Appam - Punjabi

ਦਸੰਬਰ 23 – ਯਹੋਵਾਹ ਦਾ ਦੀਵਾ!

“ਮਨੁੱਖ ਦਾ ਆਤਮਾ ਯਹੋਵਾਹ ਦਾ ਦੀਵਾ ਹੈ, ਜਿਹੜਾ ਸਾਰੇ ਅੰਦਰਲੇ ਹਿੱਸਿਆਂ ਨੂੰ ਖੋਜ਼ਦਾ ਹੈ”(ਕਹਾਉਤਾਂ 20:27)।

‘ਯਹੋਵਾਹ ਦਾ ਦੀਵਾ’ ਦ੍ਰਿਸ਼ਟਾਂਤ ਕਿੰਨਾ ਵਧੀਆ ਅਤੇ ਮਹਾਨ ਹੈ! ਪ੍ਰਮੇਸ਼ਵਰ ਨੇ ਤੁਹਾਨੂੰ ਇੱਕ ਦੀਵਾ ਦਿੱਤਾ ਹੈ, ਜਿਹੜਾ ਹਨੇਰੇ ਵਿੱਚ ਹਮੇਸ਼ਾਂ ਇੰਨਾਂ ਚਮਕਦਾ ਹੈ। ਇਹ ਤੁਹਾਨੂੰ ਰਸਤਾ ਦਿਖਾਉਂਦਾ ਹੈ ਕਿ ਤੁਹਾਨੂੰ ਅੰਦਰ ਜਾਣਾ ਚਾਹੀਦਾ ਹੈ। ਹੁਣ ਉਹ ਦੀਵਾ ਕੀ ਹੈ? ਮਨੁੱਖ ਦਾ ਆਤਮਾ ਉਹ ਦੀਵਾ ਹੈ ਜਿਹੜਾ ਪ੍ਰਮੇਸ਼ਵਰ ਨੇ ਦਿੱਤਾ ਹੋਇਆ ਹੈ।

ਮਨੁੱਖ ਦੇ ਕੋਲ ਆਤਮਾ ਅਤੇ ਪ੍ਰਾਣ ਹੈ ਅਤੇ ਇਹ ਉਸ ਦੇ ਸਰੀਰ ਵਿੱਚ ਨਿਵਾਸ ਕਰਦੇ ਹਨ। ਇੱਥੋਂ ਤੱਕ ਕਿ ਜਦੋਂ ਸਰੀਰ ਮਰ ਜਾਂਦਾ ਹੈ, ਤਦ ਵੀ ਮਨੁੱਖ ਦਾ ਆਤਮਾ ਅਤੇ ਪ੍ਰਾਣ ਜਿਉਂਦੇ ਰਹਿੰਦੇ ਹਨ, ਕਿਉਂਕਿ ਉਹ ਸਦੀਪਕ ਅਤੇ ਅੰਤ ਹਨ।

ਸਰੀਰ ਦੇ ਦੁਆਰਾ ਹੀ ਤੁਸੀਂ ਇਸ ਦੁਨੀਆਂ ਨਾਲ ਜੁੜਦੇ ਹੋ। ਪ੍ਰਮੇਸ਼ਵਰ ਨੇ ਤੁਹਾਡੇ ਅੰਦਰ ਪੰਜ ਗਿਆਨ ਇੰਦਰੀਆਂ ਦਿੱਤੀਆਂ ਹਨ, ਤਾਂਕਿ ਤੁਸੀਂ ਦੁਨੀਆਂ ਨਾਲ ਜੁੜੇ ਰਹੋ। ਪਰ ਪ੍ਰਮੇਸ਼ਵਰ ਨੇ ਤੁਹਾਨੂੰ ਦੀਵੇ ਦੇ ਰੂਪ ਵਿੱਚ ਆਤਮਾ ਦਿੱਤਾ ਹੈ, ਤਾਂਕਿ ਤੁਸੀਂ ਆਤਮਿਕ ਖੇਤਰ ਨਾਲ ਜੁੜੇ ਰਹੋ। ਸਿਰਫ ਇਸ ਵਾਸ ਕਰਨ ਵਾਲੀ ਆਤਮਾ ਦੇ ਦੁਆਰਾ ਹੀ ਤੁਸੀਂ ਇਹ ਸਮਝਣ ਦੇ ਯੋਗ ਹੋ ਕਿ ਕੀ ਚੰਗਾ ਹੈ ਅਤੇ ਕੀ ਬੁਰਾ ਹੈ ਅਤੇ ਤੁਸੀਂ ਆਪਣੇ ਜੀਵਨ ਵਿੱਚ ਪ੍ਰਮੇਸ਼ਵਰ ਦੀ ਇੱਛਾ ਨੂੰ ਸਮਝ ਸਕਦੇ ਹੋ।

