No products in the cart.
ਜਨਵਰੀ 11 – ਨਵੀਂ ਦੌੜ!
“ਪਰ ਐਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁੱਲਾ ਕੇ ਅਤੇ ਉਨ੍ਹਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹਾਂ ਵੱਧ ਕੇ, ਨਿਸ਼ਾਨੇ ਵੱਲ ਦੌੜਿਆ ਜਾਂਦਾ ਹਾਂ ਭਈ ਉਸ ਉਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ੁਰ ਦੀ ਵੱਲੋਂ ਮਸੀਹ ਯਿਸੂ ਵਿੱਚ ਹੈ”(ਫਿਲਿੱਪੀਆਂ 3:13,14)।
ਜਦੋਂ ਤੁਸੀਂ ਮਸੀਹ ਵਿੱਚ ਇੱਕ ਨਵੀਂ ਰਚਨਾ ਬਣ ਜਾਂਦੇ ਹੋ, ਤਾਂ ਤੁਹਾਨੂੰ ਆਪਣੇ ਲਈ ਇੱਕ ਨਵੀਂ ਦੌੜ, ਉਸ ਕੌਮ ਦੇ ਲਈ ਨਵਾਂ ਰਾਹ, ਅਤੇ ਉਸ ਰਾਹ ਦੇ ਲਈ ਇੱਕ ਨਵਾਂ ਮਕਸਦ ਵੀ ਮਿਲਦਾ ਹੈ। ਇਸ ਲਈ ਜਿਹੜੀਆਂ ਚੀਜ਼ਾਂ ਤੁਹਾਡੇ ਪਿੱਛੇ ਹਨ ਉਨ੍ਹਾਂ ਨੂੰ ਭੁੱਲ ਕੇ ਨਵੀਂ ਦਿਸ਼ਾ ਵੱਲ ਦੌੜੋ ਅਤੇ ਉਨ੍ਹਾਂ ਚੀਜ਼ਾਂ ਦੀ ਵੱਲ ਅੱਗੇ ਵਧੋ ਜਿਹੜੀਆਂ ਅੱਗੇ ਹਨ।
ਦੁਨਿਆਵੀਂ ਦ੍ਰਿਸ਼ਟੀ ਵਾਲੇ ਲੋਕ ਨਾਸ਼ਵਾਨ ਮੁਕੁਟ ਪ੍ਰਾਪਤ ਕਰਨ ਦੇ ਲਈ ਦੌੜਦੇ ਹਨ। ਪ੍ਰਸਿੱਧ ਯੂਨਾਨੀ ਦੌੜ ਵਿੱਚ, ਜਿੱਤਣ ਵਾਲੇ ਨੂੰ ਸੁੰਦਰ ਫੁੱਲਾਂ ਅਤੇ ਪੱਤਿਆਂ ਨਾਲ ਬਣੇ ਮੁਕੁਟ ਨਾਲ ਮਨਾਇਆ ਅਤੇ ਸਨਮਾਨਿਤ ਕੀਤਾ ਜਾਂਦਾ ਹੈ। ਪਰ ਤੁਸੀਂ ਸਦੀਪਕ ਮੁਕੁਟ ਪ੍ਰਾਪਤ ਕਰਨ ਦੀ ਦੌੜ ਵਿੱਚ ਦੌੜ ਰਹੇ ਹੋ। ਤੁਹਾਡੀ ਦੌੜ ਦੇ ਅੰਤ ਵਿੱਚ, ਪ੍ਰਭੂ ਤੁਹਾਨੂੰ ਧਾਰਮਿਕਤਾ ਦਾ ਮੁਕੁਟ, ਮਹਿਮਾ ਦਾ ਮੁਕੁਟ, ਜਿਹੜਾ ਅਵਿਨਾਸ਼ੀ ਅਤੇ ਸਦਾ ਦਾ ਹੈ, ਦੇਵੇਗਾ।
