Appam - Punjabi

ਜਨਵਰੀ 25 – ਸੰਪੂਰਨ ਪਵਿੱਤਰਤਾ!

“ਸੋ ਹੇ ਪਿਆਰਿਓ, ਜਦੋਂ ਇਹ ਬਚਨ ਸਾਨੂੰ ਦਿੱਤੇ ਹੋਏ ਹਨ ਤਾਂ ਆਓ, ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਅਸ਼ੁੱਧਤਾ ਤੋਂ ਸ਼ੁੱਧ ਕਰ ਕੇ ਪਰਮੇਸ਼ੁਰ ਦੇ ਡਰ ਨਾਲ ਪਵਿੱਤਰਤਾਈ ਨੂੰ ਸੰਪੂਰਨ ਕਰੀਏ”(2 ਕੁਰਿੰਥੀਆਂ 7:1)।

ਹਾਲਾਂਕਿ ਜੀਵਨ ਵਿੱਚ ਹਰ ਚੀਜ਼ ਦੀ ਇੱਕ ਹੱਦ ਹੋ ਸਕਦੀ ਹੈ, ਪਵਿੱਤਰਤਾ ਦੀ ਕੋਈ ਹੱਦ ਨਹੀਂ ਹੈ। ਅਤੇ ਪਵਿੱਤਰਤਾ ਦੇ ਲਈ ਜੋਸ਼, ਤੁਹਾਨੂੰ ਪਵਿੱਤਰਤਾ ਤੋਂ ਪਵਿੱਤਰਤਾ ਦੇ ਵੱਲ ਵੱਧਣ ਵਿੱਚ ਮਦਦ ਕਰੇਗਾ।

ਹੁਣ, ਤੁਸੀਂ ਪਵਿੱਤਰਤਾ ਵਿੱਚ ਸੰਪੂਰਨ ਕਿਵੇਂ ਹੋ ਸਕਦੇ ਹੋ? ਇਹ ਪਰਮੇਸ਼ੁਰ ਦਾ ਡਰ ਹੈ, ਜਿਹੜਾ ਤੁਹਾਨੂੰ ਮਸੀਹ ਦੇ ਸਰੂਪ ਵਿੱਚ ਪਵਿੱਤਰ ਹੋਣ ਦੀ ਤਾਕੀਦ ਕਰਦਾ ਹੈ। ਪ੍ਰਮੇਸ਼ਵਰ ਤੋਂ ਡਰਨ ਵਾਲਾ ਵਿਅਕਤੀ ਹਰ ਪ੍ਰਕਾਰ ਦੀਆਂ ਕਾਮਨਾਵਾਂ ਤੋਂ ਦੂਰ ਹੋ ਜਾਵੇਗਾ, ਪਾਪ ਤੋਂ ਭੱਜ ਜਾਵੇਗਾ ਅਤੇ ਆਪਣੇ ਆਪ ਨੂੰ ਬਚਾਉਣ ਦੇ ਲਈ ਸੁਚੇਤ ਰਹੇਗਾ। ਪਰ ਇੱਕ ਵਿਅਕਤੀ ਜਿਹੜਾ ਪਰਮੇਸ਼ੁਰ ਤੋਂ ਡਰਨ ਵਾਲਾ ਨਹੀਂ ਹੈ, ਉਹ ਹੰਕਾਰੀ ਹੋਵੇਗਾ ਅਤੇ ਪਾਪੀ ਰਾਹਾਂ ਵਿੱਚ ਪੈ ਜਾਵੇਗਾ। ਪਵਿੱਤਰ ਸ਼ਾਸਤਰ ਸਾਨੂੰ ਦੱਸਦਾ ਹੈ: “ਦੁਸ਼ਟ ਦੇ ਅਪਰਾਧ ਦਾ ਵਾਕ, ਉਹ ਦੀਆਂ ਅੱਖਾਂ ਦੇ ਅੱਗੇ ਪਰਮੇਸ਼ੁਰ ਦਾ ਡਰ ਹੈ ਹੀ ਨਹੀਂ”(ਜ਼ਬੂਰਾਂ ਦੀ ਪੋਥੀ 36:1)।