ਕਈ ਵਾਰ ਜਦੋਂ ਤੁਸੀਂ ਗਲਤ ਫ਼ੈਸਲੇ ਲੈਂਦੇ ਹੋ ਤਾਂ ਤੁਹਾਡੀ ਆਤਮਾ ਕੰਬਦੀ ਹੈ। ਅਤੇ ਜਦੋਂ ਤੁਸੀਂ ਕੋਈ ਗਲਤ ਕੰਮ ਕਰਦੇ ਹੋ, ਤਾਂ ਤੁਹਾਡਾ ਜ਼ਮੀਰ ਹਉਂਕੇ ਭਰਦਾ ਹੈ, ਅਤੇ ਤੁਸੀਂ ਇੱਕ ਦੋਸ਼ੀ ਭਾਵਨਾ ਨਾਲ ਗ੍ਰਸਤ ਹੁੰਦੇ ਹੋ। ਜਦੋਂ ਤੁਸੀਂ ਕੁੱਝ ਵਿਅਕਤੀਆਂ ਨੂੰ ਦੇਖਦੇ ਹੋ, ਤਾਂ ਖ਼ਤਰੇ ਦੀ ਅੰਦਰੂਨੀ ਚੇਤਾਵਨੀ ਹੁੰਦੀ ਹੈ। ਤੁਸੀਂ ਸੋਚ ਰਹੇ ਹੋਵੋਂਗੇ ਕਿ ਇਸ ਸਭ ਦੇ ਪਿੱਛੇ ਕੀ ਕਾਰਨ ਹੈ। ਮਨੁੱਖ ਦਾ ਆਤਮਾ, ਜਿਹੜਾ ਪ੍ਰਮੇਸ਼ਵਰ ਦਾ ਦੀਵਾ ਹੈ, ਇਸ ਸਭ ਦਾ ਕਾਰਨ ਹੈ।

