No products in the cart.
ਅਕਤੂਬਰ 13 – ਵਿਸ਼ਵਾਸ ਅਤੇ ਮੁਕਤੀ!
“ਕਿਉਂ ਜੋ ਤੁਸੀਂ ਕਿਰਪਾ ਤੋਂ ਵਿਸ਼ਵਾਸ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ੁਰ ਦੀ ਦਾਤ ਹੈ”(ਅਫ਼ਸੀਆਂ 2:8)।
ਮੁਕਤੀ ਈਸਾਈ ਧਰਮ ਦੀ ਸ਼ੁਰੂਆਤ ਹੈ। ਮੁਕਤੀ ਕਿਵੇਂ ਪ੍ਰਾਪਤ ਕਰੀਏ? ਇਸ ਨੂੰ ਸਿਰਫ ਵਿਸ਼ਵਾਸ ਦੇ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਤੁਹਾਨੂੰ ਕੀ ਵਿਸ਼ਵਾਸ ਕਰਨਾ ਚਾਹੀਦਾ ਹੈ? ਤੁਹਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ “…ਉਹ ਦੇ ਪੁੱਤਰ ਯਿਸੂ ਦਾ ਲਹੂ ਸਾਨੂੰ ਸਾਰੇ ਪਾਪ ਤੋਂ ਸ਼ੁੱਧ ਕਰਦਾ ਹੈ, ਜੇ ਅਸੀਂ ਆਪਣਿਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਤਾਂ ਜੋ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ”(1 ਯੂਹੰਨਾ 1:7,9)।
ਜਦੋਂ ਤੁਸੀਂ ਸਲੀਬ ਦੇ ਵੱਲ ਦੇਖਦੇ ਹੋ ਅਤੇ ਵਿਸ਼ਵਾਸ ਦੇ ਨਾਲ ਕਹਿੰਦੇ ਹੋ, “ਯਿਸੂ, ਮੈਂਨੂੰ ਵਿਸ਼ਵਾਸ ਹੈ ਕਿ ਤੁਸੀਂ ਮੇਰੇ ਲਈ ਧਰਤੀ ਉੱਤੇ ਉਤਰੇ ਹੋ, ਤਾਂ ਤੁਸੀਂ ਬਚ ਜਾਵੋਂਗੇ। ਮੇਰਾ ਵਿਸ਼ਵਾਸ ਹੈ ਕਿ ਤੁਹਾਨੂੰ ਮੇਰੇ ਪਾਪਾਂ ਦੇ ਲਈ ਸਲੀਬ ਉੱਤੇ ਕਿੱਲਾਂ ਨਾਲ ਠੋਕਿਆ ਗਿਆ ਅਤੇ ਮੇਰੀਆਂ ਬੁਰਿਆਈਆਂ ਦੇ ਲਈ ਕੁਚਲਿਆ ਗਿਆ। ਮੈਂਨੂੰ ਵਿਸ਼ਵਾਸ ਹੈ ਕਿ ਤੁਹਾਡਾ ਲਹੂ ਹੀ ਮੇਰੇ ਪਾਪਾਂ ਨੂੰ ਧੋ ਸਕਦਾ ਹੈ। ਮੈਂਨੂੰ ਵਿਸ਼ਵਾਸ ਹੈ ਕਿ ਤੁਸੀਂ ਮਰ ਗਏ, ਮੇਰੇ ਲਈ ਦਫ਼ਨ ਹੋ ਗਏ ਅਤੇ ਦੁਬਾਰਾ ਜ਼ਿੰਦਾ ਹੋ ਗਏ।”
ਪਵਿੱਤਰ ਸ਼ਾਸਤਰ ਕਹਿੰਦਾ ਹੈ, “…ਇਹ ਤਾਂ ਉਸ ਵਿਸ਼ਵਾਸ ਦਾ ਬਚਨ ਹੈ, ਜਿਹ ਦਾ ਅਸੀਂ ਪਰਚਾਰ ਕਰਦੇ ਹਾਂ। ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯਿਸੂ ਦਾ ਇਕਰਾਰ ਕਰੇਂ ਅਤੇ ਆਪਣੇ ਦਿਲ ਨਾਲ ਮੰਨ ਲਵੇਂ ਜੋ ਪਰਮੇਸ਼ੁਰ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਹੈ, ਤਾਂ ਤੂੰ ਜ਼ਰੂਰ ਬਚਾਇਆ ਜਾਵੇਂਗਾ”(ਰੋਮੀਆਂ 10:8,9)।
ਮੁਕਤੀ ਵਿੱਚ ਦੋ ਮੁੱਖ ਸ਼ਕਤੀਆਂ ਆਪਸ ਵਿੱਚ ਜ਼ਬਰਦਸਤੀ ਮਿਲਦੀਆਂ ਹਨ। ਇੱਕ ਹੈ ਮਨੁੱਖ ਦਾ ਵਿਸ਼ਵਾਸ ਹੈ ਅਤੇ ਦੂਸਰਾ ਹੈ ਮਸੀਹ ਦੀ ਕਿਰਪਾ। ਜਦੋਂ ਠੰਡੀ ਹਵਾ ਬੱਦਲਾਂ ਉੱਤੇ ਉਤਰਦੀ ਹੈ, ਤਾਂ ਸਾਨੂੰ ਅਦਭੁੱਤ ਬਾਰਿਸ਼ ਮਿਲਦੀ ਹੈ, ਇਸੇ ਤਰ੍ਹਾਂ, ਜਦੋਂ ਪ੍ਰਮੇਸ਼ਵਰ ਦੀ ਕਿਰਪਾ ਵਿਸ਼ਵਾਸ’ ਤੇ ਪੈਂਦੀ ਹੈ, ਤਾਂ ਅਸੀਂ ਅਨਮੋਲ ਮੁਕਤੀ ਪ੍ਰਾਪਤ ਕਰਦੇ ਹਾਂ, ਇਸ ਲਈ ਪਵਿੱਤਰ ਸ਼ਾਸਤਰ ਕਹਿੰਦਾ ਹੈ, ਕਿਉਂ ਜੋ ਤੁਸੀਂ ਕਿਰਪਾ ਤੋਂ ਵਿਸ਼ਵਾਸ ਦੇ ਰਾਹੀਂ ਬਚਾਏ ਗਏ(ਅਫ਼ਸੀਆਂ 2:8)।
ਇਹ ਵਿਸ਼ਵਾਸ ਨਾ ਸਿਰਫ ਤੁਹਾਡੀ ਮੁਕਤੀ ਦੇ ਲਈ, ਬਲਕਿ ਤੁਹਾਡੇ ਪਰਿਵਾਰ ਦੀ ਮੁਕਤੀ ਦੇ ਲਈ ਵੀ ਜ਼ਰੂਰੀ ਹੈ। ਤਾਂ ਮੁਕਤੀ ਪਾ ਕੇ ਵੀ ਵਿਸ਼ਵਾਸ ਵਿੱਚ ਬਣੇ ਰਹੋ ਅਤੇ ਇਸ ਤਰ੍ਹਾਂ ਆਪਣੇ ਪਰਿਵਾਰ ਦੇ ਸਾਰੇ ਮੈਬਰਾਂ ਨੂੰ ਇੱਕ-ਇੱਕ ਕਰਕੇ ਮੁਕਤੀ ਵਿੱਚ ਲਿਆਓ।
ਜੇਕਰ ਪਰਿਵਾਰ ਵਿੱਚ ਇੱਕ ਵੀ ਵਿਅਕਤੀ ਬਚ ਜਾਂਦਾ ਹੈ, ਤਾਂ ਪ੍ਰਮੇਸ਼ਵਰ ਪਰਿਵਾਰ ਦੇ ਦੂਸਰੇ ਸਾਰੇ ਮੈਬਰਾਂ ਨੂੰ ਵੀ ਬਚਾਏ ਗਏ ਵਿਅਕਤੀ ਦੇ ਵਿਸ਼ਵਾਸ ਦੇ ਅਧਾਰ ਤੇ ਬਚਾਏਗਾ। ਨੂਹ ਦੇ ਪਰਿਵਾਰ ਦੇ ਸਾਰੇ ਮੈਂਬਰ ਇਸ ਕਾਰਨ ਨਾਲ ਕਿਸ਼ਤੀ ਵਿੱਚ ਸੁਰੱਖਿਅਤ ਸੀ ਕੀ ਉਹ ਧਰਮੀ ਸੀ। ਕੀ ਅਜਿਹਾ ਨਹੀਂ ਹੈ? ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਜੇਕਰ ਤੁਸੀਂ ਵਿਸ਼ਵਾਸ ਕਰਦੇ ਹੋ, ਤਾਂ ਤੁਸੀਂ ਸਮਝ ਜਾਵੋਂਗੇ ਕਿ ਤੁਹਾਡੀ ਮੁਕਤੀ ਵੀ ਤੁਹਾਡੇ ਪਰਿਵਾਰ ਦੇ ਦੂਸਰੇ ਮੈਂਬਰਾਂ ਦੀ ਵੀ ਹੈ। ਆਪਣੇ ਪੂਰੇ ਪਰਿਵਾਰ ਨੂੰ ਮੁਕਤੀ ਦੇ ਘੇਰੇ ਵਿੱਚ ਸੁਰੱਖਿਅਤ ਰਹਿਣ ਦਿਓ।
ਅਭਿਆਸ ਕਰਨ ਲਈ – “ਜੋ ਕੋਈ ਉਸ ਉੱਤੇ ਵਿਸ਼ਵਾਸ ਕਰੇ, ਉਹ ਸ਼ਰਮਿੰਦਾ ਨਾ ਹੋਵੇਗਾ”(ਰੋਮੀਆਂ 10:11)।
