Appam - Punjabi

ਦਸੰਬਰ 22 – ਯਹੋਵਾਹ ਰੱਖਿਆ ਕਰੇਗਾ!

“ਹੇ ਯਹੋਵਾਹ, ਤੂੰ ਹੀ ਉਨ੍ਹਾਂ ਦੀ ਰੱਖਿਆ ਕਰੇਂਗਾ, ਤੂੰ ਉਨ੍ਹਾਂ ਨੂੰ ਇਸ ਪੀੜੀ ਤੋਂ ਸਦਾ ਤੱਕ ਬਚਾਈ ਰੱਖੇਂਗਾ”(ਜ਼ਬੂਰਾਂ ਦੀ ਪੋਥੀ 12:7)।

ਸਾਨੂੰ ਪਵਿੱਤਰ ਸ਼ਾਸਤਰ ਵਿੱਚ ‘ਯਹੋਵਾਹ ਜਿਹੜਾ ਰੱਖਿਆ ਕਰਦਾ ਹੈ’ ਸ਼ਬਦ ਦੇ ਬਹੁਤ ਸਾਰੇ ਹਵਾਲੇ ਮਿਲਦੇ ਹਨ। ਤੁਹਾਡੀ ਮੌਜੂਦਾ ਸਥਿਤੀ ਭਾਵੇਂ ਜੋ ਵੀ ਹੋਵੇ, ਪ੍ਰਮੇਸ਼ਵਰ ਤੁਹਾਡੀ ਰੱਖਿਆ ਕਰਨ ਦੇ ਲਈ ਹੈ।

ਕਈ ਵਾਰ ਤੁਹਾਨੂੰ ਆਪਣੇ ਜੀਵਨ ਵਿੱਚ ਮਹੱਤਵਪੂਰਨ ਫੈਸਲੇ ਲੈਣੇ ਪੈਂਦੇ ਹਨ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਹਾਡਾ ਬਾਕੀ ਦਾ ਜੀਵਨ ਇਨ੍ਹਾਂ ਮਹੱਤਵਪੂਰਨ ਫੈਸਲਿਆਂ ਉੱਤੇ ਨਿਰਭਰ ਕਰਦਾ ਹੈ। ਪਰ ਤੁਸੀਂ ਬੇਚੈਨ ਅਤੇ ਚਿੰਤਤ ਹੋ ਕਿਉਂਕਿ ਤੁਸੀਂ ਕਿਸੇ ਨਤੀਜੇ ਉੱਤੇ ਨਹੀਂ ਪਹੁੰਚ ਪਾ ਰਹੇ ਹੋ। ਤੁਸੀਂ ਨਿਸ਼ਚਿਤ ਤੌਰ ਤੇ ਨਹੀਂ ਜਾਣਦੇ ਕਿ ਤੁਹਾਨੂੰ ਕਿਹੜੀ ਦਿਸ਼ਾ ਵਿੱਚ ਲਿਜਾਣਾ ਚਾਹੀਦਾ ਹੈ, ਭਾਵੇਂ ਸੱਜੇ ਜਾਂ ਖੱਬੇ, ਕਿਸੇ ਵਿਅਕਤੀ ਤੇ ਵਿਸ਼ਵਾਸ ਕਰਨਾ ਹੈ ਅਤੇ ਅੱਗੇ ਵੱਧਣਾ ਹੈ ਜਾਂ ਨਹੀਂ। ਅਤੇ ਜਦੋਂ ਤੁਸੀਂ ਕੁੱਝ ਬੰਦਿਆਂ ਨੂੰ ਖੁਸ਼ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਦਿਲ ਦੀ ਸ਼ਾਂਤੀ ਗੁਆ ਦਿੰਦੇ ਹੋ।