ਬਹੁਤ ਸਾਰੇ ਸੰਤ ਅਜਿਹੇ ਹਨ ਜਿਹੜੇ ਉਸ ਦੌੜ ਵਿੱਚ ਸਾਡੇ ਤੋਂ ਅੱਗੇ ਨਿਕਲ ਗਏ ਹਨ। ਜਿਹੜੇ ਉਨ੍ਹਾਂ ਦੇ ਲਈ ਤੈਅ ਕੀਤੇ ਗਏ ਹਨ। ਅੱਜ ਵੀ ਅਸੀਂ ਉਨ੍ਹਾਂ ਸੰਤਾਂ ਨਾਲ ਘੇਰੇ ਹੋਏ ਹਾਂ ਜਿਨ੍ਹਾਂ ਨੇ ਗਵਾਹਾਂ ਦੇ ਬੱਦਲ ਦੇ ਰੂਪ ਵਿੱਚ ਆਪਣੀ ਦੌੜ ਨੂੰ ਜਿੱਤ ਨਾਲ ਖਤਮ ਕਰ ਲਿਆ ਹੈ। ਪਰ ਤੁਹਾਨੂੰ ਇਸ ਦੌੜ ਨੂੰ ਕਿਵੇਂ ਚਲਾਉਣਾ ਚਾਹੀਦਾ ਹੈ? ਇਸ ਨਵੀਂ ਦੌੜ ਦੇ ਅਸਲ ਵਿੱਚ ਦੋ ਹਿੱਸੇ ਹਨ। ਇੱਕ ਹਿੱਸਾ ਉਨ੍ਹਾਂ ਚੀਜ਼ਾ ਨੂੰ ਭੁੱਲ ਜਾਣਾ ਹੈ ਜੋ ਤੁਹਾਡੇ ਪਿੱਛੇ ਹਨ ਅਤੇ ਦੂਸਰਾ ਹਿੱਸਾ ਉਨ੍ਹਾਂ ਚੀਜ਼ਾਂ ਦੇ ਲਈ ਅੱਗੇ ਵੱਧਣਾ ਹੈ ਜੋ ਅੱਗੇ ਹਨ। ਤਦ ਹੀ ਤੁਸੀਂ ਆਪਣੀ ਦੌੜ ਵਿੱਚ ਜੇਤੂ ਹੋਵੋਂਗੇ।
ਉਨ੍ਹਾਂ ਦਿਨਾਂ ਵਿੱਚ ਲੂਤ ਦਾ ਪਰਿਵਾਰ ਸਦੂਮ ਦੀ ਤਬਾਹੀ ਤੋਂ ਬਚਣ ਦੇ ਲਈ ਪਹਾੜ ਦੇ ਵੱਲ ਭੱਜਿਆ। ਪਰ ਲੂਤ ਦੀ ਪਤਨੀ ਇਹ ਨਹੀਂ ਭੁੱਲ ਸਕੀ ਕਿ ਉਸ ਦੇ ਪਿੱਛੇ ਕੀ ਸੀ। ਉਸਨੇ ਪਿੱਛੇ ਮੁੜ ਕੇ ਦੇਖਿਆ, ਅਤੇ ਉਹ ਲੂਣ ਦਾ ਥੰਮ੍ਹ ਬਣ ਗਈ (ਉਤਪਤ 19:26)। ਪਵਿੱਤਰ ਸ਼ਾਸਤਰ ਸਾਨੂੰ ਦੱਸਦਾ ਹੈ: “ਧੀਏ, ਸੁਣ ਅਤੇ ਵੇਖ ਅਤੇ ਆਪਣਾ ਕੰਨ ਲਾ, ਆਪਣੇ ਲੋਕ ਅਤੇ ਆਪਣੇ ਪਿਤਾ ਦੇ ਘਰ ਨੂੰ ਭੁੱਲ ਜਾਵੀਂ! ਤਦ ਪਾਤਸ਼ਾਹ ਤੇਰੇ ਸੁਹੱਪਣ ਤੋਂ ਮੋਹਿਤ ਹੋਵੇਗਾ”(ਜ਼ਬੂਰਾਂ ਦੀ ਪੋਥੀ 45:10,11) ਇਸ ਲਈ, ਜੇਕਰ ਤੁਹਾਡਾ ਜੀਵਨ ਪ੍ਰਭੂ ਯਿਸੂ ਨੂੰ ਪਿਆਰਾ ਹੋਣਾ ਚਾਹੀਦਾ ਹੈ, ਤਾਂ ਤੁਹਾਨੂੰ ਆਦਮ ਦੇ ਆਪਣੇ ਪੁਰਾਣੇ ਅਤੇ ਪਾਪੀ ਤਰੀਕਿਆਂ ਨੂੰ ਭੁੱਲ ਜਾਣਾ ਚਾਹੀਦਾ ਹੈ।
