Appam - Punjabi

ਦਸੰਬਰ 15 – ਯਹੋਵਾਹ ਤੁਹਾਡੀ ਵਿਰਾਸਤ ਹੈ!

“ਤਦ ਯਹੋਵਾਹ ਨੇ ਹਾਰੂਨ ਨੂੰ ਆਖਿਆ, ਇਸਰਾਏਲੀਆਂ ਦੀ ਧਰਤੀ ਵਿੱਚ ਕੋਈ ਹਿੱਸਾ ਨਾ ਲਵੀਂ, ਨਾ ਉਨ੍ਹਾਂ ਵਿੱਚ ਤੇਰਾ ਕੋਈ ਹਿੱਸਾ ਹੋਵੇਗਾ। ਤੇਰਾ ਹਿੱਸਾ ਅਤੇ ਤੇਰਾ ਵਿਰਸਾ ਇਸਰਾਏਲੀਆਂ ਵਿੱਚ ਮੈਂ ਹੀ ਹਾਂ”(ਗਿਣਤੀ 18:20)।

ਯਹੋਵਾਹ ਤੁਹਾਡੀ ਵਿਰਾਸਤ ਹੈ। ਅਤੇ ਉਹ ਤੁਹਾਡਾ ਹਿੱਸਾ ਹੈ। ਅਤੇ ਉਹ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ। ਬਹੁਤ ਸਾਰੇ ਲੋਕਾਂ ਨੂੰ ਧਨ ਵਿਰਾਸਤ ਵਿੱਚ ਮਿਲਦਾ ਹੈ, ਜਾਂ ਸਿੱਖਿਆ ਅਤੇ ਪ੍ਰਸਿੱਧੀ ਪ੍ਰਾਪਤ ਹੁੰਦੀ ਹੈ। ਕੁੱਝ ਹੋਰ ਲੋਕ ਦੁਨਿਆਵੀਂ ਧਨ, ਪ੍ਰਭਾਵ ਅਤੇ ਸਨਮਾਨ ਨੂੰ ਵਿਰਾਸਤ ਦੇ ਰੂਪ ਵਿੱਚ ਪ੍ਰਾਪਤ ਕਰਦੇ ਹਨ। ਪਰ ਯਹੋਵਾਹ ਕਹਿੰਦਾ ਹੈ, “ਮੈਂ ਤੇਰਾ ਹਿੱਸਾ ਅਤੇ ਤੇਰਾ ਵਿਰਸਾ ਹਾਂ”।

ਪੁਰਾਣੇ ਨੇਮ ਦੇ ਦਿਨਾਂ ਵਿੱਚ, ਇਸਰਾਏਲੀਆਂ ਨੂੰ ਮਿਸਰ ਛੱਡਣਾ ਪਿਆ, ਜਦੋਂ ਕਨਾਨ ਦੇਸ਼ ਉਨ੍ਹਾਂ ਨੂੰ ਵਿਰਾਸਤ ਵਿੱਚ ਦਿੱਤਾ ਗਿਆ ਸੀ। ਉਨ੍ਹਾਂ ਨੂੰ ਲਾਲ ਸਮੁੰਦਰ ਪਾਰ ਕਰਨਾ ਪਿਆ ਅਤੇ ਚਾਲੀ ਸਾਲਾਂ ਤੱਕ ਉਜਾੜ ਵਿੱਚ ਭਟਕਣਾ ਪਿਆ। ਉਨ੍ਹਾਂ ਨੂੰ ਸੀਨਈ ਪਹਾੜ ਵਿੱਚ ਅੱਗ ਦੇ ਦੁਆਰਾ ਪਰਮੇਸ਼ੁਰ ਦੇ ਹੁਕਮਾਂ ਨੂੰ ਪ੍ਰਾਪਤ ਕਰਨਾ ਸੀ। ਉਨ੍ਹਾਂ ਨੂੰ ਵੀ ਬੱਦਲ ਦੇ ਥੰਮ੍ਹ ਅਤੇ ਅੱਗ ਦੇ ਥੰਮ੍ਹ ਦੇ ਸਹਾਰੇ ਤੁਰਨਾ ਸੀ।

