No products in the cart.
ਅਕਤੂਬਰ 31 – ਰਾਜ ਵਿੱਚ ਸ਼ਕਤੀ!
ਪਰਮੇਸ਼ੁਰ ਦਾ ਰਾਜ ਗੱਲਾਂ ਵਿੱਚ ਤਾਂ ਨਹੀਂ ਸਗੋਂ ਸਮਰੱਥਾ ਵਿੱਚ ਹੈ”(1 ਕੁਰਿੰਥੀਆਂ 4:20)।
ਅਜਿਹਾ ਕੋਈ ਵਿਅਕਤੀ ਨਹੀਂ ਹੋ ਸਕਦਾ ਜਿਹੜਾ ਪ੍ਰਮੇਸ਼ਵਰ ਦੇ ਸੇਵਕ ਚਾਰਲਸ ਸਪੁਰਜਨ ਨੂੰ ਨਹੀਂ ਜਾਣਦਾ। ਉਸਦਾ ਪ੍ਰਚਾਰ ਸਭ ਤੋਂ ਸ਼ਕਤੀਸ਼ਾਲੀ ਸੀ। ਇੱਕ ਵਾਰ, ਇੱਕ ਵਿਅਕਤੀ ਨੇ ਉਨ੍ਹਾਂ ਤੋਂ ਉਸਦੀ ਸ਼ਕਤੀ, ਪ੍ਰਭਾਵਸ਼ਾਲੀ ਪ੍ਰਚਾਰ ਵਿੱਚ ਪ੍ਰਤਿਭਾ ਅਤੇ ਉਸਦੇ ਕੋਲ ਇਲਾਹੀ ਸ਼ਕਤੀ ਦੇ ਪਿੱਛੇ ਦਾ ਕਾਰਨ ਪੁੱਛਿਆ। ਜਵਾਬ ਵਿੱਚ, ਚਾਰਲਸ ਸਪੁਰਜਨ ਉਸਨੂੰ ਆਪਣੇ ਦਫਤਰ ਦੇ ਆਲੇ-ਦੁਆਲੇ ਲੈ ਗਿਆ। ਅੰਤ ਵਿੱਚ ਉਹ ਉਸ ਵਿਅਕਤੀ ਨੂੰ ਇੱਕ ਵਿਸ਼ੇਸ਼ ਕਮਰੇ ਵਿੱਚ ਲੈ ਗਿਆ ਅਤੇ ਕਿਹਾ, “ਇਹ ਕਮਰਾ ਮੈਨੂੰ ਸਮਰੱਥ ਅਤੇ ਇਲਾਹੀ ਸ਼ਕਤੀ ਦੇਣ ਵਾਲਾ ਹੈ।”
ਇਹ ਸੋਚ ਕੇ ਕਿ ਇੱਕ ਕਮਰਾ ਇੰਨੀ ਵੱਡੀ ਸ਼ਕਤੀ ਕਿਵੇਂ ਪ੍ਰਦਾਨ ਕਰ ਸਕਦਾ ਹੈ, ਉਸ ਵਿਅਕਤੀ ਨੇ ਉਸਦੀ ਵੱਲ ਦੇਖਿਆ। ਉਸਨੇ ਦੇਖਿਆ ਕਿ ਲਗਭੱਗ ਚਾਲੀ ਤੋਂ ਪੰਜਾਹ ਵਿਅਕਤੀ ਆਪਣੇ ਗੋਡਿਆਂ ਉੱਤੇ ਚਾਰਲਸ ਸਪੁਰਜਨ ਦੇ ਲਈ ਹੰਝੂਆਂ ਦੇ ਨਾਲ ਪ੍ਰਾਰਥਨਾ ਕਰ ਰਹੇ ਹਨ। ਉਹ ਬੇਨਤੀ ਕਰ ਰਹੇ ਸੀ, “ਹੇ ਪ੍ਰਭੂ, ਅੱਜ ਬੁਲਾਈ ਜਾਣ ਵਾਲੀ ਖੁਸ਼ਖਬਰੀ ਦੀ ਸਭਾ ਵਿੱਚ ਆਪਣੇ ਸੇਵਕ ਨੂੰ ਸਮਰੱਥੀ ਢੰਗ ਨਾਲ ਇਸਤੇਮਾਲ ਕਰੋ। ਚਮਤਕਾਰਾਂ ਅਤੇ ਚਿੰਨ੍ਹਾਂ ਦੇ ਦੁਆਰਾ ਸੰਗਤੀ ਨੂੰ ਆਪਣੇ ਵਚਨ ਦੀ ਪੁਸ਼ਟੀ ਕਰੋ।” ਚਾਰਲਸ ਸਪਰਜਨ ਨੇ ਉਸ ਵਿਅਕਤੀ ਨੂੰ ਕਿਹਾ, “ਇਹ ਮੇਰੀ ਸ਼ਕਤੀ ਦਾ ਰਾਜ਼ ਹੈ। ਇਹ ਉਸਦੀ ਪ੍ਰਾਰਥਨਾ ਹੈ ਜਿਹੜੀ ਮੈਨੂੰ ਅੱਗ ਦੀ ਜਵਾਲਾ ਬਣਾਉਂਦੀ ਹੈ।”
ਦੁਨੀਆਂ ਵਿੱਚ ਹਜ਼ਾਰਾਂ ਧਰਮ ਅਤੇ ਸਿਧਾਂਤ ਹਨ। ਇਹ ਸਾਰੇ ਧਾਰਮਿਕਤਾ ਅਤੇ ਦਾਰਸ਼ਨਿਕ ਗਿਆਨ ਦੀ ਸਿੱਖਿਆ ਦਿੰਦੇ ਹਨ। ਪਰ ਮਸੀਹੀ ਧਰਮ ਦੀ ਮਹਾਨਤਾ ਪਰਮੇਸ਼ੁਰ ਦੀ ਸ਼ਕਤੀ ਦੇ ਉੱਪਰ ਹੈ। ਇਹ ਹੀ ਕਾਰਨ ਹੈ ਕਿ ਰਸੂਲ ਪੌਲੁਸ ਕਹਿੰਦੇ ਹਨ, “ਪਰਮੇਸ਼ੁਰ ਦਾ ਰਾਜ ਗੱਲਾਂ ਵਿੱਚ ਤਾਂ ਨਹੀਂ ਸਗੋਂ ਸਮਰੱਥਾ ਵਿੱਚ ਹੈ”(1 ਕੁਰਿੰਥੀਆਂ 4:20)।
