Appam - Punjabi

ਦਸੰਬਰ 17 – ਯਹੋਵਾਹ ਲੜੇਗਾ!

“ਯਹੋਵਾਹ ਤੁਹਾਡੇ ਲਈ ਜੰਗ ਕਰੇਗਾ ਪਰ ਤੁਸੀਂ ਚੁੱਪ ਹੀ ਰਹਿਣਾ”(ਕੂਚ 14:14)।

ਉੱਪਰ ਦਿੱਤੀ ਗਈ ਆਇਤ ਦੇ ਪਹਿਲੇ ਭਾਗ ਨੂੰ ਪੜ੍ਹ ਕੇ ਸਾਰੇ ਖੁਸ਼ ਹੁੰਦੇ ਹਨ। ਪਰ ਇਹ ਆਇਤ ਦਾ ਦੂਸਰਾ ਭਾਗ ਹੈ, ਕਿ ਉਨ੍ਹਾਂ ਨੂੰ ਸਮਝਣ ਜਾਂ ਅਭਿਆਸ ਕਰਨ ਵਿੱਚ ਮੁਸ਼ਕਿਲ ਹੁੰਦੀ ਹੈ। ਪ੍ਰਮੇਸ਼ਵਰ ਦੇ ਬੱਚੇ, ਆਪਣੀ ਸ਼ਾਂਤੀ ਨੂੰ ਬਣਾਈ ਰੱਖਣ ਦੇ ਯੋਗ ਨਹੀਂ ਹਨ। ਉਹ ਸਥਿਤੀ ਦੇ ਬਾਰੇ ਆਪਣੇ ਆਪ ਕੁੱਝ ਕਰਨ ਦੇ ਲਈ ਮਜ਼ਬੂਰ ਮਹਿਸੂਸ ਕਰਦੇ ਹਨ, ਅਤੇ ਕਈ ਵਾਰ ਇਸ ਨੂੰ ਗੁੰਝਲਦਾਰ ਬਣਾਉਂਦੇ ਹਨ ਅਤੇ ਇੱਥੋਂ ਤੱਕ ਕਿ ਪ੍ਰਮੇਸ਼ਵਰ ਨੂੰ ਉਨ੍ਹਾਂ ਦੀ ਵੱਲੋਂ ਲੜਨ ਤੋਂ ਵੀ ਰੋਕਦੇ ਹਨ।

ਜਦੋਂ ਤੱਕ ਮੂਸਾ ਮਹਿਲ ਵਿੱਚ ਸੀ, ਤਦ ਤੱਕ ਉਹ ਸ਼ਾਂਤ ਨਹੀਂ ਹੋ ਸਕਦਾ ਸੀ। ਉਸਨੇ ਸੋਚਿਆ ਕਿ ਉਹ ਆਪਣੀ ਸ਼ਕਤੀ ਦੁਆਰਾ ਇਸਰਾਏਲ ਦੇ ਲੋਕਾਂ ਨੂੰ ਮਿਸਰੀਆਂ ਦੀ ਗ਼ੁਲਾਮੀ ਤੋਂ ਮੁਕਤ ਕਰ ਸਕਦਾ ਹੈ। ਉਹ ਆਪਣੀ ਕੁਸ਼ਤੀ, ਤੀਰਅੰਦਾਜ਼ੀ ਅਤੇ ਤਲਵਾਰਬਾਜ਼ੀ ਦਾ ਵੀ ਪ੍ਰਦਰਸ਼ਨ ਕਰਨਾ ਚਾਹੁੰਦਾ ਸੀ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਮੂਸਾ ਨੇ ਮਿਸਰੀਆਂ ਦੀ ਸਾਰੀ ਵਿੱਦਿਆ ਸਿੱਖੀ ਅਤੇ ਉਹ ਸਭ ਕੰਮਾਂ ਅਤੇ ਬੋਲਣ ਵਿੱਚ ਸਮਰੱਥ ਸੀ”(ਰਸੂਲਾਂ ਦੇ ਕਰਤੱਬ 7:22)।