ਜਦੋਂ ਵੀ ਤੁਸੀਂ ਅਜਿਹੀ ਸਥਿਤੀ ਵਿੱਚ ਹੋਵੋਂ, ਤਾਂ ਆਪਣੇ ਸ਼ਾਂਤੀ ਬਣਾਈ ਰੱਖੋ ਅਤੇ ਪ੍ਰਮੇਸ਼ਵਰ ਦੇ ਵੱਲ ਦੇਖੋ ਅਤੇ ਉਸਨੂੰ ਇਹ ਕਹਿੰਦੇ ਹੋਏ ਸਵੀਕਾਰ ਕਰੋ, “ਪ੍ਰਭੂ, ਜੇਕਰ ਮੈਂ ਆਪਣੇ ਆਪ ਫ਼ੈਸਲੇ ਲੈਂਦਾ ਹਾਂ, ਤਾਂ ਮੇਰਾ ਪੂਰਾ ਜੀਵਨ ਬਰਬਾਦ ਹੋ ਜਾਵੇਗਾ, ਇਸ ਸਥਿਤੀ ਵਿੱਚ, ਮੈਂ ਆਪਣਾ ਪੂਰਾ ਜੀਵਨ, ਆਪਣੀ ਸਾਰੀ ਦੇਖਭਾਲ ਅਤੇ ਆਪਣਾ ਭਵਿੱਖ ਤੁਹਾਡੇ ਸ਼ਕਤੀਸ਼ਾਲੀ ਹੱਥਾਂ ਵਿੱਚ ਸੌਂਪ ਦਿੰਦਾ ਹਾਂ। ਤੁਸੀਂ ਮੇਰੇ ਲਈ ਫ਼ੈਸਲਾ ਲਓ ਪ੍ਰਭੂ! ਅਤੇ ਮੇਰੇ ਲਈ ਆਪਣੀ ਇੱਛਾ ਪ੍ਰਗਟ ਕਰੋ।” ਜਦੋਂ ਤੁਸੀਂ ਅਜਿਹੀ ਪ੍ਰਾਰਥਨਾ ਕਰਦੇ ਹੋ, ਤਾਂ ਪ੍ਰਮੇਸ਼ਵਰ ਤੁਹਾਡੇ ਜੀਵਨ ਤੋਂ ਉਹ ਸਭ ਹਟਾ ਦੇਵੇਗਾ ਜੋ ਉਸਨੂੰ ਪਸੰਦ ਨਹੀਂ ਹੈ, ਅਤੇ ਤੁਹਾਡੇ ਲਈ ਇੱਕ ਨਵਾਂ ਰਾਹ ਬਣਾਏਗਾ। ਅਤੇ ਇਸ ਤਰ੍ਹਾਂ, ਉਹ ਤੁਹਾਨੂੰ ਸਾਰੀਆਂ ਮੁਸੀਬਤਾਂ ਤੋਂ ਬਚਾਏਗਾ।

ਪੂਰੀ ਜ਼ਬੂਰਾਂ ਦੀ ਪੋਥੀ 121 ਪਰਮੇਸ਼ੁਰ ਦੇ ਵਾਅਦਿਆਂ ਨਾਲ ਭਰਿਆ ਹੋਇਆ ਹੈ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਇਸ ਪੂਰੇ ਜ਼ਬੂਰ ਨੂੰ ਦਿਲੋਂ ਪੜ੍ਹ ਸਕਦੇ ਹਨ। ਇਸ ਜ਼ਬੂਰ ਨੂੰ ਪੂਰੀ ਸਮਝ ਦੇ ਨਾਲ ਅਤੇ ਪਰਮੇਸ਼ੁਰ ਦੀ ਉਸਤਤ ਅਤੇ ਆਪਣੇ ਦਿਲਾਂ ਵਿੱਚ ਵਿਸ਼ਵਾਸ ਦੇ ਨਾਲ ਪੜ੍ਹੋ। ਅਤੇ ਤੁਸੀਂ ਯਹੋਵਾਹ ਦੀ ਸ਼ਾਂਤੀ ਅਤੇ ਸੁਰੱਖਿਆ ਨਾਲ ਭਰ ਜਾਵੋਂਗੇ। “ਉਹ ਤੇਰੇ ਪੈਰ ਨੂੰ ਡੋਲਣ ਨਾ ਦੇਵੇਗਾ, ਤੇਰਾ ਰਾਖ਼ਾ ਨਾ ਉਂਘਲਾਵੇਗਾ, ਯਹੋਵਾਹ ਤੇਰਾ ਰਾਖ਼ਾ ਹੈ, ਯਹੋਵਾਹ ਤੇਰੇ ਸੱਜੇ ਹੱਥ ਤੇ ਤੇਰਾ ਸਾਯਾ ਹੈ। ਯਹੋਵਾਹ ਸਾਰੀ ਬਦੀ ਤੋਂ ਤੇਰੀ ਰੱਖਿਆ ਕਰੇਗਾ, ਉਹ ਤੇਰੀ ਜਾਨ ਦੀ ਰਾਖੀ ਕਰੇਗਾ”(ਜ਼ਬੂਰਾਂ ਦੀ ਪੋਥੀ 121:3,5,7)।

