Appam - Punjabi

ਅਕਤੂਬਰ 27 – ਹਰ ਜਗ੍ਹਾ!

“…ਉਹ ਸਮਾਂ ਆਉਂਦਾ ਹੈ ਜਦ ਤੁਸੀਂ ਨਾ ਤਾਂ ਇਸ ਪਰਬਤ ਉੱਤੇ ਅਤੇ ਨਾ ਯਰੂਸ਼ਲਮ ਵਿੱਚ ਪਿਤਾ ਦੀ ਭਗਤੀ ਕਰੋਂਗੇ।”(ਯੂਹੰਨਾ ਦੀ ਇੰਜੀਲ 4:21)।

ਇਹ ਸਾਡਾ ਦੌਰ ਹੈ ਜਿਸ ਵਿੱਚ ਪ੍ਰਮੇਸ਼ਵਰ ਦੀ ਆਰਾਧਨਾ ਕਿਤੇ ਵੀ ਕੀਤੀ ਜਾ ਸਕਦੀ ਹੈ। ਪੁਰਾਣੇ ਨੇਮ ਦੇ ਦਿਨਾਂ ਵਿੱਚ, ਆਰਾਧਨਾ ਦੇ ਲਈ ਵਿਸ਼ੇਸ਼ ਜਗ੍ਹਾ ਸੀ। ਕੁੱਝ ਇਸਰਾਏਲੀਆਂ ਨੇ ਸਾਮਰਿਯਾ ਦੇ ਪਹਾੜ ਉੱਤੇ ਪਰਮੇਸ਼ੁਰ ਦੀ ਉਪਾਸਨਾ ਕੀਤੀ। ਕੁੱਝ ਹੋਰ ਲੋਕਾਂ ਨੇ ਯਰੂਸ਼ਲਮ ਦੀ ਹੈਕਲ ਵਿੱਚ ਆਰਾਧਨਾ ਕੀਤੀ। ਇਹ ਉਨ੍ਹਾਂ ਦੇ ਆਰਾਧਨਾ ਸਥਾਨ ਸੀ।

ਨਵੇਂ ਨੇਮ ਵਿੱਚ ਆ ਕੇ, ਪ੍ਰਮੇਸ਼ਵਰ ਨੇ ਆਰਾਧਨਾ ਦੇ ਲਈ ਜਗ੍ਹਾ ਉੱਤੇ ਜ਼ੋਰ ਨਹੀਂ ਦਿੱਤਾ। ਉਸਨੇ ਜਿਸ ਉੱਤੇ ਜ਼ੋਰ ਦਿੱਤਾ ਉਹ ਇਹ ਸੀ ਕਿ ਕਿਸੇ ਨੂੰ ਕਿਵੇਂ ਆਰਾਧਨਾ ਕਰਨੀ ਚਾਹੀਦੀ ਹੈ। ਆਰਾਧਨਾ ਕਿਵੇਂ ਕਰਨੀ ਚਾਹੀਦੀ ਹੈ? ਤੁਹਾਨੂੰ ਪ੍ਰਮੇਸ਼ਵਰ ਦੀ ਆਰਾਧਨਾ ਆਤਮਾ, ਸੱਚਿਆਈ ਅਤੇ ਸਾਰੇ ਦਿਲ ਅਤੇ ਮਨ ਨਾਲ ਕਰਨੀ ਚਾਹੀਦੀ ਹੈ। ਇਹ ਸਭ ਤੋਂ ਮਹੱਤਵਪੂਰਣ ਗੱਲ ਹੈ।

ਪੁਰਾਣੇ ਨੇਮ ਦੇ ਦਿਨਾਂ ਵਿੱਚ, ਇਸਰਾਏਲੀਆਂ ਨੇ ਹੈਕਲ ਨੂੰ ਮਹੱਤਵ ਦਿੱਤਾ ਸੀ। ਉਨ੍ਹਾਂ ਨੇ ਯਰੂਸ਼ਲਮ ਦੀ ਹੈਕਲ ਨੂੰ ਇੱਕ ਮੂਰਤੀ ਵਿੱਚ ਬਦਲ ਦਿੱਤਾ ਅਤੇ ਇਸ ਤਰ੍ਹਾਂ ਪ੍ਰਮੇਸ਼ਵਰ ਨੂੰ ਛੱਡ ਦਿੱਤਾ। ਨਤੀਜੇ ਵਜੋਂ, ਪ੍ਰਮੇਸ਼ਵਰ ਨੂੰ ਇਸਦੇ ਵਿਨਾਸ਼ ਦੇ ਲਈ ਆਗਿਆ ਦੇਣੀ ਪਈ।