ਇਸਰਾਏਲੀਆਂ ਨੂੰ ਗ਼ੁਲਾਮੀ ਤੋਂ ਮੁਕਤ ਕਰਵਾਉਣ ਦੀ ਕੋਸ਼ਿਸ਼ ਵਿੱਚ, ਉਸਨੇ ਅੱਗੇ ਵੱਧ ਕੇ ਇੱਕ ਮਿਸਰੀ ਨੂੰ ਮਾਰ ਦਿੱਤਾ। ਅਤੇ ਇਸ ਤਰ੍ਹਾਂ ਫ਼ਿਰਊਨ ਦੀਆਂ ਨਜ਼ਰਾਂ ਵਿੱਚ ਇੱਕ ਕਾਤਲ ਬਣ ਗਿਆ। ਇਸ ਘਟਨਾ ਦੇ ਕਾਰਨ, ਉਸਨੂੰ ਮਿਸਰ ਅਤੇ ਇਸਰਾਏਲੀਆਂ ਤੋਂ ਭੱਜਣਾ ਪਿਆ, ਅਤੇ ਮਿਦਯਾਨੀਆਂ ਦੇ ਦੇਸ਼ ਵਿੱਚ ਲੁਕ ਗਿਆ।

ਜਦੋਂ ਉਹ ਮਿਦਯਾਨ ਵਿੱਚ ਸੀ, ਤਦ ਯਹੋਵਾਹ ਨੇ ਮੂਸਾ ਨੂੰ ਦਰਸ਼ਨ ਦਿੱਤੇ। ਉਹ ਉਸ ਨੂੰ ਬਲਦੀ ਹੋਈ ਝਾੜੀ ਦੇ ਵਿਚਕਾਰ ਦਿਖਾਈ ਦਿੱਤਾ, ਉਹ ਝਾੜੀ ਜਿਹੜੀ ਬਲ ਰਹੀ ਸੀ ਪਰ ਭਸਮ ਨਹੀਂ ਹੋਈ ਸੀ। ਹਾਂ, ਜਿਹੜਾ ਕੋਈ ਇਹ ਸੋਚਦਾ ਹੈ ਕਿ ਲੜਾਈ ਉਸ ਦੀ ਨਹੀਂ, ਬਲਕਿ ਯਹੋਵਾਹ ਦੀ ਹੈ, ਉਸ ਦਾ ਜੀਵਨ ਅਤੇ ਸੇਵਕਾਈ ਅੱਗ ਨਾਲ ਬਲਦੀ ਰਹੇਗੀ, ਪਰ ਨਾਲ ਹੀ, ਉਹ ਭਸਮ ਨਹੀਂ ਹੋਵੇਗਾ। ਤੁਹਾਨੂੰ ਇਸ ਡੂੰਘੇ ਆਤਮਿਕ ਸੱਚ ਨੂੰ ਸਮਝਣਾ ਚਾਹੀਦਾ ਹੈ ਅਤੇ ਆਪਣੇ ਜੀਵਨ ਵਿੱਚ ਇਸਦਾ ਅਭਿਆਸ ਕਰਨਾ ਚਾਹੀਦਾ ਹੈ।

