No products in the cart.
ਸਤੰਬਰ 27 – ਜਦੋਂ ਕੁੱਕੜ ਬਾਂਗ ਦਿੰਦਾ ਹੈ!
“ਸੋ ਜਾਗਦੇ ਰਹੋ ਕਿਉਂ ਜੋ ਤੁਸੀਂ ਨਹੀਂ ਜਾਣਦੇ ਜੋ ਘਰ ਦਾ ਮਾਲਕ ਕਦ ਆਵੇਗਾ, ਸ਼ਾਮ ਨੂੰ ਜਾਂ ਅੱਧੀ ਰਾਤ ਨੂੰ ਜਾਂ ਕੁੱਕੜ ਦੇ ਬਾਂਗ ਦੇਣ ਦੇ ਵੇਲੇ ਜਾਂ ਤੜਕੇ ਨੂੰ”(ਮਰਕੁਸ 13:35)।
ਜਦੋਂ ਹੋਰ ਸਾਰੇ ਜੀਵ ਸੌਂ ਰਹੇ ਹੁੰਦੇ ਹਨ, ਤਾਂ ਸਿਰਫ ਕੁੱਕੜ ਹੀ ਜਾਣਦਾ ਹੈ ਕਿ ਸਵੇਰ ਹੋਣ ਵਾਲੀ ਹੈ ਅਤੇ ਲੋਕਾਂ ਨੂੰ ਜਗਾਉਣ ਦੇ ਲਈ ਕਾਂ ਕੁੱਕੜ ਦਾ ਬਾਂਗ ਦੇਣਾ ਪ੍ਰਮੇਸ਼ਵਰ ਦੇ ਬੱਚਿਆਂ ਦੇ ਪੂਰਵ ਦਰਸ਼ਨ ਦੇ ਵਾਂਗ ਹੈ, ਜੋ ਦੁਨੀਆਂ ਦੇ ਲਈ ਯਿਸੂ ਮਸੀਹ ਦੇ ਆਉਣ ਦੀ ਘੋਸ਼ਣਾ ਕਰਦਾ ਹੈ।
ਹਾਂ, ਸਾਨੂੰ ਪ੍ਰਮੇਸ਼ਵਰ ਦੇ ਆਤਮਾ ਨਾਲ ਭਰੇ ਹੋਏ ਬੱਚਿਆਂ ਦੀ ਜ਼ਰੂਰਤ ਹੈ, ਜਿਹੜੇ ਲੋਕਾਂ ਨੂੰ ਯਿਸੂ ਮਸੀਹ ਦੇ ਦੂਸਰੀ ਵਾਰ ਆਉਣ ਦੀ ਘੋਸ਼ਣਾ ਕਰਨ ਦੇ ਲਈ, ਅਤੇ ਉਨ੍ਹਾਂ ਉਸਦੇ ਆਉਣ ਦੇ ਲਈ ਤਿਆਰ ਕਰਨ ਦੇ ਲਈ ਚਿਲਾਉਣਗੇ।
ਜਿਸ ਦਿਨ ਤੋਂ ਉਸਨੇ ਇਨਕਾਰ ਕੀਤਾ, ਉਸ ਦਿਨ ਪਤਰਸ ਦੇ ਦਿਮਾਗ਼ ਵਿੱਚ ਦੋ ਗੱਲਾਂ ਆਉਦੀਆਂ ਹੋਣਗੀਆਂ, ਜਦੋਂ ਵੀ ਉਹ ਕੁੱਕੜ ਦੀ ਬਾਂਗ ਸੁਣਦਾ। ਸਭ ਤੋਂ ਪਹਿਲਾਂ, ਪ੍ਰਭੂ ਯਿਸੂ ਮਸੀਹ ਦਾ ਇਨਕਾਰ ਕਰਨ ‘ਤੇ ਪਿਛਲੇ ਦੋਸ਼ ਦੀ ਭਾਵਨਾ, ਅਤੇ ਇਸ ਲਈ ਪ੍ਰਮੇਸ਼ਵਰ ਅੱਗੇ ਉਸਦੀ ਪ੍ਰਾਰਥਨਾ ਹੋਵੇਗੀ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੇ ਵਿਸ਼ਵਾਸਘਾਤੀ ਕੰਮ ਤੋਂ ਉਸਦੀ ਰੱਖਿਆ ਕੀਤੀ ਜਾਵੇ। ਦੂਸਰਾ, ਉਹ ਸਾਡੇ ਪ੍ਰਭੂ ਦੇ ਦੂਸਰੀ ਵਾਰ ਆਉਣ ਦੇ ਬਾਰੇ ਸੋਚਣਾ ਸ਼ੁਰੂ ਕਰ ਦੇਵੇਗਾ। ਅਤੇ ਉਹ ਪੁੱਛ ਰਿਹਾ ਹੋਵੇਗਾ, “ਹੇ ਪ੍ਰਭੂ, ਮੈਂ ਉਸ ਤੂਰ੍ਹੀ ਦੀ ਆਵਾਜ਼ ਕਦੋਂ ਸੁਣਾਂਗਾ ਜਿਹੜੀ ਤੇਰੇ ਆਉਣ ਦੀ ਘੋਸ਼ਣਾ ਕਰਦੀ ਹੈ? ਔਹ, ਮੈਂ ਤੁਹਾਡੇ ਆਉਣ ਤੇ ਤੁਹਾਡੇ ਨਾਲ ਕਿਵੇਂ ਰਹਿਣਾ ਚਾਹੁੰਦਾ ਹਾਂ? ਮੈਂ ਤੁਹਾਡੀ ਉਸਤਤ ਅਤੇ ਆਰਾਧਨਾ ਕਰਦਾ ਹਾਂ, ਕਿਉਂਕਿ ਤੁਸੀਂ ਜਲਦ ਹੀ ਆ ਰਹੇ ਹੋਵੋਂਗੇ।
ਜਿਵੇਂ-ਜਿਵੇਂ ਅਸੀਂ ਆਪਣੇ ਪ੍ਰਭੂ ਦੇ ਆਉਣ ਦੇ ਦਿਨਾਂ ਦੇ ਨੇੜੇ ਆ ਰਹੇ ਹਾਂ, ਸਾਨੂੰ ਆਤਮਾਵਾਂ ਦੇ ਲਈ ਪ੍ਰਾਰਥਨਾ ਕਰਦੇ ਹੋਏ ਅਤੇ ਪਾਪ ਦੇ ਵਿਰੁੱਧ ਆਵਾਜ਼ ਉਠਾਉਂਦੇ ਹੋਏ ਪਾਇਆ ਜਾਣਾ ਚਾਹੀਦਾ ਹੈ। ਸਾਨੂੰ ਵੀ ਉਸ ਦੇ ਆਉਣ ਦੀ ਘੋਸ਼ਣਾ ਪੂਰੀ ਦੁਨੀਆਂ ਵਿੱਚ ਕਰਨੀ ਚਾਹੀਦੀ ਹੈ। ਹਾਲਾਂਕਿ ਅਸੀਂ ਸਹੀ ਤਾਰੀਖ ਅਤੇ ਸਮਾਂ ਨਹੀਂ ਜਾਣਦੇ ਹਾਂ, ਫਿਰ ਵੀ ਅਸੀਂ ਆਪਣੇ ਆਲੇ ਦੁਆਲੇ ਆਖ਼ਰੀ ਦਿਨਾਂ ਦੇ ਪੂਰੇ ਹੋਣ ਦੇ ਚਿੰਨ੍ਹ ਦੇਖਦੇ ਹਾਂ। ਅਸੀਂ ਅੰਤ ਸਮੇਂ ਦੇ ਪੂਰੇ ਹੋਣ ਦੇ ਬਾਰੇ ਪ੍ਰਮੇਸ਼ਵਰ ਦੀਆਂ ਭਵਿੱਖਬਾਣੀਆਂ ਨੂੰ ਵੀ ਦੇਖਦੇ ਹਾਂ। ਜਦੋਂ ਅਜਿਹੀ ਸਥਿਤੀ ਹੈ, ਤਾਂ ਤੁਸੀਂ ਦੂਸਰਿਆਂ ਨੂੰ ਸੁਚੇਤ ਅਤੇ ਤਿਆਰ ਕੀਤੇ ਬਿਨਾਂ ਕਿਵੇਂ ਰਹਿ ਸਕਦੇ ਹੋ?
