No products in the cart.
ਦਸੰਬਰ 19 – ਯਹੋਵਾਹ ਦਾ ਹੱਥ!
“…ਕਾਸ਼ ਕਿ ਤੇਰਾ ਹੱਥ ਮੇਰੇ ਨਾਲ ਰਹਿੰਦਾ”(1 ਇਤਿਹਾਸ 4:10)।
ਯਅਬੇਸ ਦੁਆਰਾ ਪ੍ਰਾਰਥਨਾ ਦਾ ਇੱਕ ਜ਼ਰੂਰੀ ਹਿੱਸਾ ਸੀ, ‘ਪ੍ਰਭੂ ਤੇਰਾ ਹੱਥ ਮੇਰੇ ਨਾਲ ਹੋਵੇ’। ਜ਼ਰਾ ਸੋਚੋ ਕਿ ਉਹ ਪ੍ਰਾਰਥਨਾ ਕਿੰਨੀ ਸੁਹਾਵਣੀ ਅਤੇ ਮਹਾਨ ਹੈ!
‘ਯਅਬੇਸ’ ਨਾਮ ਦਾ ਅਰਥ ਹੈ ਉਹ ਜਿਹੜਾ ਦਰਦ ਵਿੱਚ ਪੈਦਾ ਹੋਇਆ। ਉਹ ਦੁੱਖ ਨਾਲ ਭਰਿਆ ਹੋਇਆ ਸੀ ਅਤੇ ਉਸਦੀ ਮਾਂ ਨੇ ਉਸਨੂੰ ਦੁੱਖ ਵਿੱਚ ਜਨਮ ਦਿੱਤਾ। ਹੋ ਸਕਦਾ ਹੈ ਕਿ ਉਸ ਨੇ ਉਸ ਸਮੇਂ ਆਪਣੇ ਪਤੀ ਨੂੰ ਗੁਆ ਦਿੱਤਾ ਹੋਵੇ, ਜਾਂ ਉਹ ਬਹੁਤ ਘਾਟੇ ਵਿੱਚੋਂ ਲੰਘ ਰਹੀ ਹੋਵੇ, ਜਾਂ ਗਰੀਬੀ ਅਤੇ ਬਿਮਾਰੀ ਵਿੱਚੋਂ ਲੰਘ ਰਹੀ ਹੋਵੇ। ਪਰ ਇਨ੍ਹਾਂ ਸਾਰੇ ਦੁੱਖ ਦੇ ਵਿਚਕਾਰ ਵੀ, ਯਅਬੇਸ ਨੇ ਪਰਮੇਸ਼ੁਰ ਦੇ ਹੱਥ ਦੇ ਵੱਲ ਦੇਖਿਆ, ਜਿਹੜਾ ਉਸ ਦੇ ਸਾਰੇ ਹੰਝੂ ਪੂੰਝ ਸਕਦਾ ਸੀ।
ਜਦੋਂ ਤੁਸੀਂ ਅਜ਼ਰਾ ਦੀ ਕਿਤਾਬ ਪੜ੍ਹਦੇ ਹੋ, ਤਾਂ ਤੁਹਾਨੂੰ ਵਾਰ-ਵਾਰ ਜ਼ਿਕਰ ਮਿਲਦਾ ਹੈ ਕਿ ‘ਮੇਰੇ ਪ੍ਰਭੂ ਪ੍ਰਮੇਸ਼ਵਰ ਦਾ ਹੱਥ ਮੇਰੇ ਉੱਤੇ ਸੀ’। ਉਹ ਲਿਖਦਾ ਹੈ, “ਇਸ ਲਈ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੱਥੋਂ, ਜੋ ਮੇਰੇ ਉੱਤੇ ਸੀ ਬਲ ਪਾਇਆ”(ਅਜ਼ਰਾ 7:28)। ਜ਼ਬੂਰਾਂ ਦਾ ਲਿਖਰੀ ਦਾਊਦ ਇਹ ਵੀ ਕਹਿੰਦਾ ਹੈ, “ਜੇ ਮੈਂ ਫਜ਼ਰ ਦੇ ਖੰਭ ਲਾ ਲਵਾਂ, ਅਤੇ ਸਮੁੰਦਰ ਦੇ ਆਖਿਰ ਵਿੱਚ ਜਾ ਵੱਸਾਂ, ਉੱਥੇ ਵੀ ਤੇਰਾ ਹੱਥ ਮੇਰੀ ਅਗਵਾਈ ਕਰੇਗਾ, ਅਤੇ ਤੇਰਾ ਸੱਜਾ ਹੱਥ ਮੈਨੂੰ ਫੜ ਲਵੇਗਾ!”(ਜ਼ਬੂਰਾਂ ਦੀ ਪੋਥੀ 139:9,10)।
