No products in the cart.
ਜਨਵਰੀ 19 – ਸੰਪੂਰਨਤਾ ਦੇ ਵੱਲ!
“ਆਓ ਅਸੀਂ ਸਿਆਣਪੁਣੇ ਦੀ ਵੱਲ ਅੱਗੇ ਵਧਦੇ ਜਾਈਏ”(ਇਬਰਾਨੀਆਂ 6:1)।
ਵਰਤਮਾਨ ਦਿਨਾਂ ਵਿੱਚ, ਜਦੋਂ ਅਸੀਂ ਆਪਣੇ ਪ੍ਰਭੂ ਯਿਸੂ ਦੇ ਦੂਸਰੀ ਵਾਰ ਆਉਣ ਦੇ ਬਹੁਤ ਨੇੜੇ ਹਾਂ, ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਸੰਪੂਰਨਤਾ ਦੇ ਵੱਲ ਵੱਧਣਾ ਹੈ। ‘ਸੰਪੂਰਨਤਾ’ ਸ਼ਬਦ ਦਾ ਅਰਥ ਹੈ ਸਾਡੇ ਪ੍ਰਭੂ ਯਿਸੂ ਮਸੀਹ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਦਾ ਵਿਰਾਸਤ ਵਿੱਚ ਪ੍ਰਾਪਤ ਹੋਣਾ।
ਜਦੋਂ ਅਸੀਂ ‘ਸੰਪੂਰਨਤਾ’ ਕਹਿੰਦੇ ਹਾਂ, ਤਾਂ ਇਹ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸਨੂੰ ਅਸੀਂ ਰਾਤੋ-ਰਾਤ ਜਾਂ ਇੱਕ ਮਹੀਨੇ ਵਿੱਚ ਜਾਂ ਇੱਕ ਸਾਲ ਵਿੱਚ ਪ੍ਰਾਪਤ ਕਰ ਸਕਦੇ ਹਾਂ। ਇਹ ਇੱਕ ਇਲਾਹੀ ਤਜ਼ਰਬਾ ਹੈ ਜਿਹੜਾ ਤੁਹਾਨੂੰ ਪ੍ਰਮੇਸ਼ਵਰ ਦੀ ਕਿਰਪਾ ਅਤੇ ਤੁਹਾਡੇ ਯਤਨਾਂ ਨਾਲ ਪ੍ਰਾਪਤ ਹੁੰਦਾ ਹੈ। ਹਰ ਦਿਨ ਤੁਹਾਨੂੰ ਸੰਪੂਰਨਤਾ ਦੇ ਵੱਲ ਵੱਧਣਾ ਚਾਹੀਦਾ ਹੈ।
ਜ਼ਿਆਦਾਤਰ ਮਸੀਹੀ ਦੁਨਿਆਵੀ ਇੱਛਾਵਾਂ ਦੇ ਲਈ ਆਪਣਾ ਜੀਵਨ ਜੀਉਂਦੇ ਹਨ ਅਤੇ ਸਾਡੇ ਪ੍ਰਭੂ ਦੇ ਦੂਸਰੀ ਵਾਰ ਆਉਣ ਤੇ ਸੰਪੂਰਨ ਹੋਣ ਦੇ ਲਈ ਉਨ੍ਹਾਂ ਦੇ ਦਿਲਾਂ ਵਿੱਚ ਕੋਈ ਬੋਝ ਨਹੀਂ ਹੈ। ਕਈ ਲੋਕਾਂ ਦਾ ਜੀਵਨ ਆਪਣੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਲਗਾਤਾਰ ਸੰਘਰਸ਼ ਕਰਨ ਵਾਲਾ ਹੁੰਦਾ ਹੈ। ਰਸੂਲ ਪੌਲੁਸ ਸਾਨੂੰ ਸੰਪੂਰਨਤਾ ਦੇ ਵੱਲ ਵੱਧਣ ਦੀ ਤਾਕੀਦ ਕਰਦਾ ਹੈ। ਉਸਨੇ ਨਿਰਧਾਰਿਤ ਕੀਤਾ ਕਿ ਉਸਦੇ ਜੀਵਨ ਦਾ ਮਕਸਦ ਸਾਰਿਆਂ ਨੂੰ ਮਸੀਹ ਵਿੱਚ ਸਥਾਪਿਤ ਕਰਨਾ ਸੀ।
ਜਦੋਂ ਤੁਸੀਂ ਮਸੀਹ ਦੇ ਨਾਲ ਚੱਲਦੇ ਹੋ ਅਤੇ ਸੰਪੂਰਨਤਾ ਦੇ ਵੱਲ ਲਗਾਤਾਰ ਤਰੱਕੀ ਕਰਦੇ ਹੋ, ਤਾਂ ਤੁਸੀਂ ਨਾ ਸਿਰਫ਼ ਆਤਮਿਕ ਉੱਤਮਤਾ ਦਾ ਤਜ਼ਰਬਾ ਕਰੋਂਗੇ ਬਲਕਿ ਪਰਮੇਸ਼ੁਰ ਦੇ ਇਲਾਹੀ ਪ੍ਰਕਾਸ਼ਨ ਨੂੰ ਵੀ ਪ੍ਰਾਪਤ ਕਰੋਂਗੇ। ਇਹਨਾਂ ਦੇ ਦੁਆਰਾ, ਤੁਹਾਨੂੰ ਪਵਿੱਤਰਤਾ ਵਿੱਚ, ਪ੍ਰਮੇਸ਼ਵਰ ਦੇ ਪਿਆਰ ਵਿੱਚ, ਵਿਸ਼ਵਾਸ ਵਿੱਚ, ਅਤੇ ਮਸੀਹ ਦੀਆਂ ਵਿਸ਼ੇਸ਼ਤਾਵਾਂ ਨੂੰ ਵਿਰਾਸਤ ਵਿੱਚ ਪ੍ਰਾਪਤ ਕਰਨ ਵਿੱਚ ਸੰਪੂਰਨਤਾ ਦੇ ਵੱਲ ਵੱਧਣਾ ਚਾਹੀਦਾ ਹੈ। ਸੰਪੂਰਨਤਾ ਦੇ ਵੱਲ ਵੱਧ ਰਹੇ ਤੁਹਾਡੇ ਸਾਰਿਆਂ ਦੇ ਲਈ ਇੱਕ ਬਹੁਤ ਵੱਡੀ ਉਮੀਦ ਹੈ। ਪਵਿੱਤਰ ਸ਼ਾਸਤਰ ਸਾਨੂੰ ਦੱਸਦਾ ਹੈ: “ਅਸੀਂ ਇਹ ਜਾਣਦੇ ਹਾਂ ਕਿ ਜਦੋਂ ਉਹ ਪ੍ਰਗਟ ਹੋਵੇਗਾ ਤਾਂ ਅਸੀਂ ਉਹ ਦੇ ਵਰਗੇ ਹੋਵਾਂਗੇ ਕਿਉਂਕਿ ਉਹ ਜਿਹਾ ਹੈ ਤਿਹਾ ਹੀ ਉਹ ਨੂੰ ਵੇਖਾਂਗੇ”(1 ਯੂਹੰਨਾ 3:2)।
