Appam - Punjabi

ਜਨਵਰੀ 20 – ਪੂਰੀ ਤਰ੍ਹਾਂ ਸੰਪੂਰਨ!

“ਸੋ ਜਿਵੇਂ ਤੁਹਾਡਾ ਸਵਰਗੀ ਪਿਤਾ ਸੰਪੂਰਨ ਹੈ, ਤਿਵੇਂ ਤੁਸੀਂ ਵੀ ਸੰਪੂਰਨ ਹੋਵੋ”(ਮੱਤੀ ਦੀ ਇੰਜੀਲ 5:48)।

ਇਹ ਪ੍ਰਮੇਸ਼ਵਰ ਦੀ ਇੱਛਾ ਅਤੇ ਇਰਾਦਾ ਹੈ ਕਿ ਤੁਸੀਂ ਉਸਦੇ ਚਰਿੱਤਰ ਅਤੇ ਸ਼ਖਸੀਅਤ ਦੀ ਪਾਲਣਾ ਕਰਕੇ ਸੰਪੂਰਨਤਾ ਪ੍ਰਾਪਤ ਕਰੋ। ਇਸ ਲਈ ਉਹ ਸਾਨੂੰ ਆਗਿਆ ਦਿੰਦਾ ਹੈ: “ਇਸ ਲਈ ਤੁਸੀਂ ਪਵਿੱਤਰ ਬਣੋ ਕਿਉਂ ਜੋ ਮੈਂ ਪਵਿੱਤਰ ਹਾਂ”(ਲੇਵੀਆਂ ਦੀ ਪੋਥੀ 11:45)। “ਪਰਮੇਸ਼ੁਰ ਵਫ਼ਾਦਾਰ ਹੈ, ਜਿਸ ਦੇ ਰਾਹੀਂ ਤੁਸੀਂ ਉਹ ਦੇ ਪੁੱਤਰ ਯਿਸੂ ਮਸੀਹ ਸਾਡੇ ਪ੍ਰਭੂ ਦੀ ਸੰਗਤ ਲਈ ਸੱਦੇ ਗਏ ਹੋ”(1 ਕੁਰਿੰਥੀਆਂ 1:9)। ਸਾਡੇ ਪਰਮੇਸ਼ੁਰ ਦੀ ਸਚਿਆਈ ਦੀ ਇੱਛਾ ਹੇਠ ਲਿਖੀ ਆਇਤ ਵਿੱਚ ਵੀ ਪ੍ਰਗਟ ਹੁੰਦੀ ਹੈ: “ਵੇਖ, ਤੂੰ ਅੰਦਰਲੀ ਸਚਿਆਈ ਚਾਹੁੰਦਾ ਹੈਂ, ਅਤੇ ਗੁਪਤ ਮਨ ਵਿੱਚ ਮੈਨੂੰ ਬੁੱਧੀ ਸਿਖਾਵੇਂਗਾ”(ਜ਼ਬੂਰਾਂ ਦੀ ਪੋਥੀ 51:6)। ਉਹ ਇਹ ਵੀ ਚਾਹੁੰਦਾ ਹੈ ਕਿ ਅਸੀਂ ਉਸਦੀ ਤਰ੍ਹਾਂ ਸਿੱਧ, ਅਤੇ ਪੂਰੀ ਤਰ੍ਹਾਂ ਨਾਲ ਸੰਪੂਰਨ ਹੋਈਏ। ਪੂਰੀ ਤਰ੍ਹਾਂ ਨਾਲ ਸੰਪੂਰਨ ਹੋਣਾ ਕੁੱਝ ਅਜਿਹਾ ਹੈ ਜਿਹੜਾ ਤੁਹਾਡੀ ਪਹੁੰਚ ਦੇ ਅੰਦਰ ਹੈ, ਕਿਉਂਕਿ ਪ੍ਰਭੂ ਕਦੇ ਵੀ ਕਿਸੇ ਅਜਿਹੀ ਚੀਜ਼ ਦੇ ਲਈ ਮਜ਼ਬੂਰ ਜਾਂ ਉਮੀਦ ਨਹੀਂ ਕਰਨਗੇ ਜਿਹੜੀ ਤੁਹਾਡੀ ਪਹੁੰਚ ਤੋਂ ਬਾਹਰ ਹੋਵੇ।