ਇਸਰਾਏਲੀ ਮਿਸਰ ਤੋਂ ਕਨਾਨ ਨੂੰ ਜਾ ਰਹੇ ਸੀ। ਪਰ ਆਪਣੇ ਦਿਲਾਂ ਵਿੱਚ, ਉਹ ਅਜੇ ਵੀ ਮਿਸਰ ਦੇ ਖੀਰੇ, ਲਸਣ ਅਤੇ ਪਿਆਜ਼ ਦੇ ਲਈ ਆਪਣੀ ਲਾਲਸਾ ਨੂੰ ਫੜੀ ਬੈਠੇ ਸੀ। ਸਿਰਫ਼ ਇਸ ਲਈ ਕਿ ਉਹ ਆਪਣੇ ਮਕਸਦ ਦੇ ਵੱਲ ਅੱਗੇ ਵੱਧ ਰਹੇ ਸੀ, ਉਨ੍ਹਾਂ ਵਿੱਚੋਂ ਜ਼ਿਆਦਾਤਰ ਕਨਾਨ ਦੇ ਵਾਰਿਸ ਨਹੀਂ ਹੋ ਸਕੇ, ਜਿਸਦਾ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ। ਤੁਹਾਡੇ ਸਾਹਮਣੇ ਤੁਹਾਡਾ ਸਵਰਗੀ ਘਰ ਅਤੇ ਸਦੀਪਕ ਅਨੰਦ ਹੈ। ਅਤੇ ਸਵਰਗੀ ਰਾਜ ਜਿਹੜਾ ਸਾਡੇ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਨਾਲ ਚਮਕਦਾ ਹੈ।
ਪਰਮੇਸ਼ੁਰ ਦੇ ਬੱਚਿਓ, ਉਨ੍ਹਾਂ ਗੱਲਾਂ ਨੂੰ ਭੁੱਲ ਜਾਓ ਜਿਹੜੀਆਂ ਤੁਹਾਡੇ ਪਿੱਛੇ ਹਨ ਅਤੇ ਉਨ੍ਹਾਂ ਤੱਕ ਪਹੁੰਚੋ ਜਿਹੜੀਆਂ ਅੱਗੇ ਹਨ, ਅਤੇ ਇਸ ਤਰ੍ਹਾਂ ਦੌੜ ਦੇ ਮਸੀਹ ਯਿਸੂ ਵਿੱਚ ਪਰਮੇਸ਼ੁਰ ਦੇ ਉੱਪਰਲੇ ਸੱਦੇ ਜਾਣ ਦਾ ਇਨਾਮ ਪ੍ਰਾਪਤ ਕਰੋ।
ਅਭਿਆਸ ਕਰਨ ਲਈ – “ਕੀ ਤੁਸੀਂ ਇਹ ਨਹੀਂ ਜਾਣਦੇ ਕਿ ਦੌੜ ਵਿੱਚ ਜਿਹੜੇ ਦੌੜਦੇ ਹਨ ਤਾਂ ਸਭ ਦੌੜਦੇ ਹਨ ਪਰ ਇਨਾਮ ਇੱਕੋ ਲੈ ਜਾਂਦਾ ਹੈ? ਇਉਂ ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਹੀ ਇਨਾਮ ਲੈ ਜਾਓ”(1 ਕੁਰਿੰਥੀਆਂ 9:24)।