ਯੂਸੁਫ਼ ਦੇ ਜੀਵਨ ਉੱਤੇ ਵਿਚਾਰ ਕਰੋ। ਉਸਦੇ ਜੀਵਨ ਨੂੰ ਬਚਾਉਣ ਦਾ ਕਾਰਨ ਉਸਦਾ ਪਰਮੇਸ਼ੁਰ ਦੇ ਡਰ ਦੇ ਕਾਰਨ ਸੀ। ਜਦੋਂ ਉਸਨੂੰ ਪਰਤਾਵੇ ਦਾ ਸਾਹਮਣਾ ਕਰਨਾ ਪਿਆ, ਤਾਂ ਉਸਨੇ ਇਸਨੂੰ ਮਨੁੱਖਾਂ ਦੇ ਸਾਹਮਣੇ ਪਾਪ ਦੇ ਰੂਪ ਵਿੱਚ ਨਹੀਂ ਦੇਖਿਆ, ਬਲਕਿ ਪਰਮੇਸ਼ੁਰ ਦੇ ਸਾਹਮਣੇ ਇੱਕ ਭਿਆਨਕ ਪਾਪ ਦੇ ਰੂਪ ਵਿੱਚ ਦੇਖਿਆ ਜਿਹੜਾ ਉਸਨੂੰ ਦੇਖਦਾ ਹੈ।

ਅਸੀਂ ਹੇਠ ਲਿਖੀ ਆਇਤ ਵਿੱਚ ਉਸਦੇ ਵਰਣਨ ਬਾਰੇ ਪੜ੍ਹ ਸਕਦੇ ਹਾਂ: “ਮੈਂ ਐਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?”(ਉਤਪਤ 39:9)। ਪ੍ਰਮੇਸ਼ਵਰ ਦਾ ਡਰ ਇਹ ਮਹਿਸੂਸ ਕਰਨਾ ਹੈ ਕਿ ਕੋਈ ਕੰਮ ਜਾਂ ਵਿਚਾਰ ਪ੍ਰਮੇਸ਼ਵਰ ਦੀਆਂ ਨਜ਼ਰਾਂ ਵਿੱਚ ਪਾਪ ਹੋਵੇਗਾ, ਅਤੇ ਉਸ ਸਥਿਤੀ ਤੋਂ ਦੂਰ ਭੱਜਣਾ ਹੈ।

ਜਦੋਂ ਤੁਸੀਂ ਆਪਣੇ ਦਿਲ ਵਿੱਚ ਪ੍ਰਮੇਸ਼ਵਰ ਦੇ ਡਰ ਦੇ ਨਾਲ ਆਪਣੀ ਪਵਿੱਤਰਤਾ ਦੀ ਰੱਖਿਆ ਕਰਨ ਦਾ ਪੱਕਾ ਫ਼ੈਸਲਾ ਕਰਦੇ ਹੋ, ਤਾਂ ਉਹ ਜ਼ਰੂਰ ਹੀ ਤੁਹਾਨੂੰ ਪਾਪੀ ਪਰਤਾਵਿਆਂ ਤੋਂ ਬਚਣ ਵਿੱਚ ਮਦਦ ਕਰੇਗਾ। ਤੁਹਾਨੂੰ ਪਰਮੇਸ਼ੁਰ ਦਾ ਡਰ ਮੰਨਣਾ ਚਾਹੀਦਾ ਹੈ ਅਤੇ ਆਪਣੀ ਪਵਿੱਤਰਤਾ ਨੂੰ ਬਣਾਈ ਰੱਖਣ ਦੇ ਲਈ ਜੋਸ਼ ਰੱਖਣਾ ਚਾਹੀਦਾ ਹੈ। ਅਤੇ ਪ੍ਰਭੂ ਤੁਹਾਨੂੰ ਆਪਣੇ ਲਹੂ ਨਾਲ ਧੋਵੇਗਾ, ਤੁਹਾਨੂੰ ਆਪਣੇ ਵਚਨ ਨਾਲ ਪਵਿੱਤਰ ਕਰੇਗਾ, ਅਤੇ ਤੁਹਾਨੂੰ ਪਵਿੱਤਰ ਆਤਮਾ ਨਾਲ ਢੱਕ ਦੇਵੇਗਾ।

