Appam - Punjabi

ਦਸੰਬਰ 05 – ਪਰਮੇਸ਼ੁਰ ਦੀ ਸੁਰੱਖਿਆ!

“ਨਾ ਉਸ ਮਰੀ ਤੋਂ ਜਿਹੜੀ ਅਨ੍ਹੇਰੇ ਵਿੱਚ ਚੱਲਦੀ ਹੈ, ਨਾ ਉਸ ਤਬਾਹੀ ਤੋਂ ਜਿਹੜੀ ਦੁਪਹਿਰ ਨੂੰ ਉਜਾੜ ਦੀ ਹੈ”(ਜ਼ਬੂਰਾਂ ਦੀ ਪੋਥੀ 91:6)।

ਜ਼ਬੂਰਾਂ ਦੀ ਪੋਥੀ 91 ਅਧਿਆਇ ਦੀ ਹਰੇਕ ਆਇਤ ਸਾਡੇ ਜੀਵਨ ਵਿੱਚ ਪਰਮੇਸ਼ੁਰ ਦੀ ਸੁਰੱਖਿਆ ਦੇ ਮਹੱਤਵ ਨੂੰ ਪ੍ਰਗਟ ਕਰਦੀ ਹੈ। ਇਹ ਆਇਤਾਂ ਉਸ ਦਯਾ ਨੂੰ ਦਰਸਾਉਂਦੀਆਂ ਹਨ ਜਿਸ ਦੇ ਨਾਲ ਉਹ ਤੁਹਾਨੂੰ ਲੁਕਾਉਂਦਾ ਹੈ ਅਤੇ ਆਪਣੇ ਖੰਭਾਂ ਦੇ ਹੇਠਾਂ ਤੁਹਾਡੀ ਰੱਖਿਆ ਕਰਦਾ ਹੈ। ਇਸ ਲਈ, ਪ੍ਰਭੂ ਅੱਗੇ ਪ੍ਰਾਰਥਨਾ ਕਰੋ ਕਿ ਉਹ ਤੁਹਾਨੂੰ ਆਪਣੀ ਅੱਖ ਦੀ ਪੁਤਲੀ ਦੇ ਰੂਪ ਵਿੱਚ ਸੁਰੱਖਿਅਤ ਰੱਖੇ।

ਜ਼ਬੂਰਾਂ ਦੀ ਪੋਥੀ 91ਅਧਿਆਇ ਦੀ ਆਇਤ 5 ਅਤੇ 6 ਵਿੱਚ, ਜ਼ਬੂਰਾਂ ਦਾ ਲਿਖਾਰੀ ਰਾਤ ਅਤੇ ਦਿਨ ਦੇ ਬਾਰੇ ਗੱਲ ਕਰਦਾ ਹੈ। ਉਹ ਰਾਤ ਦੇ ਭੈਜਲ ਅਤੇ ਮਰੀ ਦੇ ਬਾਰੇ ਗੱਲ ਕਰਦਾ ਹੈ, ਦਿਨ ਦੇ ਉੱਡਦੇ ਤੀਰਾਂ ਅਤੇ ਤਬਾਹੀ ਜਿਹੜੀ ਦੁਪਹਿਰ ਨੂੰ ਉਜਾੜ ਦੀ ਹੈ।