ਉਦਾਹਰਣ ਦੇ ਤੌਰ ਤੇ, ਮੰਨ ਲਓ ਕਿ ਤੁਹਾਡਾ ਇੱਕ ਛੋਟਾ ਪੁੱਤਰ ਹੈ, ਜਿਸਦੀ ਉਮਰ ਤਿੰਨ ਸਾਲ ਹੈ। ਉਹ ਵੱਧ ਤੋਂ ਵੱਧ ਤਿੰਨ ਇਡਲੀਆਂ ਖਾ ਸਕਦਾ ਹੈ। ਜਦੋਂ ਅਜਿਹਾ ਹੋਵੇ, ਤਾਂ ਕੀ ਤੁਸੀਂ ਉਸਨੂੰ ਕਦੇ ਤੀਹ ਇਡਲੀਆਂ ਖਾਣ ਦੇ ਲਈ ਜ਼ਬਰਦਸਤੀ ਅਤੇ ਮਜ਼ਬੂਰ ਕਰੋਂਗੇ? ਕੋਈ ਦੁਸ਼ਟ ਪਿਤਾ ਵੀ ਅਜਿਹਾ ਨਹੀਂ ਕਰੇਗਾ। ਉਸੇ ਤਰ੍ਹਾਂ, ਸਾਡੇ ਪਿਆਰੇ ਸਵਰਗੀ ਪਿਤਾ ਤੁਹਾਨੂੰ ਕਦੇ ਵੀ ਅਜਿਹਾ ਕੁੱਝ ਕਰਨ ਦੇ ਲਈ ਮਜ਼ਬੂਰ ਨਹੀਂ ਕਰਨਗੇ ਜਿਸਨੂੰ ਤੁਸੀਂ ਕਦੇ ਪੂਰਾ ਨਹੀਂ ਕਰ ਸਕਦੇ ਹੋ। ਇਸ ਲਈ, ਆਪਣੇ ਪੂਰੇ ਦਿਲ ਨਾਲ ਵਿਸ਼ਵਾਸ ਕਰੋ ਕਿ ਤੁਸੀਂ ਪੂਰੀ ਸੰਪੂਰਨਤਾ ਨੂੰ ਪ੍ਰਾਪਤ ਕਰ ਸਕਦੇ ਹੋ, ਜਿਸਦੀ ਪ੍ਰਭੂ ਤੁਹਾਡੇ ਤੋਂ ਉਮੀਦ ਕਰਦਾ ਹੈ।

ਸਾਡਾ ਪ੍ਰਭੂ ਚਾਹੁੰਦਾ ਹੈ ਕਿ ਤੁਸੀਂ ਉਸਦੀ ਤਸਵੀਰ ਵਿੱਚ ਪੂਰੀ ਸੰਪੂਰਨਤਾ ਪ੍ਰਾਪਤ ਕਰੋ। ਅਦਨ ਦੇ ਬਾਗ਼ ਵਿੱਚ, ਪ੍ਰਭੂ ਪਰਮੇਸ਼ੁਰ ਨੇ ਮਨੁੱਖ ਨੂੰ ਜ਼ਮੀਨ ਦੀ ਮਿੱਟੀ ਤੋਂ ਬਣਾਇਆ ਅਤੇ ਉਹ ਮਨੁੱਖ ਨੂੰ ਆਪਣੀ ਸੰਪੂਰਨ ਤਸਵੀਰ ਦੇਣਾ ਚਾਹੁੰਦਾ ਸੀ। ਇਸ ਕਾਰਨ ਉਸਨੇ ਮਨੁੱਖ ਨੂੰ ਆਪਣਾ ਸਰੂਪ ਅਤੇ ਰੂਪ ਦਿੱਤਾ, ਅਤੇ ਉਸਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕ ਦਿੱਤਾ; ਅਤੇ ਮਨੁੱਖ ਇੱਕ ਜੀਉਂਦਾ ਪ੍ਰਾਣੀ ਬਣ ਗਿਆ।