ਇਸੇ ਤਰ੍ਹਾਂ, ਜੇਕਰ ਤੁਹਾਨੂੰ ਪ੍ਰਭੂ ਨੂੰ ਵਿਰਾਸਤ ਵਿੱਚ ਪ੍ਰਾਪਤ ਕਰਨਾ ਹੈ, ਤਾਂ ਤੁਹਾਨੂੰ ਆਪਣੇ ਸੰਸਾਰਿਕ ਪਾਪਾਂ ਦੇ ਸੁੱਖਾਂ ਨੂੰ ਪਿੱਛੇ ਛੱਡਣਾ ਹੋਵੇਗਾ। ਤੁਹਾਨੂੰ ਆਪਣੇ ਪਾਪਾਂ ਤੋਂ ਤੋਬਾ ਕਰਨ, ਪ੍ਰਭੂ ਦੇ ਵੱਲ ਮੁੜਨ ਅਤੇ ਲਾਲ ਸਮੁੰਦਰ ਨੂੰ ਪਾਰ ਕਰਨ ਦੀ ਜ਼ਰੂਰਤ ਹੈ, ਜਿਹੜਾ ਕਿ ਵਿਸ਼ਵਾਸ ਵਿੱਚ ਬਪਤਿਸਮੇ ਦਾ ਪੂਰਵ-ਦਰਸ਼ਨ ਹੈ। ਤੁਹਾਡੇ ਲਈ ਪਵਿੱਤਰ ਆਤਮਾ ਦੇ ਦੁਆਰਾ ਅੱਗ ਦਾ ਮਸਹ ਹੋਣਾ ਜ਼ਰੂਰੀ ਹੈ, ਅਤੇ ਬੱਦਲ ਦੇ ਥੰਮ੍ਹ ਦੁਆਰਾ ਅਗਵਾਈ ਕਰਵਾਉਂਦੇ ਰਹੋ, ਜੋ ਕਿ ਪਰਮੇਸ਼ੁਰ ਦਾ ਵਚਨ ਹੈ, ਅਤੇ ਅੱਗ ਦਾ ਥੰਮ੍ਹ, ਪਵਿੱਤਰ ਆਤਮਾ। ਅਤੇ ਫਿਰ, ਤੁਹਾਡੇ ਕੋਲ ਯਹੋਵਾਹ ਤੁਹਾਡੀ ਵਿਰਾਸਤ ਹੋਵੇਗਾ।

ਪ੍ਰਮੇਸ਼ਵਰ ਦੇ ਡਰ ਅਤੇ ਸੰਪੂਰਨ ਸਮਰਪਣ ਦੇ ਨਾਲ, ਇਸ ਉਜਾੜ ਦੇ ਰਸਤੇ ਉੱਤੇ ਤੁਰਨਾ ਮੁਸ਼ਕਿਲ ਹੋ ਸਕਦਾ ਹੈ। ਪਰ ਧਿਆਨ ਰੱਖੋ, ਕਿ ਪ੍ਰਮੇਸ਼ਵਰ, ਜਿਹੜਾ ਤੁਹਾਡੇ ਸਾਹਮਣੇ ਰੱਖੀ ਗਈ ਵਿਰਾਸਤ ਹੈ, ਰਾਹ ਵਿੱਚ ਤੁਹਾਡੀ ਅਗਵਾਈ ਕਰਨ ਦੇ ਲਈ ਸਰਵਸ਼ਕਤੀਮਾਨ ਹੈ। ਰਸੂਲ ਪੌਲੁਸ ਲਿਖਦਾ ਹੈ, “ਹਾਂ, ਉਸੇ ਵਿੱਚ ਅਸੀਂ ਵੀ ਉਹ ਦੀ ਧਾਰਨਾ ਦੇ ਅਨੁਸਾਰ ਜਿਹੜਾ ਆਪਣੀ ਮਰਜ਼ੀ ਦੇ ਮਤੇ ਅਨੁਸਾਰ ਸੱਭੋ ਕੁਝ ਕਰਦਾ ਹੈ ਅੱਗੋਂ ਹੀ ਠਹਿਰਾਏ ਜਾ ਕੇ ਵਾਰਿਸ ਬਣ ਗਏ”(ਅਫ਼ਸੀਆਂ 1:11)। ਪ੍ਰਭੂ ਯਿਸੂ ਨੂੰ ਆਪਣੇ ਹਿੱਸੇ ਅਤੇ ਆਪਣੀ ਵਿਰਾਸਤ ਦੇ ਰੂਪ ਵਿੱਚ ਪਾਉਣਾ ਕਿੰਨੀ ਹੀ ਆਦਰ ਦੀ ਗੱਲ ਹੈ! ਜਦੋਂ ਤੁਸੀਂ ਮਸੀਹ ਨੂੰ ਵਿਰਾਸਤ ਵਿੱਚ ਲੈਂਦੇ ਹੋ, ਤਾਂ ਤੁਸੀਂ ਵੀ ਉਸ ਦੀਆਂ ਸਾਰੀਆਂ ਬਰਕਤਾਂ ਅਤੇ ਕਿਰਪਾ ਦੇ ਸਹਿਭਾਗੀ ਬਣ ਜਾਂਦੇ ਹੋ।

