No products in the cart.
ਜਨਵਰੀ 02 – ਨਵੇਂ ਦਿਨ!
“ ਹੇ ਯਹੋਵਾਹ, ਸਾਨੂੰ ਆਪਣੀ ਵੱਲ ਮੋੜ ਲੈ, ਤਾਂ ਅਸੀਂ ਮੁੜ ਆਵਾਂਗੇ, ਸਾਡੇ ਦਿਨ ਪਹਿਲਾਂ ਵਾਂਗੂੰ ਨਵੇਂ ਬਣਾ ਦੇ”(ਵਿਰਲਾਪ 5:21)।
ਇਹ ਯਿਰਮਿਯਾਹ ਦੀ ਪ੍ਰਾਰਥਨਾ ਸੀ ਕਿ ਉਹ ਦਿਨਾਂ ਨੂੰ ਨਵਾਂ ਕਰੇ। ਉਸਨੇ ਨਾ ਸਿਰਫ਼ ਆਮ ਨਵੀਨੀਕਰਨ ਦੇ ਲਈ ਪ੍ਰਾਰਥਨਾ ਕੀਤੀ ਬਲਕਿ ਪੁਰਾਣੇ ਸਮੇਂ ਦੀ ਤਰ੍ਹਾਂ ਦਿਨਾਂ ਦੇ ਨਵੀਨੀਕਰਨ ਦੇ ਲਈ ਵੀ ਪ੍ਰਾਰਥਨਾ ਕੀਤੀ।
ਇਹ ਕਿੰਨਾ ਮਹਾਨ ਹੋਵੇਗਾ ਜੇਕਰ ਤੁਸੀਂ ਵੀ ਉਨ੍ਹਾਂ ਪੁਰਾਣੇ ਦਿਨਾਂ ਦੀਆਂ ਭਲਿਆਈਆ ਦਾ ਤਜ਼ਰਬਾ ਕਰ ਸਕੋ। ਜ਼ਰਾ ਸੋਚੋ ਉਨ੍ਹਾਂ ਪੁਰਾਣੇ ਦਿਨਾਂ ਦੇ ਬਾਰੇ। ਉਹ ਦਿਨ ਜਦੋਂ ਪ੍ਰਮੇਸ਼ਵਰ ਮਨੁੱਖਾਂ ਦੀ ਭਾਲ ਵਿੱਚ ਧਰਤੀ ਉੱਤੇ ਉਤਰਿਆ, ਉਹ ਦਿਨ ਜਦੋਂ ਉਹ ਦਿਨ ਦੀ ਠੰਡਕ ਵਿੱਚ ਮਨੁੱਖ ਦੇ ਨਾਲ ਚੱਲਦਾ ਸੀ, ਪ੍ਰਮੇਸ਼ਵਰ ਅਤੇ ਮਨੁੱਖ ਦੇ ਵਿਚਕਾਰ ਡੂੰਘੀ ਸੰਗਤੀ ਦੇ ਦਿਨ, ਉਹ ਦਿਨ ਜਦੋਂ ਮਨੁੱਖ ਲਗਾਤਾਰ ਪ੍ਰਭੂ ਵਿੱਚ ਖੁਸ਼ ਰਹਿੰਦਾ ਸੀ।
ਇੱਕ ਜਵਾਨ ਸਾਥੀ ਦੇ ਕੋਲ ਪਿਆਰ ਕਰਨ ਵਾਲੇ ਮਾਤਾ-ਪਿਤਾ, ਭਰਾਵਾਂ ਅਤੇ ਭੈਣਾਂ ਦੇ ਨਾਲ ਇੱਕ ਅਦਭੁੱਤ ਪਰਿਵਾਰ ਸੀ। ਉਹ ਬਹੁਤ ਹੀ ਪਵਿੱਤਰ ਸੀ ਅਤੇ ਆਪਣੇ ਛੋਟੇ ਦਿਨਾਂ ਵਿੱਚ ਪ੍ਰਭੂ ਦੇ ਨਾਲ ਉਸਦੀ ਚੰਗੀ ਸੰਗਤੀ ਸੀ। ਪਰ ਜਿਵੇਂ-ਜਿਵੇਂ ਉਹ ਇੱਕ ਨੌਜਵਾਨ ਹੋਇਆ, ਉਸ ਦੇ ਦੋਸਤਾਂ ਨੇ ਉਸ ਨੂੰ ਪਾਪੀ ਰਾਹਾਂ ਉੱਤੇ ਲਿਆਂਦਾ। ਜਿਵੇਂ-ਜਿਵੇਂ ਉਹ ਦੁਨਿਆਵੀ ਸੁੱਖਾਂ ਦਾ ਜੀਵਨ ਬਤੀਤ ਕਰਦਾ ਸੀ, ਉਹ ਇੱਕ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਸੀ। ਅਤੇ ਉਸਦੀਆਂ ਅੰਤੜੀਆਂ ਸੜੀ ਗਈਆਂ ਅਤੇ ਭਿਆਨਕ ਬਦਬੂ ਆ ਰਹੀ ਸੀ। ਅਤੇ ਸਿਰਫ਼ ਜਦੋਂ ਉਹ ਆਪਣੀ ਮੌਤ ਦੇ ਨੇੜੇ ਸੀ, ਉਸਨੂੰ ਆਪਣੀ ਸਥਿਤੀ ਦਾ ਅਹਿਸਾਸ ਹੋਇਆ ਅਤੇ ਉਹ ਚੰਗੇ ਪੁਰਾਣੇ ਦਿਨਾਂ ਤੋਂ ਕਿੰਨਾ ਦੂਰ ਚਲਾ ਗਿਆ ਜਦੋਂ ਉਸਦਾ ਪ੍ਰਮੇਸ਼ਵਰ ਦੇ ਨਾਲ ਗੂੜਾ ਸੰਬੰਧ ਸੀ। ਉਸਨੇ ਪ੍ਰਮੇਸ਼ਵਰ ਨੂੰ ਪੁਕਾਰਿਆ ਕਿ ਉਹ ‘ਪੁਰਾਣੇ ਦਿਨਾਂ ਨੂੰ ਨਵਾਂ ਕਰੇ’।
ਉਸ ਸਮੇਂ ਪਰਮੇਸ਼ੁਰ ਦੇ ਇੱਕ ਸੇਵਕ ਨੇ ਉਸ ਨੂੰ ਬਾਈਬਲ ਵਿੱਚੋਂ ਹੇਠ ਲਿਖੀ ਆਇਤ ਪੜ੍ਹ ਕੇ ਸੁਣਾਈ ਅਤੇ ਉਸ ਦੇ ਲਈ ਪ੍ਰਾਰਥਨਾ ਕੀਤੀ। “ਉਹ ਭਾਂਡਾ ਜਿਹੜਾ ਉਹ ਮਿੱਟੀ ਦਾ ਬਣਾਉਂਦਾ ਸੀ ਘੁਮਿਆਰ ਦੇ ਹੱਥ ਵਿੱਚ ਵਿਗੜ ਗਿਆ। ਤਦ ਉਹ ਨੇ ਮੁੜ ਉਸ ਤੋਂ ਇੱਕ ਦੂਜਾ ਭਾਂਡਾ ਬਣਾਇਆ ਜਿਵੇਂ ਉਹ ਦੀ ਨਿਗਾਹ ਵਿੱਚ ਚੰਗਾ ਲੱਗਾ”(ਯਿਰਮਿਯਾਹ 18:4) ਅਤੇ ਪ੍ਰਭੂ-ਸਵਰਗੀ ਘੁਮਿਆਰ ਨੇ ਪ੍ਰਾਰਥਨਾ ਸੁਣੀ ਅਤੇ ਉਸ ਆਦਮੀ ਦੇ ਜੀਵਨ ਨੂੰ ਨਵਾਂ ਕਰ ਦਿੱਤਾ ਅਤੇ ਉਸਨੂੰ ਭਿਆਨਕ ਬਿਮਾਰੀ ਤੋਂ ਪੂਰੀ ਤਰ੍ਹਾਂ ਨਾਲ ਠੀਕ ਕਰ ਦਿੱਤਾ।
