Appam - Punjabi

ਫਰਵਰੀ 26 – ਭਲਿਆਈ!

ਕਿਉਂ ਜੋ ਚਾਨਣ ਦਾ ਫਲ ਹਰ ਤਰ੍ਹਾਂ ਦੀ ਭਲਿਆਈ, ਧਰਮ ਅਤੇ ਸਚਿਆਈ ਹੈ”(ਅਫ਼ਸੀਆਂ 5:9)

ਜਿਨ੍ਹਾਂ ਦੇ ਅੰਦਰ ਭਲਿਆਈ ਹੁੰਦੀ ਹੈ, ਉਨ੍ਹਾਂ ਨੂੰ ਚੰਗਾ ਕਿਹਾ ਜਾਂਦਾ ਹੈ। ਉਹ ਭਲਿਆਈ ਪ੍ਰਮੇਸ਼ਵਰ ਅਤੇ ਮਨੁੱਖਾਂ ਦੀ ਨਜ਼ਰ ਵਿੱਚ ਬਹੁਤ ਪਿਆਰੀ ਹੈ, ਅਤੇ ਸਤਿਕਾਰ ਅਤੇ ਪ੍ਰਸ਼ੰਸਾ ਦੇ ਪਹਿਲੇ ਪੱਧਰ ਨੂੰ ਜਿੱਤਦੀ ਹੈ। ਜਿਹੜੇ ਪਵਿੱਤਰ ਆਤਮਾ ਨਾਲ ਭਰੇ ਹੋਏ ਹਨ, ਉਨ੍ਹਾਂ ਨੂੰ ਇਲਾਹੀ ਭਲਿਆਈ ਨਾਲ ਭਰਪੂਰ ਹੋਣੇ ਚਾਹੀਦਾ ਹੈ। ਰਸੂਲ ਪੌਲੁਸ ਕਹਿੰਦਾ ਹੈ: “ਹੇ ਮੇਰੇ ਭਰਾਵੋ, ਮੈਂ ਆਪ ਵੀ ਤੁਹਾਡੇ ਵਲੋਂ ਯਕੀਨ ਰੱਖਦਾ ਹਾਂ ਕਿ ਤੁਸੀਂ ਆਪ ਭਲਿਆਈ ਨਾਲ ਭਰਪੂਰ ਹੋ ਅਤੇ ਸਾਰੇ ਗਿਆਨ ਨਾਲ ਭਰੇ ਹੋਏ ਹੋ ਅਤੇ ਇੱਕ ਦੂਜੇ ਨੂੰ ਸਿਖਾ ਸਕਦੇ ਹੋ”(ਰੋਮੀਆਂ 15:14)।

ਇੱਕ ਚੰਗਾ ਦਿਲ ਇੱਕ ਫੁਵਾਰੇ ਦੇ ਵਰਗਾ ਹੁੰਦਾ ਹੈ। ਜਿਵੇਂ ਝਰਨੇ ਵਿੱਚੋਂ ਸਾਫ਼ ਪਾਣੀ ਵਗਦਾ ਹੈ, ਉਸੇ ਤਰ੍ਹਾਂ ਹੀ ਚੰਗੇ ਦਿਲ ਵਿੱਚੋਂ ਚੰਗੇ ਗੁਣ ਨਿਕਲਦੇ ਹਨ। ਪਾਣੀ ਦੇ ਫੁਵਾਰੇ ਦੀ ਤਰ੍ਹਾਂ, ਜਿਹੜਾ ਬਹੁਤ ਸਾਰੇ ਲੋਕਾਂ ਦੇ ਲਈ ਇੱਕ ਬਰਕਤ ਹੈ, ਤੁਸੀਂ ਵੀ ਆਪਣੇ ਆਲੇ-ਦੁਆਲੇ ਦੇ ਕਈ ਲੋਕਾਂ ਦੇ ਲਈ ਇੱਕ ਮਹਾਨ ਬਰਕਤ ਹੋਵੋਂਗੇ, ਜਦੋਂ ਤੁਸੀਂ ਭਲਿਆਈ ਨਾਲ ਭਰੇ ਹੋਵੋਂਗੇ।