ਤੁਹਾਡੀਆਂ ਅੱਖਾਂ ਹਮੇਸ਼ਾ ਪ੍ਰਭੂ ਤੁਹਾਡੀ ਵਿਰਾਸਤ ਅਤੇ ਉਸ ਦੇ ਇਲਾਹੀ ਰਾਜ ਤੇ ਕੇਂਦਰਿਤ ਰਹੇ। ਰਸੂਲ ਪੌਲੁਸ ਦੇ ਦਿਲ ਵਿੱਚ ਹਮੇਸ਼ਾ ਉਹ ਵਿਰਾਸਤ ਸੀ ਅਤੇ ਉਹ ਲਗਾਤਾਰ ਉਸ ਮਕਸਦ ਦੇ ਵੱਲ ਵੱਧ ਰਿਹਾ ਸੀ। ਉਹ ਕੁਲੁੱਸੀਆਂ 1:12 ਵਿੱਚ ਇਸ ਤਰ੍ਹਾਂ ਲਿਖਦਾ ਹੈ, “ਅਤੇ ਪਿਤਾ ਦਾ ਧੰਨਵਾਦ ਕਰਦੇ ਰਹੋ ਜਿਸ ਨੇ ਸਾਨੂੰ ਇਸ ਯੋਗ ਬਣਾਇਆ ਕਿ ਚਾਨਣ ਵਿੱਚ ਪਵਿੱਤਰ ਲੋਕਾਂ ਦੇ ਵਿਰਸੇ ਦੇ ਹਿੱਸੇਦਾਰ ਹੋਈਏ” ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਤੁਹਾਨੂੰ ਵੀ ਵਿਸ਼ਵਾਸ ਅਤੇ ਅਣਥੱਕ ਕੋਸ਼ਿਸ਼ ਦੇ ਨਾਲ ਉਸ ਮਹਾਨ ਵਿਰਾਸਤ ਦੇ ਵੱਲ ਵੱਧਣਾ ਚਾਹੀਦਾ ਹੈ।

ਅਭਿਆਸ ਕਰਨ ਲਈ – “ਇਹ ਜਾਣ ਕੇ ਭਈ ਸਾਡਾ ਇੱਕ ਧਨ ਇਸ ਨਾਲੋਂ ਉੱਤਮ ਅਤੇ ਅਟੱਲ ਹੈ। ਸੋ ਤੁਸੀਂ ਆਪਣੀ ਦਲੇਰੀ ਨੂੰ ਗੁਆ ਨਾ ਬੈਠਣਾ ਕਿਉਂ ਜੋ ਉਸਦਾ ਫਲ ਵੱਡਾ ਹੈ”(ਇਬਰਾਨੀਆਂ 10:34,35)।

Leave A Comment

Your Comment
All comments are held for moderation.