ਤੁਹਾਡੇ ਕੋਲ ਹਰ ਇੱਕ ਦਿਨ ਪ੍ਰਮੇਸ਼ਵਰ ਦਾ ਇੱਕ ਕਿਰਪਾਮਈ ਤੋਹਫ਼ਾ ਹੈ। ਅਜਿਹੇ ਬਹੁਤ ਸਾਰੇ ਲੋਕ ਹਨ ਜਿਹੜੇ ਇਸ ਦੁਨੀਆਂ ਤੋਂ ਚਲੇ ਗਏ ਹਨ। ਇਸ ਲਈ, ਹਰ ਇੱਕ ਦਿਨ ਜੋ ਤੁਹਾਡੇ ਕੋਲ ਹੈ, ਤੁਹਾਨੂੰ ਪ੍ਰਭੂ ਦੇ ਨਾਮ ਨੂੰ ਮਹਿਮਾ ਦੇਣੀ ਚਾਹੀਦੀ ਅਤੇ ਉਸਤਤ ਕਰਨੀ ਚਾਹੀਦੀ ਹੈ, ਕਿਉਂਕਿ ਇਹ ਇੱਕ ਨਵਾਂ ਜੀਵਨ ਜਿਉਣ ਦਾ ਇੱਕ ਹੋਰ ਮੌਕਾ ਹੈ ਜਿਹੜਾ ਉਸਦੇ ਲਈ ਸਮਰਪਿਤ ਹੈ।
ਜਦੋਂ ਧਰਤੀ ਬੇਡੌਲ ਅਤੇ ਵਿਰਾਨ ਸੀ, ਤਦ ਪਰਮੇਸ਼ੁਰ ਦੀ ਇੱਛਾ ਸੀ ਕਿ ਉਹ ਸਭ ਕੁੱਝ ਨਵਾਂ ਕਰ ਦੇਣ ਅਤੇ ਉਸਨੂੰ ਫਿਰ ਤੋਂ ਵਾਪਸ ਲਿਆਉਣ। ਜਦੋਂ ਮਨੁੱਖ ਨੇ ਪ੍ਰਮੇਸ਼ਵਰ ਨਾਲ ਸੰਗਤੀ ਗੁਆ ਦਿੱਤੀ ਅਤੇ ਪ੍ਰਮੇਸ਼ਵਰ ਦੇ ਪਿਆਰ ਤੋਂ ਦੂਰ ਹੋ ਗਿਆ, ਤਾਂ ਉਹ ਤਰਸ ਨਾਲ ਭਰ ਗਿਆ ਅਤੇ ਪੁਰਾਣੇ ਦਿਨਾਂ ਨੂੰ ਨਵਾਂ ਕਰਨ ਦੇ ਲਈ ਧਰਤੀ ਉੱਤੇ ਆਇਆ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਪ੍ਰਭੂ ਪ੍ਰਮੇਸ਼ਵਰ ਤੁਹਾਡੇ ਜੀਵਨ ਦੇ ਹਰ ਪਹਿਲੂ ਨੂੰ ਨਵਾਂ ਕਰ ਸਕਦੇ ਹਨ, ਤੁਹਾਨੂੰ ਨਵੇਂ ਦਿਨ ਪ੍ਰਦਾਨ ਕਰ ਸਕਦੇ ਹਨ ਅਤੇ ਤੁਹਾਨੂੰ ਬਰਕਤ ਦੇ ਸਕਦੇ ਹਨ!
ਅਭਿਆਸ ਕਰਨ ਲਈ – “ਪਰ ਉਹ ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ, ਜਿਨ੍ਹਾਂ ਵਿੱਚ ਧਰਮ ਵੱਸਦਾ ਹੈ”(2 ਪਤਰਸ 3:13)।