ਤੁਹਾਨੂੰ ਆਪਣੇ ਆਤਮਿਕ ਜੀਵਨ ਵਿੱਚ ਜੇਤੂ ਬਣੇ ਰਹਿਣ ਦੇ ਲਈ ਤਾਕਤ ਅਤੇ ਸ਼ਕਤੀ ਦੀ ਜ਼ਰੂਰਤ ਹੈ। ਪ੍ਰਭੂ ਹੀ ਪ੍ਰਮੇਸ਼ਵਰ ਹੈ ਇਹ ਸਾਬਿਤ ਕਰਨ ਦੇ ਲਈ ਚਮਤਕਾਰ ਅਤੇ ਚਿੰਨ੍ਹਾਂ ਦੀ ਜ਼ਰੂਰਤ ਹੁੰਦੀ ਹੈ। ਇਹ ਐਲਾਨ ਕਰਨ ਦੇ ਲਈ ਕਿ ਤੁਹਾਡਾ ਮੁਕਤੀਦਾਤਾ ਜਿੰਦਾ ਹੈ, ਬੇਦਾਰੀ ਦੀ ਸ਼ਕਤੀ ਦੀ ਜ਼ਰੂਰਤ ਹੈ। ਆਪਣੇ ਚੇਲਿਆਂ ਨੂੰ ਸੇਵਕਾਈ ਵਿੱਚ ਭੇਜਣ ਤੋਂ ਪਹਿਲਾਂ, ਯਿਸੂ ਨੇ ਉਨ੍ਹਾਂ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਦੀ ਉਡੀਕ ਕਰਨ ਦੇ ਲਈ ਕਿਹਾ। “ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ, ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਆਖਰੀ ਕਿਨਾਰੇ ਤੱਕ ਮੇਰੇ ਗਵਾਹ ਹੋਵੋਗੇ”(ਰਸੂਲਾਂ ਦੇ ਕਰਤੱਬ 1:8)।
ਜਿਸ ਪਵਿੱਤਰ ਆਤਮਾ ਨੇ ਯਿਸੂ ਮਸੀਹ ਨੂੰ ਆਤਮਾ ਅਤੇ ਸ਼ਕਤੀ ਨਾਲ ਭਰ ਦਿੱਤਾ, ਉਸੇ ਤਰ੍ਹਾਂ ਚੇਲਿਆਂ ਨੂੰ ਵੀ ਭਰ ਦਿੱਤਾ ਅਤੇ ਜਿੱਥੇ ਕਿਤੇ ਵੀ ਉਹ ਗਏ ਚਮਤਕਾਰ ਹੋਏ। ਉਹ ਦ੍ਰਿੜ੍ਹਤਾ ਨਾਲ ਕਹਿ ਸਕੇ ਕਿ ਯਿਸੂ ਹੀ ਮਸੀਹ ਹੈ। ਉਨ੍ਹਾਂ ਨੇ ਚਮਤਕਾਰਾਂ ਅਤੇ ਚਿੰਨ੍ਹਾਂ ਦੇ ਨਾਲ ਪਰਮੇਸ਼ੁਰ ਦੇ ਵਚਨ ਦੀ ਪੁਸ਼ਟੀ ਕੀਤੀ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਅੱਤ ਮਹਾਨ ਦੀ ਸ਼ਕਤੀ ਦੀ ਉਡੀਕ ਕਰਦੇ ਰਹੋ, ਕਿ ਯਹੋਵਾਹ ਆਤਮਾ ਅਤੇ ਸਮਰੱਥ ਨਾਲ ਮਸਹ ਕਰੇ (ਯਸਾਯਾਹ 40:31)।
ਅਭਿਆਸ ਕਰਨ ਲਈ – “ਅਤੇ ਵੇਖੋ, ਮੈਂ ਆਪਣੇ ਪਿਤਾ ਦਾ ਵਾਇਦਾ ਤੁਹਾਡੇ ਉੱਤੇ ਭੇਜਦਾ ਹਾਂ, ਪਰ ਜਦ ਤੱਕ ਤੁਸੀਂ ਸਵਰਗੀ ਸਮਰੱਥਾ ਨਾ ਪਾਓ ਯਰੁਸ਼ਲਮ ਸ਼ਹਿਰ ਵਿੱਚ ਠਹਿਰੇ ਰਹੋ”(ਲੂਕਾ ਦੀ ਇੰਜੀਲ 24:49)।
