Appam - Punjabi

ਜਨਵਰੀ 23 – ਸੰਪੂਰਨ ਵਰਦਾਨ!

“ਕਿਉਂਕਿ ਹਰ ਇੱਕ ਚੰਗਾ ਦਾਨ ਅਤੇ ਹਰ ਇੱਕ ਸੰਪੂਰਨ ਵਰਦਾਨ ਉਤਾਹਾਂ ਤੋਂ ਹੀ ਹੈ ਅਤੇ ਜੋਤਾਂ ਦੇ ਪਿਤਾ ਵੱਲੋਂ ਮਿਲਦਾ ਹੈ…”(ਯਾਕੂਬ ਦੀ ਪੱਤ੍ਰੀ 1:17)।

ਸਾਡੇ ਪ੍ਰਭੂ ਯਿਸੂ ਮਸੀਹ ਨੇ ਆਪਣੇ ਬੱਚਿਆਂ ਦੇ ਲਈ ਪਵਿੱਤਰ ਆਤਮਾ ਦੇ ਵਰਦਾਨਾਂ ਨੂੰ ਸੰਭਾਲਿਆ ਹੋਇਆ ਹੈ। ਅਤੇ ਉਹ ਉਮੀਦ ਕਰਦਾ ਹੈ ਕਿ ਤੁਸੀਂ ਆਤਮਾ ਦੇ ਵਰਦਾਨਾਂ ਵਿੱਚ, ਤੁਹਾਡੀਆਂ ਪ੍ਰਾਰਥਨਾਵਾਂ ਅਤੇ ਵਿਸ਼ਵਾਸ ਦੇ ਦੁਆਰਾ ਸੰਪੂਰਨ ਹੋ ਜਾਓ।

ਤੁਹਾਡੇ ਮਨ ਵਿੱਚ ਸਵਾਲ ਹੋ ਸਕਦਾ ਹੈ ਕਿ ਕੀ ਪ੍ਰਭੂ ਮੈਨੂੰ ਵੀ ਉਹ ਵਰਦਾਨਾਂ ਨੂੰ ਦੇਵੇਗਾ ਅਤੇ ਕੀ ਮੈਂ ਵੀ ਅਜਿਹੇ ਵਰਦਾਨਾਂ ਦੇ ਯੋਗ ਹਾਂ। ਪਰ ਪਵਿੱਤਰ ਸ਼ਾਸਤਰ ਸਾਨੂੰ ਸਪੱਸ਼ਟ ਤੌਰ ਤੇ ਦੱਸਦਾ ਹੈ ਕਿ: “ਤੂੰ ਬੰਦੀਆਂ ਨੂੰ ਬੰਨ੍ਹ ਲਿਆ, ਤੂੰ ਆਦਮੀਆਂ ਵਿੱਚ ਸਗੋਂ ਆਕੀਆਂ ਵਿੱਚ ਵੀ ਦਾਨ ਲਏ, ਕਿ ਯਾਹ ਪਰਮੇਸ਼ੁਰ ਉੱਥੇ ਵੱਸੇ”(ਜ਼ਬੂਰਾਂ ਦੀ ਪੋਥੀ 68:18)। ਪਵਿੱਤਰ ਸ਼ਾਸਤਰ ਸਾਨੂੰ ਇਹ ਵੀ ਦੱਸਦਾ ਹੈ ਕਿ: “ਜਦ ਉਹ ਉਤਾਹਾਂ ਉਠਾਇਆ ਗਿਆ, ਉਸ ਨੇ ਬੰਦੀਆਂ ਨੂੰ ਬੰਨ੍ਹ ਲਿਆ ਅਤੇ ਮਨੁੱਖਾਂ ਨੂੰ ਦਾਤਾਂ ਦਿੱਤੀਆਂ”(ਅਫ਼ਸੀਆਂ 4:8)।