ਪਵਿੱਤਰ ਸ਼ਾਸਤਰ ਕਹਿੰਦਾ ਹੈ ਕਿ ਬਰਨਬਾਸ ਇੱਕ ਭਲਾ ਮਨੁੱਖ ਸੀ (ਰਸੂਲਾਂ ਦੇ ਕਰਤੱਬ 11:24)। ਉਸਨੇ ਆਪਣਾ ਸਭ ਕੁੱਝ ਵੇਚ ਦਿੱਤਾ ਅਤੇ ਕਮਾਈ ਨੂੰ ਰਸੂਲਾਂ ਦੇ ਚਰਨਾਂ ਵਿੱਚ ਰੱਖ ਦਿੱਤਾ, ਤਾਂ ਕਿ ਧਨ ਦੀ ਵਰਤੋਂ ਸੇਵਕਾਈ ਅਤੇ ਵਿਧਵਾਵਾਂ ਅਤੇ ਗਰੀਬਾਂ ਦੀ ਮਦਦ ਦੇ ਲਈ ਕੀਤੀ ਜਾ ਸਕੇ। ਇਸ ਤੋਂ ਇਲਾਵਾ, ਜਦੋਂ ਕਿ ਬਾਕੀ ਸਾਰੇ ਪੌਲੁਸ (ਜਿਸ ਨੂੰ ਸੌਲੁਸ ਵੀ ਕਿਹਾ ਜਾਂਦਾ ਹੈ) ਉਸਨੂੰ ਸਵੀਕਾਰ ਕਰਨ ਤੋਂ ਝਿਜਕ ਰਹੇ ਸੀ, ਇਹ ਸਿਰਫ਼ ਬਰਨਬਾਸ ਦੀ ਭਲਿਆਈ ਦੇ ਕਾਰਨ ਸੀ, ਜਿਸ ਨੇ ਪੌਲੁਸ ਦਾ ਸਮਰਥਨ ਕੀਤਾ, ਉਸ ਨੂੰ ਆਪਣੀ ਸੇਵਕਾਈ ਵਿੱਚ ਉਤਸ਼ਾਹਿਤ ਕੀਤਾ ਅਤੇ ਵੱਖ-ਵੱਖ ਮਿਸ਼ਨਾਂ ਦੇ ਲਈ ਉਸਦੇ ਨਾਲ ਯਾਤਰਾ ਕੀਤੀ। ਜਦੋਂ ਉਸ ਨੇ ਪ੍ਰਮੇਸ਼ਵਰ ਦੀ ਕਿਰਪਾ ਨੂੰ ਦੇਖਿਆ ਤਾਂ ਉਹ ਬਹੁਤ ਖੁਸ਼ ਹੋਇਆ, ਅਤੇ ਉਨ੍ਹਾਂ ਸਾਰਿਆਂ ਨੂੰ ਉਸੇ ਦਿਲ ਦੇ ਉਦੇਸ਼ ਨਾਲ ਪ੍ਰਭੂ ਦੇ ਨਾਲ ਬਣੇ ਰਹਿਣ ਦੇ ਲਈ ਉਤਸ਼ਾਹਿਤ ਕੀਤਾ।

ਅੱਜ ਕੁੱਝ ਵਿਸ਼ਵਾਸੀ ਹਨ ਜਿਹੜੇ ਭਲਿਆਈ ਦਾ ਪ੍ਰਦਰਸ਼ਨ ਕਰਦੇ ਹਨ, ਅਤੇ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੀ ਹੋਂਦ ਦਾ ਮੂਲ ਉਦੇਸ਼ ਦੂਸਰਿਆਂ ਦੀ ਜ਼ਰੂਰਤ ਵਿੱਚ ਮਦਦ ਕਰਨਾ ਹੈ। ਪਰ ਉਨ੍ਹਾਂ ਦੇ ਦਿਲਾਂ ਵਿੱਚ ਉਹ ਉਨ੍ਹਾਂ ਬਘਿਆੜਾਂ ਦੀ ਤਰ੍ਹਾਂ ਸੁਆਰਥੀ ਹਨ ਜਿਹੜੇ ਖਾਣ ਵਾਲੇ ਹਨ।

ਉਨ੍ਹਾਂ ਦਿਨਾਂ ਵਿੱਚ ਯਹੋਵਾਹ ਨੇ ਇਸਰਾਏਲੀਆਂ ਦੇ ਵੱਲ ਦੇਖ ਕੇ ਉਦਾਸ ਮਨ ਨਾਲ ਆਖਿਆ, “ਹੇ ਇਫ਼ਰਾਈਮ, ਮੈਂ ਤੇਰੇ ਨਾਲ ਕੀ ਕਰਾਂ? ਹੇ ਯਹੂਦਾਹ, ਮੈਂ ਤੇਰੇ ਨਾਲ ਕੀ ਕਰਾਂ? ਤੁਹਾਡੀ ਦਯਾ ਸਵੇਰ ਦੇ ਬੱਦਲ ਵਾਂਗੂੰ ਹੈ, ਅਤੇ ਤ੍ਰੇਲ ਵਾਂਗੂੰ ਜਿਹੜੀ ਸਵੇਰੇ ਹੀ ਉੱਡ ਜਾਂਦੀ ਹੈ”(ਹੋਸ਼ੇਆ 6:4)।

ਖਰੀ ਭਲਿਆਈ, ਬਿਨਾਂ ਸਵਾਰਥ ਦੇ, ਆਤਮਾ ਦਾ ਫਲ ਹੈ। ਤੁਸੀਂ ਆਪਣੇ ਯਤਨਾਂ ਨਾਲ ਭਲਿਆਈ ਨਹੀਂ ਕਮਾ ਸਕਦੇ ਹੋ। ਤੁਹਾਡੇ ਜੀਵਨ ਵਿੱਚ ਭਲਿਆਈ ਦਾ ਪੱਧਰ ਪ੍ਰਭੂ ਦੇ ਨਾਲ ਤੁਹਾਡੀ ਸੰਗਤੀ ਦੀ ਨੇੜਤਾ ਅਤੇ ਪਵਿੱਤਰ ਦੇ ਆਤਮਾ ਨਾਲ ਤੁਹਾਡੀ ਸਾਂਝ ਉੱਤੇ ਨਿਰਭਰ ਕਰੇਗਾ।

ਅਭਿਆਸ ਕਰਨ ਲਈ – ਹੇ ਮੇਰੇ ਭਰਾਵੋ, ਮੈਂ ਆਪ ਵੀ ਤੁਹਾਡੇ ਵਲੋਂ ਯਕੀਨ ਰੱਖਦਾ ਹਾਂ ਕਿ ਤੁਸੀਂ ਆਪ ਭਲਿਆਈ ਨਾਲ ਭਰਪੂਰ ਹੋ ਅਤੇ ਸਾਰੇ ਗਿਆਨ ਨਾਲ ਭਰੇ ਹੋਏ ਹੋ ਅਤੇ ਇੱਕ ਦੂਜੇ ਨੂੰ ਸਿਖਾ ਸਕਦੇ ਹੋ”(ਰੋਮੀਆਂ 15:14)

Leave A Comment

Your Comment
All comments are held for moderation.