ਸਾਡਾ ਪ੍ਰਮੇਸ਼ਵਰ ਹੱਥਾਂ ਦੇ ਬਣੇ ਮੰਦਰਾਂ ਵਿੱਚ ਨਹੀਂ ਰਹਿੰਦਾ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਕੀ ਤੁਸੀਂ ਇਹ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ੁਰ ਦੀ ਹੈਕਲ ਹੋ ਅਤੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੈ?”(1 ਕੁਰਿੰਥੀਆਂ 3:16)।

ਤੁਸੀਂ ਪ੍ਰਮੇਸ਼ਵਰ ਦੀ ਹੈਕਲ ਦੇ ਰੂਪ ਵਿੱਚ ਰਹਿੰਦੇ ਹੋ। ਤੁਹਾਡੇ ਵਿੱਚੋਂ ਜਿਹੜੀ ਪ੍ਰਾਰਥਨਾ ਨਿਕਲੇ ਉਹ ਆਤਮਾ ਅਤੇ ਸੱਚਿਆਈ ਦੇ ਨਾਲ ਹੋਣੀ ਚਾਹੀਦੀ ਹੈ। ਪ੍ਰਮੇਸ਼ਵਰ ਨੇ ਤੁਹਾਨੂੰ ਕਿਸੇ ਵੀ ਜਗ੍ਹਾ ਤੇ ਉਸਦੀ ਆਰਾਧਨਾ ਕਰਨ ਦੀ ਆਜ਼ਾਦੀ ਦਿੱਤੀ ਹੈ। ਰਸੂਲ ਪੌਲੁਸ ਲਿਖਦਾ ਹੈ, “ਉਪਰੰਤ ਮੈਂ ਇਹ ਚਾਹੁੰਦਾ ਹਾਂ ਕਿ ਹਰ ਜਗਾ ਪੁਰਖ, ਕ੍ਰੋਧ ਅਤੇ ਵਿਵਾਦ ਤੋਂ ਬਿਨ੍ਹਾਂ ਪਵਿੱਤਰ ਹੱਥ ਉੱਠਾ ਕੇ ਪ੍ਰਾਰਥਨਾ ਕਰਨ”(1 ਤਿਮੋਥਿਉਸ 2:8)। ਸ਼ਬਦ ‘ਹਰ ਜਗ੍ਹਾ’ ਦੇ ਬਾਰੇ ਸੋਚੋ। ਸੱਚਮੁੱਚ ਵਿੱਚ ਪ੍ਰਮੇਸ਼ਵਰ ਦਾ ਵਚਨ ਕਿਵੇਂ ਪੂਰਾ ਹੋ ਰਿਹਾ ਹੈ! ‘ਹਰ ਜਗ੍ਹਾ ਪ੍ਰਮੇਸ਼ਵਰ ਦੀ ਆਰਾਧਨਾ ਦਾ ਸਮਾਂ ਆਵੇਗਾ।

ਯਿਸੂ ਮਸੀਹ ਨੂੰ ਦੇਖੋ। ਉਹ ਬਾਹਰ ਨਿਕਲਿਆ ਅਤੇ ਉਜਾੜ ਜਗ੍ਹਾ ਵਿੱਚ ਜਾ ਕੇ ਪ੍ਰਾਰਥਨਾ ਕੀਤੀ (ਮਰਕੁਸ ਦੀ ਇੰਜੀਲ 1:35)। ਪਰ ਉਹ ਆਪ ਜੰਗਲਾਂ ਵਿੱਚ ਜਾਂਦਾ ਅਤੇ ਪ੍ਰਾਰਥਨਾ ਕਰਦਾ ਹੁੰਦਾ ਸੀ (ਲੂਕਾ 5:16)। ਉਹ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਗਿਆ (ਲੂਕਾ 6:12)। ਉਸ ਨੇ ਗਥਸਮਨੀ ਬਾਗ਼ ਵਿੱਚ ਤਨ-ਮਨ ਦੇ ਨਾਲ ਪ੍ਰਾਰਥਨਾ ਕੀਤੀ (ਲੂਕਾ 22:44)।

