Appam - Punjabi

ਨਵੰਬਰ 18 – ਬੁਢਾਪਾ!

“ਤੁਹਾਡੇ ਬੁਢਾਪੇ ਤੱਕ ਅਤੇ ਧੌਲਿਆਂ ਤੱਕ ਉਹ ਹੀ ਹਾਂ, ਮੈਂ ਤੈਨੂੰ ਬਣਾਇਆ ਹੈ, ਮੈਂ ਹੀ ਤੈਨੂੰ ਚੁੱਕਾਂਗਾ, ਮੈਂ ਉਠਾਵਾਂਗਾ ਅਤੇ ਮੈਂ ਛੁਡਾਵਾਂਗਾ”(ਯਸਾਯਾਹ 46:4)।

ਦੁਨੀਆਂ ਬੁਢਾਪੇ ਨੂੰ ਜੀਵਨ ਦਾ ਇੱਕ ਨਾਪਸੰਦੀ ਮੌਸਮ ਸਮਝ ਸਕਦੀ ਹੈ। ਬੁਢਾਪੇ ਵਿੱਚ, ਕਈਆਂ ਨੂੰ ਇਸ ਗੱਲ ਦਾ ਵੀ ਡਰ ਸਤਾ ਸਕਦਾ ਹੈ ਕਿ ਕਿਤੇ ਉਹ ਆਪਣੇ ਬੱਚਿਆਂ ਦੇ ਲਈ ਬੋਝ ਨਾ ਬਣ ਜਾਣ, ਜਾਂ ਜੇਕਰ ਉਹ ਕਿਸੇ ਬਿਮਾਰੀ ਨਾਲ ਪੀੜਿਤ ਹੋ ਜਾਣ ਤਾਂ ਕੀ ਹੋਵੇਗਾ। ਪਰ ਪਰਮੇਸ਼ੁਰ ਦੇ ਬੱਚਿਆਂ ਦੇ ਲਈ ਬੁਢਾਪਾ ਕਮਜ਼ੋਰੀ ਦਾ ਨਹੀਂ ਸਗੋਂ ਤਾਕਤ ਦਾ ਹੁੰਦਾ ਹੈ। ਇਹ ਸਰਾਪ ਦਾ ਨਹੀਂ ਬਰਕਤ ਦਾ ਮੌਸਮ ਹੈ!

ਦੁਨੀਆਂ ਦੇ ਕੁੱਝ ਨੇਤਾਵਾਂ ਨੂੰ ਦੇਖੋ। ਤਾਮਿਲਨਾਡੂ ਵਿੱਚ, ਇੱਕ ਰਾਜਨੇਤਾ ਦੇ ਰੂਪ ਵਿੱਚ ਰਾਜਾ ਜੀ, ਅਤੇ ਸਮਾਜਿਕ ਨਿਆਂ ਦੇ ਰੱਖਿਅਕ ਦੇ ਰੂਪ ਵਿੱਚ ਹੋਰ ਸੀ ‘ਪੇਰੀਆਰ’ ਦੇ ਰੂਪ ਵਿੱਚ ਜਾਣੇ ਜਾਣ ਵਾਲੇ ਈ.ਵੀ.ਆਰ, ਦੋਵੇਂ ਆਪਣੇ ਰਾਜਨੀਤਿਕ ਜੀਵਨ ਵਿੱਚ ਸਰਗਰਮ ਸੀ, ਉਹਨਾਂ ਕਾਰਨਾਂ ਨੂੰ ਉਠਾਇਆ ਜਿਨ੍ਹਾਂ ਦੇ ਲਈ ਉਹ ਖੜ੍ਹੇ ਹੋਏ ਅਤੇ ਲੋਕਾਂ ਨੂੰ ਰੋਜ਼ਾਨਾ ਆਧਾਰ ਤੇ ਮਿਲੇ, ਇੱਥੋਂ ਤੱਕ ਕਿ ਜਦੋਂ ਉਹ ਨੱਬੇ ਦੇ ਦਹਾਕੇ ਵਿੱਚ ਸੀ। ਉਹ ਅੰਤ ਤੱਕ ਕਦੇ ਵੀ ਸੇਵਾਮੁਕਤ ਨਹੀਂ ਹੋਣਾ ਚਾਹੁੰਦੇ ਸੀ ਜਾਂ ਆਪਣਾ ਸਮਾਂ ਵਿਅਰਥ ਨਹੀਂ ਗਵਾਉਣਾ ਚਾਹੁੰਦੇ ਸੀ। ਅਤੇ ਉਮਰ ਉਨ੍ਹਾਂ ਦੇ ਲਈ ਕਦੇ ਰੁਕਾਵਟ ਨਹੀਂ ਸੀ। ਅਸਲ ਵਿੱਚ, ਉਸਦੇ ਬੁਢਾਪੇ ਦੇ ਦੁਆਰਾ ਪ੍ਰਾਪਤ ਗਿਆਨ ਨੇ ਹੀ ਉਨ੍ਹਾਂ ਨੂੰ ਆਪਣੇ ਰਾਜਨੀਤਿਕ ਜੀਵਨ ਵਿੱਚ ਅੱਗੇ ਵੱਧਣ ਵਿੱਚ ਸਹਾਇਤਾ ਕੀਤੀ।

