No products in the cart.
ਫਰਵਰੀ 24 – ਵਿਸ਼ਵਾਸ!
ਜਿਵੇਂ ਲਿਖਿਆ ਹੋਇਆ ਹੈ ਵਿਸ਼ਵਾਸ ਦਾ ਉਹੋ ਆਤਮਾ ਸਾਨੂੰ ਮਿਲਿਆ ਹੈ। ਮੈਂ ਵਿਸ਼ਵਾਸ ਕੀਤਾ, ਇਸ ਲਈ ਬੋਲਿਆ। ਸੋ ਅਸੀਂ ਵੀ ਵਿਸ਼ਵਾਸ ਕਰਦੇ ਹਾਂ ਇਸ ਲਈ ਬੋਲਦੇ ਵੀ ਹਾਂ”(2 ਕੁਰਿੰਥੀਆਂ 4:13)।
ਅਸੀਂ ਪਵਿੱਤਰ ਸ਼ਾਸਤਰ ਵਿੱਚ ਚਾਰ ਤਰ੍ਹਾਂ ਦੇ ਵਿਸ਼ਵਾਸ ਦੇ ਬਾਰੇ ਪੜ੍ਹ ਸਕਦੇ ਹਾਂ। ਪਹਿਲਾ, ਅੰਦਰੂਨੀ ਜਾਂ ਕੁਦਰਤੀ ਵਿਸ਼ਵਾਸ ਹੈ। ਦੂਸਰਾ, ਇਹ ਇੱਕ ਮੁੱਢਲਾ ਸਿਧਾਂਤ ਜਾਂ ਸਿੱਖਿਆ ਦੇ ਰੂਪ ਵਿੱਚ ਵਿਸ਼ਵਾਸ ਹੈ। ਇਸ ਨੂੰ ਪ੍ਰਮੇਸ਼ਵਰ ਦੇ ਪ੍ਰਤੀ ਵਿਸ਼ਵਾਸ ਵੀ ਕਿਹਾ ਜਾਂਦਾ ਹੈ। ਤੀਸਰਾ, ਸਾਡੇ ਕੋਲ ਆਤਮਾ ਦੇ ਵਰਦਾਨ ਦੇ ਰੂਪ ਵਿੱਚ ਵਿਸ਼ਵਾਸ ਹੈ। ਅਤੇ ਚੌਥਾ, ਅਸੀਂ ਆਤਮਾ ਦੇ ਫਲ ਦੇ ਰੂਪ ਵਿੱਚ ਵਿਸ਼ਵਾਸ ਦੇ ਬਾਰੇ ਪੜ੍ਹਦੇ ਹਾਂ।
ਵਿਸ਼ਵਾਸ ਤੁਹਾਡੇ ਵਿੱਚੋਂ ਹਰੇਕ ਦੇ ਲਈ ਜ਼ਰੂਰੀ ਹੈ। ਤੁਹਾਨੂੰ ਉਸ ਵਿਸ਼ਵਾਸ ਵਿੱਚ ਵਾਧਾ ਕਰਨਾ ਚਾਹੀਦਾ ਹੈ। ਤੁਹਾਨੂੰ ਆਤਮਾ ਵਿੱਚ ਭਰਪੂਰ ਹੋਣਾ ਚਾਹੀਦਾ ਹੈ ਅਤੇ ਵਿਸ਼ਵਾਸ ਦੇ ਆਤਮਿਕ ਫਲ ਨੂੰ ਪੈਦਾ ਕਰਨਾ ਚਾਹੀਦਾ ਹੈ। ਇੱਥੋਂ ਤੱਕ ਕਿ ਯਿਸੂ ਦੇ ਚੇਲਿਆਂ ਨੇ ਵਿਸ਼ਵਾਸ ਦੀ ਜ਼ਰੂਰਤ ਨੂੰ ਮਹਿਸੂਸ ਕੀਤਾ ਅਤੇ ਆਪਣੇ ਵਿਸ਼ਵਾਸ ਨੂੰ ਵਧਾਉਣ ਦੇ ਲਈ ਪ੍ਰਭੂ ਅੱਗੇ ਪ੍ਰਾਰਥਨਾ ਕੀਤੀ”(ਲੂਕਾ ਦੀ ਇੰਜੀਲ 17:5)।
