Appam - Punjabi

ਦਸੰਬਰ 18 – ਯਹੋਵਾਹ ਜਿਹੜਾ ਅਗਵਾਈ ਕਰਦਾ ਹੈ!

“ਯਹੋਵਾਹ ਨੇ ਇਕੱਲੇ ਉਸ ਦੀ ਅਗਵਾਈ ਕੀਤੀ”(ਬਿਵਸਥਾ ਸਾਰ 32:12)।

ਯਹੋਵਾਹ ਉਹ ਹੈ ਜਿਹੜਾ ਹਰ ਮਿੰਟ ਅਤੇ ਹਰ ਦਿਨ ਤੁਹਾਡੀ ਅਗਵਾਈ ਕਰਦਾ ਹੈ। ਉਹ ਤੇਰਾ ਹੱਥ ਫੜਦਾ ਹੈ ਅਤੇ ਤੈਨੂੰ ਧਾਰਮਿਕਤਾ ਦੇ ਰਾਹ ਤੇ ਚਲਾਉਂਦਾ ਹੈ। ਜਦੋਂ ਤੁਸੀਂ ਏਲੀਯਾਹ ਨੂੰ ਦੇਖਦੇ ਹੋ, ਹਾਲਾਂਕਿ ਉਸਦੇ ਇਕੱਲੇਪਣ ਵਿੱਚ ਉਸਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ, ਉਸਨੇ ਆਪਣੇ ਆਪ ਨੂੰ ਪ੍ਰਮੇਸ਼ਵਰ ਦੀ ਇੱਛਾ ਦੇ ਸਾਹਮਣੇ ਸਮਰਪਣ ਕਰ ਦਿੱਤਾ ਅਤੇ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਉਸਦੀ ਅਗਵਾਈ ਕਰਨ ਦੀ ਉਡੀਕ ਕੀਤੀ। ਅਤੇ ਦੇਖੋ, ਯਹੋਵਾਹ ਨੇ ਕਿੰਨੀ ਅਦਭੁੱਤ ਰੀਤੀ ਨਾਲ ਉਸਦੀ ਅਗਵਾਈ ਕੀਤੀ!

ਭਿਆਨਕ ਕਾਲ ਦੇ ਦਿਨਾਂ ਵਿੱਚ, ਕਾਂ ਉਸਦੇ ਲਈ ਸਵੇਰ ਅਤੇ ਸ਼ਾਮ ਨੂੰ ਰੋਟੀ ਅਤੇ ਮਾਸ ਲਿਆਉਂਦੇ ਸੀ, ਅਤੇ ਉਸ ਨੇ ਕਰੀਥ ਦੇ ਨਾਲੇ ਤੋਂ ਪੀਤਾ। ਅਤੇ ਜਦੋਂ ਨਾਲਾ ਸੁੱਕ ਗਿਆ, ਯਹੋਵਾਹ ਨੇ ਚਾਹਿਆ ਕਿ ਸਾਰਫਥ ਦੀ ਵਿਧਵਾ ਦੇ ਦੁਆਰਾ ਉਸ ਦਾ ਪੇਟ ਭਰ ਸਕੇ। ਹਰ ਦਿਨ ਚਮਤਕਾਰਾਂ ਨਾਲ ਭਰਿਆ ਸੀ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਜਦੋਂ ਤੁਸੀਂ ਆਪਣਾ ਜੀਵਨ ਪੂਰੀ ਤਰ੍ਹਾਂ ਨਾਲ ਪ੍ਰਮੇਸ਼ਵਰ ਦੇ ਹੱਥਾਂ ਵਿੱਚ ਸੌਂਪ ਦੇਵੋਂਗੇ, ਤਾਂ ਉਹ ਵੀ ਤੁਹਾਨੂੰ ਆਪਣੇ ਬੇਅੰਤ ਪਿਆਰ ਦੇ ਨਾਲ ਅਦਭੁੱਤ ਅਤੇ ਚਮਤਕਾਰੀ ਤਰੀਕੇ ਨਾਲ ਤੁਹਾਡੀ ਅਗਵਾਈ ਕਰਨਗੇ।

ਉਹ ਨਾ ਸਿਰਫ਼ ਤੁਹਾਡੀ ਅਗਵਾਈ ਕਰੇਗਾ ਸਗੋਂ ਤੁਹਾਡੇ ਪੂਰੇ ਪਰਿਵਾਰ ਦਾ ਮਾਰਗਦਰਸ਼ਨ ਵੀ ਕਰੇਗਾ। ਉਹ ਪੂਰੇ ਪਰਿਵਾਰ ਦੇ ਲਈ ਕਾਫੀ ਹੈ। ਉਸ ਨੇ ਨੂਹ ਦੇ ਪੂਰੇ ਪਰਿਵਾਰ ਨੂੰ ਕਿਸ਼ਤੀ ਦੇ ਅੰਦਰ ਸੁਰੱਖਿਅਤ ਰੱਖਿਆ ਅਤੇ ਉਨ੍ਹਾਂ ਨੂੰ ਤਬਾਹੀ ਤੋਂ ਬਚਾਇਆ। ਜਦੋਂ ਕੁਰਨੇਲਿਯੁਸ ਦੇ ਪਰਿਵਾਰ ਨੇ ਯਿਸੂ ਉੱਤੇ ਆਪਣਾ ਵਿਸ਼ਵਾਸ ਰੱਖਿਆ, ਤਾਂ ਉਸ ਨੇ ਪੂਰੇ ਪਰਿਵਾਰ ਦਾ ਮਸਹ ਕੀਤਾ ਅਤੇ ਉਨ੍ਹਾਂ ਨੂੰ ਸਵਰਗੀ ਵਰਦਾਨਾਂ ਨਾਲ ਭਰ ਦਿੱਤਾ। ਅੱਜ, ਆਪਣੇ ਪਰਿਵਾਰ ਦੀਆਂ ਸਾਰੀਆਂ ਚਿੰਤਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਪ੍ਰਮੇਸ਼ਵਰ ਦੇ ਸ਼ਕਤੀਸ਼ਾਲੀ ਹੱਥਾਂ ਵਿੱਚ ਸੌਂਪ ਦਿਓ। ਤਾਂ ਜ਼ਰੂਰ ਹੀ, ਤੁਸੀਂ ਪੂਰੇ ਰਾਹ ਵਿੱਚ ਉਸਦੀ ਚਮਤਕਾਰੀ ਅਗਵਾਈ ਨੂੰ ਦੇਖੋਂਗੇ।