ਪ੍ਰਮੇਸ਼ਵਰ ਦੀ ਇੱਛਾ ਹੈ ਕਿ ਤੁਸੀਂ ਪ੍ਰਾਰਥਨਾ ਕਰੋ। ਉਹ ਤੁਹਾਡੇ ਤੋਂ ਆਤਮਾ ਅਤੇ ਸੱਚਿਆਈ ਦੇ ਨਾਲ ਪ੍ਰਾਰਥਨਾ ਕਰਨ ਦੀ ਉਮੀਦ ਕਰਦਾ ਹੈ। ਕੁੱਝ ਲੋਕ ਸਿਰ ਝੁਕਾ ਕੇ ਪ੍ਰਾਰਥਨਾ ਕਰਦੇ ਹਨ (ਕੂਚ 12:27)। ਕੁੱਝ ਲੋਕ ਹੱਥ ਚੁੱਕ ਕੇ ਪ੍ਰਾਰਥਨਾ ਕਰਦੇ ਹਨ (ਲੇਵੀਆਂ 9:22, ਲੂਕਾ 24:50)। ਕੁੱਝ ਹੋਰ ਲੋਕ ਸਵਰਗ ਦੇ ਵੱਲ ਦੇਖਦੇ ਹਨ ਅਤੇ ਪ੍ਰਾਰਥਨਾ ਕਰਦੇ ਹਨ (ਜ਼ਬੂਰਾਂ ਦੀ ਪੋਥੀ 25:15, ਰਸੂਲਾਂ ਦੇ ਕਰਤੱਬ 7:55)। ਕੁੱਝ ਹੋਰ ਲੋਕ ਮੂੰਹ ਦੇ ਭਾਰ ਡਿੱਗ ਕੇ ਪ੍ਰਾਰਥਨਾ ਕਰਦੇ ਹਨ (ਉਤਪਤ 17:3, ਲੂਕਾ 17:16)।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਤੁਸੀਂ ਕਿੱਥੇ ਪ੍ਰਾਰਥਨਾ ਕਰਦੇ ਹੋ ਅਤੇ ਕਿਸ ਸਥਿਤੀ ਵਿੱਚ ਪ੍ਰਾਰਥਨਾ ਕਰਦੇ ਹੋ ਇਹ ਮਹੱਤਵਪੂਰਣ ਨਹੀਂ ਹੈ। ਪਰ, ਜੋ ਜ਼ਰੂਰੀ ਹੈ ਉਹ ਇਹ ਹੈ ਕਿ ਤੁਹਾਨੂੰ ਆਤਮਾ, ਸੱਚਿਆਈ ਅਤੇ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਨੀ ਚਾਹੀਦੀ ਹੈ। ਜ਼ਿਆਦਾ ਮਹੱਤਵਪੂਰਨ ਇਹ ਹੈ ਕਿ ਤੁਹਾਨੂੰ ਵਿਸ਼ਵਾਸ ਅਤੇ ਸ਼ੁੱਧ ਦਿਲ ਨਾਲ ਪ੍ਰਾਰਥਨਾ ਕਰਨੀ ਚਾਹੀਦੀ ਹੈ।

ਅਭਿਆਸ ਕਰਨ ਲਈ – “ ਸੋ ਮੈਂ ਸਭ ਤੋਂ ਪਹਿਲਾਂ ਇਹ ਸਮਝਾਉਂਦਾ ਹਾਂ ਜੋ ਬੇਨਤੀਆਂ, ਪ੍ਰਾਰਥਨਾਂ, ਅਰਦਾਸਾਂ ਅਤੇ ਧੰਨਵਾਦ ਸਭਨਾਂ ਮਨੁੱਖਾਂ ਲਈ ਕੀਤੇ ਜਾਣ”(1 ਤਿਮੋਥਿਉਸ 2:1)।

Leave A Comment

Your Comment
All comments are held for moderation.