ਜੇਕਰ ਤੁਸੀਂ ਆਪਣੇ ਪਤੀ ਦੇ ਛੁਟਕਾਰੇ ਦੇ ਲਈ ਪ੍ਰਾਰਥਨਾ ਕਰ ਰਹੀ ਹੋ, ਤਾਂ ਤੁਹਾਨੂੰ ਆਪਣੇ ਪਤੀ ਨੂੰ ਉਸਦੇ ਸ਼ਕਤੀਸ਼ਾਲੀ ਹੱਥਾਂ ਵਿੱਚ ਸੌਂਪ ਦੇਣਾ ਚਾਹੀਦਾ ਹੈ, ਪਰਮੇਸ਼ੁਰ ਨੂੰ ਕੰਮ ਕਰਨ ਅਤੇ ਪਰਮੇਸ਼ੁਰ ਦਾ ਧੰਨਵਾਦ ਅਤੇ ਉਸਤਤ ਦੇਣ ਦੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਤੁਹਾਨੂੰ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਪ੍ਰਭੂ ਤੁਹਾਡੇ ਪਤੀ ਨੂੰ ਛੂਹੇਗਾ ਅਤੇ ਉਸ ਨੂੰ ਬਚਾਵੇਗਾ। ਅਤੇ ਯਹੋਵਾਹ ਜ਼ਰੂਰ ਉਸਨੂੰ ਮੁਕਤੀ ਦੇਵੇਗਾ। ਪਰ ਕੁੱਝ ਲੋਕ ਆਪਣੇ ਆਪ ‘ਤੇ ਭਰੋਸਾ ਕਰਨ ਲੱਗਦੇ ਹਨ ਅਤੇ ਪਤੀ ਨੂੰ ਬਚਾਉਣ ਦੇ ਲਈ ਉਸ ਨੂੰ ਝਿੜਕਦੇ ਰਹਿੰਦੇ ਹਨ, ਜਿਸ ਨਾਲ ਉਸ ਦਾ ਦਿਲ ਕਠੋਰ ਹੋ ਜਾਵੇਗਾ।

ਜਦੋਂ ਕਦੇ ਬੁਰੇ ਲੋਕ ਤੁਹਾਡੇ ਵਿਰੁੱਧ ਉੱਠ ਖੜ੍ਹੇ ਹੋਣ, ਜਾਂ ਤੁਹਾਨੂੰ ਗਾਲ੍ਹਾਂ ਕੱਢਣ ਅਤੇ ਤੁਹਾਨੂੰ ਦੁੱਖ ਦੇਣ, ਤਾਂ ਇਹ ਸਾਰੇ ਬੋਝ ਨੂੰ ਯਹੋਵਾਹ ਦੇ ਚਰਨਾਂ ਵਿੱਚ ਸੁੱਟ ਦਿਓ। ਕਿਉਂਕਿ ਉਹ ਉਹੀ ਹੈ ਜਿਹੜਾ ਤੁਹਾਡੀ ਪਰਵਾਹ ਕਰਦਾ ਹੈ। ਆਪਣੀਆਂ ਸਾਰੀਆਂ ਚਿੰਤਾਵਾਂ ਨੂੰ ਸੁੱਟ ਦਿਓ ਅਤੇ ਉਸ ਉੱਤੇ ਧਿਆਨ ਕਰੋ। ਤੁਹਾਨੂੰ ਸ਼ਾਂਤ ਰਹਿਣਾ ਚਾਹੀਦਾ ਹੈ ਅਤੇ ਯਹੋਵਾਹ ਨੂੰ ਤੁਹਾਡੇ ਲਈ ਲੜਨ ਦੇਣਾ ਚਾਹੀਦਾ ਹੈ। ਅਤੇ ਉਹ ਤੁਹਾਨੂੰ ਜਿੱਤ ਦੇਵੇਗਾ।

ਅਭਿਆਸ ਕਰਨ ਲਈ – “ਯਹੋਵਾਹ ਮੇਰਾ ਕੰਮ ਪੂਰਾ ਕਰੇਗਾ, ਹੇ ਯਹੋਵਾਹ, ਤੇਰੀ ਦਯਾ ਸਦੀਪਕ ਹੈ, ਆਪਣੇ ਹੱਥਾਂ ਦੇ ਕੰਮਾਂ ਨੂੰ ਨਾ ਤਿਆਗ!”(ਜ਼ਬੂਰਾਂ ਦੀ ਪੋਥੀ 138:8)।

Leave A Comment

Your Comment
All comments are held for moderation.