ਪ੍ਰਮੇਸ਼ਵਰ ਨੇ ਹੀ ਦਿਨ ਅਤੇ ਰਾਤ ਨੂੰ ਬਣਾਇਆ ਹੈ। “ਪਰਮੇਸ਼ੁਰ ਨੇ ਚਾਨਣ ਨੂੰ ਦਿਨ ਆਖਿਆ ਅਤੇ ਹਨ੍ਹੇਰੇ ਨੂੰ ਰਾਤ ਆਖਿਆ। ਇਸ ਤਰ੍ਹਾਂ ਸ਼ਾਮ ਤੇ ਸਵੇਰ ਹੋਈ, ਇਹ ਪਹਿਲਾ ਦਿਨ ਹੋਇਆ”(ਉਤਪਤ 1:5)। ਅਤੇ ਉਹ ਦਿਨ ਅਤੇ ਰਾਤ ਦਾ ਪਰਮੇਸ਼ੁਰ ਹੈ। ਉਸਨੇ ਤੁਹਾਡੇ ਲਈ ਕੰਮ ਕਰਨ ਅਤੇ ਰੋਜ਼ੀ-ਰੋਟੀ ਕਮਾਉਣ ਦੇ ਲਈ ਦਿਨ ਬਣਾਇਆ ਹੈ। ਅਤੇ ਜਿਸ ਰਾਤ ਉਸ ਨੇ ਤੁਹਾਨੂੰ ਆਰਾਮ ਕਰਨ ਅਤੇ ਤਰੋਤਾਜ਼ਾ ਹੋਣ ਦੇ ਲਈ ਬਣਾਇਆ। ਉਹ ਤੁਹਾਨੂੰ ਦੁਪਹਿਰ ਦੀ ਤਬਾਹੀ ਤੋਂ, ਅਤੇ ਉੱਡਦੇ ਤੀਰਾਂ ਤੋਂ ਬਚਾਉਂਦਾ ਹੈ। ਅਤੇ ਉਹ ਰਾਤ ਦੇ ਭੈਜਲ ਤੋਂ ਅਤੇ ਮਰੀ ਤੋਂ ਬਚਾਉਂਦਾ ਹੈ। ਦਿਨ ਵਿੱਚ, ਉਹ ਤੁਹਾਨੂੰ ਸੂਰਜ ਦੀ ਰੋਸ਼ਨੀ ਦਿੰਦਾ ਹੈ, ਅਤੇ ਉਸਨੇ ਰਾਤ ਦੇ ਸਮੇਂ ਦੇ ਲਈ ਚੰਦਰਮਾ ਅਤੇ ਤਾਰਿਆਂ ਤੋਂ ਰੌਸ਼ਨੀ ਪੈਦਾ ਕੀਤੀ ਹੈ। ਪਰ ਕੁੱਝ ਅਜਿਹਾ ਹੈ ਕਿ ਪ੍ਰਮੇਸ਼ਵਰ ਦੇ ਬੱਚਿਆਂ ਨੂੰ ਦਿਨ ਅਤੇ ਰਾਤ ਵਿੱਚ ਰੁੱਝੇ ਰਹਿਣਾ ਚਾਹੀਦਾ ਹੈ – ਜਿਹੜਾ ਕਿ ਉਸਦੇ ਵਚਨ ਉੱਤੇ ਧਿਆਨ ਦੇਣਾ ਹੈ। “ਪਰ ਉਹ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ; ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ”(ਜ਼ਬੂਰਾਂ ਦੀ ਪੋਥੀ 1:2)।

ਯਾਕੂਬ ਜਿਹੜਾ ਆਪਣੇ ਜੀਵਨ ਵਿੱਚ ਤਰੱਕੀ ਕਰਨਾ ਚਾਹੁੰਦਾ ਸੀ, ਉਸਨੇ ਦਿਨ-ਰਾਤ ਅਣਥੱਕ ਮਿਹਨਤ ਕੀਤੀ। ਉਸਨੇ ਆਪਣੀਆਂ ਪਤਨੀਆਂ ਦੀ ਖ਼ਾਤਿਰ, ਆਪਣੇ ਸਮੁਦਾਏ ਦੇ ਲਈ ਅਤੇ ਆਪਣੇ ਇੱਜੜ ਦੀ ਰੱਖਿਆ ਦੇ ਲਈ ਸਖ਼ਤ ਮਿਹਨਤ ਕੀਤੀ। ਆਪਣਾ ਤਜ਼ਰਬਾ ਦੱਸਦੇ ਹੋਏ, ਉਹ ਯਾਦ ਕਰਦਾ ਹੈ: “ਮੇਰਾ ਤਾਂ ਇਹ ਹਾਲ ਸੀ, ਕਿ ਦਿਨ ਵੇਲੇ ਧੁੱਪ ਅਤੇ ਰਾਤ ਵੇਲੇ ਠੰਡ ਨੇ ਮੈਨੂੰ ਖਾ ਲਿਆ ਅਤੇ ਨੀਂਦ ਮੇਰੀਆਂ ਅੱਖਾਂ ਤੋਂ ਉੱਡ ਗਈ”(ਉਤਪਤ 31:40) ਪਰ ਯਹੋਵਾਹ ਪਰਮੇਸ਼ੁਰ ਨੇ ਯਾਕੂਬ ਨੂੰ ਚੰਗੀ ਸਿਹਤ ਦਿੱਤੀ ਅਤੇ ਚੰਗਾ ਕੀਤਾ, ਅਤੇ ਉਸਦੇ ਪਿਤਾ ਦੇ ਘਰ ਵਾਪਸ ਜਾਣ ਵਿੱਚ ਉਸਦੀ ਮਦਦ ਕੀਤੀ। ਉਹ ਹੀ ਪ੍ਰਭੂ ਤੁਹਾਡੀ ਵੀ ਰੱਖਿਆ ਕਰੇਗਾ ਅਤੇ ਤੁਹਾਡੀ ਸਹਾਇਤਾ ਵੀ ਕਰੇਗਾ।