ਕੀ ਇੱਕ ਆਦਮੀ ਦੇ ਲਈ ਵੀ ਸੰਪੂਰਨਤਾ ਨੂੰ ਪ੍ਰਾਪਤ ਕਰਨਾ ਸੰਭਵ ਹੈ – ਪਿਆਰ ਵਿੱਚ ਸੰਪੂਰਨਤਾ, ਵਿਸ਼ਵਾਸ ਵਿੱਚ ਸੰਪੂਰਨਤਾ, ਨਿਮਰਤਾ ਵਿੱਚ ਸੰਪੂਰਨਤਾ, ਸਾਰੇ ਚੰਗੇ ਕੰਮਾਂ ਵਿੱਚ ਸੰਪੂਰਨਤਾ? ਜਦੋਂ ਇਹ ਸਵਾਲ ਪਰਮੇਸ਼ੁਰ ਦੇ ਇੱਕ ਬੰਦੇ ਨਾਲ ਕੀਤਾ ਗਿਆ, ਤਾਂ ਉਸਨੇ ਇਸ ਤਰ੍ਹਾਂ ਜਵਾਬ ਦਿੱਤਾ: “ਇਹਨਾਂ ਵਿਸ਼ੇਸ਼ਤਾਵਾਂ ਵਿੱਚੋਂ ਹਰੇਕ ਵਿੱਚ ਵਿਅਕਤੀਗਤ ਤੌਰ ਤੇ ਸੰਪੂਰਨਤਾ ਦੇ ਲਈ ਕੋਸ਼ਿਸ਼ ਕਰਨਾ ਅਸੰਭਵ ਹੈ। ਅਜਿਹੇ ਵਿਚਾਰਾਂ ਨੂੰ ਪਿੱਛੇ ਛੱਡ ਦੇਣਾ ਚਾਹੀਦਾ ਹੈ। ਤੁਹਾਨੂੰ ਇਸ ਵਿਚਾਰ ਨੂੰ ਫੜਨਾ ਚਾਹੀਦਾ ਹੈ ਕਿ ਮਸੀਹ ਮੇਰੀ ਸੰਪੂਰਨਤਾ ਹੈ। ਇਹ ਉਸਦਾ ਚਿੱਤਰ ਅਤੇ ਗੁਣ ਹੈ ਜੋ ਮੈਂ ਆਪਣੇ ਜੀਵਨ ਵਿੱਚ ਪ੍ਰਾਪਤ ਕਰਨਾ ਚਾਹੁੰਦਾ ਹਾਂ। ਜਦੋਂ ਤੁਸੀਂ ਅਜਿਹਾ ਕਰਦੇ ਹੋ ਅਤੇ ਵਾਰ-ਵਾਰ ਖੁਸ਼ਖਬਰੀ ਦੇ ਪ੍ਰਚਾਰ ਦਾ ਧਿਆਨ ਕਰਦੇ ਹੋ, ਤਾਂ ਤੁਸੀਂ ਜ਼ਰੂਰ ਹੀ ਸੰਪੂਰਨਤਾ ਦੇ ਵੱਲ ਵਧੋਂਗੇ। ਅਤੇ ਤੁਸੀਂ ਮਸੀਹ ਨੂੰ ਵਿਰਾਸਤ ਵਿੱਚ ਪਾਉਂਗੇ – ਜਿਹੜਾ ਪੂਰੀ ਤਰ੍ਹਾਂ ਨਾਲ ਸੰਪੂਰਨ ਹੈ।
ਪਰਮੇਸ਼ੁਰ ਦੇ ਬੱਚਿਓ, ਵੱਧ ਤੋਂ ਵੱਧ ਮਸੀਹ ਅਤੇ ਉਸਦੇ ਵਚਨਾਂ ਉੱਤੇ ਮਨਨ ਕਰੋ। ਮਸੀਹ ਦੇ ਨਾਲ ਡੂੰਘੀ ਸੰਗਤੀ ਰੱਖੋ। ਜਦੋਂ ਤੁਸੀਂ ਅਜਿਹਾ ਕਰਦੇ ਹੋ, ਇੱਥੋਂ ਤੱਕ ਕੀ ਤੁਹਾਡੇ ਗਿਆਨ ਤੋਂ ਬਿਨਾਂ ਵੀ, ਤੁਸੀਂ ਮਸੀਹ ਦੇ ਸਰੂਪ ਵਿੱਚ ਸੰਪੂਰਨਤਾ ਦੇ ਵੱਲ ਵਧੋਂਗੇ।
ਅਭਿਆਸ ਕਰਨ ਲਈ – “ਅਤੇ ਹਰ ਕੋਈ ਜਿਹੜਾ ਉਸ ਉੱਤੇ ਇਹ ਆਸ ਰੱਖਦਾ ਹੈ ਆਪਣੇ ਆਪ ਨੂੰ ਪਵਿੱਤਰ ਕਰਦਾ ਹੈ, ਜਿਵੇਂ ਉਹ ਪਵਿੱਤਰ ਹੈ”(1 ਯੂਹੰਨਾ 3:3)।