ਪਵਿੱਤਰ ਸ਼ਾਸਤਰ ਵਿੱਚ ਸਾਡੇ ਪ੍ਰਭੂ ਦੇ ਦੂਸਰੀ ਵਾਰ ਆਉਣ ਦੇ ਬਾਰੇ ਤਿੰਨ ਸੌ ਤੋਂ ਵੱਧ ਜ਼ਿਕਰ ਹਨ। ਸਾਰੇ ਰਸੂਲਾਂ ਨੇ ਆਪਣੀਆਂ ਪੱਤਰੀਆਂ ਵਿੱਚ ਇਸ ਘਟਨਾ ਦੇ ਬਾਰੇ ਲਿਖਿਆ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਇਸ ਲਈ ਜੋ ਪ੍ਰਭੂ ਆਪ ਲਲਕਾਰ ਨਾਲ, ਮਹਾਂ ਦੂਤ ਦੀ ਅਵਾਜ਼ ਨਾਲ ਅਤੇ ਪਰਮੇਸ਼ੁਰ ਦੀ ਤੁਰ੍ਹੀ ਨਾਲ ਸਵਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮਰੇ ਹਨ ਉਹ ਪਹਿਲਾਂ ਜਿਉਂਦੇ ਹੋ ਜਾਣਗੇ। ਤਦ ਅਸੀਂ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ ਉਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ, ਬੱਦਲਾਂ ਉੱਤੇ ਅਚਾਨਕ ਉੱਠਾਏ ਜਾਂਵਾਂਗੇ ਅਤੇ ਇਸੇ ਤਰ੍ਹਾਂ ਅਸੀਂ ਸਦਾ ਪ੍ਰਭੂ ਦੇ ਨਾਲ ਰਹਾਂਗੇ”(1 ਥੱਸਲੁਨੀਕੀਆਂ 4:16,17)।
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਆਪਣੇ ਸਾਰੇ ਪਾਪਾਂ ਅਤੇ ਸਰਾਪਾਂ ਨੂੰ ਦੂਰ ਕਰਨ ਅਤੇ ਸਾਡੇ ਪ੍ਰਭੂ ਦੇ ਦੂਸਰੀ ਵਾਰ ਆਉਣ ਦੇ ਲਈ ਦੂਸਰਿਆਂ ਨੂੰ ਤਿਆਰ ਕਰਨ ਦੇ ਲਈ ਸਮਰਪਿਤ ਕਰੋ। ਤੁਸੀਂ ਉਸ ਕੁੱਕੜ ਦੀ ਤਰ੍ਹਾਂ ਬਣੋ ਅਤੇ ਉਸਦੇ ਆਉਣ ਦੀ ਘੋਸ਼ਣਾ ਕਰੋ।
ਅਭਿਆਸ ਕਰਨ ਲਈ – “ਜਿਹੜਾ ਇਨ੍ਹਾਂ ਗੱਲਾਂ ਦੀ ਗਵਾਹੀ ਦਿੰਦਾ ਹੈ ਉਹ ਆਖਦਾ ਹੈ ਕਿ ਹਾਂ, ਮੈਂ ਛੇਤੀ ਆਉਂਦਾ ਹਾਂ। ਆਮੀਨ। ਹੇ ਪ੍ਰਭੂ ਯਿਸੂ, ਆਓ”(ਪ੍ਰਕਾਸ਼ ਦੀ ਪੋਥੀ 22:20)।