਮਹਾਨ ਤਰੀਕੇ ਨਾਲ ਸਭ ਕੁੱਝ ਕੀਤਾ। ਇੱਥੋਂ ਤੱਕ ਕਿ ਜਦੋਂ ਕਾਨਾ ਦੇ ਵਿਆਹ ਵਿੱਚ ਮੈਅ ਦੀ ਕਮੀ ਸੀ, ਯਿਸੂ ਨੇ ਪਿਤਾ ਪ੍ਰਮੇਸ਼ਵਰ ਦੀ ਇੱਛਾ ਅਤੇ ਨਿਰਧਾਰਿਤ ਸਮੇਂ ਦੀ ਉਡੀਕ ਕੀਤੀ। ਯਿਸੂ ਦੇ ਚੇਲੇ ਚਾਹੁੰਦੇ ਸੀ ਕਿ ਉਹ ਸਾਰਿਆਂ ਦੇ ਲਈ ਪ੍ਰਸਿੱਧ ਹੋਵੋ ਅਤੇ ਉਹ ਆਪਣੇ ਆਪ ਨੂੰ ਸਭ ਦੇ ਸਾਹਮਣੇ ਪ੍ਰਗਟ ਕਰੇ। ਉਨ੍ਹਾਂ ਨੇ ਉਸਨੂੰ ਕਿਹਾ: “ਜੇਕਰ ਕੋਈ ਚਾਹੁੰਦਾ ਹੈ ਕਿ ਲੋਕ ਉਸ ਨੂੰ ਜਾਨਣ ਤਾਂ ਉਸ ਮਨੁੱਖ ਨੂੰ ਲੋਕਾਂ ਕੋਲੋਂ ਕੁਝ ਲੁਕੋਣਾ ਨਹੀਂ ਚਾਹੀਦਾ। ਉਸ ਨੂੰ ਆਪਣੇ ਆਪ ਨੂੰ ਦੁਨੀਆਂ ਨੂੰ ਵਿਖਾਉਣਾ ਚਾਹੀਦਾ ਹੈ” ਪਰ ਜਵਾਬ ਵਿੱਚ, ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੇਰਾ ਵੇਲਾ ਅਜੇ ਨਹੀਂ ਆਇਆ…”(ਯੂਹੰਨਾ ਦੀ ਇੰਜੀਲ 7:6)। ਪ੍ਰਮੇਸ਼ਵਰ ਦੇ ਬੱਚਿਓ, ਪ੍ਰਮੇਸ਼ਵਰ ਦੇ ਸ਼ਕਤੀਸ਼ਾਲੀ ਹੱਥ ਦੇ ਅਧੀਨ ਰਹੋ, ਅਤੇ ਉਹ ਜ਼ਰੂਰ ਹੀ ਤੁਹਾਨੂੰ ਉੱਚਾ ਕਰੇਗਾ।
ਅਭਿਆਸ ਕਰਨ ਲਈ – “ਇਸੇ ਤਰ੍ਹਾਂ ਹੇ ਜਵਾਨੋ, ਬਜ਼ੁਰਗਾਂ ਦੇ ਅਧੀਨ ਹੋਵੋ, ਸਗੋਂ ਤੁਸੀਂ ਸਾਰੇ ਇੱਕ ਦੂਜੇ ਦੀ ਸੇਵਾ ਕਰਨ ਲਈ ਮਨ ਦੀ ਹਲੀਮੀ ਨਾਲ ਲੱਕ ਬੰਨੋ…”(1 ਪਤਰਸ 5:5)।