ਪ੍ਰਭੂ ਯਿਸੂ ਨੇ ਮਾਰਥਾ ਅਤੇ ਮਰਿਯਮ ਦੇ ਜੀਵਨ ਵਿੱਚ ਵਿਸ਼ਵਾਸ ਪੈਦਾ ਕਰਨ ਦਾ ਫੈਸਲਾ ਕੀਤਾ – ਜਿਹੜੀਆਂ ਆਪਣੇ ਭਰਾ ਦੀ ਮੌਤ ਦੇ ਬਾਅਦ ਬਿਨਾਂ ਕਿਸੇ ਵਿਸ਼ਵਾਸ ਜਾਂ ਉਮੀਦ ਦੇ ਸੋਗ ਮਨਾ ਰਹੀਆਂ ਸੀ। ਪ੍ਰਭੂ ਨੇ ਉਨ੍ਹਾਂ ਨੂੰ ਆਖਿਆ: “ਮੁਰਦਿਆਂ ਦਾ ਜੀ ਉੱਠਣਾ ਅਤੇ ਜੀਵਨ ਮੈਂ ਹਾਂ। ਜਿਹੜਾ ਮਨੁੱਖ ਮੇਰੇ ਤੇ ਵਿਸ਼ਵਾਸ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਉਹ ਜੀਵੇਗਾ”(ਯੂਹੰਨਾ ਦੀ ਇੰਜੀਲ 11:25)। ਉਸਦੇ ਇੰਨਾਂ ਕਹਿਣ ਦੇ ਬਾਅਦ ਵੀ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋਇਆ। ਉਸ ਨੇ ਯਿਸੂ ਨੂੰ ਕਿਹਾ: “ਹੇ ਪ੍ਰਭੂ, ਜੇਕਰ ਤੁਸੀਂ ਇੱਥੇ ਹੁੰਦੇ, ਤਾਂ ਮੇਰਾ ਭਰਾ ਨਾ ਮਰਦਾ।” ਉਸ ਨੇ ਇਹ ਵੀ ਕਿਹਾ: “ਮੈਂ ਜਾਣਦੀ ਹਾਂ ਕਿ ਉਹ ਨਿਆਂ ਵਾਲੇ ਦਿਨ ਦੇ ਸਮੇਂ ਅੰਤ ਦੇ ਦਿਨ ਜੀ ਉੱਠੇਗਾ” ਇਸ ਤਰ੍ਹਾਂ, ਉਨ੍ਹਾਂ ਨੇ ਸਿਰਫ ਅਵਿਸ਼ਵਾਸ ਦੇ ਸ਼ਬਦ ਬੋਲੇ। ਉਨ੍ਹਾਂ ਨੂੰ ਵਿਸ਼ਵਾਸ ਸਿਖਾਉਣ ਦੇ ਲਈ, ਪ੍ਰਭੂ ਨੇ ਲਾਜ਼ਰ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕੀਤਾ।
ਇਹ ਸਾਡੇ ਵਿਸ਼ਵਾਸ ਨੂੰ ਵਧਾਉਂਦਾ ਹੈ, ਜਿਵੇਂ ਕਿ ਅਸੀਂ ਪ੍ਰਭੂ ਦੁਆਰਾ ਕੀਤੇ ਗਏ ਵੱਖ-ਵੱਖ ਚਮਤਕਾਰਾਂ ਦੇ ਬਾਰੇ ਪੜ੍ਹਦੇ ਹਾਂ। ਜਦੋਂ ਅਸੀਂ ਪਰਮੇਸ਼ੁਰ ਦੇ ਸ਼ਕਤੀਸ਼ਾਲੀ ਕੰਮਾਂ ਦੀ ਗਵਾਹੀ ਪੜ੍ਹਦੇ ਹਾਂ, ਤਾਂ ਸਾਡੇ ਵਿਸ਼ਵਾਸ ਨੂੰ ਅੱਗ ਲੱਗ ਜਾਂਦੀ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ ਕਿ ਇਸਤੀਫ਼ਾਨ ਵਿਸ਼ਵਾਸ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਸੀ। ਇਸ ਕਰਕੇ ਉਹ ਲੋਕਾਂ ਦੇ ਵਿੱਚ ਵੱਡੇ-ਵੱਡੇ ਮਹਾਨ ਚਮਤਕਾਰ ਅਤੇ ਨਿਸ਼ਾਨ ਦਿਖਾ ਸਕਿਆ।
ਜਦੋਂ ਪਵਿੱਤਰ ਆਤਮਾ ਦੇ ਵਰਦਾਨ ਦੇ ਰੂਪ ਵਿੱਚ ਵਿਸ਼ਵਾਸ ਤੁਹਾਡੇ ਵਿੱਚ ਦਾਖਲ ਹੁੰਦਾ ਹੈ, ਤਾਂ ਤੁਸੀਂ ਪਰਮੇਸ਼ੁਰ ਦੇ ਲਈ ਮਹਾਨ ਅਤੇ ਅਦਭੁੱਤ ਚੀਜ਼ਾਂ ਦੀ ਯੋਜਨਾ ਬਣਾਉਣ ਦੇ ਯੋਗ ਹੋਵੋਂਗੇ। ਅਜਿਹਾ ਵਿਸ਼ਵਾਸ ਤੁਹਾਨੂੰ ਪ੍ਰਭੂ ਦੇ ਲਈ ਇੱਕ ਵੱਡੀ ਕਲੀਸਿਯਾ ਸਥਾਪਿਤ ਕਰਨ, ਪ੍ਰਭੂ ਦੇ ਲਈ ਲੱਖਾਂ ਆਤਮਾਵਾਂ ਪ੍ਰਾਪਤ ਕਰਨ, ਜਾਂ ਲੋਕਾਂ ਦੇ ਵਿਚਕਾਰ ਚਮਤਕਾਰ ਅਤੇ ਚਿੰਨ੍ਹ ਦਿਖਾਉਣ ਵਿੱਚ ਮਦਦ ਕਰਦਾ ਹੈ। ਜਿਹੜਾ ਪੂਰੀ ਤਰ੍ਹਾਂ ਨਾਲ ਪ੍ਰਭੂ ਦੇ ਵਚਨ ਨੂੰ ਸਵੀਕਾਰ ਕਰਦਾ ਹੈ ਅਤੇ ਉਸ ਉੱਤੇ ਵਿਸ਼ਵਾਸ ਕਰਦਾ ਹੈ, ਉਹ ਆਪਣੇ ਮੂੰਹ ਨਾਲ ਉਸਨੂੰ ਸਵੀਕਾਰ ਕਰਦਾ ਹੈ ਅਤੇ ਉਸਦੀ ਘੋਸ਼ਣਾ ਕਰਦਾ ਹੈ।
ਪ੍ਰਮੇਸ਼ਵਰ ਦੇ ਬੱਚਿਓ, ਤੁਹਾਡਾ ਵਿਸ਼ਵਾਸ ਦ੍ਰਿੜ੍ਹ ਹੋਵੇ ਅਤੇ ਪਰਮੇਸ਼ੁਰ ਦੇ ਵਚਨ ਉੱਤੇ ਅਧਾਰਿਤ ਹੋਵੇ। ਅਤੇ ਤੁਹਾਡਾ ਵਿਸ਼ਵਾਸ ਹਮੇਸ਼ਾ ਮਸੀਹ ਉੱਤੇ ਕਾਇਮ ਰਹੇ।
ਅਭਿਆਸ ਕਰਨ ਲਈ – “ਵਿਸ਼ਵਾਸ ਨਾਲ ਸਾਰਾਹ ਨੇ ਬੁੱਢੀ ਹੋ ਜਾਣ ਤੇ ਵੀ ਗਰਭਵਤੀ ਹੋਣ ਦੀ ਸਮਰੱਥਾ ਪਾਈ, ਕਿਉਂਕਿ ਉਹ ਨੇ ਵਾਇਦਾ ਕਰਨ ਵਾਲੇ ਨੂੰ ਵਫ਼ਾਦਾਰ ਜਾਣਿਆ”(ਇਬਰਾਨੀਆਂ 11:11)।