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਕੀ ਤੁਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਹੱਥਾਂ ਵਿੱਚ ਸੌਂਪੋਗੇ ਆਰਾਮ ਪਾਉਣ ਦੇ ਲਈ? ਉਸਦਾ ਹੱਥ ਸਾਡੀ ਰਾਖੀ ਕਰਦਾ ਹੈ ਅਤੇ ਬਚਾਉਂਦਾ ਹੈ। (ਜ਼ਬੂਰਾਂ ਦੀ ਪੋਥੀ 144:7)। ਪ੍ਰਭੂ ਦੇ ਕੋਲ ਇੱਕ ਸ਼ਕਤੀਸ਼ਾਲੀ ਬਾਂਹ ਅਤੇ ਮਜ਼ਬੂਤ ਹੱਥ ਹੈ (ਜ਼ਬੂਰਾਂ ਦੀ ਪੋਥੀ 89:13)। ਅਤੇ ਉਸਦਾ ਹੱਥ ਤੇਰੀ ਸਹਾਇਤਾ ਕਰਦਾ ਹੈ (ਜ਼ਬੂਰਾਂ ਦੀ ਪੋਥੀ 119:173)।
ਇੱਕ ਵਾਰ ਪਰਮੇਸ਼ੁਰ ਦਾ ਇੱਕ ਸ਼ਕਤੀਸ਼ਾਲੀ ਬੰਦਾ ਸੀ। ਅਚਾਨਕ, ਉਹ ਆਪਣੇ ਜੀਵਨ ਵਿੱਚ ਬਿਮਾਰੀ ਅਤੇ ਇੱਕ ਵੱਡੀ ਉਥਲ-ਪੁਥਲ ਵਿੱਚ ਪੈ ਗਿਆ, ਜਦੋਂ ਕਿ ਉਸਨੇ ਘੱਟ ਤੋਂ ਘੱਟ ਇਸਦੀ ਉਮੀਦ ਨਹੀਂ ਕੀਤੀ ਸੀ। ਉਹ ਪੂਰੀ ਤਰ੍ਹਾਂ ਨਾਲ ਮੌਤ ਦੇ ਹਨੇਰੇ ਵਿੱਚ ਘਿਰਿਆ ਹੋਇਆ ਸੀ। ਜਦੋਂ ਉਹ ਮੌਤ ਨਾਲ ਜੂਝ ਰਿਹਾ ਸੀ, ਉਦੋਂ ਉਸ ਨੂੰ ਅਚਾਨਕ ਇੱਕ ਦਰਸ਼ਨ ਹੋਇਆ। ਉਸ ਦਰਸ਼ਨ ਵਿੱਚ ਉਸਨੂੰ ਇੱਕ ਭਿਆਨਕ ਘਾਟੀ ਵਿੱਚੋਂ ਦੀ ਲੰਘਣਾ ਪਿਆ। ਉਸਨੇ ਘਾਟੀ ਵਿੱਚ ਬਹੁਤ ਸਾਰੇ ਸ਼ੈਤਾਨਾਂ ਨੂੰ ਚੀਕਦੇ ਹੋਏ ਦੇਖਿਆ। ਜਦੋਂ ਉਹ ਉਸਦੇ ਕੋਲ ਆਏ, ਤਾਂ ਉਨ੍ਹਾਂ ਨੇ ਉੱਚੀ-ਉੱਚੀ ਕਿਹਾ, ‘ਸਾਡੇ ਨਾਲ ਹਨੇਰੀ ਘਾਟੀ ਵਿੱਚ ਚੱਲ। ਤੂੰ ਬਹੁਤਿਆਂ ਨੂੰ ਲੈ ਲਿਆ ਹੈ ਜਿਹੜੇ ਸਾਡੇ ਸੀ ਅਤੇ ਉਨ੍ਹਾਂ ਨੂੰ ਸਵਰਗ ਵਿੱਚ ਭੇਜ ਦਿੱਤਾ ਹੈ। ਇਸ ਲਈ ਅਸੀਂ ਤੈਨੂੰ ਬਦਲਾ ਲਏ ਬਿਨਾਂ ਨਹੀਂ ਛੱਡਾਂਗੇ।
ਜਦੋਂ ਪਰਮੇਸ਼ੁਰ ਦੇ ਬੰਦੇ ਨੇ ਦੁਸ਼ਟ ਆਤਮਾਵਾਂ ਅਤੇ ਉਨ੍ਹਾਂ ਦੇ ਕਾਲੇ ਰੂਪ ਨੂੰ ਦੇਖਿਆ, ਤਾਂ ਉਸਦਾ ਦਿਲ ਡਰ ਨਾਲ ਕੰਬ ਗਿਆ। ਪਰ ਇੱਕ ਪਲ ਵਿੱਚ, ਪ੍ਰਭੂ ਦਾ ਕਿੱਲਾਂ ਨਾਲ ਵਿੰਨਿਆ ਹੋਇਆ ਹੱਥ, ਹਨੇਰੀ ਘਾਟੀ ਦੇ ਦੋਨਾਂ ਕਿਨਾਰਿਆ ਦੇ ਵਿਚਕਾਰ ਇੱਕ ਚਮਕਦਾਰ ਪੁਲ ਦੇ ਰੂਪ ਵਿੱਚ ਸੀ। ਜਦੋਂ ਉਸਨੇ ਇਹ ਦੇਖਿਆ, ਤਾਂ ਪਰਮੇਸ਼ੁਰ ਦਾ ਬੰਦਾ ਉਸਦੇ ਉੱਤੇ ਚੜ੍ਹ ਗਿਆ ਅਤੇ ਘਾਟੀ ਨੂੰ ਪਾਰ ਕਰ ਗਿਆ। ਅੰਤ ਵਿੱਚ, ਯਹੋਵਾਹ ਨੇ ਉਸ ਨੂੰ ਕਿਹਾ, “ਮੇਰਾ ਹੱਥ ਸਦਾ ਤੇਰੇ ਨਾਲ ਰਹੇਗਾ। ਉਸ ਭਰੋਸੇ ਵਿੱਚ ਅੱਗੇ ਵੱਧੋ। ਅਤੇ ਕਦੇ ਵੀ ਪਿੱਛੇ ਨਾ ਹਟੋ।” ਅਗਲੇ ਹੀ ਪਲ ਉਹ ਦ੍ਰਿਸ਼ ਗਾਇਬ ਹੋ ਗਿਆ। ਅਤੇ ਪਰਮੇਸ਼ੁਰ ਦੇ ਬੰਦ ਨੇ, ਸੰਪੂਰਨ ਤੰਦਰੁਸਤੀ ਪ੍ਰਾਪਤ ਕਰ ਲਈ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਤੁਸੀਂ ਵੀ ਯਕੀਨ ਰੱਖੋ ਕਿ ਤੁਸੀਂ ਪ੍ਰਮੇਸ਼ਵਰ ਦੇ ਸ਼ਕਤੀਸ਼ਾਲੀ ਹੱਥਾਂ ਵਿੱਚ ਹੋ ਅਤੇ ਉਸ ਦਾ ਧੰਨਵਾਦ ਅਤੇ ਉਸਤਤ ਕਰੋ।
ਅਭਿਆਸ ਕਰਨ ਲਈ – “ਆਪਣੇ ਹੱਥ ਉੱਪਰੋਂ ਪਸਾਰ, ਮੈਨੂੰ ਧੂ ਕੇ ਵੱਡੇ ਪਾਣੀਆਂ ਵਿੱਚੋਂ ਛੁਡਾ!”(ਜ਼ਬੂਰਾਂ ਦੀ ਪੋਥੀ 144:7)।