ਜੇਕਰ ਤੁਸੀਂ ਇੱਕ ਤਰਖਾਣ ਨੂੰ ਲੱਕੜੀ ਦੇ ਕੁੱਝ ਟੁੱਕੜੇ ਦਿੰਦੇ ਹੋ, ਅਤੇ ਉਸ ਨਾਲ ਇੱਕ ਮੇਜ਼ ਬਣਾਉਣ ਦੇ ਲਈ ਕਹਿੰਦੇ ਹੋ, ਤਾਂ ਉਹ ਪਹਿਲਾਂ ਆਪਣੇ ਦਿਮਾਗ਼ ਵਿੱਚ ਇੱਕ ਮੇਜ਼ ਦੀ ਯੋਜਨਾ ਬਣਾਏਗਾ, ਅਤੇ ਫਿਰ ਅੱਗੇ ਜਾ ਕੇ ਉਸਦੇ ਦਿਮਾਗ਼ ਵਿੱਚ ਉਸਦੇ ਅਨੁਸਾਰ ਮੇਜ਼ ਬਣਾ ਦੇਵੇਗਾ। ਉਸ ਦੇ ਮਨ ਵਿੱਚ ਜਿਹੜਾ ਮੇਜ਼ (ਸੰਪੂਰਨ) ਸੀ, ਉਹ ਤਰਖਾਣ ਦਾ ਹੁਨਰ ਅਤੇ ਸ਼ਿਲਪਕਾਰੀ ਦੇ ਦੁਆਰਾ ਇੱਕ ਸੁੰਦਰ ਮੇਜ਼ (ਸੰਪੂਰਨਤਾ) ਵਿੱਚ ਬਦਲ ਜਾਂਦਾ ਹੈ। ਸਾਡਾ ਪ੍ਰਭੂ, ਤੁਹਾਨੂੰ ਬਣਾਉਣਾ ਚਾਹੁੰਦਾ ਸੀ, ਪੂਰੇ ਅਤੇ ਸੰਪੂਰਨ – ਜਿਹੜੇ ਤੁਹਾਡੇ ਪਾਪਾਂ ਅਤੇ ਬੁਰਿਆਈਆਂ ਵਿੱਚ ਮਰੇ ਹੋਏ ਸੀ, ਆਪਣੇ ਵਿਸ਼ਵਾਸ ਵਿੱਚ, ਉਸਨੇ ਤੁਹਾਨੂੰ ਆਪਣੀ ਤਸਵੀਰ ਵਿੱਚ, ਪੂਰੀ ਤਰ੍ਹਾਂ ਨਾਲ ਸੰਪੂਰਨ ਰੂਪ ਵਿੱਚ ਦੇਖਿਆ। ਇਹ ਹੀ ਕਾਰਨ ਹੈ ਕਿ ਉਹ ਆਪਣੇ ਲਹੂ, ਆਪਣੇ ਵਚਨ ਅਤੇ ਪਵਿੱਤਰ ਆਤਮਾ ਦੇ ਦੁਆਰਾ ਤੁਹਾਨੂੰ ਸੰਪੂਰਨਤਾ ਦੇ ਰਾਹ ਵੱਲ ਲੈ ਜਾ ਰਿਹਾ ਹੈ।

ਪ੍ਰਮੇਸ਼ਵਰ ਦੇ ਬੱਚਿਓ, ਅੱਜ ਹੌਸਲਾ ਰੱਖੋ ਕਿ ਤੁਹਾਡੀਆਂ ਸਾਰੀਆਂ ਅਜ਼ਮਾਇਸ਼ਾਂ, ਕਮਜ਼ੋਰੀਆਂ ਅਤੇ ਅਸਫਲਤਾਵਾਂ ਜਲਦ ਹੀ ਦੂਰ ਹੋ ਜਾਣਗੀਆਂ। ਪ੍ਰਮੇਸ਼ਵਰ ਤੁਹਾਨੂੰ ਹਾਰ ਦੀ ਤਸਵੀਰ ਦੇ ਰੂਪ ਵਿੱਚ ਨਹੀਂ, ਬਲਕਿ ਜਿੱਤ ਵਿੱਚ ਵਡਿਆਈ ਦੇ ਰੂਪ ਵਿੱਚ ਦੇਖ ਰਿਹਾ ਹੈ। ਇਸ ਲਈ, ਆਪਣੇ ਦਿਲ ਵਿੱਚ ਪਵਿੱਤਰਤਾ ਅਤੇ ਪੂਰੀ ਸੰਪੂਰਨਤਾ ਦੇ ਵੱਲ ਤਰੱਕੀ ਕਰੋ!

ਅਭਿਆਸ ਕਰਨ ਲਈ – “ਜਦੋਂ ਤੱਕ ਅਸੀਂ ਸਾਰੇ ਵਿਸ਼ਵਾਸ ਦੀ ਅਤੇ ਪਰਮੇਸ਼ੁਰ ਦੇ ਪੁੱਤਰ ਦੀ ਪਹਿਚਾਣ ਦੀ ਏਕਤਾ ਅਤੇ ਪੂਰੇ ਸਿਆਣਪੁਣੇ ਤੱਕ ਅਰਥਾਤ ਮਸੀਹ ਦੀ ਪੂਰੀ ਡੀਲ ਡੌਲ ਦੇ ਅੰਦਾਜ਼ੇ ਤੱਕ ਨਾ ਵੱਧ ਜਾਈਏ!”(ਅਫ਼ਸੀਆਂ 4:13)।

Leave A Comment

Your Comment
All comments are held for moderation.