ਪੁਰਾਣੇ ਨੇਮ ਦੇ ਸਮੇਂ ਵਿੱਚ, ਪਵਿੱਤਰ ਆਤਮਾ ਦੇ ਵਰਦਾਨ ਬਹੁਤ ਘੱਟ ਸੀ। ਪਰ ਨਵੇਂ ਨੇਮ ਦੇ ਸਮੇਂ ਵਿੱਚ, ਜਦੋਂ ਚੇਲੇ ਇਕੱਠੇ ਹੋਏ ਅਤੇ ਉੱਪਰਲੇ ਕਮਰੇ ਵਿੱਚ ਪ੍ਰਾਰਥਨਾ ਵਿੱਚ ਉਡੀਕ ਕਰਨ ਲੱਗੇ, ਤਾਂ ਪਵਿੱਤਰ ਆਤਮਾ ਉਨ੍ਹਾਂ ਉੱਤੇ ਸ਼ਕਤੀਸ਼ਾਲੀ ਰੂਪ ਨਾਲ ਉਤਰਿਆ। ਅਤੇ ਉਨ੍ਹਾਂ ਵਿੱਚੋਂ ਹਰੇਕ ਨੂੰ ਆਤਮਾ ਦੇ ਵਰਦਾਨ ਪ੍ਰਾਪਤ ਹੋਏ। “ਤਦ ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਅਲੱਗ-ਅਲੱਗ ਭਾਸ਼ਾ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਨ੍ਹਾਂ ਨੂੰ ਬੋਲਣ ਦੀ ਸ਼ਕਤੀ ਦਿੱਤੀ”(ਰਸੂਲਾਂ ਦੇ ਕਰਤੱਬ 2:4)।

ਇਹ ਆਤਮਾ ਦੇ ਵਰਦਾਨਾਂ ਦੇ ਦੁਆਰਾ ਹੈ, ਕਿ ਤੁਸੀਂ ਦੁਨੀਆਂ ਨੂੰ ਸਾਬਿਤ ਕਰਦੇ ਹੋ ਕਿ ਸਾਡਾ ਪ੍ਰਭੂ ਇੱਕ ਜੀਉਂਦਾ ਪਰਮੇਸ਼ੁਰ ਹੈ। ਅਤੇ ਤੁਸੀਂ ਉਸ ਸ਼ਕਤੀਸ਼ਾਲੀ ਸ਼ਕਤੀ ਦੇ ਦੁਆਰਾ ਗੈਰ ਕੌਮਾਂ ਨੂੰ ਮਸੀਹ ਦੀ ਖੁਸ਼ਖਬਰੀ ਦੇ ਅਧੀਨ ਕਰਨ ਦੇ ਯੋਗ ਹੋ। ਤੁਸੀਂ ਉਨ੍ਹਾਂ ਵਰਦਾਨਾਂ ਦੇ ਦੁਆਰਾ ਭਵਿੱਖ ਨੂੰ ਸਮਝਣ ਅਤੇ ਚਮਤਕਾਰ ਕਰਨ ਦੇ ਯੋਗ ਹੋ।

ਰਸੂਲ ਪੌਲੁਸ ਨੇ ਕਿਹਾ ਹੈ: “ਪਿਆਰ ਵਿੱਚ ਚੱਲੋ। ਆਤਮਿਕ ਦਾਤਾਂ ਦੀ ਵੀ ਭਾਲ ਕਰੋ”(1 ਕੁਰਿੰਥੀਆਂ 14:1)। ਬਹੁਤ ਸਾਰੇ ਜਿਨ੍ਹਾਂ ਨੂੰ ਇਹ ਵਰਦਾਨ ਨਹੀਂ ਮਿਲੇ ਹਨ, ਉਹ ਦੂਸਰਿਆਂ ਨੂੰ ਝੂਠਾ ਸਿਖਾਉਂਦੇ ਹਨ ਕਿ ਇਹ ਵਰਦਾਨ ਅਸਲ ਵਿੱਚ ਜ਼ਰੂਰੀ ਨਹੀਂ ਹਨ ਅਤੇ ਇਹ ਵਰਦਾਨ ਥੋੜ੍ਹੇ ਸਮੇਂ ਦੇ ਲਈ ਹਨ। ਅੱਜ ਵੀ ਬਹੁਤ ਸਾਰੇ ਲੋਕ ਨਾ ਤਾਂ ਵਿਸ਼ਵਾਸ ਕਰਦੇ ਹਨ ਅਤੇ ਨਾ ਹੀ ਵਰਦਾਨਾਂ ਵਿੱਚ ਵਿਸ਼ਵਾਸ ਕਰਦੇ ਹਨ। ਨਾ ਹੀ ਉਨ੍ਹਾਂ ਨੂੰ ਇਨ੍ਹਾਂ ਵਰਦਾਨਾਂ ਦੇ ਬਾਰੇ ਸਹੀ ਸਮਝ ਹੈ।