ਸਾਡਾ ਪਰਮੇਸ਼ੁਰ ਪੂਰੇ ਇਸਰਾਏਲੀਆਂ ਦੀ ਅਗਵਾਈ ਕਰਨ ਦੇ ਲਈ ਕਾਫ਼ੀ ਅਤੇ ਸਰਵਸ਼ਕਤੀਮਾਨ ਸੀ, ਜਿਨ੍ਹਾਂ ਦੀ ਗਿਣਤੀ ਲਗਭਗ 20 ਲੱਖ ਸੀ। ਅਤੇ ਉਹ ਉਨ੍ਹਾਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾ ਕੇ ਉਸ ਦੇਸ਼ ਵਿੱਚ ਲੈ ਕੇ ਗਿਆ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਸੀ, ਉਨ੍ਹਾਂ ਵਿੱਚੋਂ 6 ਲੱਖ ਤੋਂ ਵੱਧ ਜੰਗੀ ਮਰਦ ਸੀ, ਅਤੇ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਬੱਚੇ ਸੀ। ਕੁੱਲ ਮਿਲਾ ਕੇ, ਘੱਟ ਤੋਂ ਘੱਟ 20 ਲੱਖ ਇਸਰਾਏਲੀ ਸੀ, ਜਿਹੜੇ ਉਜਾੜ ਵਿੱਚੋਂ ਹੋ ਕੇ ਲੰਘ ਰਹੇ ਸੀ। ਅਤੇ ਚਾਲੀ ਸਾਲਾਂ ਤੱਕ ਉਜਾੜ ਵਿੱਚ ਉਨ੍ਹਾਂ ਦੇ ਭੋਜਨ ਦਾ ਪ੍ਰਬੰਧ ਕਰਨਾ ਮਨੁੱਖੀ ਨਜ਼ਰਾਂ ਨਾਲ ਬਿਲਕੁੱਲ ਅਸੰਭਵ ਹੋਵੇਗਾ।

ਪਰ ਪਰਮੇਸ਼ੁਰ ਦੇ ਲਈ, ਜਿਸ ਨੇ ਉਨ੍ਹਾਂ ਦੀ ਅਗਵਾਈ ਅਤੇ ਮਾਰਗਦਰਸ਼ਨ ਕੀਤਾ, ਇਹ ਬਿਲਕੁੱਲ ਵੀ ਮੁਸ਼ਕਿਲ ਕੰਮ ਨਹੀਂ ਸੀ। ਉਸ ਦਾ ਹੱਥ ਛੋਟਾ ਨਹੀਂ ਹੋਇਆ। ਹਰ ਰੋਜ਼ ਉਹ ਉਨ੍ਹਾਂ ਨੂੰ ਮੰਨਾ ਖਵਾਉਂਦਾ ਸੀ। ਅਤੇ ਉਸ ਨੇ ਡੇਰੇ ਦੇ ਆਲੇ-ਦੁਆਲੇ ਬਟੇਰਾਂ ਦੇ ਢੇਰ ਲਾਉਣ ਦਾ ਹੁਕਮ ਦਿੱਤਾ। ਉਸ ਨੇ ਇਕੱਲੇ ਹੀ ਬੱਦਲ ਦੇ ਥੰਮ੍ਹ ਅਤੇ ਅੱਗ ਦੇ ਥੰਮ੍ਹ ਦੇ ਦੁਆਰਾ 20 ਲੱਖ ਇਸਰਾਏਲੀਆਂ ਦੀ ਅਗਵਾਈ ਕੀਤੀ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਸਾਡਾ ਪ੍ਰਮੇਸ਼ਵਰ ਅਟੱਲ ਹੈ। ਸਾਡਾ ਪ੍ਰਭੂ ਜਿਸ ਨੇ ਕਿਹਾ “ਮੈਂ ਹਾਂ ਜੋ ਮੈਂ ਹਾਂ” ਜ਼ਰੂਰ ਹੀ ਸਦੀਪਕ ਕਾਲ ਤੱਕ ਤੁਹਾਡੀ ਅਗਵਾਈ ਕਰੇਗਾ।

ਅਭਿਆਸ ਕਰਨ ਲਈ – “ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੂੰ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ”(ਜ਼ਬੂਰਾਂ ਦੀ ਪੋਥੀ 32:8)।

Leave A Comment

Your Comment
All comments are held for moderation.