ਜਦੋਂ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਪ੍ਰਮੇਸ਼ਵਰ ਦੇ ਸਾਹਮਣੇ ਸਮਰਪਣ ਕਰ ਦਿੰਦੇ ਹੋ, ਤਾਂ ਤੁਸੀਂ ਮਹਿਸੂਸ ਕਰੋਂਗੇ ਕਿ ਉਹ ਇੱਕ ਪ੍ਰਮੇਸ਼ਵਰ ਹੈ ਜਿਹੜਾ ਤੁਹਾਡਾ ਰਾਖ਼ਾ ਹੈ ਅਤੇ ਤੁਹਾਡੀ ਰੱਖਿਆ ਕਰਦਾ ਹੈ, ਸ਼ੱਕ ਦੇ ਕਿਸੇ ਵੀ ਪਰਛਾਵੇਂ ਤੋਂ ਪਰੇ, ਇੱਕ ਵਾਰ ਜਦੋਂ ਤੁਹਾਨੂੰ ਇਹ ਅਹਿਸਾਸ ਹੋ ਜਾਂਦਾ ਹੈ, ਤਾਂ ਤੁਸੀਂ ਖੁਸ਼ੀ ਨਾਲ ਰਸੂਲ ਪੌਲੁਸ ਦੇ ਨਾਲ ਘੋਸ਼ਣਾ ਕਰ ਸਕਦੇ ਹੋ ਕਿ “ਕਿਉਂ ਜੋ ਮੈਂ ਉਹ ਨੂੰ ਜਾਣਦਾ ਹਾਂ ਜਿਹ ਦੇ ਉੱਤੇ ਮੈਂ ਭਰੋਸਾ ਕੀਤਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਮੇਰੀ ਅਮਾਨਤ ਦੀ ਉਸ ਦਿਨ ਤੱਕ ਰਖਵਾਲੀ ਕਰ ਸਕਦਾ ਹੈ”(2 ਤਿਮੋਥਿਉਸ 1:12)। ਹਾਂ, ਤੁਹਾਡੀ ਸਚਮੁੱਚ ਸੁਰੱਖਿਆ ਅਤੇ ਰਾਖ਼ੀ ਕੀਤੀ ਜਾਵੇਗਾ।

ਸਾਡਾ ਪਰਮੇਸ਼ੁਰ ਉਹ ਹੈ ਜਿਸ ਨੇ ਯਹੋਸ਼ੁਆ ਨਾਲ ਵਾਅਦਾ ਕੀਤਾ ਸੀ, “ਮੈਂ ਤੇਰੇ ਨਾਲ ਵੀ ਰਹਾਂਗਾ, ਮੈਂ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਤੈਨੂੰ ਤਿਆਗਾਂਗਾ”(ਯਹੋਸ਼ੁਆ 1:5)। ਉਹ ਪਰਮੇਸ਼ੁਰ ਹੈ ਜਿਸ ਨੇ ਯਾਕੂਬ ਨਾਲ ਵਾਅਦਾ ਕੀਤਾ ਸੀ, “ਜਦੋਂ ਤੱਕ ਮੈਂ ਤੇਰੇ ਨਾਲ ਆਪਣਾ ਬਚਨ ਪੂਰਾ ਨਾ ਕਰਾਂ, ਤੈਨੂੰ ਨਹੀਂ ਛੱਡਾਂਗਾ”(ਉਤਪਤ 28:15)। ਉਹ ਹੀ ਪ੍ਰਮੇਸ਼ਵਰ ਅੱਜ ਤੁਹਾਡੇ ਨਾਲ ਵਾਅਦਾ ਕਰ ਰਿਹਾ ਹੈ ਕਿ ਉਹ ਤੁਹਾਡੀ ਰੱਖਿਆ ਕਰੇਗਾ ਅਤੇ ਤੁਹਾਨੂੰ ਸੁਰੱਖਿਅਤ ਰੱਖੇਗਾ। ਜਿਸ ਪਰਮੇਸ਼ੁਰ ਨੇ ਵਾਅਦਾ ਕੀਤਾ ਹੈ ਉਹ ਉਸ ਵਾਆਦੇ ਨੂੰ ਪੂਰਾ ਕਰਨ ਦੇ ਲਈ ਵਫ਼ਾਦਾਰ ਅਤੇ ਸ਼ਕਤੀਸ਼ਾਲੀ ਹੈ।   ਇਸ ਲਈ ਆਪਣੇ ਪੂਰੇ ਦਿਲ ਨਾਲ ਪ੍ਰਮੇਸ਼ਵਰ ਦੀ ਉਸਤਤ ਕਰੋ ਅਤੇ ਉਸਦਾ ਧੰਨਵਾਦ ਕਰੋ।

ਅਭਿਆਸ ਕਰਨ ਲਈ – “ਪਰਮੇਸ਼ੁਰ ਸਾਡੀ ਪਨਾਹ ਅਤੇ ਸਾਡਾ ਬਲ ਹੈ, ਉਹ ਦੁੱਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ”(ਜ਼ਬੂਰਾਂ ਦੀ ਪੋਥੀ 46:1)।

Leave A Comment

Your Comment
All comments are held for moderation.