ਜਦੋਂ ਯਹੋਸ਼ੁਆ ਯੁੱਧ ਦੇ ਮੈਦਾਨ ਵਿੱਚ ਸੀ, ਸੂਰਜ ਡੁੱਬ ਰਿਹਾ ਸੀ ਅਤੇ ਸਾਰੇ ਖੇਤਰ ਹਨੇਰਾ ਹੋ ਰਿਹਾ ਸੀ। ਪਰ ਯਹੋਸ਼ੁਆ, ਜਿਹੜਾ ਪਰਮੇਸ਼ੁਰ ਦੇ ਨਾਲ ਖੜ੍ਹਾ ਸੀ, ਨਿਡਰਤਾ ਨਾਲ ਸੂਰਜ ਅਤੇ ਚੰਦ ਨੂੰ ਖੜ੍ਹੇ ਰਹਿਣ ਦਾ ਹੁਕਮ ਦਿੰਦਾ ਹੈ। “ਹੇ ਸੂਰਜ, ਗਿਬਓਨ ਉੱਤੇ, ਅਤੇ ਹੇ ਚੰਦਰਮਾ, ਅੱਯਾਲੋਨ ਦੀ ਖੱਡ ਵਿੱਚ ਠਹਿਰਿਆ ਰਹਿ” ਤਦ ਸੂਰਜ ਠਹਿਰ ਗਿਆ ਅਤੇ ਚੰਦਰਮਾ ਖੜ੍ਹਾ ਰਿਹਾ, ਜਦ ਤੱਕ ਕੌਮ ਨੇ ਆਪਣੇ ਵੈਰੀਆਂ ਤੋਂ ਬਦਲਾ ਨਾ ਲਿਆ।”(ਯਹੋਸ਼ੁਆ 10:13)। ਇਸ ਤਰ੍ਹਾਂ, ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਇੱਕ ਵੱਡੀ ਜਿੱਤ ਦਿੱਤੀ।

ਹਾਂ, ਜ਼ਰੂਰ ਹੀ ਸਾਡਾ ਪਰਮੇਸ਼ੁਰ ਦਿਨ ਅਤੇ ਰਾਤ ਦਾ ਪ੍ਰਭੂ ਹੈ। ਉਸਨੇ ਹੀ ਸੂਰਜ ਅਤੇ ਚੰਦਰਮਾ ਨੂੰ ਬਣਾਇਆ ਹੈ। ਇਸ ਲਈ, ਪ੍ਰਮੇਸ਼ਵਰ ਦੇ ਬੱਚੇ ਹੋਣ ਦੇ ਨਾਤੇ, ਤੁਹਾਨੂੰ ਕਿਸੇ ਵੀ ਖ਼ਤਰੇ ਜਾਂ ਭੈਜਲ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ।

ਅਭਿਆਸ ਕਰਨ ਲਈ – “ਜਿਸ ਵੇਲੇ ਤੂੰ ਲੰਮਾ ਪਵੇਂਗਾ ਤਾਂ ਤੈਨੂੰ ਡਰ ਨਾ ਲੱਗੇਗਾ, ਹਾਂ, ਤੂੰ ਲੰਮਾ ਪਵੇਂਗਾ ਅਤੇ ਤੇਰੀ ਨੀਂਦ ਮਿੱਠੀ ਹੋਵੇਗੀ”(ਕਹਾਉਤਾਂ 3:24)।

Leave A Comment

Your Comment
All comments are held for moderation.