ਜਦੋਂ ਤੁਸੀਂ ਆਪਣੇ ਆਪ ਨੂੰ ਪਵਿੱਤਰਤਾ ਦੇ ਲਈ ਸਮਰਪਿਤ ਕਰਦੇ ਹੋ, ਤਾਂ ਤੁਸੀਂ ਸਾਡੇ ਪ੍ਰਭੂ ਦੇ ਆਉਣ ਤੇ ਆਨੰਦ ਅਤੇ ਖੁਸ਼ ਹੋਵੋਂਗੇ। ਤੁਸੀਂ ਆਪਣੀ ਪਵਿੱਤਰਤਾ ਨੂੰ ਬਣਾਈ ਰੱਖਦੇ ਹੋਏ, ਪੂਰੀ ਮੁਕਤੀ ਦੇ ਨਾਲ, ਹਵਾ ਵਿੱਚ ਪ੍ਰਭੂ ਨਾਲ ਮਿਲੋਂਗੇ। ਕਿਉਂਕਿ ਸਾਡਾ ਪ੍ਰਮੇਸ਼ਵਰ ਪਵਿੱਤਰਤਾ ਵਿੱਚ ਸੰਪੂਰਨ ਹੈ, ਇਸ ਲਈ ਤੁਹਾਨੂੰ ਵੀ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਹੈ ਅਤੇ ਸੰਪੂਰਨ ਪਵਿੱਤਰਤਾ ਦੇ ਲਈ ਸਮਰਪਿਤ ਕਰਨਾ ਚਾਹੀਦਾ ਹੈ। ਪਵਿੱਤਰ ਸ਼ਾਸਤਰ ਸਾਨੂੰ ਇਹ ਵੀ ਦੱਸਦਾ ਹੈ: “ਲੇਲੇ ਦਾ ਵਿਆਹ ਜੋ ਆ ਗਿਆ ਹੈ, ਅਤੇ ਉਹ ਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ”(ਪ੍ਰਕਾਸ਼ ਦੀ ਪੋਥੀ 19:7)।

ਮਸੀਹ ਕਲੀਸਿਯਾ ਦਾ ਸਿਰ ਹੈ। “ਅਤੇ ਸੱਭੋ ਕੁਝ ਉਸ ਦੇ ਪੈਰਾਂ ਹੇਠ ਕਰ ਦਿੱਤਾ ਅਤੇ ਸਭਨਾਂ ਵਸਤਾਂ ਉੱਤੇ ਸਿਰ ਠਹਿਰਾ ਕੇ ਉਸ ਨੂੰ ਕਲੀਸਿਯਾ ਲਈ ਦੇ ਦਿੱਤਾ! ਇਹ ਉਸ ਦੀ ਦੇਹ ਹੈ, ਅਰਥਾਤ ਉਸ ਦੀ ਭਰਪੂਰੀ ਜਿਹੜਾ ਸਭਨਾਂ ਵਿੱਚ ਸੱਭੋ ਕੁਝ ਪੂਰਾ ਕਰਦਾ ਹੈ!”(ਅਫ਼ਸੀਆਂ 1:22,23)। ਕਿਉਂਕਿ ਤੁਸੀਂ ਉਸਦੇ ਸਰੀਰ ਦੇ ਅੰਗ ਹੋ ਅਤੇ ਕਲੀਸਿਯਾ ਦੇ ਮੈਂਬਰ ਹੋ, ਤੁਸੀਂ ਉਸਦੇ ਨਾਲ ਪੂਰੀ ਤਰ੍ਹਾਂ ਕਿਵੇਂ ਜੁੜ ਸਕਦੇ ਹੋ – ਜਦੋਂ ਤੁਸੀਂ ਆਪਣੇ ਪਾਪਾਂ ਵਿੱਚ ਰਹਿੰਦੇ ਹੋ?

ਪਰਮੇਸ਼ੁਰ ਦੇ ਬੱਚਿਓ, ਪਵਿੱਤਰਤਾ ਵਿੱਚ ਸੰਪੂਰਨ ਹੋ ਜਾਓ ਅਤੇ ਆਪਣੇ ਆਪ ਨੂੰ ਮਸੀਹ ਦੇ ਸਰੂਪ ਵਿੱਚ ਬਦਲ ਲਓ।

ਅਭਿਆਸ ਕਰਨ ਲਈ – “ਇਸ ਲਈ ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਸਮੇਂ ਤੁਹਾਨੂੰ ਖਿਆਲ ਵੀ ਨਾ ਹੋਵੇ, ਉਸੇ ਸਮੇਂ ਮਨੁੱਖ ਦਾ ਪੁੱਤਰ ਆ ਜਾਵੇਗਾ”(ਮੱਤੀ ਦੀ ਇੰਜੀਲ 24:44)।

Leave A Comment

Your Comment
All comments are held for moderation.