ਉਨ੍ਹਾਂ ਦੇ ਬੁਢਾਪੇ ਵਿੱਚ ਇੱਕ ਅਨਮੋਲ ਖਜ਼ਾਨਾ ਹੈ – ਜਿਹੜਾ ਉਨ੍ਹਾਂ ਦਾ ਤਜ਼ਰਬਾ ਹੈ! ਧਰਮੀ ਦਾ ਤਜ਼ਰਬਾ – ਕਿੰਨਾ ਸੁਹਾਵਣਾ ਅਤੇ ਅਦਭੁੱਤ ਹੈ! ਪਵਿੱਤਰ ਸ਼ਾਸਤਰ ਵਿੱਚ, ਅਸੀਂ ਦੂਸਰਿਆਂ ਦੇ ਵਿਚਕਾਰ, ਤਿੰਨ ਵਿਅਕਤੀਆਂ ਦੀ ਬੇਅੰਤ ਸ਼ਕਤੀ ਦੇ ਬਾਰੇ ਪੜ੍ਹਦੇ ਹਾਂ: ਮੂਸਾ, ਕਾਲੇਬ ਅਤੇ ਆੱਨਾ।

ਮੂਸਾ ਦੇ ਬਾਰੇ ਪਵਿੱਤਰ ਸ਼ਾਸਤਰ ਕਹਿੰਦਾ ਹੈ, “ਮੂਸਾ ਇੱਕ ਸੌ ਵੀਹ ਸਾਲਾਂ ਦਾ ਸੀ ਜਦ ਉਸ ਦੀ ਮੌਤ ਹੋਈ ਪਰ ਨਾ ਉਸ ਦੀਆਂ ਅੱਖਾਂ ਧੁੰਦਲੀਆਂ ਹੋਈਆਂ ਅਤੇ ਨਾ ਹੀ ਉਸ ਦਾ ਬਲ ਘਟਿਆ ਸੀ”(ਬਿਵਸਥਾ ਸਾਰ 34:7)।

ਕਾਲੇਬ ਨੇ ਕਿਹਾ, “ਹੁਣ ਵੇਖੋ ਯਹੋਵਾਹ ਨੇ ਮੈਨੂੰ ਇਹ ਪੰਤਾਲੀ ਸਾਲ ਜੀਉਂਦਾ ਰੱਖਿਆ ਹੈ, ਜਿਵੇਂ ਉਹ ਬੋਲਿਆ ਸੀ ਅਰਥਾਤ ਉਸ ਵੇਲੇ ਤੋਂ ਜਦ ਯਹੋਵਾਹ ਨੇ ਮੂਸਾ ਨਾਲ ਇਹ ਗੱਲ ਕੀਤੀ ਅਤੇ ਇਸਰਾਏਲ ਉਜਾੜ ਦੇ ਵਿੱਚ ਦੀ ਤੁਰਿਆ ਜਾ ਰਿਹਾ ਸੀ। ਹੁਣ ਵੇਖੋ ਮੈਂ ਅੱਜ ਪਚਾਸੀਆਂ ਸਾਲਾਂ ਦਾ ਹਾਂ। ਮੈਂ ਅਜੇ ਤੱਕ ਇੰਨ੍ਹਾਂ ਬਲਵੰਤ ਹਾਂ ਜਿੰਨਾਂ ਉਸ ਦਿਨ ਸੀ ਜਦ ਮੂਸਾ ਨੇ ਮੈਨੂੰ ਭੇਜਿਆ ਸੀ। ਜਿਵੇਂ ਮੇਰਾ ਬਲ ਉਸ ਵੇਲੇ ਸੀ ਉਸੇ ਤਰ੍ਹਾਂ ਮੇਰਾ ਬਲ ਲੜਾਈ ਕਰਨ ਲਈ ਅਤੇ ਆਉਣ ਜਾਣ ਲਈ ਹੁਣ ਵੀ ਹੈ”(ਯਹੋਸ਼ੁਆ 14:10,11)।

ਅਤੇ ਆੱਨਾ ਦੇ ਬਾਰੇ, ਅਸੀਂ ਪਵਿੱਤਰ ਸ਼ਾਸਤਰ ਵਿੱਚ ਪੜ੍ਹਦੇ ਹਾਂ, “ਅਤੇ ਉਹ ਚੁਰਾਸੀਆਂ ਸਾਲਾਂ ਤੋਂ ਵਿਧਵਾ ਸੀ ਅਤੇ ਹੈਕਲ ਨੂੰ ਨਹੀਂ ਛੱਡਦੀ ਸੀ, ਪਰ ਵਰਤ ਰੱਖਣ ਅਤੇ ਬੇਨਤੀ ਕਰਨ ਨਾਲ ਰਾਤ-ਦਿਨ ਬੰਦਗੀ ਕਰਦੀ ਰਹਿੰਦੀ ਸੀ”(ਲੂਕਾ ਦੀ ਇੰਜੀਲ 2:37)।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਆਪਣੇ ਦਿਲ ਵਿੱਚ ਕਦੇ ਚਿੰਤਾ ਨਾ ਕਰੋ ਕਿ ਤੁਸੀਂ ਬੁੱਢੇ ਹੋ ਰਹੇ ਹੋ। ਅਸੀਂ ਪਵਿੱਤਰ ਸ਼ਾਸਤਰ ਵਿੱਚ ਪੜ੍ਹਦੇ ਹਾਂ ਕਿ “ਤੂੰ ਉਕਾਬ ਵਾਂਗੂੰ ਆਪਣੀ ਜਵਾਨੀ ਨਵੀਂ ਕਰਦਾ ਹੈਂ”(ਜ਼ਬੂਰਾਂ ਦੀ ਪੋਥੀ 103:5)। ਇਹ ਸਾਨੂੰ ਇਹ ਕਹਿ ਕੇ ਵੀ ਉਤਸ਼ਾਹਿਤ ਕਰਦਾ ਹੈ ਕਿ: “ਪਰ ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਉਹ ਉਕਾਬਾਂ ਵਾਂਗੂੰ ਖੰਭਾਂ ਉੱਤੇ ਉੱਡਣਗੇ, ਉਹ ਦੌੜਨਗੇ ਅਤੇ ਨਾ ਥੱਕਣਗੇ, ਉਹ ਚੱਲਣਗੇ ਅਤੇ ਹੁੱਸਣਗੇ ਨਹੀਂ”(ਯਸਾਯਾਹ 40:31)।

ਅਭਿਆਸ ਕਰਨ ਲਈ – “ਸੋ ਬੁਢੇਪੇ ਤੇ ਧੌਲਿਆਂ ਤੱਕ ਵੀ, ਹੇ ਪਰਮੇਸ਼ੁਰ, ਮੈਨੂੰ ਨਾ ਤਿਆਗ, ਜਦ ਤੱਕ ਮੈਂ ਆਉਣ ਵਾਲੀ ਪੀੜ੍ਹੀ ਨੂੰ ਤੇਰਾ ਬਲ, ਅਤੇ ਸਾਰੇ ਆਉਣ ਵਾਲਿਆਂ ਨੂੰ ਤੇਰੀ ਸਮਰੱਥਾ ਨਾ ਦੱਸਾਂ”(ਜ਼ਬੂਰਾਂ ਦੀ ਪੋਥੀ 71:18)।

 

Leave A Comment

Your Comment
All comments are held for moderation.