ਜਦੋਂ ਮਨੁੱਖ ਦੀ ਆਤਮਾ ਪ੍ਰਮੇਸ਼ਵਰ ਦੀ ਆਤਮਾ ਨਾਲ ਜੁੜ ਜਾਂਦੀ ਹੈ, ਤਾਂ ਉਹ ਆਪਣੀ ਇੱਛਾ ਦੇ ਅਨੁਸਾਰ ਅਚਰਜ ਢੰਗ ਨਾਲ ਤੁਹਾਡੀ ਅਗਵਾਈ ਕਰੇਗਾ। ਪਵਿੱਤਰ ਆਤਮਾ ਤੁਹਾਡੀ ਆਤਮਾ ਦੇ ਨਾਲ ਜੁੜ ਕੇ ਤੁਹਾਡੇ ਜੀਵਨ ਵਿੱਚ ਕੰਮ ਕਰਦਾ ਹੈ। ਸਾਡੇ ਪ੍ਰਭੂ ਯਿਸੂ ਨੇ ਕਿਹਾ, “ਪਰ ਜਦੋਂ ਸੱਚ ਦਾ ਆਤਮਾ ਆਵੇਗਾ ਉਹ ਸਾਰੇ ਸੱਚ ਵਿੱਚ ਤੁਹਾਡੀ ਅਗਵਾਈ ਕਰੇਗਾ”(ਯੂਹੰਨਾ ਦੀ ਇੰਜੀਲ 16:13)। ਇਸ ਲਈ, ਸੱਚ ਦਾ ਆਤਮਾ, ਤੁਹਾਡੇ ਆਤਮਾ ਦੇ ਨਾਲ ਮਿਲਦਾ ਹੈ ਅਤੇ ਤੁਹਾਨੂੰ ਸਪਸ਼ਟ ਤੌਰ ਤੇ ਸਿਖਾਉਂਦਾ ਹੈ ਕਿ ਸੱਚ ਕੀ ਹੈ ਅਤੇ ਉਹ ਰਾਹ ਜਿਹੜਾ ਤੁਹਾਨੂੰ ਚੁਣਨਾ ਚਾਹੀਦਾ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਪਵਿੱਤਰ ਆਤਮਾ, ਉਹ ਤੁਹਾਨੂੰ ਸਭ ਕੁੱਝ ਸਿਖਾਵੇਗਾ ਅਤੇ ਉਹ ਤੁਹਾਨੂੰ ਉਹ ਸਭ ਯਾਦ ਕਰਾਵੇਗਾ, ਜੋ ਕੁਝ ਮੈਂ ਤੁਹਾਨੂੰ ਕਿਹਾ ਹੈ”(ਯੂਹੰਨਾ ਦੀ ਇੰਜੀਲ 14:26)।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਕੀ ਤੁਸੀਂ ਅੱਜ ਪਰੇਸ਼ਾਨ ਅਤੇ ਚਿੰਤਤ ਹੋ? ਕੀ ਤੁਸੀਂ ਉਸ ਰਾਹ ਦੇ ਬਾਰੇ ਘਬਰਾਏ ਹੋਏ ਅਤੇ ਉਲਝਣ ਵਿੱਚ ਹੋ ਜਿਸ ਦੀ ਤੁਹਾਨੂੰ ਪਾਲਣਾ ਕਰਨੀ ਚਾਹੀਦੀ ਹੈ? ਜਾਂ ਆਪਣੇ ਜੀਵਨ ਵਿੱਚ ਕੋਈ ਮਹੱਤਵਪੂਰਨ ਫ਼ੈਸਲਾ ਲੈਣ ਵਿੱਚ ਅਸਮਰੱਥ ਹੋ? ਪਵਿੱਤਰ ਆਤਮਾ ਨਾਲ ਜੁੜੇ ਰਹੋ। ਤਦ ਤੁਹਾਨੂੰ ਪਤਾ ਲੱਗੇਗਾ ਕਿ ਉਹ ਪ੍ਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਤੁਹਾਡੀ ਅਗਵਾਈ ਕਰ ਰਿਹਾ ਹੈ। ਉਸ ਦੀਵੇ ਦੀ ਚੰਗੀ ਵਰਤੋਂ ਕਰੋ ਜਿਹੜਾ ਪ੍ਰਮੇਸ਼ਵਰ ਨੇ ਤੁਹਾਨੂੰ ਦਿੱਤਾ ਹੈ, ਉਹ ਦੀਵਾ ਜਿਹੜਾ ਹਨੇਰੇ ਅਤੇ ਅੰਧਕਾਰ ਵਿੱਚ ਚਮਕਦਾ ਹੈ। ਅਤੇ ਉਹ ਦੀਵਾ ਤੁਹਾਨੂੰ ਸਹੀ ਰਾਹ ਉੱਤੇ ਲੈ ਜਾਵੇਗਾ।

ਅਭਿਆਸ ਕਰਨ ਲਈ – “ਉਹ ਮਸਹ ਜੋ ਤੁਸੀਂ ਉਹ ਦੀ ਵੱਲੋਂ ਪਾਇਆ ਸੋ ਤੁਹਾਡੇ ਵਿੱਚ ਕਾਇਮ ਰਹਿੰਦਾ ਹੈ ਅਤੇ ਤੁਹਾਨੂੰ ਕੁਝ ਲੋੜ ਨਹੀਂ ਕਿ ਕੋਈ ਤੁਹਾਨੂੰ ਸਿੱਖਿਆ ਦੇਵੇ ਸਗੋਂ ਜਿਵੇਂ ਉਹ ਦਾ ਮਸਹ ਤੁਹਾਨੂੰ ਸਾਰੀਆਂ ਗੱਲਾਂ ਦੇ ਵਿਖੇ ਸਿੱਖਿਆ ਦਿੰਦਾ ਹੈ ਅਤੇ ਸੱਚ ਹੈ, ਝੂਠ ਨਹੀਂ, ਅਤੇ ਜਿਵੇਂ ਉਹ ਨੇ ਤੁਹਾਨੂੰ ਸਿੱਖਿਆ ਦਿੱਤੀ ਤਿਵੇਂ ਤੁਸੀਂ ਉਹ ਦੇ ਵਿੱਚ ਕਾਇਮ ਰਹੋ”(1 ਯੂਹੰਨਾ 2:27)।

Leave A Comment

Your Comment
All comments are held for moderation.