ਕੁਰਿੰਥੀਆਂ ਦੀ ਪਹਿਲੀ ਕਿਤਾਬ ਵਿੱਚ, ਅਸੀਂ ਆਤਮਾ ਦੇ ਨੌਂ ਪ੍ਰਕਾਰ ਦੇ ਵਰਦਾਨਾਂ ਦੇ ਬਾਰੇ ਪੜ੍ਹਦੇ ਹਾਂ, ਅਰਥਾਤ, ਆਤਮਾ ਦੇ ਦੁਆਰਾ ਗਿਆਨ ਦੀ ਗੱਲ, ਵਿੱਦਿਆ ਦੀ ਗੱਲ, ਵਿਸ਼ਵਾਸ, ਚੰਗਿਆਈ ਦੇ ਵਰਦਾਨ, ਕਰਾਮਾਤਾਂ ਵਿਖਾਉਣ ਦੀ ਸਮਰੱਥਾ, ਭਵਿੱਖਬਾਣੀ, ਆਤਮਿਆਂ ਦੀ ਪਛਾਣ, ਵੱਖ-ਵੱਖ ਕਿਸਮਾਂ ਦੀਆਂ ਭਾਸ਼ਾਵਾਂ, ਅਤੇ ਭਾਸ਼ਾ ਦਾ ਅਰਥ ਕਰਨਾ। (1 ਕੁਰਿੰਥੀਆਂ 12:8,10)। ਇਹ ਸਾਰੇ ਵਰਦਾਨ ਸਿਰਫ਼ ਤੁਹਾਡੇ ਲਈ ਰੱਖੇ ਗਏ ਹਨ।

ਜਿਵੇਂ ਆਤਮਾ ਦੇ ਨੌਂ ਵਰਦਾਨ ਹਨ, ਉਸੇ ਤਰ੍ਹਾਂ ਹੀ ਆਤਮਾ ਦੇ ਨੌਂ ਫਲ ਵੀ ਹਨ। ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਸੰਜਮ ਹਨ। (ਗਲਾਤੀਆਂ 5:22,23)।

ਆਤਮਾ ਦੇ ਫਲ ਅਤੇ ਆਤਮਾ ਦੇ ਵਰਦਾਨ ਸਮਾਨਾਂਤਰ ਵਿੱਚ ਮਿਲਣੇ ਚਾਹੀਦੇ ਹਨ। ਬਹੁਤ ਸਾਰੇ ਲੋਕ, ਭਾਵੇਂ ਹੀ ਉਨ੍ਹਾਂ ਨੂੰ ਆਤਮਾ ਦੇ ਵਰਦਾਨ ਦਿੱਤੇ ਗਏ ਹੋਣ, ਉਹ ਘੁਮੰਡ ਅਤੇ ਹੰਕਾਰ ਵਿੱਚ ਪੈ ਜਾਂਦੇ ਹਨ, ਕਿਉਂਕਿ ਉਨ੍ਹਾਂ ਦੇ ਕੋਲ ਆਤਮਾ ਦਾ ਫਲ ਨਹੀਂ ਹੁੰਦਾ ਹੈ। ਪਰਮੇਸ਼ੁਰ ਦੇ ਬੱਚਿਓ, ਆਤਮਾ ਦੇ ਵਰਦਾਨਾਂ ਦੇ ਨਾਲ ਫਲ ਪ੍ਰਾਪਤ ਕਰੋ, ਅਤੇ ਪਰਮੇਸ਼ੁਰ ਦੀ ਵਡਿਆਈ ਕਰੋ।

ਅਭਿਆਸ ਕਰਨ ਲਈ – “ਮੇਰਾ ਬਾਲਮ ਆਪਣੇ ਬਾਗ਼ ਵਿੱਚ ਆਵੇ ਅਤੇ ਆਪਣੇ ਮਿੱਠੇ ਫਲ ਖਾਵੇ”(ਸਰੇਸ਼ਟ ਗੀਤ 4:16).

Leave A Comment

Your Comment
All comments are held for moderation.